08 ਜੁਲਾਈ 2012
08 ਜੁਲਾਈ 2012

100 ਮਿਲੀਅਨ ਚਿੱਤਰ

ਅਸੀਂ Snapchat ਦੇ ਤੁਹਾਡੇ ਲਗਾਤਾਰ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਡੀ ਸੇਵਾ ਰਾਹੀਂ 110 ਮਿਲੀਅਨ ਤੋਂ ਵੱਧ ਚਿੱਤਰ ਭੇਜੇ ਗਏ ਹਨ! ਵੂਹੂ! ਅਸੀਂ ਤੁਹਾਡੇ ਬਿਨਾਂ ਇਹ ਨਹੀਂ ਕਰ ਸਕਦੇ ਸੀ।

ਪਿਛਲੇ ਕੁਝ ਹਫਤਿਆਂ ਵਿੱਚ ਬਹੁਤ ਕੁਝ ਵਾਪਰਿਆ ਹੈ। ਅਸੀਂ ਇਹ ਐਲਾਨ ਕਰਨ ਵਿੱਚ ਬਹੁਤ ਹੀ ਖੁਸ਼ ਹਾਂ ਕਿ ਦੋ ਹੋਣਹਾਰ ਅਤੇ ਪ੍ਰਤਿਭਾਵਾਨ ਇੰਜੀਨੀਅਰਸ (ਅਤੇ ਦੋਸਤ) ਨੇ ਟੀਮ ਜਵਾਇਨ ਕੀਤੀ ਹੈ - ਡੈਨੀਅਲ ਅਤੇ ਡੈਵਿਡ ਦਾ ਸਵਾਗਤ ਹੈ! ਅਸੀਂ ਇੱਕ ਸ਼ਾਨਦਾਰ ਕਮਯੂਨਟੀ ਮੈਨੇਜਰ ਡੈਨੈ ਨੂੰ ਵੀ ਭਾੜੇ ਤੇ ਕੀਤਾ ਹੈ, ਜੋ ਸਾਨੂੰ ਪਹਿਲਾਂ ਤੋਂ ਹੀ ਸਾਡੀ ਵਿਸ਼ਾਲ ਈਮੇਲ ਬੈਕਲੋਗ ਦੇ ਹੇਠਾਂ ਆਉਣ ਤੋਂ ਬਚਾਣ ਵਿੱਚ ਮਦਦ ਕਰ ਰਹੀ ਹੈ। ਜੇਕਰ ਤੁਸੀਂ ਅੱਜੇ ਵੀ ਸਹਾਇਤਾ ਲਈ ਇੰਤਜ਼ਾਰ ਕਰ ਰਹੇ ਹੋ (ਮਾਫ ਕਰਨਾ !) ਅਸੀਂ ਵਾਅਦਾ ਕਰਦੇ ਹਾਂ ਕਿ ਮਦਦ ਰਾਸਤੇ ਦੇ ਵਿੱਚ ਹੀ ਹੈ।

ਅਸੀਂ ਵਰਤਮਾਨ ਵਿੱਚ ਬਹੁਤ ਹੀ ਤੇਜ਼ ਅਤੇ ਮਜ਼ੇਦਾਰ ਅਪਡੇਟ ਦੀ ਟੈਸਟਿੰਗ ਕਰ ਰਹੇ ਹਾਂ ਜੋ ਕਿ ਇਸ ਮਹੀਨੇ ਦੇ ਅੰਤ ਤੱਕ ਆ ਜਾਵੇਗੀ। ਪਾਸਵਰਡ ਰਿਕਵਰੀ, ਬੱਗ ਫਿਕਸ ਕਰਨਾ, ਇੱਤ ਤੇਜ਼ ਕੈਮਰਾ ਅਤੇ ਡਰਾਇੰਗ ਜਲਦ ਦੀ ਤੁਹਾਡੇ iOS ਡਿਵਾਈਸ ਦੇ ਨਜ਼ਦੀਕ ਆ ਰਹੇ ਹਨ! ਸਾਡੀ ਕੋਲ ਵੀ ਕੁਝ ਟਾਪ-ਸੀਕ੍ਰੇਟ ਸਟੱਫ ਆਇਆ ਹੈ ਕੰਮ ਦੇ ਵਿੱਚ।

ਸਾਡੇ Android ਫੈਨਜ਼ ਲਈ- ਅਸੀਂ ਆਪਣੇ ਸਾਰੇ ਡਿਵਾਈਸ ਤੇ Snapchat ਦੇ ਵਧੀਆ ਤਜ਼ੁਰਬੇ ਲਈ ਸਖਤ ਮਿਹਨਤ ਕਰ ਰਹੇ ਹਾਂ! ਇਹ ਅਸਾਨ ਨਹੀਂ ਹੈ ਪਰ ਅਸੀਂ ਪੱਕਾ ਕਰਨਾ ਚਾਹੁੰਦੇ ਹਾਂ ਕਿ ਇਹ ਵਧੀਆ ਪ੍ਰੋਡਕਟ ਹੈ। ਜੇਕਰ ਤੁਸੀਂ ਇੱਕ ਪ੍ਰੀ-ਰਿਲੀਸ ਵਰਜ਼ਨ ਦਾ ਟੈੱਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੱਕ ਈਮੇਲ ਭੇਜੋ।

ਆਖਰੀ ਪਰ ਅਖੀਰਲਾ ਨਹੀਂ- ਅਸੀਂ ਤੁਹਾਡਾ ਸਭ ਦਾ Snapchat ਨੂੰ ਲਗਾਤਾਰ ਸਪੋਰਟ ਕਰਨ ਲਈ ਧੰਨਵਾਦ ਕਰਦੇ ਹਾਂ। 110 ਮਿਲੀਅਨ ਤੋਂ ਜ਼ਿਆਦਾ ਤਸਵੀਰਾਂ ਸਾਡੀ ਸਰਵਿਸ ਦੇ ਦਵਾਰਾ ਭੇਜੀਆਂ ਜਾ ਚੁੱਕੀਆਂ ਹਨ ! Woohoo! ਅਸੀਂ ਇਹ ਤੁਹਾਡੇ ਬਿਨ੍ਹਾਂ ਨਾ ਕਰ ਪਾਂਦੇ।

ਖ਼ਬਰਾਂ 'ਤੇ ਵਾਪਸ ਜਾਓ