ਅਸੀਂ ਲੋਕਾਂ ਨੂੰ ਪ੍ਰਮਾਣਿਕ ਤੌਰ ਤੇ ਪ੍ਰਗਟ ਕਰਨ ਲਈ Snapchat ਦੀ ਸਥਾਪਨਾ ਕੀਤੀ, ਉਹ ਜਗ੍ਹਾ ਬਣਾਉਣਾ ਜਿੱਥੇ ਉਹ ਆਪਣੇ ਅਸਲ ਦੋਸਤਾਂ ਨਾਲ਼ ਜੁੜ ਸਕਣ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਬਾਰੇ ਹੋਰ ਜਾਣ ਸਕਣ। ਇਹ ਇੱਕ ਵੱਡਾ ਵਿਚਾਰ ਸੀ ਜਿਸਨੂੰ ਕਿ ਅਸੀਂ ਵੇਨਿਸ ਦੇ 523 ਓਸ਼ਨ ਫਰੰਟ ਵਾਕ ਦੇ ਇੱਕ ਛੋਟੇ ਦਫ਼ਤਰ ਵਿੱਚ ਜੀਵਨ ਵਿੱਚ ਲਿਆਇਆ।
ਅਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਤਰੀਕੇ ਤੋਂ, ਉਹਨਾਂ ਉਤਪਾਦਾਂ ਤੱਕ ਜਿਨ੍ਹਾਂ ਨੂੰ ਕਿ ਅਸੀਂ ਡਿਜ਼ਾਈਨ ਕਰਦੇ ਹਾਂ, ਤੋਂ ਉਹਨਾਂ ਤਜ਼ਰਬਿਆਂ ਅਤੇ ਸਮੱਗਰੀ ਤੱਕ ਜਿਸਨੂੰ ਕਿ ਅਸੀਂ ਬਣਾਉਂਦੇ ਹਾਂ -- ਅਸੀਂ Snap ਤੇ ਜੋ ਵੀ ਕਰਦੇ ਹਾਂ ਉਸ ਲਈ ਅਸੀਂ DEI ਨੂੰ ਬੁਨਿਆਦੀ ਬਣਾਉਣ ਲਈ ਵਚਨਬੱਧ ਹਾਂ। ਸਾਡੀ ਇੱਛਾ ਇਹ ਯਕੀਨੀ ਬਣਾਉਣਾ ਹੈ ਕਿ ਸਾਡਾ ਡਿਸਕਵਰ ਸਮੱਗਰੀ ਪਲੇਟਫਾਰਮ, ਜਿਸਨੂੰ ਕਿ ਅਸੀਂ ਆਪਣੀ ਇੱਛਾ ਨਾਲ਼ ਤਿਆਰ ਕਰਦੇ ਹਾਂ, ਸਾਡੇ ਭਾਗੀਦਾਰਾਂ ਤੋਂ ਸਮੱਗਰੀ ਨੂੰ ਪੇਸ਼ ਕਰਦਾ ਹੈ ਜੋ ਸਾਡੇ Snapchat ਭਾਈਚਾਰੇ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਅਤੇ ਹਰ ਮਹੀਨੇ (2021) ਡਿਸਕਵਰ ਤੇ 100 ਮਿਲੀਅਨ ਤੋਂ ਵੱਧ Snapchatters ਮਨੋਰੰਜਨ ਸਮੱਗਰੀ ਦੇਖਦੇ ਹਨ, ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਉਹ ਸਮੱਗਰੀ ਬਣਾਈਏ ਜੋ ਉਹਨਾਂ ਦੀਆਂ ਵਿਲੱਖਣ ਪਛਾਣਾਂ ਅਤੇ ਵੱਖੋ-ਵੱਖਰੀਆਂ ਰੁਚੀਆਂ ਨਾਲ਼ ਗੱਲ ਕਰੇ।
ਅੱਜ, ਅਸੀਂ 523 ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ - ਸਾਡਾ ਪਹਿਲਾ ਸਮੱਗਰੀ ਐਕਸਲੇਟਰ ਪ੍ਰੋਗਰਾਮ - ਛੋਟੀਆਂ, ਘੱਟ ਗਿਣਤੀ ਮਲਕੀਅਤ ਵਾਲ਼ੀਆਂ ਸਮੱਗਰੀ ਕੰਪਨੀਆਂ ਅਤੇ ਰਚਨਾਕਾਰਾਂ ਦੀ ਸਹਾਇਤਾ ਅਤੇ ਉਹਨਾਂ ਨੂੰ ਸਪੌਟਲਾਈਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਕੋਲ਼ ਰਵਾਇਤੀ ਤੌਰ ਤੇ ਪਹੁੰਚ ਅਤੇ ਸਰੋਤਾਂ ਦੀ ਘਾਟ ਹੈ — ਖਾਸ ਤੌਰ ਤੇ ਜਦੋਂ ਵੱਡੇ ਪ੍ਰਤੀਯੋਗੀਆਂ ਅਤੇ ਪ੍ਰਕਾਸ਼ਕਾਂ ਨਾਲ਼ ਤੁਲਨਾ ਕੀਤੀ ਜਾਂਦੀ ਹੈ। ਟੀਚਾ ਉਹਨਾਂ ਨੂੰ ਡਿਸਕਵਰ ਉੱਤੇ ਸਮੱਗਰੀ ਦੀ ਵੰਡ ਰਾਹੀਂ ਆਪਣੇ ਕਾਰੋਬਾਰ ਅਤੇ ਦਰਸ਼ਕਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਨਾ ਹੈ।
ਅੱਜ ਤੋਂ ਸ਼ੁਰੂ ਕਰਦੇ ਹੋਏ, ਪ੍ਰੋਗਰਾਮ 1 ਫਰਵਰੀ ਤੱਕ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਹੋਰ ਜਾਣੋ ਅਤੇ https://523.snap.com/ ਤੇ ਆਵੇਦਨ ਕਰੋ
ਛੇ ਮਹੀਨਿਆਂ ਦੇ ਦੌਰਾਨ, Snap 20 ਸਫਲ ਬਿਨੈਕਾਰਾਂ ਤੱਕ ਹੇਠਾਂ ਲਿਖਿਆ ਪ੍ਰਦਾਨ ਕਰੇਗਾ:
ਫੰਡਿੰਗ ਅਤੇ ਸਰੋਤਾਂ -- ਡਿਸਕਵਰ ਲਈ ਸਮੱਗਰੀ ਦੀ ਧਾਰਨਾ ਅਤੇ ਉਸਦੇ ਫਿਲਮਾਂਕਣ ਵਿੱਚ ਬਿਨੈਕਾਰਾਂ ਦੇ ਨਿਵੇਸ਼ ਦੀ ਸਹਾਇਤਾ ਕਰਨ ਲਈ ਪ੍ਰਤੀ ਮਹੀਨੇ $10,000 USD ਦਾ ਫੰਡ।
1:1 ਸਲਾਹ -- ਬਿਨੈਕਾਰ ਦੇ ਰੁਝੇਵਿਆਂ ਅਤੇ ਕਾਰੋਬਾਰਕ ਟੀਚਿਆਂ ਨੂੰ ਵਧਾਉਣ ਲਈ Snapchat ਪਲੇਟਫਾਰਮ ਦਾ ਸਭ ਤੋਂ ਵਧੀਆ ਲਾਭ ਕਿਵੇਂ ਉਠਾਉਣਾ ਹੈ ਇਸ ਬਾਰੇ ਸਾਡੀ ਸਮੱਗਰੀ + ਮੀਡੀਆ ਭਾਗੀਦਾਰ ਟੀਮ ਤੋਂ ਸਲਾਹ।
ਭਾਗੀਦਾਰ ਸਿੱਖਿਆ-- Snapchat ਵਿਖੇ ਮਾਹਰਾਂ ਦੇ ਸੈਸ਼ਨਾਂ ਦੇ ਨਾਲ਼, ਅੰਤਰਮੁਖੀ ਵਰਕਸ਼ਾਪਾਂ ਜੋਂ ਸਫਲ ਹੋਣ ਲਈ ਸਭ ਤੋਂ ਵਧੀਆ ਅਭਿਆਸਾਂ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ- ਜਿਸ ਵਿੱਚ ਰਚਨਕਾਰ ਰਣਨੀਤੀ, ਮੁਦਰੀਕਰਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਐਕਸਪੋਜ਼ਰ ਅਤੇ ਮਾਰਕੀਟਿੰਗ -- 523 ਪ੍ਰੋਗਰਾਮ ਨਾਲ਼ ਸਬੰਧਤ ਐਲਾਨਾਂ ਅਤੇ ਜਨਤਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ। ਹਿੱਸੇਦਾਰਾਂ ਨੂੰ ਉਹਨਾਂ ਸਪਾਂਸਰਾਂ ਨਾਲ਼ ਸੰਪਰਕ ਬਣਾਉਣ ਦਾ ਵੀ ਮੌਕਾ ਮਿਲੇਗਾ ਜੋ ਪ੍ਰੋਗਰਾਮ ਲਈ ਸਮਾਂ ਅਤੇ ਸਰੋਤ ਦੀ ਪੇਸ਼ਕਸ਼ ਕਰ ਰਹੇ ਹਨ। ਸਪਾਂਸਰਾਂ ਵਿੱਚ ਸ਼ਾਮਲ ਹਨ: AT&T, Nissan, Target, State Farm, Unilever, Uber Eats, and McDonalds.
ਭਾਈਚਾਰਕ ਸ਼ਮੂਲੀਅਤ -- 523 ਪ੍ਰੋਗਰਾਮ ਦੇ ਅੰਦਰ ਹੋਰ ਕੰਪਨੀਆਂ ਨਾਲ਼ ਜੁੜਨ ਦਾ ਮੌਕਾ, ਅਤੇ Snapchat ਰਾਹੀਂ ਇੱਕ ਮਜ਼ਬੂਤ ਨੈੱਟਵਰਕ ਬਣਾਉਣ ਦਾ।
ਅਸੀਂ 523 ਦੇ ਸਾਡੇ ਸਮੇਂ ਤੋਂ ਬਹੁਤ ਅੱਗੇ ਆ ਚੁੱਕੇ ਹਾਂ, ਪਰ ਇਹ ਸੰਖਿਆ ਅਜੇ ਵੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਅਸੀਂ ਇਸ ਪ੍ਰਗੋਰਾਮ ਦਾ ਨਾਮ ਇਸਤੋਂ ਬਾਅਦ ਰੱਖਿਆ ਕਿਉਂਕਿ ਇਹ ਉਹ ਸਭ ਕੁਝ ਦਰਸਾਉਂਦਾ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਇਹ ਹੋਵੇ: ਸਾਡੇ ਅਤੀਤ ਦੀ ਇੱਕ ਮਾਨਤਾ ਜੋ ਦੂਜਿਆਂ ਨੂੰ ਇਸ ਗੱਲ ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ ਕਿ ਕੀ ਸੰਭਵ ਹੈ।
ਅਸੀਂ ਤੁਹਾਡੇ ਤੋਂ ਸੁਣਨ ਲਈ ਹੋਰ ਉਡੀਕ ਨਹੀਂ ਕਰ ਸਕਦੇ!