ਟੀਮ Snapchat ਇਸ ਮਹੀਨੇ ਛਾਲਾਂ ਮਾਰ ਕੇ ਵਧ ਰਹੀ ਹੈ। ਗਰਮੀਆਂ ਦੀ ਆਮਦ ਆਪਣੇ ਨਾਲ ਗਰਮੀਆਂ ਦੇ ਇੰਜੀਨੀਅਰਿੰਗ ਇੰਟਰਨਸ ਅਤੇ ਟੀਮ ਦੇ ਹੋਰ ਨਵੇਂ ਮੈਂਬਰ ਲੈ ਕੇ ਆਈ ਹੈ। ਅਸੀਂ ਵਿਕਾਸ ਦੀ ਰਫਤਾਰ ਨੂੰ ਵਧਾਉਣ ਲਈ ਉਤਸ਼ਾਹਤ ਹਾਂ!
ਅੱਜ ਐਪ ਸਟੋਰ ਦੇ ਵਿੱਚ ਇੱਕ ਨਵਾਂ iOS ਵਰਜ਼ਨ ਉਪਲਬਧ ਹੋਇਆ ਹੈ। ਬਗਸ ਅਤੇ ਕ੍ਰੈਸ਼ਿਸ਼ ਲਈ ਇਸ ਵਿੱਚ ਕੁਝ ਨਾਜ਼ੁਕ ਫਿਕਸ ਵੀ ਮੌਜੂਦ ਹਨ, ਜੇਕਰ ਤੁਸੀਂ ਕਈ ਮੁੱਦਿਆਂ ਦਾ ਤਜ਼ਰਬਾ ਕਰ ਰਹੇ ਹੋ ਤਾਂ ਇਸਨੂੰ ਕਿਰਪਾ ਡਾਊਨਲੋਡ ਕਰੋ।
ਅਸੀਂ ਇਸ ਰਿਲੀਜ਼ ਦੇ ਵਿੱਚ ਕੁਝ ਨਵਾਂ ਕੋਸ਼ਿਸ ਕਰ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ, Snapchat ਕਿਸ਼ੋਰ ਅਤੇ ਬਾਲਗ ਲਈ ਹੈ- 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਕਾਉਂਟ ਬਣਾਉਣ ਦੀ ਇਜਾਜ਼ਤ ਨਹੀਂ ਹੈ। ਪਿਛਲੀ iOS ਅਪਡੇਟ ਵਿੱਚ ਉਮਰ-ਦਰਜ਼ਾਬੰਦੀਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਅਸੀਂ ਲੋਕਾਂ ਨੂੰ ਉਨ੍ਹਾਂ ਦੀ ਉਮਰ ਨੂੰ ਰਜਿਸਟਰੀਕਰਣ ਸਕ੍ਰੀਨ ਤੇ ਪੁੱਛਿਆ ਸੀ ਅਤੇ ਜੇ ਦਰਜ਼ ਕੀਤੀ ਗਈ ਉਮਰ 13 ਸਾਲ ਤੋਂ ਘੱਟ ਸੀ ਤਾਂ ਉਨ੍ਹਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਸੀ। ਚੀਜ਼ਾਂ ਨੂੰ ਸੰਭਾਲਣ ਦਾ ਇਹ ਇੱਕ ਬਹੁਤ ਵਧੀਆ ਮਾਨਕ ਤਰੀਕਾ ਸੀ, ਪਰ ਇਸ ਨੇ ਇੱਕ ਚੰਗਾ ਤਜ਼ੁਰਬਾ ਨਹੀਂ ਦਿੱਤਾ। ਹੁਣ, ਉਮਰ-ਦਰਜ਼ਾਬੰਦੀ ਦੇ ਐਡਿਸ਼ਨ ਵਿੱਚ, ਅਸੀਂ ਕੁਝ ਹੋਰ ਅਲੱਗ ਕਰਨ ਦਾ ਸੋਚ ਰਹੇ ਹਾਂ।
ਨਵੇਂ iOS ਵਰਜ਼ਨ ਦੇ ਵਿੱਚ, 13 ਸਾਲ ਤੋਂ ਛੋਟੇ ਬੱਚੇ ਰਜਿਸਟ੍ਰੇਸ਼ਨ ਫਾਰਮ ਭਰ ਸਕਣ ਦੇ ਕਾਬਲ ਹੋਣਗੇ, ਹਾਲਾਂਕਿ ਉਹਨਾਂ ਦੀ ਉਪਭੋਗਤਾ ਜਾਣਕਾਰੀ ਸਾਡੇ ਕੋਲ ਨਹੀਂ ਭੇਜੀ ਜਾਵੇਗੀ ਅਤੇ ਅਕਾਉਂਟ ਨਹੀਂ ਬਣਿਆ ਹੈ। ਇਸ ਤੋਂ ਇਲਾਵਾ ਉਹ "ਸਨੈਪਕਿਡਜ਼"ਵਰਤਣ ਦੇ ਕਾਬਲ ਹਨ, ਸਨੈਪਚੈਟ ਦਾ ਵਰਜ਼ਨ ਜਿਸ ਦੇ ਵਿੱਚ ਸਨੈਪਸ ਖਿੱਚਣ ਲਈ ਇੰਟਰਫੇਸ ਹੈ, ਕੈਪਸ਼ਨਿੰਗ, ਡਰਾਇੰਗ ਅਤੇ ਲੋਕਲ ਹੀ ਆਪਣੀ ਡਿਵਾਈਸ ਵਿੱਚ ਸੇਵ ਕਰਨ ਲਈ, ਪਰ ਇਹ ਸਨੈਪਸ ਭੇਜਣ ਜਾਂ ਮੰਗਾਉਣ ਜਾਂ ਦੋਸਤਾਂ ਨੂੰ ਐਡ ਕਰਨ ਲਈ ਕੰਮ ਨਹੀਂ ਕਰਦਾ। ਅਸੀਂ ਇਸ ਨੂੰ ਪਹਿਲੇ iOS ਤੇ ਵਰਤ ਰਹੇ ਹਾਂ ਅਤੇ ਜੇਕਰ ਸਭ ਵਧੀਆ ਗਿਆ, ਤਾਂ ਅਸੀਂ ਇਸਨੂੰ ਸਾਡੀ ਆਉਣ ਵਾਲੀ Android ਅਪਡੇਟ ਦੇ ਵਿੱਚ ਸ਼ਾਮਲ ਕਰਾਂਗੇ।
ਜਦੋਂ ਅਸੀਂ ਇਸ ਤੇ ਸੀ, ਅਸੀਂ ਅਪਡੇਟ ਕੀਤੇ ਪਰਾਈਵੇਟ ਨੀਤੀ ਅਸੀਂ ਉਮੀਦ ਕਰਦੇ ਹਾਂ ਕਿ ਨਵਾਂ ਸੰਸਕਰਣ ਸਾਡੇ ਅਭਿਆਸਾਂ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਚਿੰਤਾ ਨਾ ਕਰੋ ਹਾਲਾਂਕਿ, ਅਸੀਂ ਤੁਹਾਡੀ ਜਾਣਕਾਰੀ ਨੂੰ ਸੰਭਾਲਣ ਦਾ ਤਰੀਕਾ ਨਹੀਂ ਬਦਲਿਆ ਹੈ, ਸਨੈਪਸ ਨੂੰ ਸਟੋਰ ਕਰਨ ਅਤੇ ਹਟਾਉਣ ਸਮੇਤ।
ਅਸੀਂ ਵੀ ਟਵੀਕ ਕੀਤੇ ਸਾਡੀ ਸ਼ਰਤਾਂ ਵਰਤੋ ਦੀਆਂ ਸਨੈਪਕਿਡਜ਼ ਅਤੇ ਕੁਝ ਹੋਰ ਚੀਜ਼ਾਂ ਲਈ ਖਾਤਾ ਬਣਾਉਣ ਲਈ ਜਿਨ੍ਹਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ। ਅਸੀਂ ਸਮੇਂ- ਸਮੇਂ ਤੇ ਆਪਣੀ ਵਰਤੋਂ ਦੀਆਂ ਮਦਾਂ ਨੂੰ ਵੀ ਐਡਿਟ ਕਰਾਂਗੇ ਕਿਉਂਕਿ ਅਸੀਂ ਇਸਨੂੰ ਪੜ੍ਹਣ ਅਤੇ ਸਮਝਣ ਵਿੱਚ ਅਸਾਨ ਬਣਾਉਣਾ ਜਾਰੀ ਰੱਖਾਂਗੇ।
ਸਨੈਪਾਂ ਦਾ ਮਜ਼ਾ ਲਓ!