ਇਸ ਹਫ਼ਤੇ, ਅਸੀਂ ਭਾਰਤ ਦੇ ਵਿੱਚ ਵੱਧ ਰਹੇ Snapchatters ਦੇ ਭਾਈਚਾਰੇ ਅਤੇ ਸਾਡੀ ਬਣਾਈ ਮਜ਼ਬੂਤ ਭਾਈਵਾਲੀ ਲਈ ਇੱਕ ਆਭਾਸੀ ਇਵੈਂਟ ਦੀ ਮੇਜ਼ਬਾਨੀ ਕੀਤੀ।
ਅਸੀਂ ਹਮੇਸ਼ਾਂ ਇਹ ਵਿਸ਼ਵਾਸ ਕੀਤਾ ਹੈ ਕਿ Snapchat ਨੂੰ ਸੱਭਿਆਚਾਰਕ ਤੌਰ 'ਤੇ ਉਚਿਤ ਮਹਿਸੂਸ ਹੋਣਾ ਚਾਹੀਦਾ ਹੈ, ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਦੁਨੀਆ ਵਿੱਚ ਕਿਸ ਜਗ੍ਹਾ ਵਿੱਚ ਹੋ। ਭਾਸ਼ਾਵਾਂ ਤੋਂ ਸਮੱਗਰੀ ਤੱਕ, ਰਚਨਾਕਾਰਾਂ ਤੋਂ AR ਤੱਕ, ਸਾਡੀ ਟੀਮ ਪਿਛਲੇ ਸਾਲ ਤੋਂ ਬਹੁਤ ਹੀ ਸਖਤ ਮਿਹਨਤ ਕਰ ਰਹੀ ਹੈ ਤਾਂ ਜੋ ਅਜਿਹਾ ਅਨੁਭਵ ਬਣਾਇਆ ਜਾਵੇ ਜਿਸਨੂੰ ਸਾਡਾ ਭਾਰਤ ਦਾ ਭਾਈਚਾਰਾ ਗਲੇ ਲਗਾ ਸਕੇ।
ਆਭਾਸੀ ਇਵੈਂਟ ਵਿੱਚ, ਅਸੀਂ ਆਪਣੇ ਮੌਜੂਦਾ ਪਾਰਟਨਰਾਂ ਦੇ ਸ਼ਾਨਦਾਰ ਕੰਮ ਨੂੰ ਉਜਾਗਰ ਕੀਤਾ ਅਤੇ ਕੁਝ ਨਵਿਆਂ ਵਿਅਕਤੀਆਂ ਦੀਆਂ ਦਿਲਚਸਪ ਖ਼ਬਰਾਂ ਸਾਂਝੀਆਂ ਕੀਤੀਆਂ।
Discover ਫ੍ਰੰਟ 'ਤੇ, ਅਸੀਂ Snap ਮੌਲਿਕ ਸੀਰੀਜ਼, ਫ਼ੋਨ ਸਵੈਪ ਅਤੇ ਵਿਸ਼ੇਸ਼ ਨਵੇਂ ਸ਼ੋਆਂ ਦੇ ਹਿੰਦੀ ਅਨੁਕੂਲ ਬਣਾ ਰਹੇ ਹਾਂ ਜਿਸ ਵਿੱਚ ਅਨੁਸ਼ਕਾ ਸੇਨ, ਰਫ਼ਤਾਰ, ਰੂਹੀ ਸਿੰਘ ਅਤੇ ਵੀਰ ਦਾਸ ਵਰਗੀਆਂ ਮਸ਼ਹੂਰ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਇਹ ਸ਼ੋਅ 2021 ਦੇ ਵਿੱਚ ਪ੍ਰਸਾਰਿਤ ਆਉਣਗੇ।
ਅਸੀਂ ਆਪਣੇ ਪਹਿਲੇ Snap ਗੇਮਾਂ ਦੇ ਭਾਈਵਾਲ, MoonFrog Labs ਦਾ ਸਵਾਗਤ ਕਰਨ ਲਈ ਉਤੇਜਿਤ ਹਾਂ, ਜੋ ਕਿ Ludo Club ਗੇਮ ਦਾ ਵਿਉਂਤਬੱਧ ਵਰਜ਼ਨ ਤਿਆਰ ਕਰ ਰਹੇ ਹਨ ਜਿਸਨੂੰ ਸਾਰੇ ਜਾਣਦੇ ਅਤੇ ਪਿਆਰ ਕਰਦੇ ਹਨ। ਅਸੀਂ ਆਪਣੀ ਹਿਟ ਗੇਮ Ready Chef Go! ਵਿੱਚ ਭਾਰਤੀ ਰਸੋਈ ਚੁਣੌਤੀ ‘Dosa Dash’ ਨੂੰ ਸ਼ਾਮਲ ਕਰਨ ਲਈ, Mojiworks ਦੀ ਟੀਮ ਨਾਲ ਵੀ ਕੰਮ ਕਰ ਰਹੇ ਹਾਂ।
NDTV ਅਤੇ Alt Balaji ਨਾਲ Snap Kit ਦੀ ਏਕੀਕਰਨ ਕਰਕੇ ਅਖੀਰ ਵਿੱਚ, Snapchatters ਬ੍ਰੇਕਿੰਗ ਨਿਊਜ਼ ਤੋਂ ਲੈ ਕੇ, ਉਨ੍ਹਾਂ ਵੱਲੋਂ ਦੇਖੇ ਜਾ ਰਹੇ ਸ਼ੋਅ, ਕੀਮਤ ਤੁਲਨਾ ਦੀ ਜਾਣਕਾਰੀ ਅਤੇ ਇੱਥੇ ਤੱਕ ਦੇਸ਼ ਵਿੱਚ ਟ੍ਰੇਨ 'ਤੇ ਯਾਤਰਾ ਕਰਦੇ ਹੋਏ ਆਪਣਾ ਅਸਲ ਸਮੇਂ ਦਾ ETA ਤੱਕ ਸਭ ਕੁੱਝ ਸਾਂਝਾ ਕਰ ਸਕਦੇ ਹਨ।
ਪਿਛਲੇ ਸਾਲ ਤੋਂ ਹਰ ਦਿਨ ਦਾ ਕਰੀਬ 150% ਕਿਰਿਆਸ਼ੀਲ ਵਰਤੋਂਕਾਰਾਂ ਦਾ ਵਾਧਾ ਹੁੰਦਾ ਹੈ*, ਇਹ ਹਲੇ ਸਿਰਫ਼ ਸ਼ੁਰੂਆਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਭਾਈਚਾਰਾ ਇਹਨਾਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਤਜਰਬਿਆਂ ਦਾ ਅਨੰਦ ਮਾਣੇ ਅਤੇ ਅਸੀਂ ਸਾਰੇ ਰਚਨਾਤਮਕ ਪਾਰਟਨਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦਾ ਅਸੀਂ ਸਹਿਯੋਗ ਪ੍ਰਾਪਤ ਕੀਤਾ।
* Snap ਇੰਕ ਅੰਦਰੂਰਨੀ ਡੇਟਾ Q3 2019 ਬਨਾਮ Q3 2020