23 ਜਨਵਰੀ 2025
23 ਜਨਵਰੀ 2025

ਪੇਸ਼ ਕਰ ਰਹੇ ਹਾਂ AR ਰਚਨਾਕਾਰਾਂ ਅਤੇ ਡਿਵੈਲਪਰਾਂ ਲਈ ਇਨਾਮ ਪ੍ਰਾਪਤ ਕਰਨ ਅਤੇ ਸਫਲਤਾ ਹਾਸਲ ਕਰਨ ਦੇ ਨਵੇਂ ਤਰੀਕੇ

ਅਸੀਂ ਦੁਨੀਆ ਦਾ ਸਭ ਤੋਂ ਵੱਧ ਡਿਵੈਲਪਰ-ਅਨੁਕੂਲ ਪਲੇਟਫਾਰਮ ਬਣਨਾ ਚਾਹੁੰਦੇ ਹਾਂ ਅਤੇ ਡਿਵੈਲਪਰਾਂ ਨੂੰ ਸ਼ਾਨਦਾਰ ਲੈਂਜ਼ ਬਣਾਉਣ ਵਿੱਚ ਨਿਵੇਸ਼ ਕਰਨ ਲਈ ਸਮਰੱਥ ਬਣਾਉਣਾ ਚਾਹੁੰਦੇ ਹਾਂ

Snap ਵਿਖੇ, ਅਸੀਂ ਦੁਨੀਆ ਦੇ ਲਗਭਗ ਹਰ ਦੇਸ਼ ਤੋਂ ਸਾਡੇ 375,000 ਤੋਂ ਵੱਧ AR ਰਚਨਾਕਾਰਾਂ, ਡਿਵੈਲਪਰਾਂ ਅਤੇ ਟੀਮਾਂ ਨੂੰ, ਮੁਦਰੀਕਰਨ ਦੇ ਮੌਕੇ ਦੇਣ ਤੋਂ ਲੈਕੇ, Spectacles ਅਤੇ Snap ਦੀ ਅਤਿ ਆਧੁਨਿਕ ਤਕਨਾਲੋਜੀ ਨਾਲ ਨਵੀਨਤਾ ਲਿਆਉਣ ਤੱਕ, ਸਹਿਯੋਗ ਦੇਣ ਲਈ ਵਚਨਬੱਧ ਹਾਂ। ਅੱਜ, ਅਸੀਂ Spectacles ਲਈ ਚੁਣੌਤੀ ਟੈਗਸ, ਅਤੇ ਨਾਲ ਹੀ ਵਿਦਿਅਕ ਕੀਮਤ ਅਤੇ ਇੱਕ ਵਿਸ਼ੇਸ਼ ਵਿਦਿਆਰਥੀ ਛੋਟ ਦੀ ਘੋਸ਼ਣਾ ਕਰਨ ਲਈ ਉਤਸ਼ਾਹਿਤ ਹਾਂ, ਜੋ ਲੈਂਜ਼ ਬਣਾਉਣ ਨੂੰ ਹੋਰ ਵੀ ਵੱਧ ਪਹੁੰਚਯੋਗ ਬਣਾਉਂਦਾ ਹੈ। 

ਪੇਸ਼ ਕਰ ਰਹੇ ਹਾਂ ਚੁਨੌਤੀ ਟੈਗਸ 

ਅਸੀਂ Snap AR ਡਿਵੈਲਪਰਾਂ ਨੂੰ ਉਹਨਾਂ ਦੀ ਰਚਨਾਤਮਕਤਾ ਲਈ ਇਨਾਮ ਦੇਣ ਦੇ ਇੱਕ ਨਵੇਂ ਤਰੀਕੇ ਦੀ ਘੋਸ਼ਣਾ ਕਰਨ ਲਈ ਉਤਸ਼ਾਹਿਤ ਹਾਂ, ਜੋ ਹੈ: ਚੁਣੌਤੀ ਟੈਗਸ। ਹੁਣ ਡਿਵੈਲਪਰ ਸਰਗਰਮ ਚੁਣੌਤੀ ਟੈਗਸ ਦੀ ਵਰਤੋਂ ਕਰਕੇ ਲੈਂਜ਼ ਸਬਮਿਟ ਕਰਨ ਲਈ ਨਕਦ ਇਨਾਮ ਜਿੱਤ ਸਕਦੇ ਹਨ, ਜਿਸਦਾ ਨਿਰਣਾ ਉਨ੍ਹਾਂ ਦੀ ਮੌਲਿਕਤਾ, ਤਕਨੀਕੀ ਉੱਤਮਤਾ ਅਤੇ ਥੀਮ ਉੱਤੇ ਧਿਆਨ ਦੇਣ 'ਤੇ ਕੀਤਾ ਜਾਂਦਾ ਹੈ। 

ਇੱਥੇ ਦੇਖੋ ਕਿ ਇਹ ਕਿਵੇਂ ਕੰਮ ਕਰਦਾ ਹੈ: ਅਸੀਂ AR ਮਾਰਕੀਟਿੰਗ ਪਲੇਟਫਾਰਮ ਲੈਂਜ਼ਲਿਸਟ ਨਾਲ ਟੀਮ ਬਣਾਈ ਹੈ ਤਾਂਜੋ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਦੇ AR ਡਿਵੈਲਪਰ ਹਿੱਸਾ ਲੈ ਸਕਣ – ਭਾਵੇਂ ਉਹ ਪਹਿਲੀ ਵਾਰ Snap AR ਦੀ ਪੜਚੋਲ ਕਰ ਰਹੇ ਹਨ ਜਾਂ ਪਹਿਲਾਂ ਤੋਂ ਹੀ ਸਾਡੇ ਭਾਈਚਾਰੇ ਦਾ ਹਿੱਸਾ ਹਨ। 

AR ਡਿਵੈਲਪਰ ਸਾਡੇ AR ਲੇਖਣ ਔਜ਼ਾਰ Lens Studio ਦੀ ਵਰਤੋਂ ਕਰਕੇ ਲੈਂਜ਼ ਬਣਾ ਕੇ, ਹਰੇਕ ਚੁਣੌਤੀ ਲਈ ਰਜਿਸਟਰ ਕਰ ਸਕਦੇ ਹਨ, ਅਤੇ ਵਿਚਾਰੇ ਜਾਣ ਲਈ ਬਸ ਲੈਂਜ਼ ਪ੍ਰਕਾਸ਼ਨ ਦੀ ਪ੍ਰਕਿਰਿਆ ਵਿੱਚ ਚੁਣੌਤੀ ਟੈਗ ਨੂੰ ਲਾਗੂ ਕਰਨਾ ਹੈ। ਹਰ ਮਹੀਨੇ ਕੁੱਲ ਇਨਾਮ ਰਾਸ਼ੀ ਦਾ ਹਿੱਸਾ ਜਿੱਤਣ ਦੇ ਮੌਕੇ ਦੇ ਨਾਲ ਨਵੀਆਂ ਚੁਣੌਤੀਆਂ ਦੀ ਘੋਸ਼ਣਾ ਕੀਤੀ ਜਾਵੇਗੀ।

ਪਹਿਲੀ ਚੁਣੌਤੀ ਦੇ ਟੈਗ ਦਾ ਥੀਮ ਵਿਅੰਗ ਹੈ ਅਤੇ 31 ਜਨਵਰੀ ਤੋਂ ਖੁੱਲੀ ਹੈ। ਇਹ ਜਿੱਤਣ ਵਾਲੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ $2,500, $1,500, ਅਤੇ $1,000 ਦੇ ਇਨਾਮ ਨਾਲ ਕੁੱਲ $10,000 ਦੇ ਇਨਾਮ ਪ੍ਰਦਾਨ ਕਰਦਾ ਹੈ, ਅਤੇ ਵੀਹ ਮਾਨਯੋਗ ਜ਼ਿਕਰ ਕੀਤੇ ਜਾਣਗੇ ਜੋ ਆਪਣੇ ਘਰ $250 ਲੈ ਕੇ ਜਾ ਸਕਣਗੇ। ਜਿੱਤਣ ਵਾਲੇ ਲੈਂਜ਼ ਦੀ ਘੋਸ਼ਣਾ 14 ਫਰਵਰੀ ਨੂੰ ਕੀਤੀ ਜਾਵੇਗੀ। 

Spectacles ਲਈ ਨਵੀਂ ਵਿਦਿਅਕ ਕੀਮਤ ਅਤੇ ਵਿਸ਼ੇਸ਼ ਵਿਦਿਆਰਥੀ ਦੀ ਛੋਟ

Spectacles ਦੀ ਸ਼ੁਰੂਆਤ ਤੋਂ ਲੈ ਕੇ, ਸਾਨੂੰ ਦੁਨੀਆ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਬਹੁਤ ਜ਼ਿਆਦਾ ਦਿਲਚਸਪੀ ਦਿਖਾਈ ਹੈ। Spectacles ਇਸ ਭਾਈਚਾਰੇ ਲਈ ਪਹੁੰਚਯੋਗ ਹੈ, ਇਹ ਯਕੀਨੀ ਬਣਾਉਣ ਲਈ ਅਸੀਂ ਇੱਕ ਮਹੀਨੇ ਦੇ $49.50 ਜਾਂ €55 ਦੀ ਗਾਹਕੀ ਫੀਸ ਲਈ ਵਿਦਿਅਕ ਕੀਮਤ ਅਤੇ ਵਿਸ਼ੇਸ਼ ਵਿਦਿਆਰਥੀ ਛੋਟ ਪੇਸ਼ ਕਰ ਰਹੇ ਹਾਂ। 

ਤੁਸੀਂ ਸਾਰੇ ਦੇਸ਼ਾਂ ਵਿੱਚ ਜਿੱਥੇ ਵੀ Spectacles ਉਪਲਬਧ ਹੈ ਸਾਡੀ ਵਿਦਿਅਕ ਕੀਮਤ ਅਤੇ ਵਿਦਿਆਰਥੀ ਦੀ ਛੋਟ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਅਮਰੀਕਾ, ਫਰਾਂਸ, ਜਰਮਨੀ, ਸਪੇਨ, ਇਟਲੀ, ਆਸਟਰੀਆ ਅਤੇ ਨੀਦਰਲੈਂਡ ਵੀ ਸ਼ਾਮਲ ਹੈ। ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਜਿਸ ਨੇ ਇਨ੍ਹਾਂ ਮਾਰਕੀਟ ਵਿੱਚ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਵਿੱਚ ਦਾਖਲਾ ਲਿਆ ਹੈ ਜਾਂ ਇੱਥੇ ਕੰਮ ਕਰਦਾ/ਕਰਦੀ ਹੈ, ਇਸ ਲਈ ਯੋਗ ਹੈ।

ਆਪਣੇ .edu ਜਾਂ ਵਿਦਿਅਕ ਈਮੇਲ ਪਤੇ ਦੀ ਵਰਤੋਂ ਕਰਕੇ Spectacles ਡਿਵੈਲਪਰ ਪ੍ਰੋਗਾਮ 'ਤੇ ਅਰਜ਼ੀ ਕਰੋ ਅਤੇ ਬਣਾਉਣਾ ਸ਼ੁਰੂ ਕਰੋ 1!

ਅਮਰੀਕਾ ਵਿੱਚ ਕੀਮਤ: $49.50 ਇੱਕ ਮਹੀਨਾ, ਜਾਂ ਪਹਿਲੇ ਸਾਲ ਲਈ $594 ਅਤੇ ਉਸ ਤੋਂ ਬਾਅਦ $49.50 ਮਹੀਨਾ
ਯੂਰੋਪ ਵਿੱਚ ਕੀਮਤ: €55 ਇੱਕ ਮਹੀਨਾਂ, ਜਾਂ ਪਹਿਲੇ ਸਾਲ ਲਈ €660 ਅਤੇ ਉਸ ਤੋਂ ਬਾਅਦ €55 ਮਹੀਨਾ
*ਨਿਮਨਤਮ ਅਵਧੀ 12 ਮਹੀਨੇ

ਖ਼ਬਰਾਂ 'ਤੇ ਵਾਪਸ ਜਾਓ

1

ਉਪਲਬਧਤਾ ਦੇ ਅਧੀਨ। ਮਦਾਂ ਲਾਗੂ।

1

ਉਪਲਬਧਤਾ ਦੇ ਅਧੀਨ। ਮਦਾਂ ਲਾਗੂ।