ਕਦੇ-ਕਦਾਈਂ ਕੰਪਿਊਟਰ ਸੁਰੱਖਿਆ ਪੇਸ਼ੇਵਰ ਅਤੇ ਹੋਰ ਮਦਦਗਾਰ ਲੋਕ Snapchat ਵਿੱਚ ਸੰਭਾਵੀ ਖਾਮੀਆਂ (ਬੱਗਾਂ) ਅਤੇ ਕਮਜ਼ੋਰੀਆਂ ਬਾਰੇ ਸਾਨੂੰ ਦਸਦੇ ਹਨ।। ਅਸੀਂ ਪੇਸ਼ੇਵਰਾਂ ਦੀ ਸਹਾਇਤਾ ਲਈ ਸ਼ੁਕਰਗੁਜ਼ਾਰ ਹਾਂ ਜੋ ਜ਼ਿੰਮੇਵਾਰ ਖੁਲਾਸੇ ਕਰਦੇ ਹਨ ਅਤੇ ਅਸੀਂ ਆਮ ਤੌਰ 'ਤੇ ਸੰਪਰਕ ਕਰਨ ਵਾਲਿਆਂ ਦੀਆਂ ਉਮੀਦਾਂ 'ਤੇ ਖਰੇ ਉਤਰੇ ਹਾਂ।
ਇਸ ਹਫ਼ਤੇ, ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ, ਇੱਕ ਸੁਰੱਖਿਆ ਗਰੁੱਪ ਨੇ ਸਾਡੇ ਨਿੱਜੀ API ਲਈ ਦਸਤਾਵੇਜ਼ ਪੋਸਟ ਕੀਤੇ। ਇਸ ਦਸਤਾਵੇਜ਼ ਵਿੱਚ ਦੋਸ਼ ਲਗਾਇਆ ਗਿਆ ਕਿ ਇੱਕ ਸੰਭਾਵੀ ਹਮਲੇ ਨਾਲ ਕੋਈ Snapchat ਦੇ ਵਰਤੋਂਕਾਰ ਨਾਵਾਂ ਅਤੇ ਫ਼ੋਨ ਨੰਬਰਾਂ ਦਾ ਡੇਟਾਬੇਸ ਇਕੱਤਰ ਕਰ ਸਕਦਾ ਹੈ।
ਸਾਡੀ 'ਦੋਸਤਾਂ ਨੂੰ ਲੱਭੋ' ਵਿਸ਼ੇਸ਼ਤਾ ਨਾਲ ਵਰਤੋਂਕਾਰ ਆਪਣੀ ਪਤਾ-ਕਿਤਾਬ ਦੇ ਸੰਪਰਕਾਂ ਨੂੰ Snapchat 'ਤੇ ਅੱਪਲੋਡ ਕਰ ਸਕਦੇ ਹਨ ਤਾਂ ਕਿ ਅਸੀਂ ਉਹਨਾਂ ਸਨੈਪਚੈਟਰਾਂ ਦੇ ਖਾਤੇ ਵਿਖਾ ਸਕੀਏ ਜਿਨ੍ਹਾਂ ਦੇ ਫ਼ੋਨ ਨੰਬਰ ਪਤਾ-ਕਿਤਾਬ ਵਿੱਚ ਹਨ। ਕੋਈ ਫ਼ੋਨ ਨੰਬਰ ਆਪਣੇ Snapchat ਖਾਤੇ ਵਿੱਚ ਜੋੜਨਾ ਤੁਹਾਡੀ ਮਰਜ਼ੀ ਹੈ। ਪਰ ਇਹ ਤੁਹਾਨੂੰ ਲੱਭਣ ਲਈ ਤੁਹਾਡੇ ਦੋਸਤਾਂ ਵਾਸਤੇ ਲਾਹੇਵੰਦ ਹੈ। ਅਸੀਂ ਬਾਕੀ ਵਰਤੋਂਕਾਰਾਂ ਦੇ ਫ਼ੋਨ ਨੰਬਰ ਨਹੀਂ ਵਿਖਾਉਂਦੇ। ਅਸੀਂ ਕਿਸੇ ਵਰਤੋਂਕਾਰ ਨਾਮ ਦੇ ਮੁਤਾਬਕ ਫ਼ੋਨ ਨੰਬਰਾਂ ਨੂੰ ਲੱਭਣ ਦੀ ਸਮਰੱਥਾ ਦੇ ਹੱਕ ਵਿੱਚ ਨਹੀਂ ਹਾਂ।
ਸਿਧਾਂਤਕ ਤੌਰ 'ਤੇ, ਜੇਕਰ ਕੋਈ ਵੱਡੀ ਗਿਣਤੀ ਵਿੱਚ ਫ਼ੋਨ ਨੰਬਰਾਂ ਨੂੰ ਅੱਪਲੋਡ ਕਰਨ ਵਿੱਚ ਸਫ਼ਲ ਹੋਵੇ, ਜਿਵੇਂ ਕਿ ਕਿਸੇ ਖੇਤਰ ਕੋਡ ਦਾ ਹਰ ਨੰਬਰ, ਅਮਰੀਕਾ ਦਾ ਹਰ ਸੰਭਾਵੀ ਨੰਬਰ, ਅਤੇ ਉਹ ਇਸ ਤਰੀਕੇ ਨਾਲ ਨਤੀਜਿਆਂ ਦਾ ਡੇਟਾਬੇਸ ਬਣਾ ਕੇ ਵਰਤੋਂਕਾਰ ਨਾਵਾਂ ਦਾ ਮੇਲ ਫ਼ੋਨ ਨੰਬਰਾਂ ਨਾਲ ਕਰ ਸਕਦਾ ਹੈ। ਪਿਛਲੇ ਸਾਲ ਅਸੀਂ ਕਈ ਸੁਰੱਖਿਆ ਮਾਪਦੰਡ ਅਮਲ ਵਿੱਚ ਲਿਆਂਦੇ ਹਨ ਤਾਂ ਕਿ ਅਜਿਹਾ ਕਰਨਾ ਹੋਰ ਔਖਾ ਹੋਵੇ। ਅਸੀਂ ਹਾਲ ਹੀ ਵਿੱਚ ਖਤਰੇ ਨੂੰ ਘਟਾਉਣ ਲਈ ਵਧੀਕ ਮਾਪਦੰਡ ਜੋੜੇ ਹਨ। ਨਾਲ ਹੀ ਸਪੈਮ ਅਤੇ ਦੁਰਵਿਹਾਰ ਦਾ ਮੁਕਾਬਲਾ ਕਰਨ ਲਈ ਲਗਾਤਾਰ ਸੁਧਾਰ ਕਰਾਂਗੇ। ਅਸੀਂ ਹਾਲ ਹੀ ਵਿੱਚ ਵਧੀਕ ਕਾਉਂਟਰ-ਮਾਣਕ ਸ਼ਾਮਲ ਕੀਤੇ ਹਨ ਅਤੇ ਸਪੈਮ ਅਤੇ ਦੁਰਵਿਹਾਰ ਨਾਲ ਨਜਿੱਠਣ ਲਈ ਲਗਾਤਾਰ ਸੁਧਾਰ ਕਰਾਂਗੇ।
ਸਨੈਪਾਂ ਦਾ ਮਜ਼ਾ ਲਓ!