ਜਦੋਂ ਕੁਝ ਹੁੰਦਾ ਹੈ, ਪਹਿਲੀ ਸਕ੍ਰੀਨ ਜਿਸਨੂੰ Snapchatters ਦੇਖਦੇ ਹਨ ਉਹ ਉਨ੍ਹਾਂ ਦੇ ਹੱਥ ਵਿੱਚ ਹੁੰਦੀ ਹੈ। 125 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਸਾਲ Snapchat ਉੱਤੇ ਨਵੀਆਂ ਕਹਾਣੀਆਂ ਦੇਖੀਆਂ*, ਅਤੇ ਯੂ.ਐੱਸ. ਦੀ ਅੱਧੀ ਤੋਂ ਜ਼ਿਆਦਾ Gen Z ਆਬਾਦੀ Discover 'ਤੇ ਖ਼ਬਰਾਂ ਦੀ ਸਮੱਗਰੀ ਦੇਖ ਰਹੀ ਹੈ**।
ਸਾਡਾ ਸ਼ੁਰੂ ਤੋਂ ਇਹ ਵਿਸ਼ਵਾਸ ਰਿਹਾ ਹੈ ਕਿ ਸਾਡੀ ਆਪਣੀ ਭਾਈਚਾਰੇ ਦੇ ਪ੍ਰਤੀ ਜ਼ਿੰਮੇਵਾਰੀ ਹੈ, ਅਤੇ ਕਿਉਂ Snapchat ਇੱਕ ਬੰਦ ਪਲੇਟਫਾਰਮ ਰਹਿੰਦਾ ਹੈ ਉਹ ਇਸ ਕਰਕੇ ਕਿ ਅਸੀਂ ਕੁਝ ਗਿਣੇ-ਚੁਣੇ ਪਾਰਟਨਰਾਂ ਨਾਲ ਕੰਮ ਕਰਦੇ ਹਾਂ ਮੋਬਾਇਲ ਲਈ ਭਰੋਸੇਯੋਗ ਜਾਣਕਾਰੀ ਨੂੰ ਬਿਲਕੁਲ ਨਵੇਂ ਤਰੀਕਿਆਂ ਨਾਲ ਬਣਾਉਣ ਲਈ।
ਅਸੀਂ ਪੇਸ਼ ਕਰ ਰਹੇ ਹਾਂ Happening Now: ਕਿਸੇ ਵੀ ਸਮੇਂ Snapchatters ਲਈ ਸੰਸਾਰ ਦੀਆਂ ਘਟਨਾਵਾਂ ਨੂੰ ਘਟਣ ਸਮੇਂ ਦੇਖਣ ਦਾ ਇੱਕ ਵਧੇਰੇ ਤੇਜ਼ ਤਰੀਕਾ।
ਅਸੀਂ ਕੁਝ ਸਭ ਤੋਂ ਵੱਧ ਭਰੋਸੇਮੰਦ ਖ਼ਬਰਾਂ ਦੀਆਂ ਸੰਸਥਾਵਾਂ ਨਾਲ ਹਿੱਸੇਦਾਰੀ ਕੀਤੀ ਹੈ, ਜਿਵੇਂ ਕਿ The Washington Post, Bloomberg, Reuters, NBC News, ESPN, NowThis, E! ਖ਼ਬਰਾਂ, Daily Mail, BuzzFeed News ਅਤੇ ਹੋਰ, ਸਮੁੱਚੀ ਰਾਜਨੀਤੀ, ਮਨੋਰੰਜਨ, ਖੇਡਾਂ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਕਹਾਣੀਆਂ ਦੇ ਅੱਪਡੇਟ ਇੱਕੋ Snap ਵਿੱਚ ਚਾਲੂ ਕਰਨ ਲਈ - ਇੱਕ ਨਵਾਂ ਫਾਰਮੈਟ ਬਣਾਉਣਾ ਜਿਸਨੂੰ ਕਿ Snapchatters ਦੇ ਮੋਬਾਈਲ ਉੱਤੇ ਬ੍ਰੇਕਿੰਗ ਖ਼ਬਰਾਂ ਨੂੰ ਦੇਖਣ ਲਈ ਤੇਜ਼ ਅਤੇ ਆਮ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਤੁਸੀਂ ਆਪਣੇ ਹਰ ਰੋਜ਼ ਦੀ ਰਾਸ਼ੀ ਅਤੇ ਆਪਣੇ ਵਿਅਕਤੀਗਤ ਬਣਾਏ Bitmoji ਨਾਲ ਮੌਸਮ ਦੀ ਨਵੀਂ ਜਾਣਕਾਰੀ ਲੈ ਸਕੋਗੇ!
ਸਾਡੀ ਸੰਪਾਦਕੀ ਟੀਮ Happening Now ਵਿੱਚ ਵਿਖਾਉਣ ਲਈ ਸਾਡੇ ਭਾਈਚਾਰੇ ਵੱਲੋਂ ਖਿੱਚੀਆਂ ਅਤੇ ਜਨਤਕ ਤੌਰ 'ਤੇ ਸਾਂਝੀਆਂ ਕੀਤੀਆਂ Snaps ਨੂੰ ਚੁਣੇਗੀ।
ਅੱਜ ਤੋਂ ਸ਼ੁਰੂਆਤ ਕਰਦੇ ਹੋਏ, Happening Now ਯੂ.ਐਸ. ਦੇ ਵਿੱਚ ਹਰੇਕ ਕੋਲ ਉਪਲਬਧ ਹੈ, ਅਤੇ ਅਸੀਂ ਅਗਲੇ ਸਾਲ ਇਸਨੂੰ ਦੁਨੀਆ ਦੇ ਹੋਰ ਬਜ਼ਾਰਾਂ ਵਿੱਚ ਪੇਸ਼ ਕਰਨ ਲਈ ਅੱਗੇ ਦੀ ਯੋਜਨਾ ਬਣਾ ਰਹੇ ਹਾਂ।
* Snap ਇੰਕ. ਅੰਦਰੂਨੀ ਡੇਟਾ ਜਨਵਰੀ-ਅਪ੍ਰੈਲ 2020
** Snap ਇੰਕ. ਅੰਦਰੂਨੀ ਡੇਟਾ Q1 2020. Gen Z ਨੂੰ 13-24 ਦੀ ਉਮਰ ਦੇ ਵਰਤੋਕਾਰਾਂ ਲਈ ਪਰਿਭਾਸ਼ਿਤ ਕੀਤਾ ਗਿਆ ਹੈ। ਯੂ.ਐਸ. ਜਣਗਣਨਾ ਦੇ ਅੰਕੜੇ ਯੂ.ਐਸ. Gen Z ਦੀ ਅਬਾਦੀ ਲਈ ਵਰਤੇ ਜਾਂਦੇ ਹਨ।