Snapchat ਨੇ ਹਮੇਸ਼ਾਂ ਉਸ ਤਰੀਕੇ ਨੂੰ ਸੈਲੀਬ੍ਰੇਟ ਕੀਤਾ ਹੈ ਜਿਸ ਨਾਲ ਤੁਸੀਂ ਅਤੇ ਤੁਹਾਡੇ ਦੋਸਤ ਦੁਨੀਆਂ ਨੂੰ ਦੇਖਦੇ ਹੋ। ਸਨੈਪਸ, ਸਟੋਰੀਜ਼ ਅਤੇ ਸਾਡੀ ਸਟੋਰੀ ਰਾਹੀਂ ਅਲੱਗ ਦ੍ਰਿਸ਼ਟੀਕੋਣ ਦਾ ਤਜ਼ਰਬਾ ਲੈਣ ਵਿੱਚ ਮਜ਼ਾ ਹੈ।
ਅੱਜ ਅਸੀਂ ਡਿਸਕਵਰ ਨੂੰ ਪੇਸ਼ ਕਰ ਰਹੇ ਹਾਂ।
Snapchat ਡਿਸਕਵਰ ਸਟੋਰੀਜ਼ ਨੂੰ ਅਲੱਗ ਸੰਪਾਦਕੀ ਟੀਮਾਂ ਤੋਂ ਪੜਚੋਲ ਕਰਨ ਦਾ ਇੱਕ ਨਵਾਂ ਤਰੀਕਾ ਹੈ। ਇਹ ਦੁਨੀਆਂ ਦੇ ਉੱਤਮ ਮੀਡੀਆ ਦੇ ਲੀਡਰਾਂ ਦੇ ਸਹਿਯੋਗ ਦਾ ਨਤੀਜਾ ਹੈ ਇੱਕ ਸਟੋਰੀਟੇਲਿੰਗ ਫਾਰਮੈਟ ਬਣਾਉਣ ਦਾ ਜਿਸ ਵਿੱਚ ਵਾਰਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਸੋਸ਼ਲ ਮੀਡੀਆ ਨਹੀਂ ਹੈ।
ਸੋਸ਼ਲ ਮੀਡੀਆ ਕੰਪਨੀਜ਼ ਸਾਨੂੰ ਬਿਲਕੁਲ ਹਾਲੀਆ ਅਤੇ ਸਭ ਤੋਂ ਵੱਧ ਪਾਪੁਲਰ ਬਾਰੇ ਪੜ੍ਹਨ ਲਈ ਦੱਸਦੀਆਂ ਹਨ। ਅਸੀਂ ਇਸਨੂੰ ਅਲੱਗ ਤਰ੍ਹਾਂ ਦੇਖਦੇ ਹਾਂ। ਅਸੀਂ ਸੰਪਾਦਕਾਂ ਅਤੇ ਕਲਾਕਾਰਾਂ ਨੂੰ ਗਿਣਦੇ ਹਾਂ, ਨਾ ਕਿ ਕਲਿਕ ਅਤੇ ਸ਼ੇਅਰ ਨੂੰ, ਇਹ ਜਾਨਣ ਲਈ ਕਿ ਕੀ ਜ਼ਰੂਰੀ ਹੈ।
ਡਿਸਕਵਰ ਅਲੱਗ ਹੈ ਕਿਉਂਕਿ ਇਹ ਕ੍ਰਿਏਟਿਵਸ੍ ਲਈ ਬਣਾਇਆ ਗਿਆ ਹੈ। ਕਾਫੀ ਸਮੇਂ, ਕਲਾਕਾਰਾਂ ਨਾਲ ਧੱਕਾ ਕੀਤਾ ਜਾਂਦਾ ਹੈ ਨਵੀਂ ਟੈਕਨੋਲੋਜੀ ਨੂੰ ਸਮਾਈ ਕੀਤਾ ਜਾਂਦਾ ਹੈ ਤਾਂਕਿ ਉਹ ਆਪਣਾ ਕੰਮ ਵੰਡ ਸਕਣ। ਇਸ ਵਾਰ ਅਸੀਂ ਕਲਾ ਦੀ ਸੇਵਾ ਕਰਨ ਲਈ ਟੈਕਨੋਲੋਜੀ ਬਣਾਈ ਹੈ: ਹਰੇਕ ਸੰਸਕਰਣ ਵਿਚ ਫੁਲ ਸਕ੍ਰੀਨ ਫੋਟੋਜ਼ ਅਤੇ ਵੀਡਿਓ, ਸ਼ਾਨਦਾਰ ਲੰਬੇ ਫਾਰਮ ਲੇਆਉਟਸ੍, ਅਤੇ ਸ਼ਾਨਦਾਰ ਇਸ਼ਤਿਹਾਰ ਸ਼ਾਮਲ ਹਨ।
ਡਿਸਕਵਰ ਨਵਾਂ ਹੈ, ਪਰ ਜਾਣਕਾਰ ਹੈ। ਇਹ ਇਸ ਕਰਕੇ ਕਿਉਂਕਿ ਸਟੋਰੀਜ਼ ਕੇਂਦਰ ਤੇ ਹਨ- ਇੱਕ ਸ਼ੁਰੂਆਤ ਹੈ, ਮਿਡਲ ਹੈ, ਅਤੇ ਅੰਤ ਹੈ ਜਿਸ ਵਿੱਚ ਸੰਪਾਦਕ ਇੱਕ ਆਰਡਰ ਦੇ ਵਿੱਚ ਸਭ ਕੁਝ ਪਾ ਸਕਦੇ ਹਨ। ਹਰੇਕ ਸੰਸਕਰਣ ਨੂੰ 24 ਘੰਟਿਆਂ ਬਾਅਦ ਰੀਫਰੇਸ਼ ਕੀਤਾ ਜਾਂਦਾ ਹੈ- ਕਿਉਂ ਜੋ ਅੱਜ ਖਬਰ ਹੈ ਉਹ ਕੱਲ ਹਿਸਟਰੀ ਹੋਵੇਗੀ।
ਡਿਸਕਵਰ ਵਿੱਚ ਮਜ਼ਾ ਹੈ ਅਤੇ ਇਸਨੂੰ ਇਸਤੇਮਾਲ ਕਰਨਾ ਅਸਾਨ ਹੈ। ਸੰਸਕਰਣ ਨੂੰ ਖੋਲ੍ਹਣ ਲਈ ਟੈਪ ਕਰੋ, ਲੈੱਫਟ ਸਵਾਇਪ ਕਰਕੇ ਬ੍ਰਾਉਜ਼ ਕਰੋ, ਜਾਂ ਫਿਰ ਜ਼ਿਆਦਾ ਲਈ ਸਨੈਪ ਤੇ ਸਵਾਇਪ ਅਪ ਕਰੋ। ਹਰੇਕ ਚੈਨਲ ਤੁਹਾਡੇ ਕੋਲ ਕੁਝ ਅਲੱਗ ਲੈ ਕੇ ਆਉਂਦਾ ਹੈ- ਇੱਕ ਸ਼ਾਨਦਾਰ ਦਿਨ ਦਾ ਸਰਪ੍ਰਾਇਜ਼ !