ਅਸੀਂ ਚੈਟ ਨੂੰ ਟੈਕਸਟ ਵਾਂਗ ਘੱਟ ਮਹਿਸੂਸ ਕਰਨ ਅਤੇ ਡਿਜ਼ਾਈਨਿੰਗ ਵਰਗੇ ਕੁਝ ਮਹਿਸੂਸ ਕਰਨ ਲਈ ਡਿਜ਼ਾਇਨ ਕੀਤਾ ਹੈ. ਇਹੀ ਕਾਰਨ ਹੈ ਕਿ ਜਦੋਂ ਕੋਈ ਦੋਸਤ ਚੈਟ ਖੋਲ੍ਹਦਾ ਹੈ, ਤਾਂ ਉਨ੍ਹਾਂ ਦਾ Bitmoji ਇਹ ਕਹਿਣ ਲਈ ਆ ਜਾਂਦਾ ਹੈ ਕਿ "ਮੈਂ ਇੱਥੇ ਹਾਂ!" - ਅਤੇ ਤੁਹਾਡੀ ਚੈਟ ਗੱਲਬਾਤ ਹਮੇਸ਼ਾ ਲਈ ਮੂਲ ਰੂਪ ਵਿੱਚ ਸੁਰੱਖਿਅਤ ਨਹੀਂ ਕੀਤੀ ਜਾਂਦੀ, ।
ਅੱਜ ਅਸੀਂ ਚੈਟ ਨੂੰ ਹੋਰ ਜ਼ਿਆਦਾ ਮਜ਼ੇਦਾਰ ਬਣਾ ਰਹੇ ਹਾਂ। ਹੁਣ ਤੁਸੀਂ ਇੱਕੋ ਸਮੇਂ ਤੇ 16 ਦੋਸਤਾਂ ਨਾਲ ਵੀਡੀਓ ਚੈਟ ਕਰ ਸਕਦੇ ਹੋ। ਗਰੁੱਪ ਚੈਟ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲਿਆਉਣ ਲਈ ਵੀਡੀਓ ਕੈਮਰਾ ਆਇਕਨ ਦੇ ਉੱਤੇ ਟੈਪ ਕਰੋ। ਗਰੁੱਪ ਚੈਟ ਵਿੱਚ ਦੋਸਤਾਂ ਨੂੰ ਇੱਕ ਨੋਟਿਫਿਕੇਸ਼ਨ ਆਵੇਗਾ ਜਿਸ ਵਿੱਚ ਉਨ੍ਹਾਂ ਨੂੰ ਜਵਾਇਨ ਕਰਨ ਲਈ ਇਨਵਾਇਟ ਕੀਤਾ ਜਾਏਗਾ।
ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰਤੱਖ ਕਰ ਸਕਦੇ ਹੋ ਇਹ ਤੁਹਾਡੇ ਉੱਤੇ ਹੈ। ਤੁਸੀਂ ਲੈਂਸਿਜ਼ ਵਰਤ ਸਕਦੇ ਹੋ, ਕੇਵਲ ਆਪਣੀ ਅਵਾਜ਼ ਨਾਲ ਵੀ ਜਵਾਇਨ ਕਰ ਸਕਦੇ ਹੋ, ਯਾਂ ਫਿਰ ਹੋਰਾਂ ਦੇ ਗੱਲ ਕਰਦੇ ਸਮੇਂ ਤੁਸੀਂ ਸੁਨੇਹਾ ਵੀ ਭੇਜਾ ਸਕਦੇ ਹੋ ਜੋ ਕਿ ਬਾਕੀ ਪੜ੍ਹ ਸਕਣ। ਹਰੇਕ ਗੱਲਬਾਤ ਅਦਭੁਤ ਹੈ!
ਗਰੁੱਪ ਵੀਡੀਓ ਚੈਟ ਦੁਨੀਆਂ ਭਰ ਦੇ Snapchatters ਲਈ ਇਸ ਹਫਤੋ ਤੋਂ ਰੋਲ ਆਉਟ ਹੋਣਾ ਸ਼ੁਰੂ ਹੋਵੇਗਾ।
ਹੈਪੀ ਚੈਟਿੰਗ!