Snapchat ਸ਼ੁਰੂ ਤੋਂ ਹੀ ਹਮੇਸ਼ਾਂ ਤੁਹਾਡੇ ਦ੍ਰਿਸਟੀਕੋਣ ਨੂੰ ਸਾਂਝਾ ਕਰਨ ਬਾਰੇ ਹੈ। ਇਸ ਲਈ ਸਾਡੀ ਐਪਲੀਕੇਸ਼ਨ ਸਿੱਧੀ ਕੈਮਰਾ ਵਿੱਚ ਖੁੱਲ੍ਹਦੀ ਹੈ। ਇਹ ਇੱਕ ਬਹੁਤ ਤੇਜ਼ ਤਰੀਕਾ ਹੈ ਆਪਣੇ ਦੋਸਤਾਂ ਦੇ ਨਾਲ ਛੋਟੇ-ਛੋਟੇ ਪਲਾਂ ਨੂੰ ਸਾਂਝਾ ਕਰਨ ਦਾ - ਤਾਂਕਿ ਉਹਨਾਂ ਨੂੰ ਇਹ ਪਤਾ ਚੱਲ ਸਕੇ ਅਸੀਂ ਇਸ ਸਮੇਂ ਕਿੱਥੇ ਹਾਂ ਅਤੇ ਕੀ ਮਹਿਸੂਸ ਕਰ ਰਹੇ ਹਾਂ।
ਜਦੋਂ ਅਸੀਂ ਮੇਰੀ ਕਹਾਣੀ ਨੂੰ ਪੇਸ਼ ਕੀਤਾ ਤਾਂ ਅਸੀਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਇੱਕ ਵਾਰਤਾ ਦੇ ਵਿੱਚ ਉਹਨਾਂ ਸਾਰੇ ਪਲਾਂ ਨੂੰ ਇਕੱਠਾ ਕਰਨਾ ਕਿੰਨਾ ਤਾਕਤਵਰ ਹੋਵੇਗਾ। ਅਸੀਂ ਉਸ ਦਿਨ ਨੂੰ ਪਿਆਰ ਨਾਲ ਦੇਖਦੇ ਹਾਂ ਜੋ ਦੋਸਤਾਂ ਨਾਲ ਪੁਰਾਣੀਆਂ ਯਾਦਾਂ ਨੂੰ ਫਰੋਲਦੇ ਹਾਂ।
ਪਰ ਮੇਰੀ ਕਹਾਣੀ ਹਮੇਸ਼ਾਂ ਹੀ ਇੱਕ ਵਿਲੱਖਣ ਅਤੇ ਨਿੱਜੀ ਤਜਰਬੇ ਨੂੰ ਦਰਸਾਉਂਦੀ ਹੈ। ਅਸੀਂ ਉਹ ਚੀਜ਼ ਬਣਾਉਣਾ ਚਾਹੁੰਦੇ ਸੀ ਜੋ ਕਿ ਭਾਈਚਾਰਾ ਦੇ ਦ੍ਰਿਸ਼ ਨੂੰ ਅਰਪਿਤ ਕਰਦੀ - ਬਹੁਤ ਸਾਰੇ ਅਲੱਗ ਦ੍ਰਿਸ਼ਟੀਕੋਣ। ਆਖਿਰਕਾਰ, ਸਾਡੇ ਦੋਸਤ ਕਈ ਵਾਰ ਇੱਕੋ ਜਿਹੀਆਂ ਚੀਜ਼ਾਂ ਨੂੰ ਅਲੱਗ ਤਰੀਕਿਆਂ ਨਾਲ ਦੇਖਦੇ ਹਨ।
ਅਸੀਂ ਸਾਡੀ ਕਹਾਣੀ ਨੂੰ ਬਣਾਇਆ ਹੈ ਤਾਂ ਜੋ ਉਹ Snapchatters ਜੋ ਉਸੇ ਇਵੈਂਟ ਟਿਕਾਣੇ 'ਤੇ ਹਨ ਉਹ ਇੱਸੇ ਕਹਾਣੀ ਦੇ ਵਿੱਚ ਸਨੈਪਾਂ ਦਾ ਯੋਗਦਾਨ ਪਾ ਸਕਣ। ਜੇਕਰ ਤੁਸੀਂ ਇਵੈਂਟ ਵਿੱਚ ਨਹੀਂ ਜਾ ਸਕੇ, ਤਾਂ ਸਾਡੀ ਕਹਾਣੀ ਨੂੰ ਵੇਖ ਕੇ ਤੁਹਾਨੂੰ ਇੰਝ ਲੱਗੇਗਾ ਕਿ ਤੁਸੀਂ ਉੱਥੇ ਹੀ ਹੋ! ਇਸਨੂੰ ਵਰਤਣਾ ਬਹੁਤ ਹੀ ਅਸਾਨ ਹੈ।
ਅਸੀਂ ਸਾਡੀ ਕਹਾਣੀ ਨੂੰ ਇਸ ਵੀਕਐਂਡ ਨੂੰ ਪਹਿਲੀ ਵਾਰ ਇਲੈਕਟ੍ਰਿਕ ਡੇਸੀ ਕਾਰਨਿਵਲ 'ਤੇ ਉਪਲਬਧ ਕਰਵਾ ਰਹੇ ਹਾਂ (ਅਤੇ ਅਸੀਂ Snapchat ਅਤੇ ਇਨਸੋਮਨਿਕ ਲਈ ਮੁਫ਼ਤ ਵਾਈ-ਫਾਈ ਵੀ ਮੁਹੱਈਆ ਕਰ ਰਹੇ ਹਾਂ)।
ਜੇਕਰ ਤੁਸੀਂ ਇਲੈਕਟ੍ਰਿਕ ਡੇਸੀ ਕਾਰਨਿਵਲ ਵਿਖੇ ਹੋ, ਤਾਂ ਬਸ "ਸਾਡੀ EDC ਕਹਾਣੀ" 'ਤੇ Snap ਸ਼ਾਮਲ ਕਰੋ ਜੋ ਤੁਹਾਡੇ “ਇਸਨੂੰ ਖੇਜੋ…” ਪੰਨੇ 'ਤੇ ਦਿਖਾਈ ਦਿੰਦੀ ਹੈ। ਤੁਹਾਨੂੰ ਟਿਕਾਣਾ ਸੇਵਾਵਾਂ ਨੂੰ ਚਾਲੂ ਕਰਨਾ ਪਵੇਗਾ ਤਾਂਕਿ Snapchat ਨੂੰ ਇਹ ਪਤਾ ਲੱਗ ਸਕੇ ਕਿ ਸਚਮੁੱਚ ਤੁਸੀਂ ਇਵੈਂਟ ਵਿੱਚ ਮੌਜੂਦ ਹੋ ਜਾਂ ਨਹੀਂ। ਅਸੀਂ ਤੁਹਾਡੀ ਟਿਕਾਣਾ ਜਾਣਕਾਰੀ ਨੂੰ ਸਟੋਰ ਨਹੀਂ ਕਰਦੇ।
ਜੇਕਰ ਤੁਸੀਂ ਇਲੈਕਟ੍ਰਿਕ ਡੇਸੀ ਕਾਰਨਿਵਲ ਵਿੱਚ ਨਹੀਂ ਜਾ ਸਕਦੇ, ਤਾਂ ਇਵੈਂਟ ਨੂੰ ਸਨੈਪਾਂ ਦੀ ਲੜੀ ਰਾਹੀਂ - ਲਾਈਵ - ਦੇਖਣ ਲਈ Snapchat 'ਤੇ EDCLive ਨੂੰ ਸ਼ਾਮਲ ਕਰੋ ! ਜੇਕਰ ਸਾਡੀ ਕਹਾਣੀ ਕਾਫ਼ੀ ਵੱਡੀ ਹੋ ਜਾਂਦੀ ਹੈ ਜਾਂ ਫਿਰ ਸਾਨੂੰ ਕੋਈ ਗੈਰਕਨੂੰਨੀ ਸਨੈਪਾਂ ਦਿਖਦੀਆਂ ਹਨ, ਤਾਂ ਅਸੀਂ EDCLive ਨੂੰ ਛੋਟਾ ਕਰ ਦਵਾਂਗੇ ਤਾਂ ਕਿ ਅਸੀਂ ਸਭ ਤੋਂ ਵਧੀਆ ਸੰਭਵ ਤਜਰਬਾ ਮੁਹੱਈਆ ਕਰ ਸਕੀਏ।
ਸਾਡੀ ਕਹਾਣੀ ਪਹਿਲਾਂ ਤੋਂ ਹੀ ਐਪਲੀਕੇਸ਼ਨ ਦਾ ਹਿੱਸਾ ਹੈ ਜੋ ਕਿ ਤੁਹਾਡੇ ਫ਼ੋਨ ਵਿੱਚ ਹੈ - ਇਸਨੂੰ ਅੱਪਡੇਟ ਕਰਨ ਦੀ ਲੋੜ ਨਹੀਂ। ਸਨੈਪਾਂ ਦਾ ਮਜ਼ਾ ਲਓ!