ਸਮਾਰਕਾਂ ਅਤੇ ਸਾਈਟਾਂ ਦੇ ਆਉਣ ਵਾਲ਼ੇ ਅੰਤਰਰਾਸ਼ਟਰੀ ਦਿਵਸ ਦੇ ਜਸ਼ਨ ਵਿੱਚ, ਅਸੀਂ ਆਪਣੀ ਬਹੁ-ਸਾਲੀ LACMA x Snapchat ਪਹਿਲ, ਯਾਦਗਾਰੀ ਦ੍ਰਿਸ਼ਟੀਕੋਣਾਂ ਵਿੱਚੋਂ ਪ੍ਰੋਜੈਕਟਾਂ ਦੀ ਪਹਿਲੀ ਲਹਿਰ ਨੂੰ ਸਾਂਝਾ ਕਰ ਰਹੇ ਹਾਂ।
ਕਲਾਕਾਰਾਂ ਅਤੇ Snap ਲੈਂਜ਼ ਰਚਨਾਕਾਰਾਂ ਨੇ ਇਕੱਠੇ ਆ ਕੇ ਪੰਜ ਨਵੇਂ ਵਰਤੇ ਜਾਣ ਵਾਲ਼ੇ ਆਭਾਸੀ ਸਮਾਰਕ ਬਣਾਏ ਜੋ ਕਿ ਇਤਿਹਾਸ ਦੀ ਪੜਚੋਲ ਕਰਦੇ ਹਨ ਅਤੇ ਲਾਸ ਏਂਜਲਸ ਦੇ ਪਾਰ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੇ ਹਨ। Snapchat ਕੈਮਰੇ ਰਾਹੀਂ ਸ਼ਹਿਰ ਦੀਆਂ ਆਸ-ਪਾਸ ਦੀਆਂ ਥਾਂਵਾਂ 'ਤੇ ਤਜ਼ਰਬੇਕਾਰ ਹੋਣ ਲਈ ਤਿਆਰ ਕੀਤਾ ਗਿਆ, ਤੁਸੀਂ ਉਹਨਾਂ ਨੂੰ ਇਹਨਾਂ ਸਮਾਰਕਾਂ ਉੱਤੇ ਲੱਭ ਸਕਦੇ ਹੋ ਜਿਸ ਵਿੱਚ LACMA, MacArthur Park, Earvin “Magic” Johnson Park, ਅਤੇ Los Angeles Memorial Coliseum ਸ਼ਾਮਲ ਹਨ। Snap ਮੈਪ ਉੱਤੇ ਮਾਰਕਰਾਂ ਦੀ ਭਾਲ ਕਰਕੇ ਉਸ ਖੇਤਰ ਵਿੱਚ ਰਹਿਣ ਵਾਲ਼ੇ ਅਸਾਨੀ ਨਾਲ਼ ਵਰਚੁਅਲ ਸਮਾਰਕਾਂ ਨੂੰ ਲੱਭ ਸਕਦੇ ਹਨ। lacma.org/monumental ਉੱਤੇ ਜਾ ਕੇ ਇਹਨਾਂ ਸਮਾਰਕਾਂ ਨੂੰ ਕੋਈ ਵੀ, ਕਿੱਥੋਂ ਵੀ ਆਪਣੇ ਮੋਬਾਇਲ ਫੋਨ ਤੋਂ ਦੇਖ ਸਕਦਾ ਹੈ ਚਾਹੇ ਉਹ ਦੁਨੀਆਂ ਵਿੱਚ ਕਿੱਥੇ ਵੀ ਹੋਵੇ।
ਇਹਨਾਂ ਪ੍ਰੌਜੈਕਟਾਂ ਵਿੱਚ ਸ਼ਾਮਲ ਹਨ:
ਮਰਸਡੀਜ਼ ਡੋਰਮੇ ਦਾ ਵਿਜ਼ੁਅਲ,Portal to Tovaanger ,ਜੋ ਕਿ ਸਮਕਾਲੀ Tovaangar (ਲਾਸ ਏਂਜਲਸ) ਵਿੱਚ ਅਤੀਤ, ਵਰਤਮਾਨ ਅਤੇ ਭਵਿੱਖ ਦੀ ਦੁਨੀਆਂ ਵਿੱਚ ਦੇਸੀ ਮੌਜੂਦਗੀ ਦੀ ਪੜਚੋਲ ਕਰਦਾ ਹੈ, ਜਿਸਨੂੰ ਸੁੱਤੂ ਨਾਲ਼ ਬਣਾਇਆ ਗਿਆ ਜੋ ਕਿ Snap ਲੈਂਜ਼ ਰਚਨਾਕਾਰ ਹੈ।
ਆਈ.ਆਰ. ਬਾਚ ਦਾ Think Big ਐਨੀਮੇਸ਼ਨ ਸਵੈ-ਪ੍ਰਤੀਬਿੰਬ ਨੂੰ ਪ੍ਰੇਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ, ਜੇਮਸ ਹਰਲਬਟ ਨਾਲ ਬਣਾਇਆ ਗਿਆ ਜੋ ਕਿ ਇੱਕ Snap ਲੈਂਜ਼ ਰਚਨਾਕਾਰ ਹੈ।
ਗਲੇਨ ਕੈਨੋ ਦਾ 1932 ਦੇ L.A ਓਲੰਪਿਕ ਮੈਰਾਥਨ ਰਸਤੇ ਦੇ ਨਾਲ਼, ਜੁੜੀਆਂ ਹੋਈਆਂ ਪੀੜ੍ਹੀਆਂ ਦੀਆਂ ਕਹਾਣੀਆਂ ਦੀ ਸਾਂਝ ਹੈ, ਜਿਸਨੂੰ Snap ਲੈਂਜ਼ ਰਚਨਾਕਾਰ ਮਾਇਕਲ ਫ੍ਰੈਂਚ ਨਾਲ ਬਣਾਇਆ ਗਿਆ ਅਤੇ ਉਸਨੂੰ No Finish Line ਕਿਹਾ ਜਾਂਦਾ ਹੈ।
L.A ਦੀਆਂ ਗਲੀਆਂ ਵਿੱਚ ਵਿਕਰੀ ਕਰਨ ਵਾਲ਼ਿਆਂ ਦੇ ਸਾਂਝੇ ਇਤਿਹਾਸ ਨੂੰ ਰੁਬੇਨ ਓਚੋਆ ਦੀ ਸ਼ਰਧਾਂਜਲੀ, ਜਿਸਨੂੰ Snap ਲੈਜ਼ ਰਚਨਾਕਾਰ ਸਾਲਿਆ ਗੋਲਡਸਟਿਨ ਨਾਲ਼ ਬਣਾਇਆ ਗਿਆ, ਅਤੇ ਉਸਨੂੰ ¡Vendedores, Presente! ਕਿਹਾ ਜਾਂਦਾ ਹੈ।
ਬਿਡੀ ਮੇਸਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਡਾ ਪਿੰਕਸਟਨ ਦੀ ਯਾਦਗਾਰ ਸਿਰੀਜ਼, ਜਿਸਨੂੰ ਕਿ Snap ਲੈਂਜ਼ ਰਚਨਾਕਾਰਾਂ ਹੈਂਬਲਨ ਅਤੇ ਸੁੱਤੂ ਨਾਲ਼ ਬਣਾਇਆ ਗਿਆ ਅਤੇ ਉਸਨੂੰ The Open Hand is Blessed ਕਿਹਾ ਜਾਂਦਾ ਹੈ।
ਇਸ ਪ੍ਰੋਜੈਕਟ ਦੇ ਨਿਰੰਤਰ ਵਿਸਤਾਰ ਨੂੰ The Andrew W. Mellon Foundation ਦਵਾਰਾ ਸਹਾਇਤਾ ਦਿੱਤੀ ਜਾ ਰਹੀ ਹੈ, ਜੋ ਕਿ ਯੂ.ਐੱਸ. ਵਿੱਚ ਕਲਾ, ਸਭਿਆਚਾਰ ਅਤੇ ਮਾਨਵਤਾ ਦੀ ਸਭ ਤੋਂ ਵੱਡੀ ਫੰਡ ਪ੍ਰਦਾਨਕ ਹੈ।
LACMA ਦੇ ਇਸ ਸਹਿਯੋਗ ਦੇ ਨਾਲ਼, ਅਸੀਂ ਖੁਸ਼ ਹਾਂ ਕਿ ਸਾਡੀ ਵਰਤੀ ਜਾਣ ਵਾਲੀ਼ ਆਭਾਸੀ ਤਕਨਾਲੋਜੀ ਵਕਾਲਤ ਅਤੇ ਨੁਮਾਇੰਦਗੀ ਲਈ ਇੱਕ ਅਭਿਆਸ ਮਾਧਿਅਮ ਬਣ ਗਈ ਹੈ। ਅਸੀਂ ਕਲਾਕਾਰਾਂ ਅਤੇ ਲੈਂਜ਼ ਰਚਨਾਕਾਰਾਂ ਦਾ ਅੱਗੇ ਵੀ ਸ਼ਕਤੀਕਰਨ ਕਰਨਾ ਜ਼ਾਰੀ ਰੱਖਾਂਗੇ, ਅਤੇ ਇੱਕ ਨਵੇਂ ਲੈਂਜ਼ ਦੁਆਰਾ ਅਣਕਹੀਆਂ ਕਹਾਣੀਆਂ ਨੂੰ ਸਾਂਝਾ ਕਰਨ ਦੀ ਉਨ੍ਹਾਂ ਦੀ ਇੱਛਾ ਦਾ ਸਮਰਥਨ ਕਰਦੇ ਹਾਂ।