14 ਨਵੰਬਰ 2024
14 ਨਵੰਬਰ 2024

Snapchat ਪਰਿਵਾਰ ਕੇਂਦਰ ਵਿੱਚ ਟਿਕਾਣਾ ਸਾਂਝਾ ਕਰਨਾ ਲੈਕੇ ਆ ਰਿਹਾ ਹੈ

ਸਾਨੂੰ ਪਰਿਵਾਰ ਕੇਂਦਰ, ਜਿੱਥੇ ਅਸੀਂ ਮਾਪਿਆਂ ਲਈ ਸਾਧਨ ਅਤੇ ਸਰੋਤਾਂ ਦੀ ਪੇਸ਼ਕਸ਼ ਕਰਦੇ ਹਾਂ, ਵਿੱਚ ਆ ਰਹੇ ਨਵੇਂ ਟਿਕਾਣਾ ਸ਼ੇਅਰ ਕਰਨ ਸਬੰਧੀ ਫੀਚਰਾਂ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ।

ਪਹਿਲਾਂ ਹੀ Snapchat ਮੋਬਾਈਲ 'ਤੇ ਉਪਲਬਧ ਸਭ ਤੋਂ ਪ੍ਰਸਿੱਧ ਨਕਸ਼ਿਆਂ ਵਿੱਚੋਂ ਇੱਕ ਮੁਹੱਈਆ ਕਰਵਾਉਂਦਾ ਹੈ। ਹਰ ਮਹੀਨੇ 350 ਮਿਲੀਅਨ ਤੋਂ ਵੱਧ ਲੋਕ ਆਪਣੇ ਟਿਕਾਣੇ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ Snap ਨਕਸ਼ੇ ਦਾ ਉਪਯੋਗ ਕਰਦੇ ਹਨ, ਤਾਕਿ ਬਾਹਰ ਰਹਿੰਦੇ ਹੋਏ ਸੁਰੱਖਿਅਤ ਰਹਿ ਸਕਣ, ਨੇੜੇ ਘੁੰਮਣ ਲਈ ਵਧੀਆ ਸਥਾਨ ਲੱਭ ਸਕਣ, ਅਤੇ ਦੁਨੀਆ ਭਰ ਤੋਂ Snap ਰਾਹੀਂ ਵਿਸ਼ਵ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਜਲਦੀ ਹੀ, ਪਰਿਵਾਰ ਕੇਂਦਰ ਵਿੱਚ ਨਵੇਂ Snap ਨਕਸ਼ਾ ਟਿਕਾਣਾ ਸ਼ੇਅਰ ਕਰਨ ਸਬੰਧੀ ਫੀਚਰ ਪਰਿਵਾਰਾਂ ਨੂੰ ਬਾਹਰ ਅਤੇ ਕਿਤੇ ਵੀ ਰਹਿੰਦੇ ਹੋਏ ਜੁੜੇ ਰਹਿਣਾ ਪਹਿਲਾਂ ਤੋਂ ਵੀ ਆਸਾਨ ਬਣਾਉਣਗੇ।

ਪਰਿਵਾਰ ਕੇਂਦਰ ਰਾਹੀਂ ਟਿਕਾਣਾ ਸਾਂਝਾ ਕਰੋ

ਇਹ ਆਸਾਨ ਹੈ। ਪਰਿਵਾਰ ਕੇਂਦਰ ਵਿੱਚ ਹੁਣ ਉਪਲਬਧ ਇੱਕ ਨਵੇਂ ਬਟਨ ਨਾਲ, ਮਾਪੇ ਅਤੇ ਦੇਖਭਾਲ ਕਰਤਾ ਆਪਣੇ ਕਿਸ਼ੋਰ ਨੂੰ ਆਪਣਾ ਲਾਈਵ ਟਿਕਾਣਾ ਸਾਂਝਾ ਕਰਨ ਲਈ ਬੇਨਤੀ ਕਰ ਸਕਦੇ ਹਨ। ਮਾਪਿਆਂ ਲਈ ਵੀ ਵਾਪਸ ਆਪਣਾ ਟਿਕਾਣਾ ਸਾਂਝਾ ਕਰਨਾ ਆਸਾਨ ਹੈ - ਜਿਸ ਨਾਲ ਇੱਕ ਵਾਰ ਚੋਣ ਕਰਨ 'ਤੇ ਪਰਿਵਾਰ ਵਿੱਚ ਹਰ ਕਿਸੇ ਨੂੰ ਇੱਕ ਦੂਜੇ ਦੇ ਆਉਣ ਅਤੇ ਜਾਣ ਬਾਰੇ ਪੂਰੀ ਜਾਣਕਾਰੀ ਰਹਿੰਦੀ ਹੈ।

ਸੈਟਿੰਗਾਂ ਦੀ ਦਿੱਖ ਵਿੱਚ ਬਿਹਤਰੀ

ਪਰਿਵਾਰ ਕੇਂਦਰ ਵਿੱਚ ਪਹਿਲਾਂ ਹੀ ਮਾਪੇ ਆਪਣੇ ਕਿਸ਼ੋਰ ਦੀ ਪਰਦੇਦਾਰੀ ਅਤੇ ਸੁਰੱਖਿਆ ਸੈਟਿੰਗਾਂ ਨੂੰ ਦੇਖ ਸਕਦੇ ਹਨ, ਅਤੇ ਜਲਦ ਹੀ, ਉਹ ਟਿਕਾਣਾ-ਸਾਂਝਾ ਕਰਨ ਬਾਰੇ ਚੋਣ ਦੇਖਣ ਦੇ ਸਮਰੱਥ ਵੀ ਹੋਣਗੇ। ਇਹ ਮਾਪਿਆਂ ਨੂੰ ਇਹ ਦੇਖਣ ਦੇ ਯੋਗ ਬਣਾਵੇਗਾ ਕਿ ਉਨ੍ਹਾਂ ਦੇ ਕਿਸ਼ੋਰ Snap ਨਕਸ਼ੇ 'ਤੇ ਕਿਹੜੇ ਕਿਹੜੇ ਦੋਸਤਾਂ ਨੂੰ ਆਪਣਾ ਟਿਕਾਣਾ ਸਾਂਝਾ ਕਰਦੇ ਹਨ, ਜਿਸ ਨਾਲ ਪਰਿਵਾਰਾਂ ਨੂੰ ਇਹ ਜਾਣਕਾਰੀ ਮਿਲੇਗੀ ਕਿ ਉਹਨਾਂ ਲਈ ਕਿਸ ਤਰ੍ਹਾਂ ਦੀਆਂ ਸਾਂਝਾ ਕਰਨ ਦੀਆਂ ਚੋਣਾਂ ਬਿਹਤਰ ਹਨ।

ਯਾਤਰਾ ਸੂਚਨਾਵਾਂ

ਪਰਿਵਾਰ ਜਲਦੀ ਹੀ Snap ਨਕਸ਼ੇ 'ਤੇ ਤਿੰਨ ਵਿਸ਼ੇਸ਼ ਸਥਾਨਾਂ ਤੱਕ ਦੀ ਚੋਣ ਕਰ ਸਕਣਗੇ, ਜਿਵੇਂ ਕਿ ਘਰ, ਸਕੂਲ ਜਾਂ ਜਿਮ ਅਤੇ ਮਾਪੇ ਨੋਟੀਫਿਕੇਸ਼ਨ ਪ੍ਰਾਪਤ ਕਰਨਗੇ ਜਦੋਂ ਵੀ ਉਨ੍ਹਾਂ ਦੇ ਪਰਿਵਾਰ ਮੈਂਬਰ ਉਨ੍ਹਾਂ ਨਿਰਧਾਰਿਤ ਸਥਾਨਾਂ 'ਤੇ ਪਹੁੰਚਦੇ ਹਨ ਜਾਂ ਉੱਥੋਂ ਨਿਕਲਦੇ ਹਨ। ਅਸੀਂ ਮਾਪਿਆਂ ਨੂੰ ਵਧੇਰੇ ਮਨ ਦੀ ਸ਼ਾਂਤੀ ਦੇਣ ਲਈ ਪਰਿਵਾਰ ਕੇਂਦਰ ਵਿੱਚ ਯਾਤਰਾ ਸੂਚਨਾਵਾਂ ਵਿੱਚ ਸ਼ਾਮਲ ਕਰ ਰਹੇ ਹਾਂ ਤਾਂ ਜੋ ਉਹ ਜਾਣਦੇ ਹੋਣ ਕਿ ਉਨ੍ਹਾਂ ਦੇ ਕਿਸ਼ੋਰ ਕਲਾਸ ਵਿੱਚ ਪਹੁੰਚ ਗਏ ਹਨ, ਸਮੇਂ 'ਤੇ ਖੇਡ ਅਭਿਆਸ ਲਈ ਚਲੇ ਗਏ ਹਨ, ਜਾਂ ਇੱਥੋਂ ਤੱਕ ਕਿ ਦੋਸਤਾਂ ਨਾਲ ਰਾਤ ਬਿਤਾਉਣ ਤੋਂ ਬਾਅਦ ਵਾਪਸ ਘਰ ਆ ਗਏ ਹਨ।

ਇਹ ਫੀਚਰ ਆਉਣ ਵਾਲੇ ਹਫਤਿਆਂ ਵਿੱਚ ਜਾਰੀ ਕਿਤੇ ਜਾਣਗੇ।

ਵਧੇਰੇ ਸੁਰੱਖਿਆ ਰਿਮਾਇੰਡਰ

Snapchat 'ਤੇ, ਟਿਕਾਣਾ ਸਾਂਝਾ ਕਰਨਾ ਹਮੇਸ਼ਾ ਡਿਫਾਲਟ ਤੌਰ 'ਤੇ ਬੰਦ ਹੁੰਦਾ ਹੈ, ਅਤੇ ਅਜਿਹੇ ਕਿਸੇ ਵੀ ਵਿਅਕਤੀ ਨਾਲ ਟਿਕਾਣਾ ਸਾਂਝਾ ਕਰਨ ਦਾ ਕੋਈ ਵਿਕਲਪ ਨਹੀਂ ਹੈ ਜੋ ਦੋਸਤ ਨਹੀਂ ਹੈ। ਜਿਹੜੇ ਲੋਕ ਆਪਣੇ ਸਾਰੇ Snapchat ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰਦੇ ਹਨ, ਉਹਨਾਂ ਲੋਕਾਂ ਲਈ ਆਪਣੀਆਂ ਚੋਣਾਂ ਦੀ ਸਮੀਖਿਆ ਕਰਨ ਲਈ ਅਸੀਂ ਨਵੇਂ ਐਪ-ਵਿੱਚ ਮੌਜੂਦ ਰਿਮਾਇੰਡਰ ਸ਼ਾਮਲ ਕਰ ਰਹੇ ਹਾਂ। Snapchat ਦੀ ਵਰਤੋਂ ਕਰਨ ਵਾਲੇ ਜਦੋਂ ਵੀ ਕਿਸੇ ਅਜਿਹੇ ਵਿਅਕਤੀ ਨੂੰ ਨਵੇਂ ਦੋਸਤ ਵਜੋਂ ਸ਼ਾਮਲ ਕਰਨਗੇ ਜੋ ਉਹਨਾਂ ਦੇ ਅਸਲ ਸੰਸਾਰ ਨੈੱਟਵਰਕ ਤੋਂ ਬਾਹਰ ਹੋ ਸਕਦੇ ਹਨ, ਤਾਂ ਉਹਨਾਂ ਨੂੰ ਸੈਟਿੰਗਾਂ ਬਾਰੇ ਹੋਰ ਧਿਆਨ ਨਾਲ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਪੌਪ ਅੱਪ ਦਿਖਾਈ ਦੇਵੇਗਾ।

ਅਸੀਂ ਪਰਿਵਾਰ ਕੇਂਦਰ ਵਿੱਚ ਇਨ੍ਹਾਂ ਨਵੇਂ ਫੀਚਰਾਂ ਨੂੰ ਲੈ ਕੇ ਆਉਣ ਉਤਸੁਕ ਹਾਂ ਅਤੇ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਕਰ ਰਹੇ ਹਾਂ।

ਹੈਪੀ ਸਨੈਪਿੰਗ!

ਖ਼ਬਰਾਂ 'ਤੇ ਵਾਪਸ ਜਾਓ