Snapchat ਤੇ, ਹਰ ਕੋਈ ਰਚਨਾਕਾਰ ਹੈ।
ਭਾਵੇਂ ਤੁਸੀਂ ਆਪਣੇ ਦੋਸਤ ਨੂੰ Snap ਭੇਜ ਰਹੇ ਹੋ, ਕਿਸੇ ਮਜ਼ੇਦਾਰ ਪਲ਼ ਨੂੰ ਸਾਰੇ ਭਾਈਚਾਰੇ ਨਾਲ਼ ਸਾਂਝਾ ਕਰਨ ਲਈ ਕੈਪਚਰ ਕਰਨਾ, ਜਾਂ Snap ਮੌਲਿਕ ਵਿੱਚ ਸਿਤਾਰਾ ਬਣ ਕੇ ਆਉਣਾ, Snapchat ਹਰੇਕ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਪਿਛਲੇ ਸਾਲ ਦੇ ਅਖੀਰ ਵਿੱਚ ਸਪੌਟਲਾਈਟ ਦੀ ਸ਼ੁਰੂਆਤ ਕਰਨ ਤੋਂ, ਅਸੀਂ ਲੱਖਾਂ ਲੋਕਾਂ ਦੇ ਸਰੋਤਿਆਂ ਨਾਲ ਸਾਂਝੇ ਕੀਤੇ ਆਪਣੇ ਭਾਈਚਾਰੇ ਦੀ ਰਚਨਾਤਮਕਤਾ ਨੂੰ ਵੇਖ ਕੇ ਬਹੁਤ ਖ਼ੁਸ਼ ਹੋਏ ਹਾਂ ਸਪੌਟਲਾਈਟ ਵਿਸ਼ਵਿਆਪੀ ਤੌਰ ਤੇ ਰੋਲ ਆਉਟ ਹੋ ਰਹੀ ਹੈ, ਅਤੇ ਪਹਿਲਾਂ ਤੋਂ ਹੀ 125 ਮਿਲੀਅਨ ਤੋਂ ਵੱਧ ਮਾਸਿਕ ਕਿਰਿਆਸ਼ੀਲ ਉਪਭੋਗਤਾਵਾਂ ਤੱਕ ਪਹੁੰਚ ਗਈ ਹੈ। ਅਸੀਂ Snapchatters ਨੂੰ ਉਨ੍ਹਾਂ ਦੀ ਰਚਨਾਤਮਕਤਾ ਲਈ ਇਨਾਮ ਵਜੋਂ ਪ੍ਰਤੀ ਮਹੀਨਾ ਲੱਖਾਂ ਦੀ ਪੇਸ਼ਕਸ਼ ਕਰਦੇ ਹਾਂ। ਅੱਜ ਤੱਕ, 5,400 ਤੋਂ ਵੱਧ ਰਚਨਾਕਾਰਾਂ ਨੇ $130 ਮਿਲੀਆਨ ਡਾਲਰਾਂ ਤੋਂ ਵੱਧ ਕਮਾਈ ਕੀਤੀ ਹੈ!
ਤੁਸੀਂ ਹੁਣ ਵੈੱਬ ਤੋਂ ਵੀ ਸਿੱਧੇ ਤੌਰ ਤੇ ਸਪੌਟਲਾਈਟ ਉੱਤੇ ਅਪਲੋਡ ਕਰ ਸਕਦੇ ਹੋ ਅਤੇ ਕੁਝ ਚੋਟੀ ਦਾ ਪ੍ਰਦਰਸ਼ਨ ਕਰਨ ਵਾਲ਼ੀਆਂ Snaps Snapchat.com/Spotlight ਤੇ ਦੇਖ ਸਕਦੇ ਹੋ।
ਤੁਹਾਡੇ ਰਚਨਾਤਮਕ ਵਿਚਾਰਾਂ ਨੂੰ ਜ਼ਿੰਦਗੀ ਵਿੱਚ ਲਿਆਉਣ ਲਈ ਅੱਜ ਅਸੀਂ ਨਵੇਂ ਸੰਦਾਂ ਅਤੇ ਮੁਦਰੀਕਰਨ ਦੇ ਮੌਕਿਆਂ ਦਾ ਐਲਾਨ ਕਰ ਰਹੇ ਹਾਂ।
ਕਹਾਣੀ ਸਟੂਡੀਓ ਐਪ
ਇਸ ਸਾਲ ਦੇ ਅੰਤ ਵਿੱਚ ਅਸੀਂ ਕਹਾਣੀ ਸਟੂਡੀਓ ਐਪ ਨੂੰ ਲਾਂਚ ਕਰ ਰਹੇ ਹਾਂ, ਇੱਕ ਨਵੀਂ ਐਪ ਪੇਸ਼ੇਵਰ ਸਮੱਗਰੀ ਨੂੰ ਬਣਾਉਣ ਅਤੇ ਸੰਪਾਦਤ ਕਰਨ ਲਈ - ਮੋਬਾਈਲ ਲਈ, ਮੋਬਾਈਲ ਤੇ। ਇਹ Snapchat ਅਤੇ ਹੋਰ ਕਿੱਥੇ ਵੀ ਸਾਂਝਾ ਕਰਨ ਲਈ ਸਿਰਜਣਾਤਮਕ ਬਣਨ ਅਤੇ ਵਧੇਰੇ ਉੱਨਤ, ਰੁਝੇਵੇਂ ਵਰਟੀਕਲ ਵੀਡੀਓ ਬਣਾਉਣ ਦਾ ਇਕ ਤੇਜ਼ ਅਤੇ ਮਜ਼ੇਦਾਰ ਢੰਗ ਹੈ। ਕਹਾਣੀ ਸਟੂਡੀਓ iOS ਤੇ ਉਪਲਬਧ ਹੋਵੇਗਾ ਅਤੇ ਹਰੇਕ ਲਈ ਮੁਫ਼ਤ ਹੋਵੇਗਾ।
ਰਚਨਾਕਾਰਾਂ ਲਈ ਬਣਿਆ, ਕਹਾਣੀ ਸਟੂਡੀਓ ਉਹਨਾਂ ਲਈ ਸਮੱਗਰੀ ਦੀ ਸਿਰਜਣਾ ਅਤੇ ਸੰਪਾਦਨ ਨੂੰ ਸੌਖਾ ਬਣਾਉਂਦਾ ਹੈ ਜੋ ਉੱਚ-ਪੱਧਰੀ ਸੰਪਾਦਨ ਸਾਧਨ ਚਾਹੁੰਦੇ ਹਨ ਅਤੇ ਹਰ ਚੀਜ਼ ਨੂੰ ਆਪਣੇ ਫੋਨ ਤੇ ਸੰਪਾਦਿਤ ਕਰਨ ਦੀ ਸਹੂਲਤ ਚਾਹੁੰਦੇ ਹਨ। Snapchat ਦੇ # Topics, Sounds and Lenses ਵਿੱਚ ਕੀ ਪ੍ਰਚਲਤ ਹੈ ਇਸਦੀ ਵਿਸ਼ੇਸ਼ਤਾ ਨਾਲ ਸਮਝਣ ਨਾਲ ਸਿਰਜਣਾਤਮਕਤਾ ਨੂੰ ਪ੍ਰੇਰਿਤ ਕਰਨ ਵਿੱਚ ਸਹਾਇਤਾ ਹੁੰਦੀ ਹੈ ਅਤੇ ਸਮੱਗਰੀ ਨੂੰ Snapchat ਭਾਈਚਾਰੇ ਨਾਲ ਜੋੜਨ ਵਿੱਚ ਸਹਾਇਤਾ ਮਿਲਦੀ ਹੈ। ਫਰੇਮ-ਸਟੀਕ ਘੱਤਣ, ਕੱਟਣ ਅਤੇ ਵੱਢਣ ਨਾਲ ਸਹਿਜ ਤਬਦੀਲੀਆਂ ਚਲਾਓ; ਸਹੀ ਸਿਰਲੇਖ ਜਾਂ ਸਟਿੱਕਰ ਰੱਖੋ; ਲਾਇਸੰਸਸ਼ੁਦਾ ਸੰਗੀਤ ਅਤੇ ਆਡੀਓ ਕਲਿੱਪਾਂ ਦੀ Snap ਦੀ ਮਜਬੂਤ ਕੈਟਾਲਾਗ ਤੋਂ ਆਵਾਜ਼ਾਂ ਦੇ ਨਾਲ ਸਹੀ ਗਾਣਾ ਸ਼ਾਮਲ ਕਰੋ; ਜਾਂ ਨਵੀਨਤਮ Snapchat ਲੈਂਜ਼ ਦੀ ਵਰਤੋਂ ਕਰੋ ਜਿਸ ਉੱਤੇ ਤੁਹਾਡੇ ਨਵੀਂ ਵੀਡੀਓ ਬਣਾਉਣ ਦੀ ਹਰ ਕੋਈ ਗੱਲ ਕਰ ਰਿਹਾ ਹੈ।
ਆਪਣੇ ਪ੍ਰੋਜੈਕਟਾਂ ਨੂੰ ਸੇਵ ਕਰੋ ਅਤੇ ਸੰਪਾਦਿਤ ਕਰੋ ਜਦੋਂ ਤੱਕ ਤੁਸੀਂ ਸਾਂਝਾ ਕਰਨ ਲਈ ਤਿਆਰ ਨਹੀਂ ਹੋ, ਅਤੇ ਫਿਰ ਇੱਕ ਅਸਾਨ ਟੈਪ ਨਾਲ਼, ਬਣੀ ਹੋਈ ਵੀਡੀਓ ਨੂੰ ਸਿੱਧਾ ਹੀ Snapchat ਵਿੱਚ ਪੋਸਟ ਕਰੋ - ਭਾਵੇਂ ਉਹ ਤੁਹਾਡੀ ਕਹਾਣੀ ਹੋਵੇ ਜਾਂ ਸਪੌਟਲਾਈਟ ਦੀ - ਜਾਂ ਤੁਸੀਂ ਆਪਣੇ ਕੈਮਰਾ ਰੋਲ ਨੂੰ ਡਾਉਨਲੋਡ ਕਰ ਸਕਦੇ ਹੋ ਜਾਂ ਹੋਰ ਸਥਾਪਤ ਐਪਾਂ ਵਿੱਚ ਆਪਣੇ ਵੀਡੀਓ ਨੂੰ ਖੋਲ੍ਹ ਸਕਦੇ ਹੋ।
ਉਪਹਾਰ
ਅਸੀਂ ਇੱਕ ਨਵੇਂ ਫੀਚਰ ਦੀ ਪੇਸ਼ਕਸ਼ ਕਰ ਰਹੇ ਹਾਂ ਜੋ ਸਾਡੇ ਭਾਈਚਾਰੇ ਨੂੰ ਆਪਣੇ ਪਸੰਦੀਦਾ ਰਚਨਾਕਾਰਾਂ ਨੂੰ ਸਹਿਯੋਗ ਦੇਣ ਦੀ ਆਗਿਆ ਦਿੰਦਾ ਹੈ ਉਪਹਾਰ! ਕਹਾਣੀਆਂ ਦੇ ਜਵਾਬਾਂ ਰਾਹੀਂ ਉਪਹਾਰ ਭੇਜੇ ਜਾਂਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਮਨਪਸੰਦ ਰਚਨਾਕਾਰਾਂ ਲਈ ਆਪਣਾ ਸਮਰਥਨ ਦਰਸਾਉਣਾ ਵਧੇਰੇ ਆਸਾਨ ਬਣਾ ਦਿੰਦਾ ਹੈ, ਅਤੇ ਰਚਨਾਕਾਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਡੂੰਘਾ ਸਬੰਧ ਵਿਕਸਿਤ ਕਰਨ ਲਈ। ਜਦੋਂ ਇੱਕ ਗਾਹਕ ਇੱਕ Snap ਵੇਖਦਾ ਹੈ ਜਿਵੇਂਕਿ ਉਹਨਾਂ ਦੇ ਮਨਪਸੰਦ Snap ਸਿਤਾਰਿਆਂ ਦੀ, ਉਹ ਇੱਕ ਉਪਹਾਰ ਭੇਜਣ ਅਤੇ ਗੱਲਬਾਤ ਸ਼ੁਰੂ ਕਰਨ ਲਈ Snap ਟੋਕਨ ਦੀ ਵਰਤੋਂ ਕਰ ਸਕਦੇ ਹਨ। Snap ਸਿਤਾਰੇ ਕਹਾਣੀ ਉੱਤਰਾਂ ਦੁਆਰਾ ਪ੍ਰਾਪਤ ਕੀਤੇ ਉਪਹਾਰਾਂ ਦੀ ਕਮਾਈ ਦਾ ਹਿੱਸਾ ਕਮਾਉਂਦੇ ਹਨ। Snap ਸਿਤਾਰਿਆਂ ਦੇ ਸੰਦੇਸ਼ਾਂ ਦੀਆਂ ਕਿਸਮਾਂ 'ਤੇ ਨਿਯੰਤਰਣ ਹੈ ਜੋ ਉਹ ਕਸਟਮ ਫਿਲਟਰਿੰਗ ਨਾਲ ਪ੍ਰਾਪਤ ਕਰਦੇ ਹਨ, ਇਸ ਲਈ ਗੱਲਬਾਤ ਸਤਿਕਾਰਯੋਗ ਅਤੇ ਮਜ਼ੇਦਾਰ ਰਹਿੰਦੀ ਹੈ। ਕਹਾਣੀਆਂ ਤੋਂ ਉਪਹਾਰ ਭੇਜਣਾ ਇਸ ਸਾਲ ਦੇ ਅੰਤ ਵਿੱਚ Android ਅਤੇ iOS ਉੱਤੇ Snap ਸਿਤਾਰਿਆਂ ਲਈ ਰੋਲ ਆਉਟ ਹੋਵੇਗਾ।
ਇਕੱਠੇ ਮਿਲ ਕੇ, ਅਸੀਂ ਇੱਕ ਭਾਈਚਾਰਾ ਬਣਾ ਰਹੇ ਹਾਂ ਜਿੱਥੇ ਰਚਨਾਕਾਰ ਪ੍ਰਫੁੱਲਤ ਹੋ ਸਕਦੇ ਹਨ, ਅਤੇ ਅਸੀਂ ਇਹ ਵੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਕਿ ਤੁਸੀਂ ਅੱਗੇ ਕੀ ਬਣਾਉਂਦੇ ਹੋ!