Introducing App Stories

Today, we're launching a new developer product which brings one of Snapchat’s most popular features into other apps: App Stories. App Stories let developers easily add Stories to their app to help build a content ecosystem, drive engagement on their platform, and tap into one of the most-used cameras in the world.

ਅੱਜ, ਅਸੀਂ ਨਵਾਂ ਡਵੈਲਪਰ ਉਤਪਾਦ ਲਾਂਚ ਕਰ ਰਹੇ ਹਾਂ ਜੋ ਕਿ Snapchat ਦੀਆਂ ਸਭ ਤੋਂ ਵੱਧ ਪ੍ਰਸਿੱਧ ਵਿਸ਼ੇਸ਼ਤਾਵਾਂ ਨੂੰ ਦੂਜੀਆਂ ਐਪਾਂ ਵਿੱਚ ਲੈ ਕੇ ਜਾਂਦਾ ਹੈ: ਐਪ ਸਟੋਰੀਜ
ਸਟੋਰੀਜ਼ ਪ੍ਰਮੁੱਖ ਮੋਬਾਈਲ ਫ਼ਾਰਮੈਟ ਬਣ ਗਈਆਂ ਹਨ, ਜੋ ਲੋਕਾਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਕੈਨਵਸ ਪ੍ਰਦਾਨ ਕਰਦੀਆਂ ਹਨ। ਐਪ ਸਟੋਰੀਜ਼ ਡਵੈਲਪਰਾਂ ਨੂੰ ਸਮੱਗਰੀ ਈਕੋਸਿਸਟਮ ਬਣਾਉਣ, ਉਨ੍ਹਾਂ ਦੇ ਪਲੇਟਫਾਰਮ 'ਤੇ ਸ਼ਮੂਲੀਅਤ ਕਰਨ, ਅਤੇ ਦੁਨੀਆ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਕੈਮਰੇ 'ਤੇ ਟੈਪ ਕਰਨ ਵਿੱਚ ਮਦਦ ਲਈ ਸਟੋਰੀਜ਼ ਨੂੰ ਆਸਾਨੀ ਨਾਲ ਆਪਣੇ ਐਪ ਵਿੱਚ ਸ਼ਾਮਲ ਕਰਨ ਦਿੰਦੇ ਹਨ।
ਐਪ ਸਟੋਰੀਜ਼ ਦੇ ਨਾਲ, ਡਵੈਲਪਰਾਂ ਲਈ ਹਰ ਰੋਜ਼ Snapchat ਕੈਮਰ ਖੋਲ੍ਹਣ ਵਾਲੇ 218MM ਲੋਕਾਂ ਨੂੰ ਉਨ੍ਹਾਂ ਦੇ ਪਲੇਟਫਾਰਮ 'ਤੇ ਰੁਝੇਵਿਆਂ ਨੂੰ ਵਧਾਉਣ ਲਈ ਸਾਡੀ ਤਕਨੀਕ ਅਤੇ ਕਮਿਊਨਿਟੀ ਨੂੰ ਛੋਟ ਦੇਣੀ ਸੌਖੀ ਹੈ।
ਅਤੇ Snapchatters ਲਈ, ਉਨ੍ਹਾਂ ਦੇ ਘਰੋਂ ਉਦਾਹਰਣ ਲਈ ਉਨ੍ਹਾਂ ਦੇ ਟ੍ਰਿਲਰ ਪ੍ਰੋਫਾਇਲ 'ਤੇ ਸਨੈਪਾਂ ਸਾਂਝੀਆਂ ਕਰਨਾ, ਉਨ੍ਹਾਂ ਲਈ ਇਹ ਬਹੁਤ ਸਧਾਰਨ ਅਤੇ ਨਿਯਮਿਤ ਹੈ। ਜਾਂ, ਹੋਰਾਂ ਨਾਲ ਸਨੈਪਾਂ ਸਾਝੀਆਂ ਕਰਨੀਆਂ ਜੋ ਉਨ੍ਹਾਂ ਨਾਲ Snapchat 'ਤੇ ਜੁੜੇ ਨਹੀਂ ਹੋਏ ਹਨ, ਜਿਵੇਂਕਿ ਹਿਲੀ 'ਤੇ ਡੇਟਿੰਗ ਪ੍ਰੋਫਾਇਲ ਉੱਤੇ ਸਮੱਗਰੀ ਨੂੰ ਜੋੜਨਾ।
ਅਸੀਂ ਬਹੁਤ ਸਾਰੇ ਪਾਰਟਨਰਸ ਨਾਲ ਸ਼ੁਰੂ ਕਰ ਰਹੇ ਹਾਂ:
  • ਟ੍ਰਿਲਰ - ਟ੍ਰਿਲਰ ਕਮਿਊਨਿਟੀ ਕੋਲ ਹੁਣ ਉਨ੍ਹਾਂ ਦੇ ਪਸੰਦ ਦੇ ਕਲਾਕਾਰ, ਨਿਰਮਾਤਾ ਅਤੇ ਦੋਸਤਾਂ ਦੀਆਂ Snapchat ਸਟੋਰੀਜ਼ ਨੂੰ ਸ਼ਾਮਲ ਕਰਨ ਦੀ ਪਹੁੰਚ ਹੋਵੇਗੀ।
  • ਸਕੂਐਡ - ਉਨ੍ਹਾਂ ਦੇ ਵਰਤੋਂਕਾਰ ਕਾਲ 'ਤੇ ਹੁੰਦੇ ਹੋਏ ਵੀ Snapchat ਸਟੋਰੀਜ਼ ਨੂੰ ਮਿਲਕੇ ਦੇਖ ਪਾਉਣਗੇ। ਕਿਉਂਕਿ ਸਕੂਐਡ ਦੇ ਭਾਈਚਾਰਾ ਕਮਰੇ ਹਨ, ਇਕ ਦੂਜੇ ਦੇ ਜੀਵਨ ਵਿੱਚ ਇੱਕ ਝਲਕ ਦੇਣ ਨਾਲ ਏਕੀਕਰਣ ਵਰਤੋਂਕਾਰਾਂ ਨੂੰ ਇੱਕ ਦੂਜੇ ਦੇ ਪ੍ਰੋਫਾਇਲ 'ਤੇ ਕਹਾਣੀਆਂ ਵੇਖਣ ਦੀ ਇਜ਼ਾਜ਼ਤ ਦਿੰਦਾ ਹੈ।
  • ਹਿਲੀ - ਐਪ ਸਟੋਰੀਜ਼ ਹਰੇਕ ਵਰਤੋਂਕਾਰ, ਜੋ ਕਿ ਹਿਲੀ ਨਾਲ Snapchat 'ਤੇ ਜੁੜਦੇ ਹਨ, ਦੇ ਪ੍ਰੋਫਾਇਲ 'ਤੇ ਬਾਰ ਵਿੱਚ ਦਿਖਾਈ ਦੇਵੇਗੀ। Snapchat ਲੈਂਜ਼ ਅਤੇ ਫਿਲਟਰਾਂ ਦੇ ਨਾਲ, ਐਪ ਸਟੋਰੀਆਂ ਹਿਲੀ ਸਟੋਰੀਜ਼ ਵਿੱਚ ਇੱਕ ਵਧੀਆ ਵਾਧਾ ਹੋਣਗੀਆਂ ਜੋ ਐਪ ਵਿੱਚ ਅਕਸਰ ਵਰਤੀਆਂ ਜਾਂਦੀਆਂ ਵਿਸ਼ੇਸ਼ਤਾਵਾਂ ਹਨ।
  • ਓਕਟੀ - ਹੁਣ, Snapchatters ਕਸਟਮ ਸਟੋਰੀਜ਼ ਨੂੰ ਸਿੱਧੇ ਆਪਣੇ ਓਕਟੀ AR ਪ੍ਰੋਫਾਇਲ 'ਤੇ ਪੋਸਟ ਕਰਨ। Snapchat ਵਰਤੋਂਕਾਰ ਇੱਕ Snapchat ਐਪ ਦੇ ਅੰਦਰ ਉਪਲਬੱਧ ਇੱਕ ਨਵੀਂ "ਮੇਰੀ ਓਕਟੀ ਸਟੋਰੀ" ਵਿਕਲਪ 'ਤੇ ਸਨੈਪ ਭੇਜਦੇ ਹਨ। ਸਟੋਰੀ ਫਿਰ ਆਪਣੇ ਆਪ ਉਨ੍ਹਾਂ ਦੇ ਓਕਟੀ AR ਬੈਲਟ 'ਤੇ ਟਾਈਲ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਜੋ ਉਨ੍ਹਾਂ ਦੇ ਓਕਟੀ AR ਬੈਲਟ 'ਤੇ ਹਰੇਕ ਲਈ ਦੇਖਣਯੋਗ ਹੁੰਦੀ ਹੈ।
ਐਪ ਸਟੋਰੀਜ਼ ਸਨੈਪ ਕਿਟ , ਡਵੈਲਪਰ ਟੂਲਸ ਦਾ ਸਾਡਾ ਸੰਗ੍ਰਹਿ, ਦਾ ਹਿੱਸਾ ਹੈ ਜੋ ਤਿਜੀ ਧਿਰ ਨੂੰ Snapchat ਨਾਲ ਏਕੀਕਰਣ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਸਾਰੇ ਸਨੈਪ ਉਤਪਾਦਾਂ ਦੀ ਤਰ੍ਹਾਂ, ਐਪ ਸਟੋਰੀਜ਼ ਨੂੰ ਵੀ ਨਿੱਜਤਾ-ਕੇਂਦ੍ਰਿਤ ਸੋਚਦੇ ਨਾਲ ਡਿਜ਼ਾਇਨ ਕੀਤਾ ਗਿਆ ਸੀ: ਸਨੈਪ ਤੀਜੇ ਧਿਰ ਦੇ ਡਵੈਲਪਰਾਂ ਨਾਲ ਜਨਅੰਕੜਿਆਂ ਦੀ ਜਾਣਕਾਰੀ ਜਾਂ ਦੋਸਤਾਂ ਦੀ ਲਿਸਟ ਸਾਂਝੀ ਨਹੀਂ ਕਰਦੀ ਹੈ।
Back To News