Why We’re Standing with Apple

Over 100 million people use Snapchat every day because they feel free to have fun and express themselves. We take the security and privacy of all that self expression seriously. That’s why we’ve filed a legal brief today supporting Apple in its dispute with the FBI.
100 ਮਿਲਿਅਨ ਤੋਂ ਜ਼ਿਆਦਾ ਲੋਕ ਹਰ ਰੋਜ਼ Snapchat ਦਾ ਇਸਤੇਮਾਲ ਕਰਦੇ ਹਨ ਕਿਉਂਕਿ ਉਹ ਇੱਥੇ ਮਜ਼ਾ ਕਰਨ ਅਤੇ ਆਪਣੇ ਆਪ ਨੂੰ ਦਰਸ਼ਾਉਣ ਲਈ ਫ੍ਰੀ ਮਹਿਸੂਸ ਕਰਦੇ ਹਨ। ਅਸੀਂ ਉਸ ਸਾਰੇ ਸ੍ਵੈ-ਪ੍ਰਗਟਾਵੇ ਦੀ ਸੁਰੱਖਿਆ ਅਤੇ ਪਰਦੇਦਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਇਸ ਕਰਕੇ ਅਸੀਂ ਆਪਣਾ ਕਾਨੂੰਨੀ ਸੰਖੇਪ ਫਾਈਲ ਕੀਤਾ ਹੈ Apple ਦੇ ਹੱਕ ਵਿੱਚ ਜੋ ਉਸਦਾ FBI ਨਾਲ ਵਿਵਾਦ ਚੱਲ ਰਿਹਾ ਹੈ।
ਇਸ ਵਿਵਾਦ ਦੇ ਦਿਲ ਵਿੱਚ ਸਇਦ ਰਿਜ਼ਵਾਨ ਫਾਰੂਕ ਦੇ ਨਾਲ ਇੱਕ ਲੋਕ ਹੋਇਆ iPhone ਹੈ, ਜੋ ਕਿ ਸੈਨ ਬਰਨਾਰਡਿਨੋ ਟੈਰਰ ਅਟੈਕ ਦੇ ਪਿੱਛੇ ਦਾ ਇੱਕ ਆਤੰਕਵਾਦੀ ਹੈ। FBI, Apple ਦੀ ਕਿਸੀ ਇੰਜੀਨੀਅਰਿੰਗ ਸਹਾਇਤਾ ਤੋਂ ਬਿਨ੍ਹਾਂ iPhone ਨੂੰ ਅਨਲੋਕ ਨਹੀਂ ਕਰ ਸਕਦੇ, ਤਾਂ Apple ਨੂੰ ਦੱਸਦਿਆਂ ਕੋਰਟ ਦਾ ਇੱਕ ਆਰਡਰ ਆਇਆ ਇੱਕ ਨਵਾਂ iOS ਕੋਡ ਲਿਖਣ ਦਾ ਜਿਸ ਨਾਲ ਫੋਨ ਦੇ ਵਿੱਚ "ਬੈਕਡੋਰ" ਬਣ ਸਕੇ।
ਇਸਦਾ ਮਤਲਬ ਹੈ ਕਿ ਸਿਰਫ ਇੱਕ ਫੈਡਰਲ ਜਜ ਨੇ Apple ਦੇ ਇੰਜੀਨੀਅਰਾਂ ਨੂੰ ਭਰਤੀ ਕੀਤਾ ਆਪਣੇ ਹੀ ਸਾਫਟਵੇਅਰ ਨੂੰ ਹੈਕ ਕਰਨ ਲਈ। ਇਸ ਤੋਂ ਪਹਿਲਾਂ ਸਰਕਾਰ ਨੇ ਕਦੇ ਜ਼ੋਰ ਨਹੀਂ ਪਾਇਆ- ਇਕੱਲੇ ਨੂੰ ਹੀ ਦਿੱਤਾ ਜਾਵੇ- ਡਿਕਟੇਟ ਕਰਨ ਦੀ ਤੂਫਾਨੀ ਤਾਕਤ ਕਿ ਕਿਸ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਆਪਣੇ ਖੁਦ ਦੇ ਉਤਪਾਦਾਂ ਨੂੰ ਡਿਜ਼ਾਈਨ (ਜਾਂ ਖਤਮ ) ਕਰਨ।
ਪਰ ਚਿੰਤਾ ਇੱਥੇ ਕਿਸੇ ਇੱਕ ਕੰਪਨੀ ਦੀ ਅਜ਼ਾਦੀ ਤੋਂ ਪਰੇ ਹੈ ਆਪਣੇ ਉਤਪਾਦਾਂ ਨੂੰ ਇੰਜੀਨੀਅਰ ਕਰਨ ਲਈ। ਅਸਲ ਡਰ ਇਸ ਫੈਸਲੇ ਦੇ ਨਾਲ ਇਹ ਹੈ ਕਿ ਇਹ ਸਾਡੀ ਜਾਣਕਾਰੀ ਦੀ ਸੈਕਿਓਰੀਟੀ ਅਤੇ ਗੱਲਬਾਤ ਉੱਤੇ ਪੋਜ਼ ਕਰਦਾ ਹੈ। ਇੱਥੇ Snapchat ਵਿਖੇ, ਲੋਕ ਸਾਡੇ ਉੱਤੇ ਆਪਣੀ ਸਮੱਗਰੀ ਨੂੰ ਇਸ ਤਰੀਕੇ ਨਾਲ ਭੇਜਣ ਲਈ ਇਤਬਾਰ ਕਰਦੇ ਹਨ ਜੋ ਉਹਨਾਂ ਨੂੰ ਖੁੱਲ੍ਹੇ ਤੌਰ ਤੇ ਖੁਦ ਹੋਣ ਵਿੱਚ ਮਦਦ ਕਰਦਾ ਹੈ। ਜੇਕਰ ਅਦਾਲਤ ਅਚਾਨਕ ਹੀ ਮੰਗ ਕਰ ਲਵੇ ਕਿ ਅਸੀਂ ਆਪਣੇ ਉਤਪਾਦਾਂ ਨੂੰ ਰੀ-ਇੰਜੀਨੀਅਰ ਕਰੀਏ ਹਰੇਕ ਭੇਜੀ ਹੋਈ Snap ਨੂੰ ਬਚਾਉਣ ਲਈ, ਸਾਡੀ ਸਰਵਿਸ ਉਹੀ ਨਹੀਂ ਰਹਿ ਜਾਵੇਗੀ। ਇਸ ਕਰਕੇ ਅਸੀਂ Apple ਦੇ ਨਾਲ ਖੜ੍ਹੇ ਹਾਂ।
ਅਸੀਂ ਇਸਨੂੰ ਬਹੁਤ ਸਾਫ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਅਚੰਭਿਤ ਕਰਨ ਵਾਲੀ ਬੁਰਾਈ ਸੈਨ ਬਰਨਾਰਡਿਨੋ ਵਿੱਚ ਵਾਪਰੀ ਅਸੀਂ ਉਸਦੀ ਨਿੰਦਾ ਕਰਦੇ ਹਾਂ, ਅਤੇ ਆਪਣੀ ਅਥਾਹ ਹਮਦਰਦੀ ਨੂੰ ਪੀੜ੍ਹਤ ਅਤੇ ਉਹਨਾਂ ਦੇ ਪਰਿਵਾਰਾਂ ਲਈ ਵਧਾਉਂਦੇ ਹਾਂ। Snapchat ਦਾ ਆਤੰਕਵਾਦੀਆਂ ਅਤੇ ਹੋਰ ਅਪਰਾਧੀਆਂ ਨਾਲ ਜ਼ੀਰੋ ਸਬੰਧ ਹੈ। ਅਤੇ ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਮਿਲ ਕੇ ਇਸ ਨੂੰ ਪ੍ਰਮਾਣਿਤ ਕਰਾਂਗੇ ਜਦੋਂ ਸਾਨੂੰ ਸਹਾਇਤਾ ਲਈ ਕਾਨੂੰਨੀ ਬੇਨਤੀ ਮਿਲੇਗੀ। ਕੱਲੇ 2015 ਦੇ ਪਹਿਲੇ ਛੇ ਮਹਿਨਿਆਂ ਵਿੱਚ, ਅਸੀਂ 750 ਸਬਪੋਇਨਜ਼, ਅਦਾਲਤ ਦੇ ਆਦੇਸ਼, ਸਰਚ ਵਰੰਟਸ, ਅਤੇ ਹੋਰ ਕਾਨੂੰਨੀ ਬੇਨਤੀਆਂ ਉੱਤੇ ਕਾਰਵਾਈ ਕੀਤੀ। ਤੁਸੀਂ ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ ਸਾਰੇ ਵੇਰਵੇ ਦੇਖ ਸਕਦੇ ਹੋ।
ਪਰ ਸਰਕਾਰ ਨੂੰ ਉਹ ਜਾਣਕਾਰੀ ਦੇਣਾ ਜੋ ਕਿ ਸਾਡੇ ਕੋਲ ਹੈ ਅਤੇ ਧੱਕੇ ਨਾਲ ਸਾਡੇ ਉਤਪਾਦਾਂ ਨੂੰ ਰੀਡਿਜ਼ਾਈਨ ਕਰਕੇ ਪਹੁੰਚ ਦੀ ਇਜਾਜ਼ਤ ਦੇਣਾ ਜੋ ਹਲੇ ਕਿਸੇ ਕੋਲ ਨਹੀਂ ਹੈ, ਇਸ ਵਿੱਚ ਵੱਡਾ ਅੰਤਰ ਹੈ। ਜੇਕਰ ਇੱਕ ਜਜ Apple ਨੂੰ ਫੋਨ ਵਿੱਚ ਬੈਕਡੋਰ ਬਣਾਉਣ ਲਈ ਧੱਕਾ ਕਰ ਸਕਦਾ ਹੈ, ਤਾਂ ਹੋਰ ਜਜ ਸਾਨੂੰ ਆਪਣੇ ਡੇਟਾ ਦੀ ਸੁਰੱਖਿਆਵਾਂ ਦੀ ਉਲੰਘਣਾ ਕਰਨ ਲਈ ਵੀ ਕਹਿ ਸਕਦਾ ਹੈ।
ਕੁਝ ਹੋਰ ਹੈ ਜੋ ਕਿ ਸਾਨੂੰ ਇਸ ਫ਼ੈਸਲੇ ਉੱਤੇ ਸੱਚੀ ਪਰੇਸ਼ਾਨ ਕਰਦਾ ਹੈ। ਸਿਰਫ ਉਹ ਅਧਾਰ ਜਿਸ ਨਾਲ ਸਰਕਾਰ ਇਸ ਮਹਿੰਗੀ ਨਵੀਂ ਸ਼ਕਤੀ ਤੇ ਆ ਸਕੇਗੀ ਉਹ ਹੈ ਕਾਨੂੰਨ ਜੋ ਕਿ 1789 ਦੇ ਵਿੱਚ ਪਾਸ ਕੀਤਾ ਗਿਆ ਸੀ। ਇਹ ਟਾਇਪੋ ਨਹੀਂ ਹੈ। ਇੱਕ ਕਾਨੂੰਨ ਜੋ ਕਿ 220 ਸਾਲ ਪਹਿਲਾਂ ਸਭ ਤੋਂ ਪਹਿਲੀ ਕਾਂਗਰਸ ਦਵਾਰਾ ਲਿਖਿਆ ਗਿਆ ਸੀ- ਲੇੈਜਿਸਲੇਟਰਜ਼ ਦੀ ਇੱਕ ਬਾਡੀ ਜੋ ਕਿ ਡਰ ਦੇ ਰੂਪ ਵਿੱਚ ਫੋਨਾਂ ਬਾਰੇ ਸੋਚਦੀ ਸੀ, ਬਹੁਤ ਘੱਟ ਸਮਾਰਟ ਫੋਨ- ਲੋਕਤੰਤਰੀ ਪ੍ਰਕਿਰਿਆ ਨੂੰ ਟਾਲਣ ਲਈ ਇਹ ਸਰਕਾਰ ਦੀ ਬੋਲਡ ਬਿਡ ਦਾ ਇੱਕ ਤੇ ਸਿਰਫ ਇੱਕ ਜਸਟੀਫਿਕੇਸ਼ਨ ਹੈ।
ਇੱਕ ਬਹੁਤ ਹੀ ਜ਼ਰੂਰੀ ਗੱਲਬਾਤ ਹੈ ਜੋ ਕਿ ਸਾਨੂੰ ਰਾਸ਼ਟਰ ਦੇ ਤੌਰ ਤੇ ਕਰਨੀ ਚਾਹੀਦੀ ਹੈ ਇਸ ਉੱਤੇ ਕਿ ਨੈਸ਼ਨਲ ਸੈਕਿਓਰਿਟੀ ਦੇ ਵਿੱਚ ਬਿਨ੍ਹਾਂ ਸ਼ੱਕ ਕਰੇ ਮਹੱਤਵਪੂਰਣ ਹਿੱਤਾਂ ਨੂੰ ਕਿਸ ਤਰ੍ਹਾਂ ਬੈਲੇਂਸ ਕੀਤਾ ਜਾਵੇ ਅਤੇ ਇਸ ਦੇ ਜਿੰਨ੍ਹੇ ਹੀ ਜ਼ਰੂਰੀ ਹਿੱਤ ਗੋਪਨੀਯਤਾ ਅਤੇ ਨਿਜੀ ਜਾਣਕਾਰੀ ਦੀ ਸੈਕਿਓਰਿਟੀ ਨੂੰ ਬਚਾਉਣ ਲਈ। ਅਸੀਂ ਉਸ ਗੱਲਬਾਤ ਦਾ ਸਵਾਗਤ ਕਰਦੇ ਹਾਂ। ਪਰ ਇਹ ਉਹ ਹੈ ਜੋ ਕਿ ਹੋਣੀ ਚਾਹੀਦੀ ਹੈ ਜਿਵੇਂ ਕਿ ਚੀਜ਼ਾਂ ਆਮ ਤੌਰ ਤੇ ਹੁੰਦੀਆਂ ਹਨ: ਕਾਂਗਰਸ ਤੋਂ ਪਹਿਲਾਂ ਲੋਕਤੰਤਰੀ ਵਟਾਂਦਰੇ ਦੁਆਰਾ। ਇੱਕ ਇਕਲੌਤੇ ਜਜ ਨੂੰ ਟੈੱਕ ਕੰਪਨੀਆਂ ਉੱਤੇ ਨਵੇਂ ਰੈਡੀਕਲ ਫਤਵੇ ਲਗਾਉਣ ਦੀ ਇਜਾਜ਼ਤ ਦੇਣਾ, ਇਹ ਸਹੀ ਤਰੀਕਾ ਨਹੀਂ ਹੈ ਜ਼ਰੂਰੀ ਡੀਬੇਟਸ ਨੂੰ ਹੱਲ ਕਰਨ ਦਾ।
ਇਹ ਕਾਨੂੰਨ ਬਣਾਉਣ ਵਾਲੇ, ਬਿਜਨਸ ਵਾਲਿਆਂ ਅਤੇ ਖਰੀਦਣ ਵਾਲਿਆਂ ਲਈ ਸਮਾਂ ਹੈ ਇੱਕ ਇਮਾਨਦਾਰ ਗੱਲਬਾਤ ਕਰਨ ਦਾ ਇਸ ਉੱਤੇ ਕਿ ਸਰਕਾਰ ਬਿਜਨਸਾਂ ਨੂੰ ਇਹ ਦੱਸਣ ਦੇ ਕਾਬਲ ਹੈ ਕਿ ਕਿਵੇਂ ਉਹ ਆਪਣੇ ਉਤਪਾਦ ਡਿਜ਼ਾਈਨ ਕਰਨ।
ਈਵਾਨ ਸਪੀਗਲ
Back To News