Contributing to COVID-19 Relief

Today, to further support the global COVID-19 relief efforts, we're launching a new augmented reality donation experience, using Snapchat Lenses to bring awareness to the COVID-19 Solidarity Response Fund for the World Health Organization.
ਜਿਵੇਂ ਕਿ ਵਿਸ਼ਵ ਵਿਆਪੀ ਕੋਵਿਡ-19 ਮਹਾਂਮਾਰੀ ਜਾਰੀ ਹੈ, Snapchat ਦੀ ਤਕਨੀਕ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਨੂੰ ਮੁਮਕਿਨ ਬਣਾਉਂਦੀ ਹੈ, ਸੁਰੱਖਿਆ ਪ੍ਰੋਟੋਕਾਲ ਪ੍ਰਤੀ ਜਾਗਰੂਕਤਾ ਲਿਆਉਣਾ ਸੰਭਵ ਬਣਾਉਂਦੀ ਹੈ ਕਿਉਂ ਕਿ ਭਾਈਚਾਰਾਸਿਹਤ ਸੇਧ ਦਾ ਵਿਕਾਸ ਹੁੰਦਾ ਹੈ, ਅਤੇ ਭਰੋਸੇਯੋਗ ਮੀਡਿਆ ਪ੍ਰਕਾਸ਼ਕਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ।
Snapchat ਕਾਲਿੰਗ ਤੋਂ Snapਕੈਮਰੇ ਤੱਕ, , ਦੋਸਤਾਂ ਨੂੰ ਆਵਾਜ਼ ਅਤੇ ਵੀਡਿਓ ਰਾਹੀਂ ਨਜ਼ਦੀਕ ਰੱਖਿਆ ਹੈ। ਅਕਸਰ AR ਦੇ ਤਜ਼ਰਬਿਆਂ ਨਾਲ ਵਰਤੀ ਜਾਂਦੀ Snapchat ਦੀ ਕਾਲਿੰਗ ਵਿਸ਼ੇਸ਼ਤਾ, ਵਿੱਚ ਫਰਵਰੀ ਦੇ ਅਖੀਰ ਵਿੱਚ ਮਾਰਚ ਦੇ ਅਖੀਰ ਵਿੱਚ 50% ਤੋਂ ਵੱਧ ਦਾ ਵਾਧਾ ਹੋਇਆ ਹੈ। *
ਰਚਨਾਤਮਕ ਟੂਲ ਦੇ ਇੱਕ ਨਵੇਂ ਸੂਟ ਦੇ ਨਾਲ, Snapchatters ਨੇ ਮਾਹਰ ਵੱਲੋਂ ਮਨਜ਼ੂਰਸ਼ੁਦਾ ਉੱਤਮ ਅਭਿਆਸਾਂ ਨੂੰ ਆਪਣੇ ਦੋਸਤਾਂ ਨਾਲ ਉਨ੍ਹਾਂ ਦੀਆਂ ਸਨੈਪਾਂ ਨਾਲ ਸਾਂਝਾ ਕੀਤਾ। ਅਸੀਂ ਸੁਰੱਖਿਅਤ ਰਹਿਣ ਲਈ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਾਪਤ ਜਾਣਕਾਰੀ ਨਾਲ ਨੁਕਤਿਆਂ ਵਾਲੇ ਵਿਸ਼ਵ ਵਿਆਪੀ ਲੈਂਜ਼ ਸਮੇਤ ਤਿੰਨ ਕੋਵਿਡ-19 ਲੈਂਜ਼ ਲਾਂਚ ਕੀਤੇ ਹਨ। ਇਹ ਲੈਂਜ਼ ਪੂਰੀ ਦੁਨੀਆ ਵਿੱਚ ਲਗਭਗ 130 ਮਿਲੀਅਨ ਲੋਕਾਂ ਤੱਕ ਪਹੁੰਚ ਗਏ ਹਨ। **
ਅਤੇ ਅੱਜ, ਵਿਸ਼ਵ ਵਿਆਪੀ ਕੋਵਿਡ-19 ਯੋਗਦਾਨ ਦੀਆਂ ਕੋਸ਼ਿਸ਼ਾਂ ਦੀ ਹੋਰ ਮਦਦ ਲਈ, ਵਿਸ਼ਵ ਸਿਹਤ ਸੰਸਥਾ ਵਾਸਤੇ ਕੋਵਿਡ-19 ਸੋਲਿਡੈਰਿਟੀ ਰਿਸਪੋਂਸ ਫੰਡ ਲਈ ਜਾਗਰੂਕਤਾ ਲਿਆਉਣ ਲਈ Snapchat ਲੈਂਜ਼ ਦੀ ਵਰਤੋਂ ਕਰਕੇ, ਅਸੀਂ ਇੱਕ ਨਵਾਂ ਵਧਿਆ ਵਾਸਤਵਿਕ ਦਾਨ ਅਨੁਭਵ ਲਾਂਚ ਕਰ ਰਹੇ ਹਾਂ।
Snapchat ਕੈਮਰੇ ਰਾਹੀਂ, Snapchatters 33 ਦੇਸ਼ਾਂ ਵਿੱਚ 23 ਅੰਤਰਰਾਸ਼ਟਰੀ ਮੁਦਰਾ ਨੋਟਾਂ ਨੂੰ ਸਕੈਨ ਕਰ ਸਕਦੇ ਹਨ, ਜੋ ਇੱਕ AR ਦ੍ਰਿਸ਼ਟੀਗਤਤਾ ਲਿਆਉਂਦੇ ਹਨ ਕਿ ਕਿਵੇਂ ਦਾਨ ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ, ਮਰੀਜ਼ਾਂ ਨੂੰ ਉਨ੍ਹਾਂ ਦੀ ਦੇਖਭਾਲ ਦੀ ਜ਼ਰੂਰਤ ਹੈ, ਅਤੇ ਫਰੰਟਲਾਈਨ ਵਰਕਰਾਂ ਨੂੰ ਨਾਜ਼ੁਕ ਸਪਲਾਈ ਮੁਹੱਈਆ ਕਰਨ ਨੂੰ ਯਕੀਨੀ ਬਣਾਉਂਦਾ ਹੈ। ਫਿਰ Snapchatters ਅਸਾਨੀ ਨਾਲ ਦਾਨ ਕਰ ਸਕਦੇ ਹਨ, ਅਤੇ ਦੋਸਤਾਂ ਨੂੰ ਤਜ਼ਰਬੇ ਦੀਆਂ ਸਨੈਪਾਂ ਭੇਜ ਕੇ ਅਜਿਹਾ ਕਰਨ ਲਈ ਉਤਸ਼ਾਹਤ ਕਰ ਸਕਦੇ ਹਨ।
ਇਸਦੇ ਨਾਲ ਹੀ, ਸਾਡੇ ਖੋਜ਼ ਮੰਚ 'ਤੇ ਕੋਵਿਡ-19 ਨੂੰ ਕਵਰ ਕਰ ਰਹੇ ਮੀਡਿਆ ਪ੍ਰਕਾਸ਼ਕ, Snapchatters ਨੂੰ ਆਪਣੀ ਸਮੱਗਰੀ ਤੋਂ ਸਿਧਾ ਹੀ ਦਾਨ ਕਰਨ ਲਈ ਸਵਾਇਪ ਕਰਨ ਦਾ ਵਿਕਲਪ ਦੇਣਗੇ। ਅੱਜ ਤੱਕ, ਕੋਵਿਡ-19 ਬਾਰੇ 445 ਤੋਂ ਵੱਧ ਖੋਜ ਕਹਾਣੀਆਂ ਜਾਂ ਸ਼ੋਅ ਤਿਆਰ ਕੀਤੇ ਗਏ ਹਨ ਅਤੇ ਦੁਨੀਆ ਭਰ ਵਿੱਚ Snapchat 'ਤੇ 68 ਮਿਲੀਅਨ ਤੋਂ ਵੱਧ Snapchatters ਨੇ ਕੋਵਿਡ-19 ਨਾਲ ਸੰਬੰਧਤ ਸਮੱਗਰੀ ਵੇਖੀ ਹੈ। ਸੰਯੁਕਤ ਰਾਜ ਵਿੱਚ 40% ਤੋਂ ਵੱਧ ਜੈਨ ਜ਼ੈੇਡ ਇਸ ਜਾਣਕਾਰੀ ਲਈ ਸੂਚਿਤ ਕੀਤੇ ਜਾਣ ਵਾਸਤੇ ਜੁੜੇ ਹਨ। ***
ਕੋਵਿਡ-19 ਦੇ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭਾਵਤ ਹੋਣ 'ਤੇ ਵੀ, Snapchatters ਆਪਣੇ ਦੋਸਤਾਂ ਨਾਲ ਨਜ਼ਦੀਕੀ ਜੁੜੇ ਹੋਏ ਹਨ, ਸਮੇਂ ਸਿਰ ਅਤੇ ਸਹੀ ਕਹਾਣੀਆਂ ਨੂੰ ਅਸਾਨੀ ਨਾਲ ਸੁਰੱਖਿਅਤ ਰੱਖ ਸਕਦੇ ਹਨ, ਦਾਨ ਕਰ ਸਕਦੇ ਹਨ ਅਤੇ ਰਾਹਤ ਕੋਸ਼ਿਸ਼ਾਂ ਲਈ ਜਾਗਰੂਕਤਾ ਲਿਆ ਸਕਦੇ ਹਨ ਜੋ ਪ੍ਰਭਾਵ ਪਾ ਸਕਦੀਆਂ ਹਨ।
__
* Snap ਇੰਕ. ਅੰਦਰੂਨੀ ਡੇਟਾ 22 ਫਰਵਰੀ - 6 ਮਾਰਚ, 2020 ਬਨਾਮ 16 ਮਾਰਚ - 29 ਮਾਰਚ 2020.
** Snap ਇੰਕ. ਅੰਦਰੂਨੀ ਡੇਟਾ ਮਾਰਚ 2020.
***Snap ਇੰਕ. ਅੰਦਰੂਨੀ ਡੇਟਾ 1 ਮਾਰਚ - 29 ਮਾਰਚ 2020. ਜੈਨ ਜ਼ੇਡ ਵਿੱਚ 13 ਤੋਂ 24 ਸਾਲ ਦੇ Snapchatters ਸ਼ਾਮਲ ਹਨ। ਉਮਰ ਅਤੇ ਸਥਾਨ ਡੇਟਾ, ਸੀਮਾਵਾਂ ਦੇ ਅਧੀਨ ਹੈ। ਵੇਰਵਿਆਂ ਲਈ https://businesshelp.snapchat.com/en-US/a/audience-size-tool ਨੂੰ ਦੇਖੋ।
ਖ਼ਬਰਾਂ ਉੱਤੇ ਵਾਪਸ ਜਾਓ