2014 AXS Partner Summit Keynote

The following keynote was delivered by Evan Spiegel, CEO of Snapchat, at the AXS Partner Summit on January 25, 2014.
ਮੈਂ ਹਮੇਸ਼ਾ ਹੀ ਇਹ ਸੋਚਿਆ ਕਿ ਇਹ ਥੋੜ੍ਹਾ ਅਲੱਗ ਹੈ ਕਿ ਹਿਸਟਰੀ ਦੇ ਵਿੱਚ ਇਸ ਪੀਰੀਅਡ ਨੂੰ "ਪੋਸਟ-ਪਰਸਨਲ-ਕੰਪਿਊਟਰ " ਯੁੱਗ ਕਿਹਾ ਗਿਆ ਹੈ ਜਦਕਿ ਅਸਲ ਵਿੱਚ ਇਸਨੂੰ "ਮੋਰ-ਪਰਸਨਲ ਕੰਪਿਊਟਰ " ਯੁੱਗ ਕਿਹਾ ਜਾਣਾ ਚਾਹੀਦਾ ਹੈ।
ਮੈਂ ਕੱਲ੍ਹ ਇੱਕ ਪੁਰਖ ਮਿਸਟਰ ਮੈਕਿਨਟੋਸ਼ ਬਾਰੇ ਇੱਕ ਬਹੁਤ ਵਧੀਆ ਕਹਾਣੀ ਪੜ੍ਹੀ। ਉਹ ਇੱਕ ਪੁਰਖ ਸੀ ਜਿਸਨੂੰ ਸਟੀਵ ਜੋਬਸ ਨੇ ਕੱਲ੍ਹ ਤੋਂ 30 ਸਾਲ ਪਹਿਲਾਂ ਡਿਜ਼ਾਈਨ ਕੀਤਾ ਸੀ ਤਾਂਕਿ ਉਹ ਮੈਕਿਨਟੋਸ਼ ਕੰਪਿਊਟਰ ਦੇ ਅੰਦਰ ਰਹਿ ਸਕੇ ਜਦੋਂ ਉਹ ਲਾਂਚ ਹੋਇਆ ਸੀ ਉਹ ਕਾਫੀ ਵਾਰ ਦਿਖਾਈ ਦਿੰਦਾ ਸੀ, ਇੱਕ ਪੁਲ-ਡਾਉਨ ਮੀਨੂ ਦੇ ਪਿੱਛੇ ਲੁਕਿਆ ਜਾਂ ਕਿਸੇ ਆਇਕਨ ਦੇ ਪਿੱਛੋਂ ਪੋਪ ਆਉਟ ਕਰਦਾ ਸੀ- ਐਨੀ ਤੇਜ਼ ਅਤੇ ਨਿਰੰਤਰ ਹੁੰਦਾ ਸੀ ਕਿ ਤੁਸੀਂ ਲਗਭਗ ਇਹ ਸੋਚੋ ਕਿ ਇਹ ਅਸਲੀ ਨਹੀਂ ਹੈ।
ਕੱਲ੍ਹ ਤੱਕ, ਮੈਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਸਟੀਵ ਦਾ ਇੱਕ ਪੁਰਖ ਨੂੰ ਕੰਪਿਊਟਰ ਨਾਲ ਬੰਨ੍ਹਣ ਦਾ ਆਈਡੀਆ ਉਸਦੇ ਕੈਰੀਅਰ ਵਿੱਚ ਬਹੁਤ ਜਲਦੀ ਹੋ ਗਿਆ ਸੀ। ਪਰ, ਉਸੇ ਸਮੇਂ ਦੌਰਾਨ, ਮੈਕਿਨਟੋਸ਼ ਨੂੰ ਧੱਕੇ ਨਾਲ ਬਿਨ੍ਹਾਂ ਮਿਸਟਰ ਮੈਕਿਨਟੋਸ਼ ਦੇ ਸ਼ਿਪ ਕੀਤਾ ਗਿਆ ਕਿਉਂਕਿ ਇੰਜੀਨੀਅਰਜ਼ ਸਿਰਫ 128 ਕਿਲੋਬਾਈਟ ਮੈਮਰੀ ਵਰਤਣ ਲਈ ਮਜ਼ਬੂਰ ਸਨ। ਇਹ ਕੋਈ ਜ਼ਿਆਦਾ ਦੂਰ ਨਹੀਂ ਸੀ ਸਟੀਵ ਦੇ ਕੈਰੀਅਰ ਵਿੱਚ ਕਿ ਉਸਨੇ ਸਚਮੁੱਚ ਹੀ ਇਨਸਾਨ ਨੂੰ ਮਸ਼ੀਨ ਨਾਲ ਬੰਨ੍ਹ ਦਿੱਤਾ- iPhone ਦਾ ਲਾਂਚ ਜੂਨ 29, 2007 ਨੂੰ।
ਭੂਤਕਾਲ ਦੇ ਵਿੱਚ, ਟੈਕਨੀਕਲ ਮਜ਼ਬੂਰੀਆਂ ਦਾ ਮਤਲਬ ਸੀ ਕਿ ਕੰਪਿਊਟਰ ਖਾਸ ਤੌਰ ਤੇ ਭੌਤਿਕ ਸਥਾਨਾਂ ਦੇ ਵਿੱਚ ਹੀ ਮਿਲਦੇ ਸਨ: ਕਾਰ, ਘਰ, ਸਕੂਲ। iPhone ਨੇ ਅਲੱਗ ਤਰੀਕੇ ਨਾਲ ਕੰਪਿਊਟਰ ਨੂੰ ਫੋਨ ਨੰਬਰ ਨਾਲ ਬੰਨ੍ਹਿਆ- ਤੁਹਾਡੇ ਨਾਲ
ਕਾਫੀ ਸਮੇਂ ਪਹਿਲਾਂ ਇਹ ਨਹੀਂ ਸੀ, ਕਿ ਗੱਲਬਾਤ ਸਥਾਨ ਤੇ ਨਿਰਭਰ ਸੀ। ਅਸੀ ਯਾ ਤਾਂ ਇੱਕੋ ਕਮਰੇ ਦੇ ਵਿੱਚ ਇਕੱਠੇ ਹੁੰਦੇ ਸੀ, ਉਸ ਕੇਸ ਵਿੱਚ ਅਸੀਂ ਆਹਮਣੇ-ਸਾਹਮਣੇ ਗੱਲ ਕਰ ਸਕਦੇ ਸੀ, ਯਾ ਅਸੀਂ ਇੱਕ-ਦੂਜੇ ਤੋਂ ਦੁਨੀਆਂ ਭਰ ਤੋਂ ਪਾਰ ਸੀ, ਯਾ ਉਸ ਕੇਸ ਵਿੱਚ ਮੈਂ ਤੁਹਾਡੇ ਆਫਿਸ ਵਿੱਚ ਕਾਲ ਕਰ ਸਕਦਾ ਸੀ ਜਾਂ ਤੁਹਾਡੇ ਘਰ ਚਿੱਠੀ ਭੇਜ ਸਕਦ ਸੀ। ਹਾਲ ਹੀ ਵਿੱਚ ਅਸੀਂ ਫੋਨ ਨੰਬਰਸ ਨੂੰ ਨਿਜੀ ਪਛਾਣ ਨਾਲ ਜੋੜਨਾ ਸ਼ੁਰੂ ਕੀਤਾ ਹੈ, ਹਿਸਾਬ ਅਤੇ ਗੱਲਬਾਤ ਦੇ ਮਕਸਦ ਲਈ।
ਮੈਂ ਇਹ ਸਭ ਕੁਝ ਇਹ ਸਥਾਪਿਤ ਕਰਨ ਲਈ ਕਹਿੰਦਾ ਹਾਂ ਕਿ ਸਮਾਰਟਫੋਨ ਅਸਾਨ ਤੌਰ ਤੇ ਸਿਰਫ ਸਟੀਵ ਦੀ ਮਸ਼ੀਨ ਨੂੰ ਇਨਸਾਨ ਨਾਲ ਪਛਾਨਣ ਦੀ ਯਾਤਰਾ ਦੀ ਸਮਾਪਤੀ ਹੈ- ਅਤੇ ਮੋਰ-ਪਰਸਨਲ ਕੰਪਿਊਟਰ ਦੀ ਉਮਰ ਨੂੰ ਲਿਆਉਣ ਦੀ।
ਮੋਰ-ਪਰਸਨਲ ਕੰਪਿਊਟਰ ਦੀਆਂ ਤਿੰਨ ਵਿਸ਼ੇਸ਼ਤਾਵਾਂ ਹਨ ਜੋ ਕਿ ਸਾਡੇ Snapchat ਦੇ ਕੰਮ ਦੇ ਖਾਸ ਤੌਰ ਤੇ ਉਚਿਤ ਹੈ:
1) ਹਰ ਜਗ੍ਹਾ ਤੇ ਇੰਟਰਨੈੱਟ
2) ਤੇਜ਼ + ਅਸਾਨ ਮੀਡੀਆ ਕ੍ਰਿਏਸ਼ਨ
3) ਸੰਖੇਪਤਾ
ਜਦੋਂ ਅਸੀਂ ਪਹਿਲੀ ਵਾਰ Snapchat ਉੱਤੇ 2011 ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਇਹ ਸਿਰਫ ਇੱਕ ਖਿਡੌਣਾ ਸੀ। ਪਰ ਕਈ ਤਰੀਕਿਆਂ ਵਿੱਚ ਇਹ ਹਲੇ ਵੀ- ਪਰ ਈਮਸ ਦਾ ਹਵਾਲਾ ਦਿੰਦੇ ਹੋਏ, " ਖਿਡੌਣੇ ਅਸਲ ਵਿੱਚ ਇੰਨ੍ਹੇ ਸ਼ਰੀਫ ਨਹੀਂ ਹੁੰਦੇ ਜਿੰਨ੍ਹੇ ਉਹ ਦਿਖਦੇ ਹਨ। ਖਿਡੌਣੇ ਅਤੇ ਗੇਮਾਂ ਗਹਿਰੇ ਵਿਚਾਰਾਂ ਦੀ ਪੇਸ਼ਕਾਰੀ ਕਰਦੇ ਹਨ ”
ਖਿਡੌਣੇ ਨੂੰ ਵਰਤਣ ਦਾ ਕਾਰਨ ਸਮਝਾਇਆ ਨਹੀਂ ਜਾਂਦਾ- ਇਹ ਸਿਰਫ ਮਜ਼ੇ ਲਈ ਹੁੰਦਾ ਹੈ। ਪਰ ਖਿਡੌਣੇ ਦਾ ਇਸਤੇਮਾਲ ਇੱਕ ਭਿਆਨਕ ਅਵਸਰ ਹੈ ਸਿੱਖਣ ਲਈ।
ਅਤੇ ਮੁੰਡਿਆ, ਕੀ ਅਸੀਂ ਸਿੱਖਦੇ ਹੀ ਰਹਿੰਦੇ ਹਾਂ।
ਹਰ ਜਗ੍ਹਾ ਇੰਟਰਨੈੱਟ ਦਾ ਮਤਲਬ ਸਾਡੀ ਪੁਰਾਣੀ ਧਾਰਨਾ ਕਿ ਦੁਨੀਆਂ ਆਨਲਾਈਨ ਅਤੇ ਆਫਲਾਈਨ ਸਪੇਸ ਦੇ ਵਿੱਚ ਅਲੱਗ ਹੋ ਜਾਵੇਗੀ, ਇਹ ਹੁਣ ਲਾਗੂ ਨਹੀਂ ਹੁੰਦਾ। ਰਵਾਇਤੀ ਸੋਸ਼ਲ ਮੀਡੀਆ ਨੂੰ ਲੋੜ ਹੈ ਕਿ ਅਸੀਂ ਦੁਨੀਆ ਦੇ ਦੂਜੇ ਲੋਕਾਂ ਨਾਲ ਤਜਰਬਿਆਂ ਨੂੰ ਸਾਂਝਾ ਕਰੀਏ, ਉਨ੍ਹਾਂ ਤਜਰਬਿਆਂ ਨੂੰ ਰਿਕਾਰਡ ਕਰੀਏ, ਅਤੇ ਤਜਰਬਿਆਂ ਨੂੰ ਮੁੜ-ਮਾਣਨ ਲਈ ਉਨ੍ਹਾਂ ਨੂੰ ਆਨਲਾਈਨ ਸਾਧਨਾਂ 'ਤੇ ਪੋਸਟ ਕਰੀਏ ਅਤੇ ਉਨ੍ਹਾਂ ਬਾਰੇ ਗੱਲ ਕਰੀਏ। ਉਦਾਹਰਨ ਲਈ,ਮੈਂ ਛੁੱਟੀਆਂ 'ਤੇ ਜਾਂਦਾ ਹਾਂ, ਬਹੁਤ ਸਾਰੀਆਂ ਤਸਵੀਰਾਂ ਖਿੱਚਦਾ ਹਾਂ, ਵਾਪਸ ਘਰ ਆਉਂਦਾ ਹਾਂ, ਚੰਗੀਆਂ-ਚੰਗੀਆਂ ਤਸਵੀਰਾਂ ਨੂੰ ਚੁਣਦਾ ਹਾਂ, ਉਨ੍ਹਾਂ ਨੂੰ ਔਨਲਾਈਨ ਪੋਸਟ ਕਰਦਾ ਹਾਂ ਅਤੇ ਆਪਣੇ ਦੋਸਤਾਂ ਨਾਲ ਉਨ੍ਹਾਂ ਬਾਰੇ ਗੱਲ ਕਰਦਾ ਹਾਂ।
ਪਛਾਣ ਦਾ ਇਹ ਟ੍ਰੈਡਿਸ਼ਨਲ ਸੋਸ਼ਲ ਮੀਡੀਆ ਦ੍ਰਿਸ਼ ਅਸਲ ਤੌਰ ਤੇ ਥੋੜ੍ਹਾ ਇਨਕਲਾਬੀ ਹੈ: ਤੁਸੀਂ ਆਪਣੇ ਦਵਾਰਾ ਪ੍ਰਕਾਸ਼ਿਤ ਕੀਤੇ ਗਏ ਤਜ਼ਰਬੇ ਦਾ ਜੋੜ ਹੋ। ਉਂਝ ਕਿਹਾ ਜਾਂਦਾ ਹੈ : ਤਸਵੀਰਾਂ ਜਾਂ ਇਹ ਹੋਇਆ ਹੀ ਨਹੀਂ।
ਜਾਂ Instagram ਦੇ ਕੇਸ ਵਿੱਚ: ਸੋਹਣੀਆਂ ਤਸਵੀਰਾਂ ਜਾਂ ਜੇਕਰ ਉਹ ਨਾ ਹੋਇਆ ਤਾਂ ਤੁਸੀਂ ਕੂਲ ਨਹੀਂ।
ਇਸ ਪ੍ਰੋਫਾਈਲ ਦੇ ਨੋਸ਼ਨ ਦਾ ਬਹੁਤ ਜ਼ਿਆਦਾ ਭਾਵ ਸੀ, ਬਾਇਨਰੀ ਦੇ ਆਨਲਾਈਨ ਅਤੇ ਆਫਲਾਈਨ ਤਜ਼ਰਬੇ ਵਿੱਚ। ਇਹ ਮੁੜ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਕਿ ਮੈਂ ਕੌਣ ਆਨਲਾਈਨ ਹਾਂ ਤਾਂਕਿ ਲੋਕ ਮੇਰੇ ਨਾਲ ਗੱਲ ਕਰ ਸਕਣ ਭਾਵੇਂ ਮੈਂ ਉਸ ਪਲ ਵਿੱਚ ਲਾਗ ਇਨ ਨਹੀਂ ਹਾਂ।
Snapchat ਹਰ ਜਗ੍ਹਾ ਤੇ ਇੰਟਰਨੈੱਟ ਤੇ ਨਿਰਭਰ ਕਰਦਾ ਹੈ ਤਾਂਕਿ ਉਹ ਬਿਲਕੁਲ ਅਲੱਗ ਤਜ਼ਰਬਾ ਦੇ ਸਕੇ। Snapchat ਕਹਿੰਦਾ ਹੈ ਕਿ ਅਸੀਂ ਉਸ ਸਭ ਦਾ ਜੋੜ ਨਹੀਂ ਹਾਂ ਜੋ ਕਿ ਅਸੀਂ ਕਿਹਾ ਹੈ ਜਾਂ ਕੀਤਾ ਹੈ ਜਾਂ ਤਜ਼ਰਬਾ ਕੀਤਾ ਹੈ ਜਾਂ ਪ੍ਰਕਾਸ਼ਿਤ ਕੀਤਾ ਹੈ- ਅਸੀਂ ਰਿਜ਼ਲਟ ਹਾਂ। ਅਸੀਂ ਉਹੀ ਹਾਂ ਜੋ ਅਸੀਂ ਅੱਜ ਹਾਂ, ਹੁਣੇ ਹੀ।
ਹੁਣ ਸਾਨੂੰ "ਅਸਲ ਦੁਨੀਆਂ "ਨੂੰ ਕੈਪਚਰ ਕਰਕੇ ਮੁੜ ਆਨਲਾਈਨ ਬਣਾਉਣ ਦੀ ਜ਼ਰੂਰਤ ਨਹੀਂ- ਅਸੀਂ ਅਸਾਨੀ ਨਾਲ ਇੱਕੋ ਸਮੇਂ ਤੇ ਰਹਿੰਦੇ ਹਾਂ ਅਤੇ ਗੱਲਬਾਤ ਕਰਦੇ ਹਾਂ।
ਗੱਲਬਾਤ ਮੀਡੀਆ ਦੇ ਕ੍ਰੀਏਸ਼ਨ ਉੱਤੇ ਨਿਰਭਰ ਕਰਦੀ ਹੈ ਅਤੇ ਉਸ ਸਪੀਡ ਦੁਆਰਾ ਸੀਮਤ ਕੀਤੀ ਜਾਂਦੀ ਹੈ ਜਿਸ ਨਾਲ ਮੀਡੀਆ ਬਣਦਾ ਅਤੇ ਸਾਂਝਾ ਕੀਤਾ ਜਾਂਦਾ ਹੈ। ਇਹ ਸਮਾਂ ਹੈ ਤੁਹਾਡੇ ਜ਼ਜਬਾਤ, ਭਾਵਨਾਵਾਂ ਅਤੇ ਵਿਚਾਰਾਂ ਨੂੰ ਮੀਡੀਆ ਕੰਟੈਂਟ ਜਿਵੇਂ ਕਿ ਸਪੀਚ, ਲਿਖਣਾ ਅਤੇ ਫੋਟੋਗ੍ਰਾਫੀ ਵਿੱਚ ਪੈਕੇਜ ਕਰਨ ਦਾ।
ਦਰਅਸਲ, ਇਨਸਾਨਾਂ ਨੇ ਹਮੇਸ਼ਾਂ ਹੀ ਮੀਡੀਆ ਦਾ ਇਸਤੇਮਾਲ ਕੀਤਾ ਹੈ ਆਪਣੇ ਆਪ ਨੂੰ ਸਮਝਣ ਲਈ ਅਤੇ ਹੋਰਾਂ ਨਾਲ ਸਾਂਝਾ ਕਰਨ ਲਈ। ਰੋਬਰਟ ਬਰਨਸ੍ ਦੇ ਇਸ ਅਨੁਵਾਦ ਨਾਲ ਗਾਇਲਿਕ ਮੈਂ ਤੁਹਾਨੂੰ ਵਿਹਲ ਦਵਾਂਗਾ, " ਹਾਏ ਕੀ ਤੋਹਫੇ ਸਾਨੂੰ ਕੁਝ ਸ਼ਕਤੀ ਦਿੰਦੇ ਹਨ, ਤਾਂਕਿ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਦੇਖ ਸਕੀਏ ਜਿਵੇਂਕਿ ਦੂਜੇ ਦੇਖਦੇ ਹਨ। "
ਜਦੋਂ ਮੈਂ ਉਹ ਉਦਾਹਰਣ ਸੁਣਿਆ, ਮੈਂ ਮਦਦ ਨਹੀਂ ਕਰ ਪਾਇਆ ਤੇ ਸੈਲਫ-ਪੋਰਟਰੇਟ ਬਾਰੇ ਸੋਚਿਆ। ਜਾਂ ਫਿਰ ਸਾਡੇ ਲਈ ਮਿਲੇਨੀਅਲ: ਦ ਸੈਲਫੀ ! ਸੈਲਫ-ਪੋਰਟਰੇਟ ਸਾਨੂੰ ਆਪਣੇ ਆਪ ਨੂੰ ਦੇਖਣ ਦੇ ਤਰੀਕੇ ਨੂੰ ਸਮਝਾਉਂਦਾ ਹੈ ਜਿਵੇਂ ਸਾਨੂੰ ਬਾਕੀ ਦੇਖਦੇ ਹਨ- ਇਹ ਦਰਸ਼ਾਉਂਦਾ ਹੈ ਕਿ ਅਸੀਂ ਕੀ ਮਹਿਸੂਸ ਕਰਦੇ ਹਾਂ, ਅਸੀਂ ਕਿੱਥੇ ਹਾਂ ਅਤੇ ਅਸੀਂ ਕੀ ਕਰ ਰਹੇ ਹਾਂ। ਬਹਿਸ ਦੇ ਤੌਰ ਤੇ ਇਹ ਸ੍ਵੈ-ਪ੍ਰਗਟਾਵੇ ਦਾ ਸਭ ਤੋਂ ਪ੍ਰਸਿੱਧ ਸਰੂਪ ਹੈ।
ਭੂਤਕਾਲ ਦੇ ਵਿੱਚ, ਸੈਲਫ-ਪੋਰਟਰੇਟ੍ਸ ਵਰਗੀ ਜ਼ਿੰਦਗੀ ਦੋ ਹਫਤੇ ਅਤੇ ਮਿਲਿਅਨ ਬਰਸ਼ ਸਟ੍ਰੋਕ ਲੈਂਦੀ ਸੀ ਖਤਮ ਹੋਣ ਲਈ। ਤੇਜ਼ + ਅਸਾਨ ਮੀਡੀਆ ਕ੍ਰਿਏਸ਼ਨ ਦੀ ਇਸ ਦੁਨੀਆਂ ਵਿੱਚ, ਸੈਲਫੀ ਤਤਕਾਲੀਨ ਹੈ। ਉਹ ਦਰਸ਼ਾਉਂਦਾ ਹੈ ਕਿ ਅਸੀਂ ਕੌਣ ਹਾਂ ਤੇ ਕੀ ਮਹਿਸੂਸ ਕਰ ਰਹੇ ਹਾਂ- ਮੌਜੂਦਾ ਸਮੇਂ ਵਿੱਚ।
ਅਤੇ ਉਦੋਂ ਤੱਕ, ਗੱਲਬਾਤ ਕਰਨ ਲਈ ਫੋਟੋਗ੍ਰਾਫਿਕ ਵਿਧੀ ਬਹੁਤ ਹੀ ਜ਼ਿਆਦਾ ਹੌਲ਼ੀ ਸੀ। ਪਰ ਤੇਜ਼+ ਅਸਾਨ ਮੀਡੀਆ ਕ੍ਰਿਏਸ਼ਨ ਨਾਲ ਅਸੀਂ ਫੋਟੋਆਂ ਰਾਹੀਂ ਗੱਲਬਾਤ ਕਰਨ ਦੇ ਯੋਗ ਹੋਏ ਹਾਂ, ਨਾ ਹੀ ਉਸ ਤਰ੍ਹਾਂ ਦੀ ਗੱਲਬਾਤ ਜਿਹੜੀ ਕਿ ਅਸੀਂ ਸੋਸ਼ਲ ਮੀਡੀਆ ਤੇ ਕਰਦੇ ਹਾਂ। ਜਦੋਂ ਅਸੀਂ ਮੀਡੀਆ ਦੇ ਰਾਹੀਂ ਗੱਲਬਾਤ ਕਰਦੇ ਹਾਂ ਤਾਂ ਅਸੀਂ ਚਾਨਣਾ ਪਾਉਂਦੇ ਹਾਂ। ਇਹ ਮਜ਼ਾ ਹੈ।
Snapchat ਉੱਤੇ ਸੈਲਫੀ ਇੱਕ ਮੂਲ ਯੂਨਿਟ ਹੈ ਗੱਲਬਾਤ ਕਰਨ ਦਾ ਜਿਹੜਾ ਅਰਥ ਭਰਪੂਰ ਹੈ ਕਿਉਂਕਿ ਇਹ ਡਿਜਿਟਲ ਮੀਡੀਆ ਦੇ ਵਿੱਚ ਸ੍ਵੈ-ਪ੍ਰਗਟਾਵੇ ਦੇ ਰੂਪ ਵਿੱਚ ਅਤੇ ਡਿਜਿਟਲ ਮੀਡੀਆ ਦੇ ਵਿੱਚ ਗੱਲਬਾਤ ਦੇ ਰੂਪ ਵਿੱਚ ਤਬਦੀਲੀ ਮਾਰਕ ਕਰਦਾ ਹੈ।
ਅਤੇ ਇਹ ਸਾਡੇ ਵਿੱਚ ਸੰਖੇਪਤਾ ਦੀ ਜ਼ਰੂਰਤ ਨੂੰ ਲੈ ਕੇ ਆਉਂਦਾ ਹੈ ਗੱਲਬਾਤ ਦੇ ਕੇਂਦਰ ਵਿੱਚ।
Snapchat ਸਮੱਗਰੀ ਨੂੰ ਖਾਰਜ ਕਰ ਦਿੰਦਾ ਹੈ ਤਾਂਕਿ ਤੁਸੀਂ ਉਸ ਭਾਵਨਾ ਤੇ ਫੋਕਸ ਕਰ ਸਕੋ ਜਿਹੜਾ ਸਮੱਗਰੀ ਤੁਹਾਡੇ ਕੋਲ ਲੈ ਕੇ ਆਉਂਦਾ ਹੈ, ਨਾ ਹੀ ਉਹ ਤਰੀਕਾ ਕਿ ਸਮੱਗਰੀ ਕਿਵੇਂ ਦਿਖਦੀ ਹੈ। ਇਹ ਇੱਕ ਪਰੰਪਰਾਵਾਦੀ ਵਿਚਾਰ ਹੈ, ਰੈਡਿਕਲ ਪਾਰਦਰਸ਼ਿਤਾ ਲਈ ਇੱਕ ਕੁਦਰਤੀ ਜਵਾਬ ਜਿਹੜਾ ਕਿ ਗੱਲਬਾਤ ਵਿੱਚ ਇਕਸਾਰਤਾ ਅਤੇ ਸੰਦਰਭ ਨੂੰ ਰੀਸਟੋਰ ਕਰਦਾ ਹੈ।
Snapchat ਗੱਲਬਾਤ ਦੇ ਦੌਰਾਨ ਉਮੀਦਾਂ ਖੜ੍ਹੀਆਂ ਕਰਦਾ ਹੈ ਜਿਹੜਾ ਕਿ ਸਾਡੀਆਂ ਉਹਨਾਂ ਉਮੀਦਾਂ ਨੂੰ ਮਿਰਰ ਕਰਦਾ ਹੈ ਜਦੋਂ ਅਸੀਂ ਇਨ-ਪਰਸਨ ਗੱਲਬਾਤ ਕਰਦੇ ਹਾਂ।
Snapchat ਸਾਰਾ ਇਸੇ ਬਾਰੀ ਹੀ ਹੈ। ਸਮੱਗਰੀ ਦਵਾਰਾ ਗੱਲਬਾਤ ਕਰਨਾ ਨਾ ਕਿ ਉਸਦੇ ਆਲੇ-ਦੁਆਲੇ। ਦੋਸਤਾਂ ਦੇ ਨਾਲ, ਅਜਨਬੀਆਂ ਦੇ ਨਾਲ ਨਹੀਂ। ਪਛਾਣ ਹੁਣ ਨਾਲ ਬੰਨ੍ਹੀ ਗਈ ਹੈ, ਅੱਜ। ਵਿਕਾਸ ਲਈ ਕਮਰਾ, ਭਾਵਨਾਤਮਕ ਰਿਸਕ, ਸਮੀਕਰਨ, ਗਲਤੀਆਂ, ਤੁਹਾਡੇ ਲਈ ਕਮਰਾ।
ਜ਼ਿਆਦਾ ਨਿਜੀ ਕੰਪਿਊਟਿੰਗ ਦੇ ਯੁੱਗ ਨੇ ਟੈਕਨੀਕਲ ਬੁਨਿਆਦਾ ਢਾਂਚਾ ਪੇਸ਼ ਕੀਤਾ ਹੈ ਤਾਂਕਿ ਹੋਰ ਨਿਜੀ ਸੰਚਾਰ ਹੋ ਸਕੇ। ਅਸੀਂ ਬਹੁਤ ਹੀ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਅਦਭੁਤ ਬਦਲਾਵ ਦਾ ਹਿੱਸਾ ਹਾਂ।
Snapchat ਇੱਕ ਉਤਪਾਦ ਹੈ ਜੋ ਕਿ ਦਿਲ ਤੋਂ ਬਣਿਆ ਹੈ- ਇਹੀ ਕਾਰਨ ਹੈ ਕਿ ਅਸੀਂ ਲਾਸ ਏਂਜਲਸ ਦੇ ਵਿੱਚ ਕਿਓਂ ਹਾਂ। ਮੈਂ ਅਕਸਰ ਲੋਕਾਂ ਨਾਲ ਗੱਲ ਕਰਦਾ ਹਾਂ ਝੜਪਾਂ ਬਾਰੇ ਜੋ ਕਿ ਟੈਕਨੋਲੋਜੀ ਕੰਪਨੀਜ਼ ਅਤੇ ਕੰਟੈਂਟ ਕੰਪਨੀਜ਼ ਵਿੱਚ ਹੁੰਦੇ ਹਨ- ਮੈਨੂੰ ਇਹ ਪਤਾ ਲੱਗਾ ਹੈ ਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਕਸਰ ਟੈਕਨੋਲੋਜੀ ਕੰਪਨੀਜ਼ ਮੂਵੀਜ਼, ਮਿਊਜ਼ਿਕ, ਅਤੇ ਟੈਲੀਵੀਜ਼ਨ ਜਾਣਕਾਰੀ ਦੇ ਤੌਰ ਤੇ ਦੇਖਦੇ ਹਨ। ਨਿਰਦੇਸ਼ਕ, ਨਿਰਮਾਤਾ, ਸੰਗੀਤਕਾਰ ਅਤੇ ਅਭਿਨੇਤਾ ਆਪਣੇ ਆਪ ਨੂੰ ਭਾਵਨਾ, ਲਹਿਜ਼ੇ ਦੇ ਤੌਰ ਤੇ ਦੇਖਦੇ ਹਨ। ਨਾ ਹੀ ਇਸਨੂੰ ਸਰਚ. ਸੋਰਟ ਤੇ ਦੇਖਣਾ- ਪਰ ਤਜ਼ਰਬਾ ਕਰਨਾ
Snapchat ਗੱਲਬਾਤ ਦੇ ਤਜ਼ਰਬੇ ਉੱਤੇ ਫੋਕਸ ਕਰਦਾ ਹੈ- ਨਾ ਕਿ ਜਾਣਕਾਰੀ ਦੇ ਤਬਾਦਲੇ ਉੱਤੇ। ਅਸੀਂ ਇਸ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਖੁਸ਼ ਹਾਂ।
ਮੈਨੂੰ ਇਨਵਾਇਟ ਕਰਨ ਲਈ ਧੰਨਵਾਦ ਅਤੇ ਸਾਡੀ ਯਾਤਰਾ ਦਾ ਹਿੱਸਾ ਬਣਨ ਲਈ ਧੰਨਵਾਦ। ਸਾਡੀ ਟੀਮ ਤੁਹਾਨੂੰ ਸਾਰਿਆਂ ਨੂੰ ਜਾਨਣ ਵੱਲ ਦੇਖ ਰਹੀ ਹੈ।
Back To News