Celebrating Friendship with the Friendship Report

Today, we're releasing a global study of 10,000 people across Australia, France, Germany, India, Malaysia, Saudi Arabia, UAE, U.K., and the U.S. to explore how culture, age, and technology shape preferences and attitudes around friendship.
ਅੱਜ ਅਸੀਂ ਸੱਭਿਆਚਾਰ, ਉਮਰ ਅਤੇ ਤਕਨੀਕੀ ਅਕਾਰ ਤਰਜੀਹਾਂ ਅਤੇ ਦੋਸਤਾਂ ਵਿਚਕਾਰ ਰਵੱਈਏ ਦੀ ਪੜਚੋਲ ਕਰਨ ਲਈ ਸਮੁੱਚੇ ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਮਲੇਸ਼ੀਆ,ਸਾਊਦੀ ਅਰਬ, ਯੂਏਈ, ਯੂ.ਕੇ. ਅਤੇ ਯੂ.ਐਸ. ਵਿੱਚ ਰਹਿੰਦਿਆਂ 10,000 ਲੋਕਾਂ ਦੇ ਵੈਸ਼ਵਿਕ ਅਧਿਐਨ ਨੂੰ ਰਿਲੀਜ਼ ਕਰ ਰਹੇ ਹਾਂ। ਡੇਟਾ ਨੂੰ ਪ੍ਰਸੰਗਿਕ ਕਰਨ ਲਈ ਦੁਨੀਆ ਦੇ ਦੋਸਤੀ ਦੇ 10 ਮਾਹਰਾਂ ਨੇ ਰਿਪੋਰਟ ਵਿੱਚ ਯੋਗਦਾਨ ਦਿੱਤਾ।
Snap ਇੰਕ. ਖਪਤਕਾਰ ਅੰਤਰ-ਝਾਤ ਦੀ ਮੁਖੀ, ਐਮੀ ਮੌਸਾਵੀ ਨੇ ਕਿਹਾ, “Snapchat ਸ਼ੁਰੂ ਤੋਂ ਹੀ ਆਪਣੇ ਅਸਲ ਦੋਸਤਾਂ ਨਾਲ ਸਵੈ-ਪ੍ਰਗਟਾਵੇ ਅਤੇ ਡੂੰਘੇ ਸਬੰਧਾਂ ਨੂੰ ਸਮਰੱਥ ਕਰਨ ਲਈ ਇੱਕ ਪਲੇਟਫਾਰਮ ਵਜੋਂ ਤਿਆਰ ਕੀਤੀ ਗਈ ਸੀ, ਜਿਸ ਨੇ ਸਾਡੀ ਦੋਸਤੀ ਅਤੇ ਸੱਭਿਆਚਾਰਾਂ ਵਿੱਚ ਅੰਤਰ ਦੇ ਆਲੇ ਦੁਆਲੇ ਦੀਆਂ ਪੇਚੀਦਗੀਆਂ ਵਿੱਚ ਸਾਡੀ ਦਿਲਚਸਪੀ ਪੈਦਾ ਕੀਤੀ ਹੈ।” ਹਾਲਾਂਕਿ ਦੋਸਤੀ ਸਮੁੱਚੀ ਦੁਨੀਆ ਵਿੱਚ ਬਹੁਤ ਵੱਖਰੀ ਦਿਖਦੀ ਹੈ, ਸਾਨੂੰ ਪਤਾ ਹੈ ਕਿ ਇਹ ਸਾਡੀ ਖੁਸ਼ੀ ਦੇ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ ਅਤੇ ਅਸੀਂ Snapchat ਰਾਹੀਂ ਗਿਹਰਾਈ ਨਾਲ ਜਸ਼ਨ ਮਨਾਉਣ ਅਤੇ ਉਭਾਰਨ ਦੇ ਨਵੇਂ ਰਾਸਤੇ ਲੱਭਣ ਲਈ ਵਚਨਬੱਧ ਹਾਂ।
ਸਾਰੇ ਖੇਤਰਾਂ ਦਾ ਸਰਵੇਖਣ ਕਰਕੇ, ਲੋਕਾਂ ਦੇ ਔਸਤ ਸਮਾਜਿਕ ਚੱਕਰ ਵਿੱਚ 4.3 ਸ੍ਰੇਸ਼ਠ ਦੋਸਤ, 7.2 ਵਧੀਆ ਦੋਸਤ ਅਤੇ 20.4 ਜਾਣੂ ਹੁੰਦੇ ਹਨ। ਵਿਸ਼ਵ ਭਰ ਵਿੱਚ, ਜ਼ਿਆਦਾਤਰ ਲੋਕ ਆਪਣੇ ਉਮਰ-ਭਰ ਦੇ ਸ੍ਰੇਸ਼ਠ ਦੋਸਤਾਂ ਨੂੰ 21 ਸਾਲ ਦੀ ਉਮਰ ਵਿੱਚ ਮਿਲਦੇ ਹਨ। ਜਵਾਬਦੇਹਾਂ ਨੇ ਇਹ ਨੋਟ ਕੀਤਾ ਕਿ “ਇਮਾਨਦਾਰੀ” ਅਤੇ “ਪ੍ਰਮਾਣਿਕਤਾ” ਸ੍ਰੇਸ਼ਠ ਦੋਸਤ ਦੇ ਸਭ ਤੋਂ ਜ਼ਰੂਰੀ ਗੁਣ ਹਨ ਅਤੇ "ਸੂਤਰ ਬਣਾਉਣ ਲਈ ਇੱਕ ਵੱਡਾ ਸਮਾਜਿਕ ਨੈੱਟਵਰਕ" ਦੋਸਤ ਬਣਾਉਣ ਨਾਲੋਂ ਘੱਟ ਮਹੱਤਵਪੂਰਨ ਹੈ।
ਦੋਸਤੀ ਦੀ ਰਿਪੋਰਟ ਦੋਸਤੀ ਦੇ ਸੁਭਾਉ 'ਤੇ ਨਵੀਂ ਰੋਸ਼ਨੀ ਪਾਉਂਦੀ ਹੈ, ਜਿਸ ਵਿੱਚ ਸ਼ਾਮਲ ਹੈ:
  • ਕਿਸ ਤਰ੍ਹਾਂ ਅਲੱਗ-ਅਲੱਗ ਸੱਭਿਆਚਾਰਾਂ ਦੀ ਦੋਸਤੀ ਦੀ ਵਿਆਖਿਆ ਦੋਸਤੀ ਦੇ ਚੱਕਰਾਂ ਅਤੇ ਕਦਰਾਂ ਕੀਮਤਾਂ ਨੂੰ ਪ੍ਰਭਾਵਤ ਕਰਦੀ ਹਨ।
  • ਖ਼ੁਸ਼ੀਆਂ ਦੇ ਨਾਲ ਦੋਸ਼ਤੀ ਕਿਵੇਂ ਜੁੜੀ ਹੋਈ ਹੈ, ਪਰ ਇਸ ਦਾ ਸੂਖਮ ਕਿ ਅਸੀਂ ਦੋਸਤਾਂ ਨਾਲ ਗੱਲ ਕਰਦੇ ਹੋਏ ਕੀ ਸਾਂਝਾ ਕਰਦੇ ਹਾਂ ਅਤੇ ਕਿਵੇਂ ਮਹਿਸੂਸ ਕਰਦੇ ਹਾਂ ਇਹ ਸਾਡੇ ਚੱਕਰ, ਆਕਾਰ, ਲਿੰਗ, ਪੀੜ੍ਹੀ ਅਤੇ ਹੋਰ ਬਹੁਤ ਕੁਝ ਨਾਲ ਕਾਫ਼ੀ ਮਹੱਤਵਪੂਰਨ ਹੁੰਦਾ ਹੈ।
  • ਜਿਸ ਪੀੜ੍ਹੀ ਵਿੱਚ ਅਸੀਂ ਜੰਮੇ ਹਾਂ ਇਹ ਦੋਸਤੀ ਪ੍ਰਤੀ ਸਾਡੇ ਰਵੱਈਏ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ- ਅਤੇ Gen Z ਹਜ਼ਾਰਾਂ ਇੱਛਾਵਾਂ ਤੋਂ ਆਪਣੀ ਪਹੁੰਚ ਨੂੰ ਵਿਵਸਥਿਤ ਕਰ ਰਹੇ ਹਨ ਇੱਕ ਵਿਆਪਕ ਨੈੱਟਵਰਕ ਲਈ ਤੇ ਛੋਟੇ ਸਮੂਹ ਦੀ ਨੇੜਤਾ ਅਤੇ ਨਜ਼ਦੀਕੀ ਦੇ ਹੱਕ ਵਿੱਚ।
ਚਿਕਿਤਸਕ ਅਤੇ ਦੋਸਤੀ ਖੋਜਕਰਤਾ, ਮਿਰੀਅਮ ਕਿਰਮਾਯਰ ਨੇ ਕਿਹਾ "ਇੱਕ ਵੱਡੀ ਚੀਜ਼ ਜੋ ਕਿ ਦੋਸਤੀ ਨੂੰ ਹੋਰ ਰਿਸ਼ਤਿਆਂ ਤੋਂ ਅਲੱਗ ਕਰਦੀ ਹੈ ਉਹ ਹੈ ਹਕੀਕਤ ਕਿ ਇਹ ਸਵੈ-ਇੱਛੁਕਤ"ਹੁੰਦੀ ਹੈ। “ਆਪਣੇ ਪਰਿਵਾਰ, ਜੀਵਨਸਾਥੀ ਅਤੇ ਬੱਚਿਆਂ ਨਾਲ ਰਿਸ਼ਤਿਆਂ ਦੇ ਉਲਟ, ਦੋਸਤਾਂ ਨਾਲ ਉਹ ਸਰਾਸਰ ਉਮੀਦ ਨਹੀਂ ਹੁੰਦੀ ਕਿ ਸਾਨੂੰ ਇੱਕ-ਦੂਜੇ ਦੀ ਜ਼ਿੰਦਗੀ ਵਿੱਚ ਸ਼ਾਮਲ ਰਹਿਣਾ ਹੈ। ਸਾਨੂੰ ਲਗਾਤਾਰ ਆਪਣੀ ਦੋਸਤੀ ਵਿੱਚ ਸ਼ਿਰਕਤ ਕਰਨ ਦੀ ਚੋਣ ਦੀ ਲੋੜ ਹੁੰਦੀ ਹੈ-ਤਾਂ ਜੋ ਜੁੜੇ ਰਹਿਣਾ ਅਤੇ ਜ਼ਾਹਰ ਕਰਨਾ। ਇਹ ਇੱਕ ਚੱਲ ਰਹੀ ਚੋਣ ਹੈ ਜੋ ਸਾਡੀ ਦੋਸਤੀ ਨੂੰ ਸਾਡੀ ਖੁਸ਼ੀ ਅਤੇ ਸਵੈ-ਮਾਣ ਦੀ ਭਾਵਨਾ ਲਈ ਇੰਨ੍ਹਾ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਇਸ ਸੰਸਾਰਿਕ ਸਰਵੇਖਣ ਵਿੱਚੋਂ ਜੋ ਸੂਝ ਦੇ ਨਮੂਨੇ ਲਏ ਗਏ ਹਨ ਉਹਨਾਂ ਵਿੱਚ ਇਹ ਸਭ ਸ਼ਾਮਲ ਹੈ:
ਸੱਭਿਆਚਾਰਕ ਪ੍ਰਭਾਵ
  • ਭਾਰਤ, ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ, ਲੋਕਾਂ ਦੇ ਯੂਰਪੀ ਦੇਸ਼ਾਂ, ਅਮਰੀਕਾ ਅਤੇ ਆਸਟ੍ਨਾਰੇਲੀਆ ਨਾਲੋਂ ਤਿੰਨ ਗੁਣਾ ਵੱਧ ਸ੍ਰੇਸ਼ਠ ਦੋਸਤ ਦੇਖੇ ਗਏ ਹਨ। ਸਾਊਦੀ ਅਰਬ ਦਾ ਸਭ ਤੋਂ ਵੱਧ ਉੱਤਮ ਦੋਸਤਾਂ ਦੀ ਔਸਤ ਦਾ ਨੰਬਰ 6.6 ਹੈ, ਜਦਕਿ ਯੂ.ਕੇ. ਦਾ ਸਭ ਤੋਂ ਘੱਟ 2.6 ਹੈ। ਯੂ.ਐਸ. ਦੇ ਲੋਕਾਂ, ਸ੍ਰੇਸ਼ਠ ਦੋਸਤਾਂ ਦੇ ਲਈ ਦੂਜੇ ਸਭ ਤੋਂ ਘੱਟ ਔਸਤ ਦੇ ਨੰਬਰ 3:1 'ਤੇ ਹਨ, ਅਤੇ ਕਿਸੇ ਵੀ ਦੇਸ਼ ਨਾਲੋਂ ਸਿਰਫ਼ ਇੱਕ ਸਭ ਤੋਂ ਸ੍ਰੇਸ਼ਠ ਦੋਸਤ ਹੋਣ ਦੀ ਰਿਪੋਰਾ ਹੈ।
  • ਭਾਰਤ, ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਵਿਚਲੇ ਦੋਸਤ, ਜੋ “ਬੁੱਧੀਮਾਨ ਅਤੇ ਸਭਿਆਚਾਰਕ” ਹਨ, ਦੀ ਜ਼ਿਆਦਾ ਕਦਰ ਕਰਦੇ ਹਨ, ਜਦੋਂ ਕਿ “ਨਿਰਪੱਖਪਾਤੀ” ਹੋਣ ਨਾਲ ਅਮਰੀਕਾ, ਯੂਰਪ ਅਤੇ ਆਸਟਰੇਲੀਆ ਵਿੱਚ ਉਨ੍ਹਾਂ ਲਈ ਜ਼ਿਆਦਾ ਮਹੱਤਵ ਹੁੰਦਾ ਹੈ।
  • ਭਾਰਤ, ਮੱਧ ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਰਹਿਦੇ ਲੋਕ ਇਹ ਕਹਿਣ ਲਈ ਕਿ ਕਿਸੇ ਸ੍ਰੇਸ਼ਠ ਦੋਸਤ ਵਿੱਚ ਇੱਕ "ਵੱਡਾ ਸਮਾਜਕ ਦਾਇਰਾ" ਇੱਕ ਜ਼ਰੂਰੀ ਗੁਣ ਹੋਣਾ ਦੂਸਰੇ ਖੇਤਰਾਂ ਨਾਲੋਂ ਚਾਰ ਗੁਣਾ ਵੱਧ ਪਸੰਦ ਕੀਤਾ ਜਾਂਦਾ ਹੈ। ਦਰਅਸਲ, ਸਾਰੇ ਵਿਸ਼ਵ ਵਿੱਚ ਔਸਤਨ, "ਵੱਡੇ ਸਮਾਜਕ ਦਾਇਰੇ ਦਾ ਹੋਣਾ" ਇੱਕ ਸਭ ਤੋਂ ਘੱਟ ਜ਼ਰੂਰੀ ਗੁਣ ਹੈ ਜੋ ਕਿ ਲੋਕ ਇੱਕ ਸ੍ਰੇਸ਼ਠ ਦੋਸਤ ਵਿੱਚ ਦੇਖਦੇ ਹਨ।
ਦੋਸਤੀ ਦੇ ਦਾਇਰੇ ਅਤੇ ਗੱਲਬਾਤ
  • ਵਿਸ਼ਵਭਰ ਵਿੱਚ, 88% ਲੋਕ ਆਪਣੇ ਦੋਸਤਾਂ ਨਾਲ ਔਨਲਾਈਨ ਗੱਲ ਕਰਨਾ ਪਸੰਦ ਕਰਦੇ ਹਨ। ਸਾਡੇ ਜਵਾਬਦੇਹ ਇਹ ਦੱਸਣ ਲਈ ਕਈ ਵਿਕਲਪਾਂ ਦੀ ਚੋਣ ਕਰਨ ਦੇ ਯੋਗ ਸਨ ਕਿ ਉਨ੍ਹਾਂ ਨੂੰ ਔਨਲਾਈਨ ਗੱਲਬਾਤ ਕੀ ਵਧੀਆ ਲੱਗਦਾ ਹੈ, ਅਤੇ ਲਾਭਾਂ ਦਾ ਇਕਰਾਰਨਾਮਾ ਹੈ। ਸਾਰੇ ਖੇਤਰਾਂ ਵਿੱਚ, 32% ਲੋਕਾਂ ਨੇ "ਆਪਣੇ ਦੋਸਤਾਂ ਨਾਲ ਤੇਜ਼ੀ ਅਤੇ ਆਸਾਨੀ ਨਾਲ ਗੱਲ ਕਰਨ" ਦੀ ਯੋਗਤਾ ਨੂੰ ਉਹਨਾਂ ਦੇ ਪੱਖਪਾਤੀ ਸਪਸ਼ਟੀਕਰਨ ਵਜੋਂ ਚੁਣਿਆ।
  • ਦੋਸਤਾਂ ਨਾਲ ਗੱਲਬਾਤ ਕਰਨਾ, ਚਾਹੇ ਆਮਣੇ-ਸਾਹਮਣੇ ਜਾਂ ਔਨਲਾਈਨ, ਸਾਨੂੰ ਬਹੁਤ ਜ਼ਿਆਦਾ ਸਕਾਰਾਤਮਕ ਭਾਵਨਾਵਾਂ ਮਹਿਸੂਸ ਕਰਨ ਦਿੰਦਾ ਹੈ: “ਖੁਸ਼, ”ਪਿਆਰਾ” ਅਤੇ “ਸਹਿਯੋਗੀ,” ਇਹ ਤਿੰਨ ਵੈਸ਼ਵਿਕ ਤੌਰ 'ਤੇ ਸਭ ਤੋਂ ਵੱਧ ਰਿਪੋਰਟ ਕੀਤੇ ਗਏ। ਹਾਲਾਂਕਿ, ਔਰਤਾਂ ਨੇ ਪੁਰਸ਼ਾਂ ਨਾਲੋਂ ਉਨ੍ਹਾਂ ਭਾਵਨਾਵਾਂ ਨੂੰ ਜ਼ਿਆਦਾ ਜਾਹਰ ਕੀਤਾ ਜੋ ਉਹ ਔਨਲਾਈਨ ਗੱਲਬਾਤ ਦਾ ਅਨੁਸਰਣ ਕਰਦੇ ਹਨ।
  • ਜਦੋਂ ਔਸਤ ਤੌਰ 'ਤੇ ਦੋਸਤਾਂ ਦੀਆਂ ਕਿਸਮਾਂ ਦੇ ਨੰਬਰ ਦੀ ਗੱਲ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ, ਜ਼ਿਆਦਾ ਭਾਈਚਾਰਾ ਪਲੇਟਫਾਰਮਸ ਦੇ ਵਰਤੋਂਕਾਰਾਂ ਦਾ ਵੱਡੇ ਕਨੈਕਸ਼ਨ ਗਰੁੱਪ ਹਨ, ਪਰ ਸੱਚੇ ਦੋਸਤ ਘੱਟ ਹਨ ਉਹਨਾਂ ਨਾਲੋਂ ਜੋ ਕਿ ਨਿਜੀ ਸੰਚਾਰ ਪਲੇਟਫਾਰਮਸ ਨੂੰ ਤਰਜੀਹ ਦਿੰਦੇ ਹਨ। Snapchat ਵਰਤੋਂਕਾਰ ਕੋਲ "ਸ੍ਰੇਸ਼ਠ ਦੋਸਤ" ਅਤੇ "ਨਜ਼ਦੀਕੀ ਦੋਸਤ" ਅਤੇ "ਜਾਣ-ਪਛਾਣ ਵਾਲਿਆਂ" ਦੀ ਸਭ ਤੋਂ ਘੱਟ ਗਿਣਤੀ ਹੈ, ਜਦੋਂ ਕਿ Facebook ਵਰਤੋਂਕਾਰਾਂ ਕੋਲ "ਸ੍ਰੇਸ਼ਠ ਦੋਸਤ" ਹਨ; ਅਤੇ Instagram ਵਰਤੋਂਕਾਰਾਂ ਕੋਲ ਸਭ ਤੋਂ ਵੱਧ "ਜਾਣ-ਪਛਾਣ ਵਾਲੇ" ਹਨ।
ਪੀੜ੍ਹੀ ਦੇ ਪ੍ਰਭਾਵ
  • ਵਿਸ਼ਵਭਰ ਵਿੱਚ, Gen Z ਅਤੇ ਹਜ਼ਾਰਾਂ ਸਾਲ ਦੇ ਦੋਸਤਾਂ ਨਾਲ ਔਨਨਲਾਈਨ ਗੱਲਬਾਤ ਕਰਨ ਦੇ ਉਨ੍ਹਾਂ ਦੇ ਪਿਆਰ ਵਿੱਚ ਹੈਰਾਨੀਜਨਕ ਤੌਰ' ਤੇ ਜ਼ੋਰ ਦਿੱਤਾ ਜਾਂਦਾ ਹੈ - ਕ੍ਰਮਵਾਰ ਸਿਰਫ਼ 7% ਅਤੇ 6% ਨੇ ਕਿਹਾ ਕਿ ਉਹ ਇਸ ਦਾ ਅਨੰਦ ਨਹੀਂ ਲੈਂਦੇ, ਜਨਰਲ ਐਕਸ ਦੇ 13% ਅਤੇ 26% ਬੇਬੀ ਬੂਮਰਜ਼ ਦੀ ਤੁਲਨਾ ਵਿੱਚ। ਜਵਾਨ ਪੀੜ੍ਹੀਆਂ ਵੀ ਆਭਾਸੀ ਸੰਚਾਰ ਵਿੱਚ ਮੁੱਲ ਨੂੰ ਵੇਖਦੀ ਹੈ-61% ਦਾ ਮੰਨਣਾ ਹੈ ਕਿ ਵੀਡੀਓ ਅਤੇ ਫ਼ੋਟੋਆਂ ਉਹਨਾਂ ਨੂੰ ਇਸ ਤਰੀਕੇ ਨਾਲ ਜ਼ਾਹਰ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਜੋਕਿ ਉਹ ਸ਼ਬਦਾਂ ਨਾਲ ਨਹੀਂ ਕਹਿ ਸਕਦੇ।
  • ਪੂਰੀ ਖੋਜ ਦੌਰਾਨ, ਵਿਸ਼ਵਵਿਆਪੀ ਤੌਰ 'ਤੇ ਮਿਲੇਨੀਅਲ ਪੀੜ੍ਹੀਆਂ ਦੇ ਸਭ ਤੋਂ ਵੱਧ "ਸ਼ੇਅਰ ਹੈਪੀ" ਵਜੋਂ ਸਿਖ਼ਰ 'ਤੇ ਸਾਹਮਣੇ ਆਉਂਦੇ ਹਨ। ਸਰਵੇਖਣ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ "ਮੈਂ ਇਸ ਨੂੰ ਸਾਂਝਾਂ ਨਹੀਂ ਕਰਾਂਗਾ" ਕਹਿਣ ਵਾਲਿਆਂ ਵਿੱਚ ਮਿਲੇਨੀਅਲ ਸਭ ਤੋਂ ਘੱਟ ਹਨ। ਮਿਲੇਨੀਅਲ ਭਾਈਚਾਰਾ ਤੌਰ 'ਤੇ ਮੁੱਦਿਆਂ ਨੂੰ ਵੀ ਸਾਂਝਾ ਕਰਨਗੇ ਜਿਵੇਂਕਿ Instagram ਜਾਂ Facebook ਪਲੇਟਫਾਰਮਸ ਉੱਤੇ ਕਿਸੇ ਹੋਰ ਪੀੜ੍ਹੀ ਨਾਲੋਂ ਵੱਧ। ਇਸ ਤੋਂ ਇਲਾਵਾ, ਉਹਨਾਂ ਦੀ ਉੱਤਮ ਦੋਸਤ ਦੀ ਜ਼ਰੂਰਤ ਦੀ ਸੰਭਾਵਨਾ ਵੱਧ ਹੋਵੇਗੀ ਜਿਸਦਾ ਵਿਆਪਕ ਸਮਾਜਿਕ ਨੈੱਟਵਰਕ ਹੈ। ਮਿਲੇਨੀਅਲਸ ਦੀ ਵੀ "ਜਿੰਨ੍ਹੇ ਸੰਭਵ ਹੋ ਸਕਣ ਉੰਨ੍ਹੇ ਦੋਸਤਾਂ" ਦੀ ਜ਼ਰੂਰਤ ਦੀ ਸੰਭਾਵਨਾ ਵੱਧ ਹੋਵੇਗੀ ਕਿਸੇ ਹੋਰ ਪੀੜ੍ਹੀ ਨਾਲੋਂ।
  • Gen Z, ਮਿਲੇਨੀਅਲ ਦੇ ਪੈਰਾਂ ਦੇ ਨਿਸ਼ਾਨਾਂ ਉੱਤੇ ਚਲਦਾ ਪ੍ਰਤੀਤ ਨਹੀਂ ਹੁੰਦੇ, ਬਲਕਿ ਉਹ ਆਪਣੀ ਦੋਸਤੀ ਵਿੱਚ ਨੇੜਤਾ ਦੀ ਮੰਗ ਕਰ ਰਹੇ ਹਨ, ਅਤੇ ਕਿਸੇ ਵੀ ਪੀੜ੍ਹੀ ਨਾਲੋਂ ਖੁੱਲੇ ਅਤੇ ਇਮਾਨਦਾਰ ਸੰਬੰਧਾਂ ਦੀ ਲਾਲਸਾ ਕਰ ਰਹੇ ਹਨ।
  • ਬੂਮਰਸ ਉਹਨਾਂ ਵਿਸ਼ਿਆਂ ਦੇ ਸੰਬੰਧ ਵਿੱਚ ਬਹੁਤ ਪਰੰਪਰਾਵਾਦੀ ਹਨ ਜਿਨ੍ਹਾਂ ਦੀ ਚਰਚਾ ਉਹ ਆਪਣੇ ਉੱਤਮ ਦੋਸਤਾਂ ਨਾਲ ਕਰਦੇ ਹਨ, ਜੋ ਫਿਰ ਤੋਂ ਮਿਲੇਨੀਅਲਸ ਦੇ ਵਿਪਰੀਤ ਹਨ। ਇੱਕ ਤਿਹਾਈ ਤੋਂ ਵੱਧ ਬੂਮਰਜ਼ ਕਹਿੰਦੇ ਹਨ ਕਿ ਉਹ ਆਪਣੀ ਪਿਆਰ ਵਾਲੀ ਜ਼ਿੰਦਗੀ (45%), ਮਾਨਸਿਕ ਸਿਹਤ (40%), ਜਾਂ ਪੈਸੇ ਦੀ ਚਿੰਤਾ (39%) ਆਪਣੇ ਸਭ ਤੋਂ ਚੰਗੇ ਮਿੱਤਰ ਨਾਲ ਗੱਲ ਨਹੀਂ ਕਰਨਗੇ। ਸਿਰਫ਼ 16%, 21% ਅਤੇ 23% ਮਿਲੇਨੀਅਲਸ ਕ੍ਰਮਵਾਰ ਤੌਰ 'ਤੇ ਇਹਨਾਂ ਵਿਸ਼ਿਆਂ ਉੱਤੇ ਆਪਣੇ ਸ੍ਰੇਸ਼ਠ ਦੋਸਤਾਂ ਨਾਲ ਗੱਲ ਨਹੀਂ ਕਰਨਗੇ।
Snap ਗਲੋਬਲ ਫ੍ਰੈਂਡਸ਼ਿਪ ਰਿਪੋਰਟ ਨੂੰ ਪੜ੍ਹਨ ਲਈ, ਇੱਥੇ ਕਲਿੱਕ ਕਰੋ।
ਰਿਪੋਰਟ ਬਾਰੇ
ਫ੍ਰੈਂਡਸ਼ਿਪ ਰਿਪੋਰਟ, ਪ੍ਰੋਟੀਨ ਅਜੈਂਸੀ ਨਾਲ ਪਾਰਟਨਰਸ਼ਿਪ ਵਿੱਚ ਨਿਯੁਕਤ, ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਮਲੇਸ਼ੀਆ, ਸਾਊਦੀ ਅਰਬ, ਯੂ.ਏ.ਈ., ਯੂ.ਕੇ. ਅਤੇ ਯੂ.ਐੱਸ ਦੇਸ਼ਾਂ ਦੇ 13 ਤੋਂ 75 ਸਾਲ ਦੇ ਕੌਮੀ ਤੌਰ 'ਤੇ ਨੁਮਾਇੰਦਗੀ ਕਰਨ ਵਾਲੇ 10,000 ਲੋਕਾਂ ਦਾ ਪੋਲ ਕੀਤਾ। ਯੂ.ਐਸ. ਵਿੱਚ 2,004 ਉੱਤਰਦਾਤਾਵਾਂ ਨੇ 2019 ਦੇ ਅਪ੍ਰੈਲ ਮਹੀਨੇ ਵਿੱਚ ਸਰਵੇੱਖਣ ਵਿੱਚ ਹਿੱਸਾ ਲਿਆ ਸੀ। ਜਵਾਬਦੇਹ ਖਪਤਕਾਰ ਬੇਤਰਤੀਬੇ ਸੈਂਪਲਿੰਗ ਦੁਆਰਾ ਲਏ ਗਏ ਸੀ ਅਤੇ ਉਹਨਾਂ ਨੂੰ Snapchat ਦੀ ਵਰਤੋਂ ਲਈ ਨਹੀਂ ਚੁਣਿਆ ਗਿਆ; ਉਨ੍ਹਾਂ ਨੂੰ ਚਾਰ ਮੁੱਖ ਪੀੜ੍ਹੀ ਦੇ ਸਮੂਹ Gen Z, ਮਿਲੇਨੀਅਲ, Gen X ਅਤੇ ਬੇਬੀ ਬੂਮਰ ਵਿੱਚ ਵੰਡਿਆ ਗਿਆ ਸੀ ਅਤੇ ਦੋਸਤੀ ਬਾਰੇ ਉਨ੍ਹਾਂ ਦੇ ਵਿਚਾਰਾਂ ਉੱਤੇ ਸਰਵੇਖਣ ਕੀਤਾ ਗਿਆ ਸੀ। ਫ੍ਰੈਂਡਸ਼ਿਪ ਰਿਪੋਰਟ ਦੁਨੀਆ ਭਰ ਵਿੱਚ ਦੋਸਤ ਅਤੇ ਪੀੜ੍ਹੀਆਂ ਆਪਸ ਵਿੱਚ ਕਿਵੇਂ ਗੱਲਬਾਤ ਕਰਦੇ ਹਨ, ਦੇ ਦੁਆਲੇ ਨਵੀਆਂ ਖੋਜਾਂ ਦਾ ਖੁਲਾਸਾ ਕਰਦੀ ਹੈ, ਜਦਕਿ ਸਾਡੀ ਜ਼ਿੰਦਗੀ ਵਿੱਚ ਤਕਨਾਲੋਜੀ ਦੇ ਪ੍ਰਭਾਵਾਂ ਨੂੰ ਵੀ ਉਜਾਗਰ ਕਰਦੀ ਹੈ।
Back To News