Snap Partner Summit | The Future of Lenses

Today, we’re making it easier to find the right Lenses at the right time. Just press and hold on your camera screen to Scan the world around you.
ਲਗਭਗ ਚਾਰ ਸਾਲ ਪਹਿਲਾਂ, ਅਸੀਂ ਲੈਂਜ਼ ਨੂੰ ਪੇਸ਼ ਕੀਤਾ ਸੀ: ਆਪਣੀ ਸੈਲਫੀ ਨੂੰ ਦੇਖਣ ਦਾ ਇੱਕ ਬਿਲਕੁਲ ਨਵਾਂ ਤਰੀਕਾ!
ਜਿਹੜੇ ਲੈਂਜ਼ ਅਸੀਂ ਸਭ ਤੋਂ ਪਹਿਲਾਂ ਬਣਾਏ ਸੀ ਉਹ ਸਵੈ-ਹਾਵਭਾਵ ਲਈ ਸਨ। ਉਸਤੋਂ ਬਾਅਦ ਵਰਡ ਲੈਂਜ਼ ਆਏ: ਤੁਹਾਡੇ ਆਸਪਾਸ ਦੀ ਦੁਨੀਆਂ ਦੇ ਦ੍ਰਿਸ਼ ਉੱਪਰ 3D ਸਟਿੱਕਰ,Bitmoji ਅਤੇ ਨੱਚਦੇ ਹੋਏ ਹਾਟ ਡੋਗ। ਬਿਲਕੁਲ ਹਾਲ ਹੀ ਵਿੱਚ, ਅਸੀਂ ਸਨੈਪਗੇਮਾਂ ਨੂੰ ਲਾਂਚ ਕੀਤਾ - ਅਜਿਹੀਆਂ ਗੇਮਾਂ ਜਿਸ ਵਿੱਚ ਤੁਸੀਂ ਆਪਣੇ ਚਿਹਰੇ ਨਾਲ ਖੇਡ ਸਕਦੇ ਹੋ!
ਸਿਰਫ਼ ਇੱਕ ਸਾਲ ਦੇ ਵਿੱਚ ਹੀ, ਸਾਡੀ ਕਮਿਉਨਿਟੀ ਵੱਲੋਂ 400,000 ਤੋਂ ਵੱਧ ਲੈਂਜ਼ ਬਣਾਏ ਗਏ ਹਨ ਅਤੇ ਲੋਕ ਨੇ ਉਹਨਾਂ ਲੈਂਜ਼ਾਂ ਨਾਲ 15 ਬਿਲੀਅਨ ਵਾਰ ਤੋਂ ਵੀ ਜ਼ਿਆਦਾ ਵਾਰ ਖੇਡਿਆ ਹੈ। * ਅਸੀਂ ਲੈਂਜ਼ ਰਚਨਾਕਾਰਾਂ ਵੱਲੋਂ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਅਤੇ ਆਪਣੇ ਦਰਸ਼ਕਾਂ ਬਾਰੇ ਹੋਰ ਜਾਣਨ ਵਿੱਚ ਮਦਦ ਕਰਨ ਲਈ ਰਚਨਾਕਾਰ ਪ੍ਰੋਫਾਈਲਾਂ ਨੂੰ ਪੇਸ਼ ਕਰ ਰਹੇ ਹਾਂ।
ਅਸੀਂ ਉਹਨਾਂ ਨੂੰ ਲੈਂਜ਼ ਕਹਿੰਦੇ ਹਾਂ ਕਿਉਂਕਿ ਉਹ ਸਿਰਫ਼ ਤੁਹਾਡੀ ਦੁਨੀਆ ਨੂੰ ਫਿਲਟਰ ਹੀ ਨਹੀਂ ਕਰਦੇ। ਉਹ ਤੁਹਾਨੂੰ ਕਿਸੇ ਨਵੀਂ ਚੀਜ਼ ਵਿੱਚ ਲੀਨ ਕਰਨ ਦੀ ਇਜਾਜ਼ਤ ਵੀ ਦਿੰਦੇ ਹਨ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਭਵਿੱਖ ਵਿੱਚ ਕਿਸੇ ਦਿਨ, ਇਸ ਤਰ੍ਹਾਂ ਦੇ ਤਜਰਬੇ ਤੁਹਾਡੀ ਆਸਪਾਸ ਦੀ ਦੁਨੀਆ ਵਿੱਚ ਨਵੇਂ ਤਰੀਕੇ ਨਾਲ ਗੱਲ ਕਰਨ, ਬਣਾਉਣ, ਸਿੱਖਣ ਅਤੇ ਖੇਡਣ ਦੀ ਇੱਕ ਪਰਤ ਬਣ ਜਾਣਗੇ।
ਅੱਜ, ਅਸੀਂ ਸਹੀ ਸਮੇਂ 'ਤੇ ਸਹੀ ਲੈਂਜ਼ ਨੂੰ ਲੱਭਣਾ ਅਸਾਨ ਬਣਾ ਰਹੇ ਹਾਂ।
AR ਬਾਰ ਅਤੇ ਸਕੈਨ
ਸਨੈਪ ਪਲੇਟਫਾਰਮ 'ਤੇ ਇੱਕ ਨਵੇਂ ਯੂਨਿਫਾਈਡ ਲੈਂਜ਼ ਦੇ ਤਜਰਬੇ ਦਾ ਐਲਾਨ ਕਰ ਰਿਹਾ ਹੈ ਅਤੇ ਇਸਦੇ ਵਧੀਕ, ਰੋਬਸਟ ਕੈਮਰਾ ਸਰਚ ਸਮਰੱਥਾਵਾਂ ਦਾ ਵੀ। “AR ਬਾਰ” ਅਤੇ “ਸਕੈਨ” ਨੂੰ ਜਲਦ ਹੀ Snapchatters ਲਈ ਪੇਸ਼ ਕੀਤਾ ਜਾਣਾ ਸ਼ੁਰੂ ਕੀਤਾ ਜਾਵੇਗਾ।
AR ਬਾਰ ਨੂੰ Snapchatters ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਅਸਾਨ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਉਹ Snapchat ਉੱਤੇ ਲੈਂਜ਼ਾਂ ਅਤੇ ਕੈਮਰਾ ਸਰਚ ਦੇ ਤਜਰਬੇ ਨੂੰ ਖੋਜ ਅਤੇ ਨੈਵੀਗੇਟ ਕਰ ਸਕਣ। AR ਬਾਰ ਦੇ ਨਾਲ, ਪਹਿਲੀ ਵਾਰ, Snapchatters ਇੱਕੋ ਜਗ੍ਹਾ 'ਤੇ ਬਣਾ, ਸਕੈਨ, ਬ੍ਰਾਊਜ਼ ਅਤੇ ਪੜਚੋਲ ਕਰ ਸਕਣਗੇ।
AR ਬਾਰ ਇੱਕ ਨਵੇਂ ਸਕੈਨ ਬਟਨ ਦੀ ਵਿਸ਼ੇਸ਼ਤਾ ਵੀ ਦੇਵੇਗਾ, ਜਿਸ ਨੂੰ ਇੱਕ ਟੈਪ ਕਰਕੇ ਸੰਦਰਭੀ ਰੂਪ ਵਿੱਚ ਢੁਕਵੇਂ ਲੈਂਜ਼ ਅਤੇ ਕੈਮਰੇ-ਮੁਤਾਬਕ ਤਜ਼ਰਬੇ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਸਕੈਨ ਦੇ ਨਾਲ, Lens Studio ਰਾਹੀਂ ਸਨੈਪ ਦੀ ਭਾਈਚਾਰਾ ਕਮਿਉਨਿਟੀ ਵੱਲੋਂ ਬਣਾਏ ਗਏ ਲੈਂਜ਼ਾਂ ਸਮੇਤ ਢੁਕਵੇਂ ਲੈਂਜ਼ Snapchatters ਲਈ ਗਤੀਸ਼ੀਲ ਰੂਪ ਵਿੱਚ ਸਾਹਮਣੇ ਆਉਣਗੇ ਜੋ ਕਿ ਕੈਮਰਾ ਦ੍ਰਿਸ਼ ਦੇ ਅਧਾਰ 'ਤੇ ਹੁੰਦਾ ਹੈ।
Snap ਨਵੇਂ ਸਕੈਨ ਪਾਰਟਨਰਾਂ ਦੀ ਵੀ ਪੇਸ਼ਕਸ਼ ਕਰ ਰਿਹਾ ਹੈ।
Snapchatters ਹਿਸਾਬ ਦੇ ਕਿਸੇ ਸਮੀਕਰਨ ਦਾ ਹੱਲ ਵੇਖਣ ਲਈ Snapchat ਕੈਮਰੇ ਨੂੰ ਉਸ ਵੱਲ ਕਰਕੇ ਹੱਲ ਵੇਖ ਸਕਣਗੇ। ਇਸ ਤੋਂ ਇਲਾਵਾ, GIPHY ਭਾਈਵਾਲ ਦੇ ਨਾਲ ਨਵੇਂ ਏਕੀਕਰਨ ਵਿੱਚ ਕਿਸੇ ਵੀ Snapchatter ਨੂੰ Snapchat ਕੈਮਰੇ ਦ੍ਰਿਸ਼ ਦੇ ਅਧਾਰਿਤ ਆਪਣੀਆਂ ਸਨੈਪਾਂ ਨੂੰ ਪ੍ਰਾਸੰਗਿਕ ਢੁਕਵੇਂ ਤੌਰ 'ਤੇ ਸਜਾਉਣ ਲਈ, ਆਰਜੀ ਤੌਰ 'ਤੇ ਤਿਆਰ ਕੀਤੇ GIF ਲੈਂਜ਼ ਲਈ ਸੱਦਾ ਦਿੱਤਾ ਜਾਵੇਗਾ।
Lens Studio ਅਤੇ "ਲੈਂਡਮਾਰਕਰਸ"
ਸਨੈਪ ਦਾ Lens Studio ਭਾਈਚਾਰਾ ਤੌਰ 'ਤੇ ਅਜਿਹੇ ਕਿਸੇ ਵੀ ਵਿਅਕਤੀ ਲਈ ਵੀ ਉਪਲਬਧ ਇੱਕ ਮੁਫ਼ਤ ਡੈਸਕਟਾਪ ਐਪ ਹੈ ਜੋ Snapchat 'ਤੇ ਲੈਂਜ਼ਾਂ ਨੂੰ ਬਣਾਉਣ ਅਤੇ ਵੰਡਣ ਚਾਹੁੰਦਾ ਹੈ। Lens Studio ਨੇ ਰਚਨਾਕਾਰਾਂ ਦੇ ਲਈ ਕੰਪਿਊਟਰ ਵਿਜ਼ਨ ਅਤੇ ਗ੍ਰਾਫਿਕਸ ਤਕਨੀਕ ਦੀ ਸਨੈਪ ਦੀ ਸਥਿਤੀ ਨੂੰ ਸਧਾਰਨ ਟੈਂਪਲੇਟਾਂ ਵਿੱਚ ਸ਼ਾਮਲ ਕੀਤਾ ਹੈ। ਸਨੈਪ ਕਮਿਉਨਿਟੀ ਵੱਲੋਂ Lens Studio ਰਾਹੀਂ 400,000 ਤੋਂ ਵੀ ਜ਼ਿਆਦਾ ਲੈਂਜ਼ ਬਣਾਏ ਗਏ ਹਨ, ਅਤੇ ਉਹਨਾਂ ਲੈਂਜ਼ਾਂ ਨਾਲ 15 ਬਿਲੀਅਨ ਤੋਂ ਵੀ ਜ਼ਿਆਦਾ ਵਾਰ ਖੇਡਿਆ ਗਿਆ ਹੈ।
ਅੱਜ, ਸਨੈਪ ਹੋਰ ਲੈਂਜ਼ ਰਚਨਾਵਾਂ ਦੀਆਂ ਯੋਗਤਾਵਾਂ ਨੂੰ ਸ਼ਾਮਲ ਕਰਨ ਲਈ, ਜਿਸ ਵਿੱਚ ਹੈਂਡ ਟ੍ਰੈਕਿੰਗ, ਬਾਡੀ ਟ੍ਰੈਕਿੰਗ ਅਤੇ ਪੈੱਟ ਟ੍ਰੈਕਿੰਗ ਲਈ ਟੈਮਪਲੇਟ ਵੀ ਸ਼ਾਮਲ ਹਨ, Lens Studio ਨੂੰ ਅੱਪਡੇਟ ਕਰ ਰਿਹਾ ਹੈ।
ਪਹਿਲੀ ਵਾਰ, Lens Studio ਸਨੈਪ ਦੇ ਬਿਲਕੁਲ ਨਵੇਂ ਲੈਂਡਮਾਰਕਰ ਲੈਂਜ਼ ਦੇ ਤਜਰਬੇ ਲਈ ਟੈਮਪਲੇਟਾਂ ਨੂੰ ਵੀ ਸ਼ਾਮਲ ਕਰੇਗਾ। ਇਹ ਲੈਂਜ਼ ਵਾਜਬ ਅਸਲੀਅਤ ਦੇ ਤਜਰਬਿਆਂ ਨੂੰ ਸਮਰੱਥ ਬਣਾਉਂਦੇ ਹਨ ਜੋ ਦੁਨੀਆ ਦੇ ਸਭ ਤੋਂ ਮਸ਼ਹੂਰ ਸਥਾਨਾਂ ਨੂੰ ਅਸਲ ਸਮੇਂ ਵਿੱਚ ਬਦਲ ਸਕਦੇ ਹਨ।
ਰਚਨਾਕਾਰਾਂ ਲਈ ਬੰਕਿੰਗਮ ਪੈਲੇਸ (ਲੰਡਨ), ਸੰਯੁਕਤ ਰਾਜ ਰਾਜਧਾਨੀ ਇਮਾਰਤ (ਵਾਸ਼ਿੰਗਟn, D.C.), ਐਫਿਲ ਟਾਵਰ (ਪੈਰਿਸ), ਫਲੈਟੀਰੋਨ ਬਿਲਡਿੰਗ (ਨਿਊਯਾਰਕ ਸ਼ਹਿਰ) ਅਤੇ TCL ਚੀਨੀ ਥਿਏਟਰ (ਲੌਸ ਏਂਜਲਸ) ਸਮੇਤ ਪੰਜ ਟਿਕਾਣਿਆਂ ਦੇ ਟੈਮਪਲੇਟ ਅੱਜ ਉਪਲਬਧ ਹਨ, ਅਤੇ ਅੱਗੇ ਹੋਰ ਸ਼ਾਮਲ ਕਰਨੇ ਬਾਕੀ ਹਨ।
ਇਹਨਾਂ ਭੌਤਿਕ ਟਿਕਾਣਿਆਂ ਉੱਤੇ ਜਾਣ ਵਾਲੇ Snapchatters ਇਨ੍ਹਾਂ ਲੈਂਡਮਾਰਕਰ-ਅਧਾਰਿਤ ਲੈਂਜ਼ਾਂ ਦਾ ਤਜ਼ਰਬਾ ਕਰ ਸਕਦੇ ਹਨ ਜੋ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ।
Back To News