Introducing Here for You

Here For You, which will roll out in the coming months, will show safety resources from local experts when Snapchatters search for certain topics, including those related to anxiety, depression, stress, grief, suicidal thoughts, and bullying.
Snapchat ਨੂੰ ਆਪਣੇ ਅਸਲ ਦੋਸਤਾਂ ਨਾਲ ਫ਼ੋਟੋਆਂ ਅਤੇ ਵੀਡੀਓ ਰਾਹੀਂ ਗੱਲ ਕਰਨ ਦੇ ਵਿਸ਼ਵਾਸ 'ਤੇ ਬਣਾਇਆ ਗਿਆ ਸੀ, ਜੋ ਸਿਰਫ਼ ਸੁਨੇਹੇ ਲਿਖਣ ਤੋਂ ਹੋਰ ਜ਼ਿਆਦਾ ਨਿੱਜੀ ਅਤੇ ਜ਼ਿਆਦਾ ਮਜ਼ੇਦਾਰ ਹੋਵੇ। ਹਾਲਾਂਕਿ ਅਸੀਂ ਸਮੇਂ ਦੇ ਨਾਲ ਆਪਣੇ ਪਲੇਟਫਾਰਮ ਦਾ ਵਿਕਸ ਕਰਨਾ ਜਾਰੀ ਰੱਖਿਆ ਹੈ, ਕਿਉਂਕਿ ਅਸੀਂ ਕਦੇ ਵੀ ਆਪਣੇ ਨਜ਼ਦੀਕੀ ਦੋਸਤਾਂ ਦੀ ਖੁੱਲ੍ਹੇ ਤੌਰ 'ਤੇ ਜਾਹਰ ਕਰਨ ਅਤੇ ਮਿਲ ਕੇ ਰਚਨਾਤਮਕ ਹੋਣ ਦੇ ਕੋਰ ਮਿਸ਼ਨ ਵਿੱਚ ਮਦਦ ਕਰਨ ਲਈ ਭਟਕੇ ਨਹੀਂ ਹਾਂ।
ਪਰਦੇਦਾਰੀ, ਸੇਫਟੀ ਅਤੇ ਸਾਡੀ ਭਾਈਚਾਰਾ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਸਾਡੇ ਮੁੱਲਾਂ ਦੇ ਵਿੱਚ ਡੂੰਘੀ ਤਰ੍ਹਾਂ ਜੜਿਆ ਹੋਇਆ ਹੈ ਅਤੇ ਪ੍ਰੋਡਕਟ ਦੀ ਫਿਲਾਸਫੀ ਵੀ। ਪਰਦੇਦਾਰੀ ਨੂੰ ਕੋਰ ਵਿੱਚ ਰੱਖ ਕੇ ਸਨੈਪਚੈਟ ਨੂੰ ਬਣਾਇਆ ਗਿਆ- ਸੰਖੇਪਤਾ ਤੋਂ ਸ਼ੁਰੂਆਤ ਕਰਦੇ ਹੋਏ- ਅਤੋ ਲੋਕਾਂ ਨੂੰ ਆਪਣੇ ਆਪ ਮੰਨ੍ਹ ਕੇ ਡਿਜ਼ਾਈਨ ਕੀਤਾ, ਕਿਸੇ ਹੋਰ ਦੁਆਰਾ ਪਰਖੇ ਜਾਣ ਦੇ ਦਬਾਅ ਤੋਂ ਬਿਨ੍ਹਾਂ। ਜਿਵੇਂ ਕਿ, ਅਸੀਂ ਪਰਦੇਦਾਰੀ ਦਾ ਇਸਤੇਮਾਲ ਕਰਕੇ ਨਵੇਂ ਪ੍ਰੋਡਕਟਸ ਅਤੇ ਫੀਚਰਸ ਡਿਵਲਪ ਕਰਦੇ ਹਾਂ- ਅਤੇ ਸੇਫਟੀ-ਬਾਏ-ਡਿਜ਼ਾਈਨ ਦੀ ਪਹੁੰਚ ਨਾਲ, ਅਸੀਂ ਸਨੈਪਚੈਟਰਸ ਦੇ ਡੇਟਾ ਨੂੰ ਦੇਖਭਾਲ ਅਤੇ ਸੰਵੇਦਨਸ਼ੀਲਤਾ ਨਾਲ ਵਰਤਦੇ ਹਾਂ, ਅਤੇ ਫੇਕ ਨਿਊਜ਼ ਅਤੇ ਗਲਤ ਜਾਣਕਾਰੀ ਤੋਂ ਸਾਡੀ ਪਲੇਟਫਾਰਮ ਨੂੰ ਬਚਾਉਣ ਲਈ ਅਸੀਂ ਕੰਮ ਦੇ ਵਿੱਚ ਕਿਰਿਆਸ਼ੀਲ ਹਾਂ।
ਇਹ ਸਭ ਕੁਝ ਸਾਡੀ ਜ਼ਿੰਮੇਵਾਰੀ ਨੂੰ ਪ੍ਰਗਟ ਕਰਦਾ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਤਾਂਕਿ ਉਹਨਾਂ ਲੋਕਾਂ ਦੀ ਜ਼ਿੰਦਗੀ 'ਤੇ ਸਕਾਰਾਤਮਕ ਅਸਰ ਪਾਉਣ ਲਈ ਮਦਦ ਕਰ ਸਕੀਏ ਜੋ ਕਿ ਸਾਡੇ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਅੱਜ, ਸੁਰੱਖਿਅਤ ਇੰਟਰਨੈੱਟ ਦਿਵਸ ਦੇ ਸਨਮਾਨ ਵਿੱਚ, ਅਸੀਂ ਜ਼ਿੰਮੇਵਾਰੀ ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਲਈ ਕਈ ਸਾਧਨਾਂ ਬਾਰੇ ਐਲਾਨ ਕਰ ਰਹੇ ਹਾਂ। ਅਸੀਂ ਨਵੀਂ ਵਿਸ਼ੇਸ਼ਤਾ ਨਾਲ ਸ਼ੁਰੂਆਤ ਕਰ ਰਹੇ ਹਾਂ, ਜਿਸਦਾ ਨਾਮ ਹੈ Here For You, ਜੋ ਕੀ ਉਨ੍ਹਾਂ Snapchatters ਨੂੰ ਪ੍ਰੋ-ਐਕਟਿਵ ਐਪ-ਅੰਦਰ ਸਹਾਇਤਾ ਮੁਹੱਈਆ ਕਰੇਗੀ ਜੋ ਦਿਮਾਗੀ ਹਾਲਤ ਅਤੇ ਭਾਵੁਕਤਾ ਦੇ ਤੌਰ 'ਤੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਾਂ ਉਹ ਜੋ ਕਿ ਇਸ ਮੁੱਦੇ ਬਾਰੇ ਜਾਨਣ ਲਈ ਉਤਸੁਕ ਹੋਣਗੇ ਅਤੇ ਉਹ ਕਿਸ ਤਰ੍ਹਾਂ ਦੋਸਤਾਂ ਦੀ ਗੱਲਬਾਤ-ਵਿਵਹਾਰ ਕਰਕੇ ਮਦਦ ਕਰ ਸਕਦੇ ਹਨ।
Here For You, ਜੋ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੇਸ਼ ਹੋਵੇਗਾ, ਜਦੋਂ Snapchatters ਕੁਝ ਨਿਸ਼ਚਿਤ ਵਿਸ਼ਿਆਂ ਨੂੰ ਖੋਜਣਗੇ ਉਹਸਥਾਨਕ ਮਾਹਰਾਂ ਦੇ ਸੁਰੱਖਿਆ ਦੇ ਸਾਧਨਾਂ ਨੂੰ ਦਿਖਾਵੇਗਾ, ਇਸ ਵਿੱਚ ਉਹ ਵੀ ਸ਼ਾਮਲ ਹਨ ਜੋ ਚਿੰਤਾ, ਡਿਪ੍ਰੈਸ਼ਨ, ਤਣਾਅ, ਸੋਗ, ਆਤਮਹੱਤਿਆ ਦੇ ਵਿਚਾਰ ਅਤੇ ਧੱਕੇਸ਼ਾਹੀ ਦੇ ਨਾਲ ਸੰਬੰਧਿਤ ਹਨ।
ਅੱਜ, ਸਨੈਪਚੈਟਰਜ਼ ਉਹਨਾਂ ਕ੍ਰਿਏਟਿਵ ਟੂਲਜ਼ ਅਤੇ ਲੈਂਸਿਜ ਨਾਲ ਰੁੱਝਣ ਦੇ ਵੀ ਕਾਬਲ ਹੋਣਗੇ ਜੋ ਕਿ ਸੁਰੱਖਿਆ ਅਤੇ ਪਰਦੇਦਾਰੀ ਪ੍ਰਮੋਟ ਕਰਦੇ ਹਨ, ਜਿਸ ਵਿੱਚ ਨਵੇਂ ਫਿਲਟਰਜ਼ ਅਤੇ ਸਾਡਾ ਸਭ ਤੋਂ ਪਹਿਲਾ ਕਵਿਜ਼ ਸ਼ਾਮਲ ਹਨ।
ਅਸੀਂ Snapchatters ਨੂੰ ਇਹਨਾਂ ਨਵੇਂ ਫਿਲਟਰਾਂ ਅਤੇ ਸਾਡੀ ਪ੍ਰਸ਼ਨਾਵਲੀ ਨੂੰ ਚੈੱਕ ਕਰਨ ਲਈ - ਅਤੇ ਸਾਡੇ ਨਾਲ ਜੁੜਕੇ ਇੰਟਰਨੈੱਟ ਨੂੰ ਸੁਰੱਖਿਅਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਾਂਗੇ!
Back To News