Introducing Friend Check Up

Today, on Safer Internet Day, we’re going a step further by announcing a new feature, “Friend Check Up,” that will prompt Snapchatters to review their Friend lists and make sure it’s made up of people they still want to be connected to. This simple tooltip will be served to Snapchatters as a notification in their profile. Friend Check Up will start rolling out globally for Android devices in the coming weeks, and for iOS devices in the coming months.
ਅਸੀਂ ਸਾਰੇ ਇਕ ਦੂਜੇ ਨਾਲ ਜੁੜੇ ਰਹਿਣ ਲਈ ਡਿਜੀਟਲ ਸਾਧਨਾਂ ਦੀ ਮਹੱਤਤਾ ਨੂੰ ਮਹਿਸੂਸ ਕਰ ਚੁੱਕੇ ਹਾਂ -- ਖ਼ਾਸਕਰ ਮਹਾਂਮਾਰੀ ਦੇ ਦੌਰਾਨ -- ਅਤੇ ਨਾਲ ਹੀ ਇਹ ਸੰਭਾਵਿਤ ਜੋਖਮ ਜੋ ਕਿ ਇਹ ਸਾਧਨ ਪੈਦਾ ਕਰ ਸਕਦੇ ਹਨ।
ਡਿਜੀਟਲ ਪਲੇਟਫਾਰਮਾਂ ਤੇ ਜੋਖਮ ਦਾ ਇੱਕ ਸਰੋਤ ਉਹ ਕਨੈਕਸ਼ਨ ਹਨ ਜੋ ਬਣਾਏ ਜਾ ਸਕਦੇ ਹਨ -- ਕਦੇ-ਕਦੇ ਪਲੇਟਫਾਰਮ ਦੇ ਸਪੱਸ਼ਟ ਜ਼ੋਰ ਪਾਉਣ 'ਤੇ -- ਉਨ੍ਹਾਂ ਲੋਕਾਂ ਨਾਲ਼ ਜਿਨ੍ਹਾਂ ਨੂੰ ਅਸੀਂ ਅਸਲ ਜ਼ਿੰਦਗੀ ਵਿੱਚ ਨਹੀਂ ਜਾਣਦੇ ਅਤੇ ਜੋ ਸਾਨੂੰ ਮਾੜੇ ਤਜ਼ਰਬਿਆਂ ਦਾ ਸਾਹਮਣਾ ਕਰਾ ਸਕਦੇ ਹਨ, ਜਿਵੇਂ ਕਿ ਗ਼ਲਤ ਜਾਣਕਾਰੀ ਨੂੰ ਫੈਲਾਊਣਾ, ਪਰੇਸ਼ਾਨੀ, ਜਾਂ ਅਣਚਾਹੇ ਹਾਲਾਤ।
Snapchat ਤੇ, ਅਸੀਂ ਆਪਣੀ ਐਪ ਨੂੰ ਉਹਨਾਂ ਜੋਖਮਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਹੈ। ਸਾਡੇ ਪਲੇਟਫਾਰਮ ਦੀ ਵਾਸਤੂਕਲਾ ਨੂੰ ਉਨ੍ਹਾਂ ਲੋਕਾਂ ਵਿਚਕਾਰ ਸੰਬੰਧ ਅਤੇ ਸੰਚਾਰ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਅਸਲ ਦੋਸਤ ਹਨ, ਜਦਕਿ ਅਜਨਬੀਆਂ ਲਈ Snapchatters ਨੂੰ ਲੱਭਣਾ ਅਤੇ ਦੋਸਤ ਬਣਾਉਣਾ ਔਖਾ ਬਣਾਉਂਦਾ ਹੈ। ਜਿਵੇਂਕਿ, Snapchat ਉੱਤੇ:
  • 18 ਸਾਲ ਤੋਂ ਘੱਟ ਉਮਰ ਦੇ Snapchatters ਲਈ ਬ੍ਰਾਊਜ਼ ਕਰਨ ਲਈ ਜਨਤਕ ਪ੍ਰੋਫਾਈਲਾਂ ਨਹੀਂ ਹਨ;
  • ਮੂਲ ਰੂਪ ਵਿੱਚ, ਤੁਸੀਂ ਉਦੋਂ ਤੱਕ ਕਿਸੇ ਨਾਲ਼ ਸਿੱਧਾ ਚੈਟ ਜਾਂ ਸੰਪਰਕ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਇੱਕ-ਦੂਜੇ ਨੂੰ ਦੋਸਤ ਦੇ ਰੂਪ ਵਿੱਚ ਨਾ ਜੋੜਿਆ ਹੋਵੇ;
  • ਮੂਲ ਰੂਪ ਵਿੱਚ ਸਾਡੇ ਬਹੁਤ ਸਾਰੇ ਫੀਚਰ ਨਿਜੀ ਸੈੱਟ ਹੁੰਦੇ ਹਨ, ਜੋ Snapchatters ਨੂੰ ਅਣਜਾਣੇ ਵਿਚ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਬਚਾਉਂਦਾ ਹੈ, ਜਿਵੇਂ ਕਿ ਉਨ੍ਹਾਂ ਦੇ ਟਿਕਾਣੇ, ਆਪਣੇ ਦੋਸਤਾਂ ਨਾਲ; ਅਤੇ
  • ਅਸੀਂ ਗਰੁੱਪ ਚੈਟਾਂ ਨੂੰ ਇਸ ਤਰੀਕੇ ਨਾਲ 'ਵਾਇਰਲ ਹੋਣ' ਦਾ ਮੌਕਾ ਨਹੀਂ ਦਿੰਦੇ ਕਿ ਹੋਰ ਸੈਟਿੰਗਾਂ ਵਿਚ ਕਈ ਵਾਰ ਕੱਟੜਪੰਥੀ ਸਮੱਗਰੀ ਜਾਂ ਭਰਤੀ ਲਈ ਵੈਕਟਰ ਬਣ ਜਾਂਦੇ ਹਨ। ਗਰੁੱਪ ਚੈਟਾਂ ਨੂੰ ਅਸਲ ਦੋਸਤਾਂ ਦੇ ਗਰੁੱਪਾਂ ਵਿੱਚ ਗੱਲਬਾਤ ਕਰਨ ਲਈ ਤਿਆਰ ਕੀਤਾ ਗਿਆ ਹੈ, ਇਸ ਲਈ ਅਸੀਂ ਉਨ੍ਹਾਂ ਦੇ ਆਕਾਰ ਨੂੰ 64 ਦੋਸਤਾਂ ਤੱਕ ਸੀਮਿਤ ਕਰਦੇ ਹਾਂ। ਚੈਟ ਟੈਬ ਤੋਂ ਬਾਹਰ ਗਰੁੱਪ, ਐਪ ਵਿੱਚ ਕਿੱਥੇ ਵੀ ਖੋਜਯੋਗ, ਸਿਫਾਰਸ਼ਯੋਗ ਜਾਂ ਸਾਹਮਣੇ ਨਹੀਂ ਹੁੰਦੇ।
ਅੱਜ, ਸੁਰੱਖਿਅਤ ਇੰਟਰਨੈੱਟ ਦਿਨ ਉੱਤੇ, ਅਸੀਂ ਇੱਕ ਨਵੇਂ ਫੀਚਰ, “Friend Check Up” ਦੀ ਘੋਸ਼ਣਾ ਕਰਕੇ ਇੱਕ ਕਦਮ ਅੱਗੇ ਜਾ ਰਹੇ ਹਾਂ, ਜੋ Snapchatters ਨੂੰ ਉਹਨਾਂ ਦੇ ਦੋਸਤ ਸੂਚੀਆਂ ਦੀ ਸਮੀਖਿਆ ਕਰਨ ਦੀ ਪ੍ਰੇਰਨਾ ਦਵੇਗਾ ਅਤੇ ਇਹ ਪੱਕਾ ਕਰੇਗਾ ਕਿ ਇਹ ਉਹਨਾਂ ਲੋਕਾਂ ਨਾਲ਼ ਬਣੇ ਜਿਨ੍ਹਾਂ ਨਾਲ਼ ਉਹ ਹਲੇ ਵੀ ਕਨੈੱਕਟ ਕਰਨਾ ਚਾਹੁੰਦੇ ਹਨ। ਇਸ ਅਸਾਨ ਟੂਲਟਿਪ ਨੂੰ Snapchatters ਨੂੰ ਉਹਨਾਂ ਦੀ ਪ੍ਰੋਫਾਇਲ ਵਿੱਚ ਇੱਕ ਨੋਟਿਫਿਕੇਸ਼ਨ ਵਜੋਂ ਭੇਜਿਆ ਜਾਵੇਗਾ। Friend Check Up ਵਿਸ਼ਵ ਦੇ Android ਡਿਵਾਈਸਾਂ ਲਈ ਆਉਣ ਵਾਲ਼ੇ ਹਫਤਿਆਂ ਵਿੱਚ ਰੋਲ ਆਉਟ ਹੋਵੇਗਾ,ਅਤੇ iOS ਡਿਵਾਈਸਾਂ ਲਈ ਆਉਣ ਵਾਲ਼ੇ ਮਹੀਨਿਆਂ ਵਿੱਚ।
Friend Check Up, Snapchatters ਨੂੰ ਇਹ ਯਾਦ ਦਵਾਉਣ ਦੀ ਸੇਵਾ ਕਰੇਗਾ ਕਿ ਸਮੇਂ ਦੇ ਨਾਲ ਉਨ੍ਹਾਂ ਨੇ ਕਿਸੇ ਨੂੰ ਆਪਣੀ ਦੋਸਤੀ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੋ ਸਕਦਾ ਹੈ ਜੋ ਉਹ ਹੁਣ ਸਾਡੀ ਐਪ ਦੇ ਸੰਪਰਕ ਵਿੱਚ ਨਹੀਂ ਰਹਿਣਾ ਚਾਹੁੰਦੇ। ਇੱਕ ਤੇਜ਼, ਨਿਜੀ, ਸੁਵਿਧਾਜਨਕ ਪ੍ਰਕਿਰਿਆ ਦੇ ਨਾਲ Friend Check Up, Snapchatters ਨੂੰ ਉਨ੍ਹਾਂ ਦੀਆਂ ਸੂਚੀਆਂ ਸਾਫ਼ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਅਰਾਮ ਨਾਲ ਉਨ੍ਹਾਂ ਨੂੰ ਹਟਾ ਦਿੰਦਾ ਹੈ ਜਿਨ੍ਹਾਂ ਨੂੰ ਉੱਥੇ ਹੋਣ ਦੀ ਜ਼ਰੂਰਤ ਨਹੀਂ ਹੈ ਜਾਂ ਇੱਕ ਗਲਤੀ ਦੇ ਤੌਰ ਤੇ ਸ਼ਾਮਲ ਕੀਤੇ ਹੁੰਦੇ ਹਨ।
ਇਹ ਨਵੀਂ ਵਿਸ਼ੇਸ਼ਤਾ ਇਕ ਵਧੇਰੇ ਵਿਆਪਕ ਮੁਹਿੰਮ ਦਾ ਹਿੱਸਾ ਹੈ ਜਿਸਦਾ ਅਸੀਂ ਪਿਛਲੇ ਮਹੀਨੇ ਉਦਘਾਟਨ ਕੀਤਾ Snapchat ਵਿੱਚ ਆਨਲਾਈਨ ਸੁਰੱਖਿਆ ਅਤੇ ਪਰਦੇਦਾਰੀ ਦੀ ਸਿੱਖਿਆ ਨੂੰ ਹੋਰ ਜੋੜਨ ਦੇ ਟੀਚੇ ਦੇ ਨਾਲ,ਉਹਨਾਂ ਤਰੀਕਿਆਂ ਨਾਲ ਜੋ ਮੋਬਾਇਲ-ਫਰਸਟ ਪੀੜ੍ਹੀ ਨਾਲ ਗੂੰਜਣਗੇ। ਇਨ-ਐਪ ਸਾਧਨਾਂ ਤੋਂ ਇਲਾਵਾ, ਇਸ ਪਹਿਲਕਦਮੀ ਨਾਲ ਨਵੀਂ ਸਾਂਝੇਦਾਰੀਆਂ ਅਤੇ ਸਰੋਤ ਵੀ ਫੈਲੇ ਹੋਏ ਹਨ, ਇਸ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਦੀ ਅੱਜ ਘੋਸ਼ਣਾ ਕਰ ਰਹੇ ਹਾਂ।
ਸੁਰੱਖਿਅਤ ਇੰਟਰਨੈੱਟ ਦਿਨ ਇਨ-ਐਪ ਜਾਗਰੂਕਤਾ ਪੈਦਾ ਕਰਨ ਲਈ, ਅਸੀਂ ਫਿਲਟਰਾਂ ਤੇ US ਵਿੱਚ Connect Safely ਨਾਲ਼ ਸਮਝੌਤਾ ਕਰ ਰਹੇ ਹਾਂ ਅਤੇ UK ਵਿੱਚ ChildNet ਨਾਲ਼ ਜੋ ਹਰੇਕ ਸੰਗਠਨ ਦੇ ਵਾਧੂ ਸੁਰੱਖਿਆ ਸਰੋਤਾਂ ਨੂੰ ਬਦਲ ਦੇਣਗੇ। ਅਸੀਂ Crisis Text Line ਨਾਲ਼ ਆਪਣੀ ਸਾਂਝੇਦਾਰੀ ਨੂੰ ਫੈਲਾ ਰਹੇ ਹਾਂ, ਜੋ Snapchatters ਨੂੰ ਲੋੜ ਪੈਣ ਤੇ ਸਹਿਯੋਗ ਦੇਣਾ ਹੋਰ ਅਸਾਨ ਬਣਾਉਂਦਾ ਹੈ, ਅਤੇ UK ਵਿੱਚ Shout ਦੇ ਨਾਲ਼, ਜਿੱਥੇ ਅਸੀਂ Snapchatters ਲਈ ਸੰਕਟ ਟੈਕਸਟ ਲਾਈਨ ਲਾਂਚ ਕਰਾਂਗੇ -- ਜੋ ਅਸੀਂ ਆਪਣੇ ਸਮਾਜ ਨੂੰ US ਵਿੱਚ ਪੇਸ਼ਕਸ਼ ਕਰਦੇ ਹਾਂ ਉਸਦੇ ਸਮਾਨ ਹੈ।
ਅਸੀਂ LGBTQ ਦੇ ਨੌਜਵਾਨਾਂ ਲਈ ਮਾਨਸਿਕ ਸਿਹਤ ਦੀਆਂ ਪਹਿਲਕਦਮੀਆਂ ਦੀ ਇੱਕ ਲੜੀ 'ਤੇ Trevor ਪ੍ਰੋਜੈਕਟ ਨਾਲ ਸਾਂਝੇਦਾਰੀ ਕਰ ਰਹੇ ਹਾਂ, ਜਿਸ ਵਿੱਚ ਨਵੇਂ ਇਨ-ਐਪ ਸਰੋਤ ਸ਼ਾਮਲ ਹਨ, ਅਤੇ Mind Up| A Goldie Hawn Foundation ਨਾਲ ਸਾਂਝੇਦਾਰੀ ਕਰ ਰਹੇ ਹਾਂ, ਆਨਲਾਈਨ ਪੇਰੈਂਟ ਕੋਰਸ ਉੱਤੇ ਜੋ ਉਹਨਾਂ ਦੇ ਕਿਸ਼ੋਰਾਂ ਦੀ ਤੰਦਰੁਸਤੀ ਨੂੰ ਸਮਰਥਨ ਕਰਨ ਲਈ ਬੁਨਿਆਦੀ ਸਾਧਨ ਅਤੇ ਰਣਨੀਤੀਆਂ ਦੀ ਪੇਸ਼ਕਸ਼ ਕਰੇਗਾ। ਇਹ ਕੋਰਸ ਇੱਕ ਅਪਡੇਟਿਡ ਪੇਰੈਂਟਸ ਗਾਇਡ ਦਾ ਪੂਰਕ ਕਰੇਗਾ, ਜਿਸਨੂੰ ਅਸੀਂ ਹਾਲ ਹੀ ਵਿੱਚ ਰਿਲੀਜ਼ ਕੀਤਾ,ਜਿਸ ਉੱਤੇ ਅਸੀਂ ਇਹਨਾਂ ਵਿੱਚੋਂ ਕਈ ਸੰਗਠਨਾਂ ਨਾਲ ਮਿਲ ਕੇ ਕੰਮ ਕੀਤਾ ।
ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਧਨ Snapchatters ਲਈ ਮਦਦਗਾਰ ਹੋਣਗੇ। ਅਤੇ ਅਸੀਂ ਉਨ੍ਹਾਂ ਦੀਆਂ ਸਹਾਇਤਾ ਪ੍ਰਣਾਲੀਆਂ - ਮਾਪਿਆਂ, ਅਜ਼ੀਜ਼ਾਂ ਅਤੇ ਸਿੱਖਿਅਕਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਸਾਡੇ ਨਵੇਂ ਸਰੋਤਾਂ ਨੂੰ ਦੇਖਣ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਉਨ੍ਹਾਂ ਦੀਆਂ ਦੋਸਤ ਸੂਚੀਆਂ ਨੂੰ ਵੇਖਣ ਦੀ ਮਹੱਤਤਾ ਬਾਰੇ ਗੱਲ ਕਰਨ।
Back To News