Snap Partner Summit | Introducing Snap Games

Introducing Snap Games: mobile games, made for friends! You can launch Snap Games right from the Chat bar, allowing you and your friends to instantly play together. It feels like you’re sitting shoulder to shoulder, playing on the same screen.
ਅੱਠ ਸਾਲ ਪਹਿਲਾਂ, ਅਸੀਂ Snapchat ਨੂੰ ਤੁਹਡੇ ਦੋਸਤਾਂ ਨਾਲ ਤੇਜੀ ਨਾਲ ਗੱਲਬਾਤ ਕਰਨ ਅਤੇ ਹੋਰ ਮਜ਼ਾ ਕਰਨ ਲਈ ਬਣਾਇਆ ਸੀ।
ਪਰ ਹੋਰ ਚੀਜ਼ਾਂ ਨਾਲੋਂ ਦੋਸਤੀ ਸਭ ਤੋਂ ਉੱਪਰ ਹੈ। ਦੋਸਤੀ ਉਹਨਾਂ ਤਜਰਬਿਆਂ ਦੀ ਵੀ ਹੁੰਦੀ ਹੈ ਜੋ ਤੁਸੀਂ ਇਕੱਠੇ ਕੀਤੇ ਹਨ - ਇਸ ਲਈ ਅਸੀਂ ਇੱਕ ਬਿਲਕੁਲ ਨਵੇਂ ਤਜਰਬੇ ਨੂੰ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਤਾਂ ਕਿ ਦੋਸਤ ਇਕੱਠੇ ਖੇਡ ਸਕਣ।
Snap ਗੇਮਾਂ ਦੀ ਪੇਸ਼ਕਸ਼:ਦੋਸਤਾਂ ਲਈ ਬਣਾਈਆਂ ਮੋਬਾਈਲ ਗੇਮਾਂ!
ਤੁਸੀਂ Snap ਗੇਮਾਂ ਨੂੰ ਸਿੱਧਾ ਚੈਟ ਬਾਰ ਤੋਂ ਲਾਂਚ ਕਰ ਸਕਦੇ ਹੋ, ਜੋ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਤੁਰੰਤ ਹੀ ਖੇਡਣ ਦਵੇਗਾ - ਸਥਾਪਤ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਨ੍ਹਾਂ ਦੋਸਤਾਂ ਨਾਲ ਖੇਡ ਰਹੇ ਹੋ, ਉਹਨਾਂ ਨੂੰ ਚੈਟ ਭੇਜ ਸਕਦੇ ਹੋ, ਜਾਂ ਵੌਇਸ ਚੈਟ ਨਾਲ ਲਾਈਵ ਗੱਲ ਵੀ ਕਰ ਸਕਦੇ ਹੋ। ਇੱਕੋ ਸਕ੍ਰੀਨ 'ਤੇ ਖੇਡਦੇ ਹੋਏ ਇੰਝ ਜਾਪਦਾ ਹੈ ਜਿਵੇਂ ਤੁਸੀਂ ਨਾਲ ਨਾਲ ਬੈਠੇ ਹੋਵੋ।
Snap ਗੇਮਾਂ ਨੂੰ ਛੇ ਸਿਰਲੇਖਾਂ ਨਾਲ ਲਾਂਚ ਕੀਤਾ ਜਾ ਰਿਹਾ ਹੈ:
  • Bitmoji ਪਾਰਟੀ: Snap ਦੀ ਫਲੈਗਸ਼ਿਪ, Snap ਗੇਮਾਂ ਲਈ ਪਹਿਲੀ ਪਾਰਟੀ IP ਜਿਸ ਵਿੱਚ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਮੁੱਖ ਰੱਖਿਆ ਜਾਵੇਗਾ, ਜਿਓਂ ਹੀ ਤੁਸੀਂ ਤੇਜੀ ਨਾਲ ਖੇਡੀਆਂ ਜਾਣ ਵਾਲੀਆਂ ਚਾਰ ਮਿਨੀ-ਗੇਮਾਂ Pool Party, Kick Off, Spin Session, and Zombie Escape ਨੂੰ ਪੂਰਾ ਕਰੋਗੇ ਤੁਹਾਡੇ Bitmojis 3D ਵਾਂਗ ਸਜੀਵ ਹੋ ਜਾਣਗੇ।
  • Alphabear Hustle:(Spry Fox) - Alphabear Hustle ਇੱਕ ਤੇਜੀ ਨਾਲ ਖੇਡੀ ਜਾਣ ਵਾਲੀ ਉਲਝੇਵੇਂ ਵਾਲੀ ਸਹਿਕਾਰੀ ਸ਼ਬਦ ਖੇਡ ਹੈ। ਪਲੇਅਰ ਸ਼ਬਦਾਂ ਨੂੰ ਜੋੜਨ ਦਾ ਕੰਮ ਇਕੱਠੇ ਕਰ ਸਕਦੇ ਹਨ, ਪਿਆਰੇ ਰਿੱਛ ਇਕੱਠੇ ਕਰ ਸਕਦੇ ਹਨ ਅਤੇ ਆਪਣਾ ਰਿੱਛਾਂ ਦਾ ਨਿੱਜੀ ਪਿੰਡ ਤਿਆਰ ਕਰ ਸਕਦੇ ਹਨ।
  • C.A.T.S. (Crash Arena Turbo Stars) Drift Race: (ZeptoLab) - C.A.T.S. ਇੱਕ ਮਲਟੀਪਲੇਅਰ ਰੇਸਿੰਗ ਗੇਮ ਹੈ, ਜੋ ਬਹੁਤ ਤੇਜ ਰੇਸ ਲਗਾਉਣ ਜਾਂ ਆਪਣੇ ਵਿਰੋਧੀਆਂ ਨੂੰ ਧੀਵਾਂ ਕਰਨ ਲਈ ਟ੍ਰੈਕ ਦੇ ਨਾਲ ਬੂਸਟਰਾਂ ਨੂੰ ਚਲਾਉਣ ਦੀ ਵਰਤੋਂ ਕਰਨ ਲਈ 6 ਪਲੇਅਰਾਂ ਤੱਕ ਨੂੰ ਸ਼ਾਮਲ ਕਰ ਸਕਦਾ ਹੈ। ਰਾਸਤੇ ਦੇ ਵਿੱਚ, C.A.T.S. ਬ੍ਰਹਿਮੰਡ ਵਿੱਚੋਂ ਨਵੇਂ ਵਾਹਨ ਇਕੱਠੇ ਕਰੋ।
  • Snake Squad:(Game Closure) - Snake Squad ਇੱਕ ਮਲਟੀਪਲੇਅਰ ਲੜਾਕੂ ਗੇਮ ਹੈ। ਲੜਾਈ ਵਿੱਚ ਜਾਣ ਲਈ ਆਪਣਾ ਪਸੰਦੀਦਾ ਅਵਤਾਰ ਚੁਣੋ ਅਤੇ ਆਪਣੇ ਸੱਪ ਨੂੰ ਲੜਾਈ ਦੇ ਮੈਦਾਨ ਵਿੱਚ ਆਪਣੀ ਟੂਕੜੀ ਨਾਲ ਇਸ ਤਰ੍ਹਾਂ ਚਲਾਓ ਜਿਸ ਨਾਲ ਤੁਹਾਡੇ ਵਿਰੋਧੀਆਂ ਨੂੰ ਖਤਮ ਕਰਦੇ ਹੋਏ ਵੱਡਾ ਹੋ ਸਕੇ।
  • Tiny Royale: (Zynga) - Tiny Royale™ ਇੱਕ ਤੇਜ਼, ਮਜ਼ੇਦਾਰ ਟੋਪ-ਡਾਉਨ ਲੜਾਕੂ ਗੇਮ ਹੈ - ਇੱਕ ਕਲਾਸਿਕ ਲੜਾਕੂ ਗੇਮ ਦਾ ਤਜਰਬਾ, ਜਿਸਨੂੰ Snapchat ਪਲੇਟਫਾਰਮ ਲਈ ਦੁਬਾਰਾ ਤੋਂ ਬਣਾਇਆ ਗਿਆ ਹੈ। ਤੇਜ਼ੀ ਨਾਲ 2 ਮਿੰਟ ਦੇ ਰਾਉਂਡ ਦੌਰਾਨ ਦੋਸਤਾਂ ਦੇ ਨਾਲ ਸਮੂਹ ਬਣਾਓ ਜਾਂ ਇਕੱਲੇ ਆਪਣੇ ਜਿੱਤ ਦੇ ਰਾਹ ਲਈ ਲੁੱਟ ਅਤੇ ਸ਼ੂਟ ਕਰੋ ਜਦੋਂ ਤੱਕ ਸਿਰਫ਼ ਇੱਕ ਖਿਡਾਰੀ-ਜਾਂ ਟੀਮ-ਬਾਕੀ ਨਹੀਂ ਰਹਿ ਜਾਂਦੀ।
  • Zombie Rescue Squad:(PikPok) - ਆਪਣੇ ਨਾਲ ਦੇ ਜੌਂਬੀ ਬਚਾਵ ਦਲ ਦੇ ਦੋਸਤਾਂ ਨਾਲ ਟੀਮ ਬਣਾਓ ਅਤੇ ਜੌਂਬੀ ਅਪੋਕਲਿਪਸ ਦੀ ਫਰੰਟ ਲਾਈਨ ਦੇ ਵਿੱਚ ਦਾਖਲ ਹੋਵੋ। ਭੁੱਖੇ ਝੁੰਡ ਤੋਂ ਬਚੇ ਹੋਏ ਲੋਕਾਂ ਦਾ ਬਚਾਅ ਕਰੋ ਅਤੇ ਜਿੰਨੀ ਵੀ ਵੱਧ ਤੋਂ ਵੱਧ ਸਰਦ ਇਕੱਠੀ ਕਰ ਸਕਦੇ ਹੋ ਓਨੀ ਕਰੋ। ਪਰ ਜੇਕਰ ਤੁਸੀਂ ਸੁਰੱਖਿਅਤ ਥਾਂ ਲਿਜਾਣ ਵਾਲਾ ਹੈਲੀਕੋਪਟਰ ਖੁੰਝਾ ਦਿੱਤਾ, ਤਾਂ ਤੁਸੀਂ ਪਿੱਛੇ ਰਹਿ ਜਾਵੋਗੇ!
Snap ਗੇਮਾਂ ਦੇ ਵਿੱਚ ਸਾਡੀ ਗੇਮ ਵਿਕਾਸਕਾਰ ਭਾਈਵਾਲ ਅਤੇ Snap ਲਈ ਮੁਦਰੀਕਰਨ ਦੇ ਮੌਕੇ ਸ਼ਾਮਲ ਹੋਣਗੇ। ਪਲੇਟਫਾਰਮ ਅਜਿਹੇ ਵੀਡੀਓ ਵਾਲੇ ਇਸ਼ਤਿਹਾਰ ਨਾਲ ਲਾਂਚ ਹੋਵੇਗਾ ਜਿਸ ਵਿੱਚ ਸਨੈਪ ਦਾ ਨਾਨ-ਸਕਿਪੇਬਲ, ਛੇ ਸੈਕਿੰਡ ਦਾ ਵਪਾਰਕ ਇਸ਼ਤਿਹਾਰ ਦਾ ਫਾਰਮੈਟ ਦਿਖਾਇਆ ਹੋਵੇਗਾ ਜਿਸਨੂੰ Q3 2018 ਨੂੰ ਲਾਂਚ ਕੀਤਾ ਗਿਆ ਸੀ।
ਆਉਣ ਵਾਲੇ ਮਹੀਨਿਆਂ ਵਿੱਚ, Snap ਗੇਮਾਂ ਅਲੱਗ-ਅਲੱਗ ਸ਼ੈਲੀਆਂ ਦੇ ਵਿੱਚ ਆਪਣੇ ਵਿਕਾਸਕਾਰ ਪਾਰਟਨਰਾਂ ਨੂੰ ਫੈਲਾਉਣਗੀਆਂ ਅਤੇ Snapchat ਕਮਿਉਨਿਟੀ ਲਈ ਉੱਤਮ ਗੇਮਿੰਗ ਦੇ ਤਜਰਬੇ ਨੂੰ ਸਟਾਇਲ ਨਾਲ ਲੈ ਆਉਣਗੀਆਂ।
Game Closure ਦੇ ਬਾਰੇ
Game Closure ਉਹ ਤਕਨੀਕ ਨੂੰ ਬਣਾਉਂਦਾ ਹੈ ਜਿਸ ਨਾਲ HTML5 ਐਪਾਂ ਨੂੰ ਲਿਖਣ ਅਤੇ ਵੰਡਣ ਅਤੇ ਜ਼ਿਆਦਾ ਲੋਕਾਂ ਤੱਕ ਲੈ ਕੇ ਆਉਂਦਾ ਹੈ, ਜਿਸ ਵਿੱਚ ਉਸਦੀ ਆਪਣੀ ਹਿਟ ਮੈਸੇਂਜਰ ਗੇਮ EverWing ਸ਼ਾਮਲ ਹੈ, ਇੱਕ ਮਨਮੋਹਕ ਫੈਂਟੇਸੀ ਸ਼ੂਟਰ ਜਿਸ ਨੂੰ ਦੋਸਤਾਂ ਨਾਲ ਖੇਡਿਆ ਜਾਂਦਾ ਹੈ। 2011 ਤੋਂ ਹੀ ਉਸਦੀ ਨੀਂਹ ਰੱਖਣ ਤੋਂ ਬਾਅਦ, Game Closure ਦੀ CEO ਮਾਇਕਲ ਕਾਰਟਰ ਅਤੇ ਕੋ-ਫਾਉਂਡਰ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ। Game Closure ਤਕਨੀਕ ਪਲੇਟਫਾਰਮ ਉੱਚ-ਪ੍ਰਦਰਸ਼ਨ ਵਾਲੀ ਮੈਸੇਂਜਰ ਗੇਮਾਂ ਨੂੰ ਲੇਖਕ, ਵੰਡਣ ਵਾਲੇ, ਅਨੁਕੂਲ ਬਣਾਉਣ ਅਤੇ ਸੰਚਾਲਨ ਕਰਨ ਲਈ ਸਾਬਤ ਹੋਏ ਸਾਧਨ ਮੁਹੱਈਆ ਕਰਦਾ ਹੈ।
PikPok ਬਾਰੇ
PikPok ਮੋਬਾਇਲ, ਟੈਬਲੇਟ ਅਤੇ ਡੈਸਕਟਾਪ ਉੱਤੇ ਬਣਨ ਵਾਲੀਆਂ ਮਹਾਨ ਗੇਮਾਂ ਦੀ ਅਗਵਾਈ ਕਰਨ ਵਾਲਾ ਪ੍ਰਕਾਸ਼ਕ ਹੈ। ਮੂਲ, ਲਾਇਸੰਸਸ਼ੁਦਾ ਅਤੇ ਤੀਜੀ ਧਿਰ ਵੱਲੋਂ ਵਿਕਸਤ ਵਿਸ਼ੇਸ਼ਤਾਵਾਂ ਦੇ ਪੋਰਟਫੋਲੀਓ ਦੇ ਨਾਲ, PikPok ਉਨ੍ਹਾਂ ਗੇਮਾਂ ਨੂੰ ਮੁਹੱਈਆ ਕਰਦਾ ਹੈ ਜੋ ਸਾਰੇ ਤਰ੍ਹਾਂ ਦੇ ਵਰਤੋਂਕਾਰਾਂ ਨੂੰ ਪਿਕ-ਅੱਪ-ਐਂਡ-ਪਲੇ ਗੇਮਪਲੇਅ, ਉੱਚ-ਗੁਣਵੱਤਾ ਵਾਲੀ ਕਲਾ ਅਤੇ ਇਮਰਸਿਵ ਆਡੀਓ ਡਿਜ਼ਾਈਨ ਕਰਕੇ ਖਿੱਚਦਾ ਹੈ ਜੋ ਵਧੀਆ ਖੇਡ ਤਜਰਬੇ ਮੁਹੱਈਆ ਕਰਦੇ ਹਨ। PikPok ਨੇ ਮਲਟੀਪਲ ਕ੍ਰਿਟੀਕਲੀ ਅਤੇ ਵਪਾਰਕ ਤੌਰ 'ਤੇ ਸਫ਼ਲ ਗੇਮਾਂ ਨੂੰ ਲਾਂਚ ਕੀਤਾ ਜਿਸ ਵਿੱਚ ਪ੍ਰਸਿੱਧ Flick Kick® ਸਿਰੀਜ਼, BAFTA ਦਵਾਰਾ ਨਾਮਜ਼ਦ Super Monsters Ate My Condo™, Into the Dead®, Shatter® ਅਤੇ ਹੋਰ ਗੇਮਾਂ ਸ਼ਾਮਲ ਹਨ। ਕੁੱਝ ਪਲ ਕੱਢੋ ਅਤੇ PikPok ਵਿੱਚੋਂ ਕੋਈ ਗੇਮ ਖੇਡੋ।
Spry Fox ਬਾਰੇ
Spry Fox ਲਗਭਗ 10 ਸਾਲ ਪੁਰਾਣੀ ਇੱਕ 18 ਲੋਕਾਂ ਵਾਲੀ ਕੰਪਨੀ ਹੈ, ਜਿਸਨੇ 15 ਵੱਖਰੀਆਂ ਗੇਮਾਂ ਨੂੰ ਲਾਂਚ ਕੀਤਾ ਹੈ, ਜਿਸ ਵਿੱਚ ਅਵਾਰਡ ਜਿੱਤਣ ਵਾਲੀਆਂ Alphabear, Triple Town ਅਤੇ Realm of the Mad God ਸ਼ਾਮਲ ਹਨ ਅਤੇ ਇਹ ਮੂਲ, ਪੇਸ਼ਾਵਰ-ਸਮਾਜਿਕ ਗੇਮਾਂ ਦੇ ਮਾਹਰ ਹਨ ਜੋ ਕਿ ਦੁਨੀਆ ਨੂੰ ਇੱਕ ਖੁਸ਼ਹਾਲ ਜਗ੍ਹਾ ਬਣਾਉਂਦੀਆਂ ਹਨ।
ZeptoLab ਬਾਰੇ
ZeptoLab ਇੱਕ ਸੰਸਾਰ-ਪੱਧਰੀ ਕੰਪਨੀ ਹੈ ਜੋ ਕਿ ਕਾਢਾਂ ਨਾਲ ਭਰੀਆਂ ਅਤੇ ਆਪਣੀ ਸ਼ਾਨਦਾਰ ਗੁਣਵੱਤਾ ਨਾਲ ਸ਼ਿੰਗਾਰੀਆ ਮਜ਼ੇਦਾਰ ਗੇਮਾਂ ਬਣਾਉਂਦੀ ਹੈ। ਉਹਨਾਂ ਦੀਆਂ 1.2 ਬਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀਆਂ Cut the Rope ਗੇਮਾਂ ਦੀ ਸਫਲਤਾ ਤੋਂ ਬਾਅਦ, ਕੰਪਨੀ ਨੇ King of Thieves ਅਤੇ C.A.T.S.: Crash Arena Turbo Stars ਨੂੰ ਰਿਲੀਜ਼ ਕੀਤਾ, ਵਿਸ਼ਾਲ ਮਲਟੀਪਲੇਅਰ ਮੋਬਾਈਲ ਟਾਈਲਾਂ ਜਿਨ੍ਹਾਂ ਨੂੰ ਸੰਯੁਕਤ ਤੌਰ 'ਤੇ 200 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ। 2017 ਵਿੱਚ, C.A.T.S. ਨੇ Google Play ਵਿੱਚ ਸਾਲ ਦੀ ਵਧੀਆ ਗੇਮ ਦਾ ਅਵਾਰਡ ਜਿੱਤਿਆ ਅਤੇ ਉਸਦਾ ਨਾਮ Apple ਐਪ ਸਟੋਰ ਦੀਆਂ ਉੱਤਮ ਗੇਮਾਂ ਦੀ ਲਿਸਟ ਵਿੱਚ ਆਇਆ।
Zynga ਬਾਰੇ
2007 ਵਿੱਚ ਇਸਦੀ ਸਥਾਪਨਾ ਤੋਂ ਬਾਅਦ, Zynga ਦਾ ਮਨੋਰਥ ਦੁਨੀਆ ਨੂੰ ਗੇਮਾਂ ਰਾਹੀਂ ਕਨੈਕਟ ਕਰਨ ਦਾ ਰਿਹਾ ਹੈ। ਹੁਣ ਤੱਕ, 1 ਬਿਲੀਅਨ ਤੋਂ ਵੱਧ ਲੋਕਾਂ ਨੇ Zynga ਦੀਆਂ ਗੇਮਾਂ ਨੂੰ ਵੈੱਬ ਅਤੇ ਮੋਬਾਇਲ ਉੱਤੇ ਖੇਡਿਆ ਹੈ, ਜਿਸ ਵਿੱਚ FarmVille™, Zynga Poker™, Words With Friends™, Hit it Rich! ਸ਼ਾਮਲ ਹਨ। ™ Slots ਅਤੇ CSR Racing ™. Zynga ਦੀਆਂ ਗੇਮਾਂ ਕਈ ਸੰਸਾਰਕ ਪਲੇਟਫਾਰਮਾਂ ਉੱਤੇ ਉਪਲਬਧ ਹਨ ਜਿਸ ਵਿੱਚ Apple iOS, Google Android ਅਤੇ Facebook ਸ਼ਾਮਲ ਹਨ। ਕੰਪਨੀ ਦਾ ਮੁੱਖ ਦਫ਼ਤਰ ਸੈਨ ਫ੍ਰਾਂਸਿਸਕ, ਕੈਲੀਫ਼ੋਰਨਿਆ ਵਿਖੇ ਹੈ ਅਤੇ ਅਮਰੀਕਾ, ਕੈਨੇਡਾ, ਯੂ.ਕੇ., ਆਇਰਲੈਂਡ, ਭਾਰਤ, ਤੁਰਕੀ ਅਤੇ ਫਿੰਨਲੈਂਡ ਵਿੱਚ ਕਈ ਵਧੀਕ ਦਫ਼ਤਰ ਹਨ।
Back To News