Introducing Visual Search

Beginning this week, we're testing a new way to search for products on Amazon right from the Snapchat camera. We'll be rolling it out slowly, but we wanted to announce it to everyone at the same time.
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ, ਅਸੀਂ ਸਿੱਧਾ Snapchat ਕੈਮਰੇ ਤੋਂ Amazon 'ਤੇ ਉਤਪਾਦਾਂ ਦੀ ਖੋਜ ਕਰਨ ਦੇ ਨਵੇਂ ਤਰੀਕੇ ਜਾਂਚ ਕਰ ਰਹੇ ਹਾਂ। ਅਸੀਂ ਇਸਨੂੰ ਹੌਲੀ-ਹੌਲੀ ਪੇਸ਼ ਕਰਾਂਗੇ, ਪਰ ਅਸੀਂ ਇਸ ਦਾ ਐਲਾਨ ਸਾਰਿਆਂ ਲਈ ਇੱਕੋ ਸਮੇਂ 'ਤੇ ਕਰਨਾ ਚਾਹੁੰਦੇ ਸੀ।
ਇਹ ਵਰਤਣ ਵਿੱਚ ਬਹੁਤ ਹੀ ਸੌਖਾ ਹੈ। ਬੱਸ ਸਧਾਰਨ ਤਰੀਕੇ ਨਾਲ ਆਪਣੇ Snapchat ਕੈਮਰੇ ਨੂੰ ਭੌਤਿਕ ਉਤਪਾਦ ਜਾਂ ਬਾਰਕੋਡ 'ਤੇ ਕੇਂਦ੍ਰਿਤ ਕਰੋ ਅਤੇ ਸ਼ੁਰੂਆਤ ਕਰਨ ਲਈ ਕੈਮਰਾ ਸਕ੍ਰੀਨ 'ਤੇ ਉਂਗਲ ਦੱਬਕੇ ਰੱਖੋ।
ਕੋਈ ਆਇਟਮ ਜਾਂ ਬਾਰਕੋਡ ਦੀ ਪਛਾਣ ਹੋ ਜਾਣ 'ਤੇ ਇੱਕ Amazon ਕਾਰਡ ਸਕ੍ਰੀਨ 'ਤੇ ਦਿਖਾਈ ਦੇਵੇਗਾ, ਜਿਸ ਵਿੱਚ ਉਸ ਉਤਪਾਦ ਜਾਂ ਉਸਦੇ ਨਾਲ ਮਿਲਦੇ-ਜੁਲਦੇ ਉਤਪਾਦਾਂ ਦਾ ਲਿੰਕ ਦਿਖਾਈ ਦੇਵੇਗਾ ਜੋ ਕਿ Amazon 'ਤੇ ਉਪਲਬਧ ਹਨ। Amazon ਐਪ (ਜੇਕਰ ਤੁਸੀਂ ਉਸਨੂੰ ਆਪਣੇ ਫ਼ੋਨ ਵਿੱਚ ਸਥਾਪਤ ਕੀਤਾ ਹੋਇਆ ਹੈ) ਜਾਂ Amazon.com ਉੱਤੇ ਜਾਣ ਲਈ ਆਪਣੀ ਚੋਣ 'ਤੇ ਟੈਪ ਕਰੋ, ਜਿੱਥੇ ਤੁਸੀਂ ਆਪਣੀ ਖਰੀਦ ਨੂੰ ਪੂਰਾ ਕਰ ਸਕਦੇ ਹੋ ਜਾਂ ਬ੍ਰਾਊਜ਼ ਕਰਨਾ ਜਾਰੀ ਰੱਖ ਸਕਦੇ ਹੋ।
Snapchat ਹਮੇਸ਼ਾਂ ਤੋਂ ਹੀ ਗੱਲਬਾਤ ਕਰਨ ਦਾ ਇੱਕ ਤੇਜ਼ ਤਰੀਕਾ ਰਿਹਾ ਹੈ ਅਤੇ ਹੁਣ ਇਹ ਖਰੀਦਦਾਰੀ ਦਾ ਸਭ ਤੋਂ ਤੇਜ਼ ਤਰੀਕਾ ਹੈ।
ਸਨੈਪਾਂ ਦਾ ਮਜ਼ਾ ਲਓ!
Back To News