Introducing Memories

Memories is a new way to save Snaps and Stories on Snapchat. It’s a personal collection of your favorite moments that lives below the Camera screen. Just swipe up from the Camera to open Memories!
ਮੈਮਰੀਜ਼ ਇੱਕ ਨਵਾਂ ਤਰੀਕਾ ਹੈ ਸਨੈਪਸ ਅਤੇ ਸਟੋਰੀਜ਼ ਨੂੰ Snapchat ਤੇ ਸੇਵ ਕਰਨ ਲਈ। ਇਹ ਤੁਹਾਡੇ ਨਿਜੀ ਖਾਸ ਪਲਾਂ ਦਾ ਇਕੱਠ ਹੈ ਜੋ ਕਿ ਤੁਹਾਡੇ ਕੈਮਰਾ ਸਕ੍ਰੀਨ ਦਾ ਨਿੱਚੇ ਰਹਿੰਦਾ ਹੈ। ਸਿਰਫ ਕੈਮਰਾ ਤੋਂ ਸਵਾਇਪ ਅਪ ਕਰੋ ਮੈਮਰੀਜ਼ ਨੂੰ ਖੋਲ੍ਹਣ ਲਈ!
ਕੀਵਰਡ ਜਿਵੇਂ “dog” ਜਾਂ “Hawaii” ਟਾਇਪ ਕਰਨ ਤੇ ਸੈਕਿੰਡਸ੍ ਦੇ ਵਿੱਚ ਤੁਸੀਂ ਉਸ ਸਨੈਪ ਜਾਂ ਸਟੋਰੀ ਨੂੰ ਲੱਭ ਸਕੋਗੇ ਜਿਸਨੂੰ ਤੁਸੀਂ ਦੇਖਣਾ ਚਾਹੁੰਦੇ ਹੋ- ਉਸ ਤਰੀਕੇ ਨਾਲ ਤੁਸੀਂ ਸਰਚ ਕਰਨ ਵਿੱਚ ਘੱਟ ਸਮਾਂ ਲਗਾਓਗੇ ਅਤੇ ਆਪਣੀਆਂ ਮੈਮਰੀਜ਼ ਦਾ ਅਨੰਦ ਲੈਣ ਵਿੱਚ ਜ਼ਿਆਦਾ।
ਮੈਮਰੀਜ਼ ਦੀ ਮਦਦ ਨਾਲ ਤੁਹਾਡੇ ਦਵਾਰਾ ਲਿੱਤੀਆਂ ਸਨੈਪਸ ਵਿੱਚੋਂ ਤੁਸੀਂ ਨਵੀਆਂ ਸਟੋਰੀਜ਼ ਬਣਾ ਸਕਦੇ ਹੋ, ਜਾਂ ਫਿਰ ਅਲੱਗ-ਅਲੱਗ ਸਟੋਰੀਜ਼ ਨੂੰ ਜੋੜ ਕੇ ਇੱਕ ਵੱਡਾ ਬਿਰਤਾਂਤ ਵੀ ਤਿਆਰ ਕਰ ਸਕਦੇ ਹੋ। ਕੁਝ ਪੁਰਾਣੀਆਂ ਸਨੈਪਸ ਲੱਭ ਕੇ ਸਾਲਗਿਰਾ ਜਾਂ ਜਨਮਦਿਨ ਮਨਾਉਣ ਵਿੱਚਅਤੇ ਉਹਨਾਂ ਨੂੰ ਇੱਕ ਨਵੇਂ ਸਟੋਰੀ ਦੇ ਵਿੱਚ ਜੋੜ ਕੇ ਮਜ਼ਾ ਆਵੇਗਾ :)
ਅਸੀਂ ਇੱਕ ਨਵਾਂ ਤਰੀਕਾ ਵੀ ਲੱਭਿਆ ਹੈ ਸਨੈਪਸ ਨੂੰ ਮੈਮਰੀਜ਼ ਵਿੱਚੋਂ ਤੁਹਾਡੇ ਦੋਸਤਾਂ ਕੋਲ ਭੇਜਣ ਲਈ, ਜਾਂ ਫਿਰ ਉਹਨਾਂ ਨੂੰ ਤੁਹਾਡੀ ਸਟੋਰੀ ਵਿੱਚ ਪੋਸਟ ਕਰਨ ਲਈ। ਜੇਕਰ ਤੁਸੀਂ ਕੋਈ ਸਨੈਪ ਆਪਣੀ ਸਟੋਰੀ ਵਿੱਚ ਪਾਉਂਦੇ ਹੋ ਜਿਹੜੀ ਤੁਸੀਂ ਇੱਕ ਦਿਨ ਤੋਂ ਪਹਿਲਾਂ ਖਿੱਚੀ ਸੀ, ਉਹ ਇੱਕ ਫ੍ਰੇਮ ਦੇ ਵਿੱਚ ਦਿਖੇਗੀ ਤਾਂਕਿ ਹਰੇਕ ਨੂੰ ਪਤਾ ਲੱਗ ਸਕੇ ਕਿ ਉਹ ਪਾਸਟ ਵਿੱਚੋਂ ਹੈ।
ਸਾਨੂੰ ਇਹ ਅਹਿਸਾਸ ਹੋਇਆ ਕਿ ਸਨੈਪਚੈਟਰਜ਼ ਸੌਖਾ ਮਹਿਸੂਸ ਕਰਨਾ ਚਾਹੁੰਦੇ ਹਨ ਆਪਣੀ ਮੈਮਰੀਜ਼ ਨੂੰ ਦੋਸਤਾਂ ਨੂੰ ਦਿਖਾਉਂਦੇ ਹੋਏ ਜਦੋਂ ਉਹ ਇਕੱਠੇ ਹੈਂਗਆਉਟ ਕਰ ਰਹੇ ਹਨ, ਇਸ ਕਰਕੇ ਅਸੀ My Eyes Only ਨਾਲ ਸਨੈਪਸ ਅਤੇ ਸਟੋਰੀਜ਼ ਨੂੰ ਚਲਾਇਆ- ਅਤੇ ਉਹਨਾਂ ਕੋਝੇ ਪਲਾਂ ਤੋਂ ਬਚੋ ਜਦੋਂ ਕਈ ਦੋਸਤ ਕਿਸੇ ਸਨੈਪ ਤੇ ਸਟੰਬਲ ਕਰਦਾ ਹੈ ਜਿਹੜੀ ਤੁਹਾਡੀ ਲਈ ਹੀ।
ਸਨੈਪਚੈਟ ਨੇ ਮੈਮਰੀਜ਼ ਨੂੰ ਬੈਕਅਪ ਕੀਤਾ ਹੈ। ਅਸੀਂ ਤੁਹਾਡੇ ਕੈਮਰਾ ਰੋਲ ਵਿੱਚੋਂ ਫੋਟੋਸ ਅਤੇ ਵੀਡੀਓਜ਼ ਨੂੰ ਬੈਕਅਪ ਨਹੀਂ ਕਰਾਂਗੇ, ਜਦੋਂ ਤੱਕ ਉਹਨਾਂ ਵਿੱਚੋਂ ਕੋਈ ਨਵੀਂ ਸਟੋਰੀ ਲਈ ਨਹੀਂ ਵਰਤੋਗੇ ਜਾਂ ਉਸਨੂੰMy Eyes Only ਵਿੱਚ ਐਡ ਨਹੀਂ ਕਰੋਗੇ। ਉਸ ਦੌਰਾਨ, ਅਸੀਂ ਉਹੀ ਫੋਟੋ ਜਾਂ ਵੀਡੀਓ ਨੂੰ ਬੈਕਅਪ ਕਰਾਂਗੇ ਜਿਸਦੇ ਤੁਸੀਂ ਇਸਤੇਮਾਲ ਕੀਤਾ ਹੈ।
ਅਸੀਂ ਚੁਣੇ ਹੋਏ ਤੌਰ ਤੇ ਮੈਮਰੀਜ਼ ਨੂੰ ਰੋਲ ਆਉਟ ਕਰਾਂਗੇ ਅਗਲੇ ਮਹੀਨੇ ਤੱਕ- ਇਹ ਸਾਡੀ ਸਰਵਿਸ ਦਾ ਬਹੁਤ ਵੱਡਾ ਬਦਲਾਵ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਠੀਕ ਤਰ੍ਹਾਂ ਚੱਲੇ ! ਤੁਹਾਨੂੰ ਸਨੈਪਚੈਟ ਟੀਮ ਤੋਂ ਇੱਕ ਚੈਟ ਮਿਲੇਗਾ ਜਦੋਂ ਮੈਮਰੀਜ਼ ਇਸਤੇਮਾਲ ਕਰਨ ਲਈ ਤਿਆਰ ਹੋ ਜਾਣਗੀਆਂ।
Back To News