SPS 2021: New AR Tools and Camera Experiences for Snapchatters, Creators, and Businesses

With our partners and the Lens Creator community, we’re working to build a smarter and more powerful Snapchat Camera--transforming how we interact with the world through immersive AR experiences. Today we’re introducing new AR tools and camera experiences across the Snap AR ecosystem.
ਸਾਡੇ ਹਿੱਸੇਦਾਰਾਂ ਅਤੇ ਲੈਂਜ਼ ਰਚਨਾਕਾਰ ਭਾਈਚਾਰੇ ਨਾਲ਼, ਅਸੀਂ ਸਮਝਦਾਰ ਅਤੇ ਸ਼ਕਤੀਸ਼ਾਲੀ Snapchat ਕੈਮਰਾ ਬਣਾਉਣ ਉੱਤੇ ਕੰਮ ਕਰ ਰਹੇ ਹਾਂ-- ਇਹ ਬਦਲ਼ਦੇ ਹੋਏ ਕਿ ਅਸੀਂ ਡੁੰਘੇ AR ਤਜ਼ਰਬਿਆਂ ਨਾਲ਼ ਕਿਵੇਂ ਦੁਨੀਆਂ ਨਾਲ਼ ਗੱਲਬਾਤ ਕਰਦੇ ਹਾਂ।
ਅੱਜ ਅਸੀਂ Snap AR ਵਾਤਾਵਰਣ ਪ੍ਰਣਾਲੀ ਦੇ ਪਾਰ ਨਵੇਂ AR ਸੰਦਾਂ ਅਤੇ ਕੈਮਰਾ ਤਜ਼ਰਬਿਆਂ ਦੀ ਪੇਸ਼ਕਸ਼ ਕਰ ਰਹੇ ਹਾਂ।
ਸਕੈਨ ਅਤੇ ਕੈਮਰਾ ਸ਼ਾਰਟਕੱਟਾਂ
ਸਕੈਨ ਨਾਲ਼, ਤੁਸੀਂ ਲੱਖਾਂ ਲੈਂਜ਼ਾਂ ਨੂੰ ਤੇਜ਼ ਅਤੇ ਸੌਖੇ ਤਰੀਕੇ ਨਾਲ ਲੱਭ ਸਕਦੇ ਹੋ - ਕੈਮਰੇ ਨਾਲ! ਅੱਜ, ਅਸੀਂ ਸਕੈਨ ਬਟਨ ਦਾ ਅੱਗਾ ਅਤੇ ਕੇਂਦਰ ਲਿਆ ਰਹੇ ਹਾਂ, ਇਸ ਨੂੰ Snapchat ਦੀ ਮੁੱਖ ਕੈਮਰਾ ਸਕ੍ਰੀਨ ਤੇ ਰੱਖਦੇ ਹੋਏ, ਰਚਨਾਕਾਰਾਂ ਅਤੇ ਹਿੱਸੇਦਾਰਾਂ ਤੋਂ ਮਜ਼ੇਦਾਰ ਅਤੇ ਜਾਣਕਾਰੀ ਦੇਣ ਵਾਲੇ ਲੈਂਜ਼ ਲੱਭਣਾ ਸੌਖਾ ਬਣਾ ਦਿੱਤਾ ਹੈ। ਇਹ ਲੈਂਜ਼ ਤੁਹਾਨੂੰ ਸੈਂਕੜੇ ਕੁੱਤਿਆਂ ਦੀ ਕਿਸਮਾਂ ਨੂੰ ਪਛਾਣਨ, 600,000 ਪੌਦਿਆਂ ਅਤੇ ਰੁੱਖਾਂ ਨੂੰ ਪਛਾਣਨ, ਅਤੇ ਲੱਖਾਂ ਗਾਣਿਆਂ ਅਤੇ ਉਤਪਾਦਾਂ ਨੂੰ ਪਛਾਣਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ।
ਅਸੀਂ ਸਕੈਨ ਵਿੱਚ ਲਗਾਤਾਰ ਸਿਆਣਪ ਦੀਆਂ ਨਵੀਆਂ ਸ਼੍ਰੇਣੀਆਂ ਨੂੰ ਜੋੜ ਰਹੇ ਹਾਂ, ਜਿਵੇਂ ਫੈਸ਼ਨ ਅਤੇ ਭੋਜਨ। ਜਦੋਂ ਤੁਸੀਂ ਕਿਸੇ ਦੋਸਤ ਦੇ ਪਹਿਰਾਵੇ ਨੂੰ ਸਕੈਨ ਕਰਦੇ ਹੋ ਤਾਂ ਸਕ੍ਰੀਨਸ਼ੌਪ ਸੈਂਕੜੇ ਬ੍ਰਾਂਡਾਂ ਤੋਂ ਖਰੀਦਦਾਰੀ ਦੀਆਂ ਸਿਫਾਰਸ਼ਾਂ ਦਿੰਦਾ ਹੈ। ਸਕ੍ਰੀਨਸ਼ੋਪ ਨਾਲ਼ ਸਕੈਨ ਕਰਨ ਲਈ ਤੁਸੀਂ ਯਾਦਾਂ ਵਿੱਚੋਂ ਇੱਕ ਫੋਟੋ ਨੂੰ ਚੁਣ ਵੀ ਸਕਦੇ ਹੋ। ਇਹ ਇੰਞ ਲਗਦਾ ਹੈ ਕਿ ਜਿਵੇਂ ਤੁਹਾਡੇ ਕੈਮਰਾ ਵਿੱਚ ਹੀ ਨਿਜੀ ਦੁਕਾਨਦਾਰ ਹੋਵੇ, ਅਤੇ ਇਹ ਅੱਜ ਤੋਂ ਰੋਲ ਆਉਟ ਹੋਵੇਗਾ।
ਜਲਦ ਹੀ, Allrecipes ਤੁਹਾਡੇ Snapchat ਕੈਮਰੇ ਦੁਆਰਾ ਵੇਖਾਈ ਗਈ ਸਮੱਗਰੀ ਦੇ ਅਧਾਰ ਤੇ ਪਕਵਾਨਾਂ ਦੀ ਸਿਫਾਰਸ਼ ਕਰਨਗੇ। ਇਸ ਲਈ ਜੇ ਤੁਹਾਡੇ ਕੋਲ ਪੱਕਾ ਐਵੋਕਾਡੋ ਹੈ, ਤਾਂ ਇਸ ਨੂੰ ਸਕੈਨ ਕਰੋ! Snapchat ਕੈਮਰਾ ਨੂੰ ਵਰਤ ਕੇ, ਸੰਪੂਰਨ ਗੁਆਕੋਮੋਲ ਵਿਅੰਜਨ ਦੇ ਸੁਝਾਅ ਇਕ ਟੈਪ ਦੂਰ ਹਨ।
ਅਸੀਂ ਕੈਮਰਾ ਸ਼ਾਰਟਕੱਟਾਂ ਦੀ ਵੀ ਪੇਸ਼ਕਸ਼ ਕਰ ਰਹੇ ਹਾਂ, ਰਚਨਾਕਾਰ ਸੰਦਾਂ ਦੇ ਨਵੇਂ ਸੰਜੋਗ ਜਿਸ ਨਾਲ ਤੁਸੀਂ ਉਹਨਾਂ ਪਲਾਂ ਨੂੰ ਕੈਪਚਰ ਕਰਨਾ ਸੌਖਾ ਬਣਾਉਂਦੇ ਹੋ ਜਿਨ੍ਹਾਂ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ। ਤੁਹਾਡੇ ਕੈਮਰੇ ਦੇ ਦ੍ਰਿਸ਼ਟੀਕੋਣ ਤੇ ਆਧਾਰਿਤ, Snapchat ਸੰਬੰਧਤ ਕੈਮਰਾਂ ਢੰਗਾਂ, ਲੈਂਜ਼ਾਂ ਅਤੇ ਸਾਊਂਡਟ੍ਰੈਕਾਂ ਦਾ ਸੁਝਾਅ ਦਵੇਗਾ। ਕੈਮਰਾ ਸ਼ਾਰਟਕੱਟਾਂ ਅੱਜ ਰੋਲ ਆਉਟ ਹੋਣੀਆਂ ਸ਼ੁਰੂ ਹੋਣਗੀਆਂ।
ਲੈਂਜ਼ ਸਟੂਡੀਓ
ਲੈਂਜ਼ ਸਟੂਡੀਓ ਸਾਡੀ ਸ਼ਕਤੀਸ਼ਾਲੀ, ਮੁਫਤ ਡੈਸਕਟਾਪ ਐਪਲੀਕੇਸ਼ਨ ਹੈ ਜੋ ਕਿਸੇ ਵੀ ਰਚਨਾਕਾਰ, ਵਿਕਾਸਕਰਤਾ ਜਾਂ ਕਾਰੋਬਾਰ ਨੂੰ ਆਪਣੀਆਂ ਤਕਨੀਕੀ ਅਤੇ ਰਚਨਾਤਮਕ ਯੋਗਤਾਵਾਂ ਨੂੰ ਜੋੜਨ, ਪ੍ਰਕਾਸ਼ਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸਹਾਇਕ ਹੈ। ਅੱਜ,ਅਸੀਂ ਨਵੇਂ ਸੰਦਾਂ ਨਾਲ ਲੈਂਜ਼ ਸਟੂਡੀਓ ਨੂੰ ਅਪਡੇਟ ਕਰ ਰਹੇ ਹਾਂ ਜੋ ਲੋਕਾਂ ਨੂੰ ਗੇਮਿੰਗ, ਸਿੱਖਿਆ, ਖਰੀਦਦਾਰੀ ਅਤੇ ਹੋਰ ਵੀ ਬਹੁਤ ਸਾਰੇ ਨਵੀਨਤਾਕਾਰੀ ਲੈਂਜ਼ਾਂ ਦਾ ਨਿਰਮਾਣ ਕਰਨ ਲਈ ਸਮਰੱਥ ਕਰਦੇ ਹਨ।
ਸੰਬੰਧਿਤ ਲੈਂਜ਼ਾਂ ਦੋਸਤਾਂ ਨੂੰ AR ਨਾਲ਼ ਮਿਲ ਕੇ ਗੱਲਬਾਤ ਕਰਨ ਦਿੰਦੇ ਹਨ। ਸਾਂਝੀ ਸਥਿਤੀ ਨਾਲ਼, ਅਸਲ-ਸਮੇਂ ਦੀ ਪ੍ਰਤਿਕ੍ਰਿਆ ਅਤੇ ਸਹਿ-ਅਧਾਰਤ ਸੈਸ਼ਨਾਂ ਦੇ ਨਾਲ, ਤੁਸੀਂ ਚੈਟ ਕਰ ਸਕਦੇ ਹੋ, ਖੇਡ ਸਕਦੇ ਹੋ ਅਤੇ ਇਹ ਬਣਾ ਸਕਦੇ ਹੋ ਕਿ ਕੀ ਤੁਸੀਂ ਇਕੋ ਕਮਰੇ ਵਿੱਚ ਹੋ ਜਾਂ ਦੁਨੀਆ ਭਰ ਵਿੱਚ।
3 ਡੀ ਬਾਡੀ ਮੇਸ਼, ਕਲੌਥ ਸਿਮੂਲੇਸ਼ਨ, ਅਤੇ ਵਿਜ਼ੂਅਲ ਇਫੈਕਟਸ ਐਡੀਟਰ AR ਦੀ ਦਿੱਖ ਬਣਾਉਂਦੇ ਹਨ ਅਤੇ ਪਹਿਲਾਂ ਨਾਲੋਂ ਵਧੇਰੇ ਯਥਾਰਥਵਾਦੀ ਢੰਗ ਨਾਲ ਅੱਗੇ ਵਧਦੇ ਹਨ ਤਾਂ ਕਿ ਵਰਚੁਅਲ ਕੱਪੜੇ ਬਹੁਤ ਵਧੀਆ ਦਿਖਾਈ ਦੇਣ, ਜੋ ਤੁਹਾਨੂੰ ਪੂਰੀ ਤਰ੍ਹਾਂ ਕਸਟਮ ਲੁੱਕ ਬਣਾਉਣ ਦੀ ਆਗਿਆ ਦਿੰਦੇ ਹਨ।
SnapML ਹੁਣ ਰਚਨਾਕਾਰਾਂ ਨੂੰ ਆਪਣੇ ਖੁਦ ਦੇ ਕਸਟਮ ML ਮਾਡਲਾਂ ਨੂੰ ਆਯਾਤ ਕਰਨ ਦੇ ਯੋਗ ਬਣਾਉਂਦਾ ਹੈ ਜੋ ਆਡੀਓ ਦਾ ਵਿਸ਼ਲੇਸ਼ਣ ਅਤੇ ਨਿਰਮਾਣ ਕਰਦੇ ਹਨ, ਤਾਂ ਜੋ ਲੈਂਜ਼ ਆਵਾਜ਼ ਦਾ ਜਵਾਬ ਦੇ ਸਕੇ।
ਵਿਜ਼ੂਅਲ ਵਰਗੀਕਰਣ ਸਕੈਨ ਦੀ ਸ਼ਕਤੀ ਨੂੰ ਲੈਂਜ਼ ਸਟੂਡੀਓ ਵਿੱਚ ਲਿਆਉਂਦਾ ਹੈ, ਰਚਨਾਕਾਰਾਂ ਨੂੰ ਲੈਂਜ਼ ਬਣਾਉਣ ਦੀ ਆਗਿਆ ਦਿੰਦਾ ਹੈ ਜੋ 500 ਤੋਂ ਵੱਧ ਸ਼੍ਰੇਣੀਆਂ ਦੀਆਂ ਵਸਤੂਆਂ ਨੂੰ ਸਮਝਦੇ ਹਨ।
ਲੈਂਜ਼ ਵਿਸ਼ਲੇਸ਼ਣ ਰਚਨਾਕਾਰਾਂ ਨੂੰ ਉਹ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸਦੀ ਉਨ੍ਹਾਂ ਨੂੰ ਹੋਰ ਵਧੇਰੇ ਦਿਲਚਸਪ ਅਤੇ ਮਨੋਰੰਜਨ ਵਾਲੇ ਤਜ਼ੁਰਬੇ ਬਣਾਉਣ ਲਈ ਲੋੜ ਹੁੰਦੀ ਹੈ। ਅਗਿਆਤ ਅਤੇ ਇਕੱਤਰ ਕੀਤੇ ਅੰਕੜੇ ਸਾਡੇ ਭਾਈਚਾਰੇ ਦੀ ਗੋਪਨੀਯਤਾ ਨੂੰ ਬਚਾਉਂਦੇ ਹੋਏ ਅਮੀਰ ਅਤੇ ਵਿਸਤ੍ਰਿਤ ਸਮਝ ਲੈ ਕੇ ਆਉਂਦੇ ਹਨ ਜਿਸ ਨਾਲ਼ ਤੁਹਾਨੂੰ ਆਪਣੇ ਦਰਸ਼ਕਾਂ ਤੋਂ ਸਿੱਖਣ ਵਿੱਚ ਮਦਦ ਮਿਲੇ ਅਤੇ ਵਧੀਆ ਲੈਂਜ਼ ਬਣ ਸਕਣ।
ਡਾਉਨਲੋਡ ਕਰੋ ਅਤੇ ਲੈਂਜ਼ ਸਟੂਡੀਓ ਨਾਲ਼ ਬਣਾਉਣਾ ਸ਼ੁਰੂ ਕਰੋ। AR Try-On ਅਤੇ ਵਪਾਰਕ ਹੱਲ
ਅਸੀਂ ਆਪਣੇ ਫੈਸ਼ਨ ਹਿੱਸੇਦਾਰਾਂ ਨਾਲ਼ ਮਿਲ ਕੇ AR try-on ਤਜ਼ਰਬਿਆਂ ਦੀ ਪੇਸ਼ਕਸ਼ ਕਰ ਰਹੇ ਹਾਂ, Snapchat ਕੈਮਰਾ ਦਵਾਰਾ Snapchatters ਨੂੰ ਵਪਾਰ ਦੇ ਨਾਲ਼ ਲਿਆ ਰਹੇ ਹਾਂ ਜਿਨ੍ਹਾਂ ਦੀ ਉਹ ਚਿੰਤਾ ਕਰਦੇ ਹਨ। FARFETCH 3D ਬਾਡੀ ਮੇਸ਼ ਦੀ ਵਰਤੋਂ ਕਰਕੇ ਇੱਕ ਡੁੰਘਾ ਖਰੀਦਦਾਰੀ ਤਜ਼ਰਬਾ ਅਤੇ ਵੌਇਸ-ਸਮਰੱਥ ਨਿਯੰਤਰਣ ਪ੍ਰਦਾਨ ਕਰਦਾ ਹੈ, ਇਸ ਲਈ ਤੁਸੀਂ ਉਨ੍ਹਾਂ ਇਕਾਈਆਂ ਬਾਰੇ ਪੁੱਛ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਬ੍ਰਾਊਜ਼ ਕਰਨਾ ਚਾਹੁੰਦੇ ਹੋ ਅਤੇ ਤੁਰੰਤ AR ਨਾਲ ਅਜ਼ਮਾ ਸਕਦੇ ਹੋ। ਇਹ try-on ਅਤੇ ਖਰੀਦਦਾਰੀ ਨੂੰ ਮਜ਼ੇਦਾਰ, ਤੇਜ਼ ਅਤੇ ਅਸਾਨ ਬਣਾਉਂਦਾ ਹੈ!
Prada ਸਾਡੀ ਨਵੀਂ ਇਸ਼ਾਰੇ ਦੀ ਪਛਾਣ ਦੀਆਂ ਸਮਰੱਥਾਵਾਂ ਵਿੱਚ ਟੈਪਿੰਗ ਕਰ ਰਿਹਾ ਹੈ, ਜਦੋਂ ਤੁਸੀਂ ਕਿਸੇ ਹੋਰ ਚੀਜ਼ ਜਾਂ ਰੰਗ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ Snapchat ਤੇ ਸੰਕੇਤ ਦਿੰਦਾ ਹੈ ਤਾਂ ਜੋ ਤੁਸੀਂ ਆਪਣੀ ਅਲਮਾਰੀ ਵਿੱਚ ਸੰਪੂਰਨ ਨਵਾਂ ਜੋੜ ਲੱਭ ਸਕੋ। ਬ੍ਰਾਂਡ ਅਤੇ ਕਾਰੋਬਾਰ ਸਾਡੇ Snapchat ਕੈਮਰੇ ਦੁਆਰਾ ਕੀਮਤੀ, ਸਕੇਲੇਬਲ ਹੱਲ ਕੱਢ ਸਕਦੇ ਹਨ। ਅਸੀਂ API- ਸਮਰਥਿਤ ਲੈਂਜ਼ਾਂ ਦੀ ਪੇਸ਼ਕਸ਼ ਕਰ ਰਹੇ ਹਾਂ ਤਾਂ ਕਿ ਕਾਰੋਬਾਰ ਗਤੀਸ਼ੀਲ ਅਤੇ ਸਵੈਚਾਲਿਤ ਢੰਗਾਂ ਵਿੱਚ ਟੈਪ ਕਰ ਸਕਣ ਜਿਸ ਨਾਲ਼ ਉਹਨਾਂ ਦੇ AR ਵਿੱਚ ਬਿਨ੍ਹਾਂ ਵਾਧੂ ਕੰਮ ਦੇ ਅਸਲ ਸਮੇਂ ਦੀ ਸਮੱਗਰੀ ਨੂੰ ਫੀਚਰ ਕੀਤਾ ਜਾਵੇ। ਸਾਡੀ Perfect Corp ਨਾਲ਼ ਹਿੱਸੇਦਾਰੀ ਦਵਾਰਾ, Estée Lauder ਕੰਪਨੀਆਂ ਵਪਾਰ ਮੈਨੇਜਰ ਵਿੱਚ ਸਾਡੇ API ਦੁਆਰਾ ਆਪਣੇ ਉਤਪਾਦ ਕੈਟਾਲਾਗ ਨੂੰ ਏਕੀਕ੍ਰਿਤ ਕਰਨ ਵਾਲੀਆਂ ਸਭ ਤੋਂ ਪਹਿਲਾਂ ਸ਼ਾਮਲ ਹੋਣਗੀਆਂ, ਨਵੇਂ ਗਤੀਸ਼ੀਲ ਸ਼ਾਪਿੰਗ ਲੈਂਜ਼ ਬਣਾਉਣਾ ਅਤੇ ਪ੍ਰਕਾਸ਼ਤ ਕਰਨਾ ਸੌਖਾ ਬਣਾਉਣਾ ਜਿਸ ਵਿੱਚ ਕੀਮਤ, ਉਪਲਬਧਤਾ ਅਤੇ ਖਰੀਦਾਰੀ ਦਾ ਤਰੀਕਾ ਸ਼ਾਮਲ ਹੈ। ਬ੍ਰਾਂਡ ਜਿਵੇਂ ਕਿ M·A·C Cosmetics, AR ਖਰੀਦਦਾਰੀ ਵਿਸ਼ਲੇਸ਼ਣ ਨਾਲ਼ ਇਹ ਸਿੱਖ ਸਕਦੇ ਹਨ ਕਿ ਕਿਹੜੀਆਂ ਇਕਾਈਆਂ, ਰੰਗ ਅਤੇ ਸਟਾਈਲਾਂ ਵਿੱਚ ਉਹਨਾਂ ਦੇ ਗਾਹਕਾਂ ਦੀ ਦਿਲਚਸਪੀ ਹੈ।
API-ਸਮਰਥਿਤ ਖਰੀਦਦਾਰੀ ਲੈਂਜ਼ ਦੇ ਇਲਾਵਾ, ਅਸੀਂ ਲੈਜ਼ ਵਿੱਚ ਅਸਲ ਸਮੇਂ ਦੀ ਸਮਗਰੀ ਲਿਆਉਣ ਲਈ ਚੋਣਵੇਂ ਹਿੱਸੇਦਾਰਾਂ ਨਾਲ਼ ਕੰਮ ਕਰ ਰਹੇ ਹਾਂ। ਅੱਜ ਤੋਂ ਸ਼ੁਰੂਆਤ ਕਰਦੇ ਹੋਏ, Major League Baseball ਲਾਈਵ ਗੇਮਾਂ ਵਿੱਚੋਂ ਅੰਕੜਿਆਂ ਨੂੰ ਸਿੱਧਾ ਲੈਂਜ਼ਾਂ ਵਿੱਚ ਲਿਆਉਂਦਾ ਹੈ। ਉਨ੍ਹਾਂ ਦਾ ਅਧਿਕਾਰਤ ਡੇਟਾ ਪਾਰਟਨਰ Sportradar ਅਸਲ ਸਮੇਂ ਦੇ ਸਕੋਰ ਪ੍ਰਦਾਨ ਕਰਦਾ ਹੈ ਜੋ ਤੁਹਾਡੀਆਂ ਕਹਾਣੀਆਂ ਦਾ ਹਿੱਸਾ ਬਣਦਾ ਹੈ ਜਦੋਂ ਤੁਸੀਂ ਦੋਸਤਾਂ ਨਾਲ਼ ਗੇਮ-ਜੇਤੂ ਦੌੜਾਂ ਦੇ ਪਲਾਂ ਦਾ ਜਸ਼ਨ ਮਨਾਉਂਦੇ ਹੋ।
ਕਾਰੋਬਾਰਾਂ ਲਈ ਜਨਤਕ ਪਰੋਫਾਈਲ ਹੁਣ ਬ੍ਰਾਂਡਾਂ ਨੂੰ ਤੁਹਾਡੇ ਲੈਂਜ਼, ਹਾਈਲਾਈਟਾਂ ਅਤੇ ਕਹਾਣੀਆਂ ਨੂੰ ਪ੍ਰਦਰਸ਼ਤ ਕਰਨ ਲਈ Snapchat ਤੇ ਸਥਾਈ ਮੌਜੂਦਗੀ ਸਥਾਪਤ ਕਰਨ ਦਿੰਦੇ ਹਨ। ਬ੍ਰਾਂਡਾਂ Snapchat ਨੂੰ ਵਿਕਰੀ ਦੇ ਨਵੇਂ ਬਿੰਦੂ ਦੇ ਵਿੱਚ ਬਦਲ਼ ਕੇ ਬ੍ਰਾਊਜ਼ਿੰਗ, try-on ਅਤੇ ਦੁਕਾਨਾਂ ਤੋਂ ਖਰੀਦਣ ਦੇ ਯੋਗ ਕਰ ਸਕਦੇ ਹਨ,
ਸਾਡੇ ਨਵੇਂ ਰਚਨਾਕਾਰ ਬਜ਼ਾਰ ਦੇ ਨਾਲ਼, ਬ੍ਰਾਂਡ ਅਤੇ ਹਿੱਸੇਦਾਰ ਪ੍ਰਮਾਣਿਤ ਰਚਨਾਕਾਰਾਂ ਨੂੰ ਲੱਭਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਸਾਡੇ ਸਵੈ-ਸੇਵਾ ਬਿਜਨਸ ਮੈਨੇਜਰ ਪੋਰਟਲ ਦੀ ਵਰਤੋਂ ਕਰ ਸਕਦੇ ਹਨ। ਇਹ ਬਜ਼ਾਰ ਵਿਸ਼ਵ ਦੇ ਕੁਝ ਉੱਤਮ ਪੇਸ਼ੇਵਰਾਂ ਨਾਲ ਸੰਬੰਧ ਨੂੰ ਇਕਸਾਰ ਕਰਦਾ ਹੈ, ਜਿਸ ਨਾਲ ਲੈਂਜ਼ ਸਿਰਜਣਹਾਰਾਂ ਨੂੰ ਆਪਣੇ ਕਾਰੋਬਾਰ ਬਣਾਉਣ ਦੇ ਨਵੇਂ ਮੌਕੇ ਪ੍ਰਦਾਨ ਹੁੰਦੇ ਹਨ।
ਵਪਾਰ ਅਤੇ ਰਚਨਾਕਾਰ ar.snap.com. ਤੇ ਸ਼ੁਰੂ ਕਰ ਸਕਦੇ ਹਨ। ਤੁਸੀਂ ਕੀ ਬਣਾਓਗੇ ਅਸੀਂ ਉਹ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ!
Back To News