New Year, New Ways to Snap

To kick off the new year, we’ve added a slew of new features to Snapchat messaging that make chatting with your real friends more fun and expressive.
ਨਵੇਂ ਸਾਲ ਦੀ ਸ਼ੁਰੂਆਤ ਵਿੱਚ, ਅਸੀਂ Snapchat ਸੁਨੇਹੇ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਦੇ ਢੇਰ ਨੂੰ ਸ਼ਾਮਲ ਕੀਤਾ ਜੋ ਤੁਹਾਡੇ ਅਸਲ ਦੋਸਤਾਂ ਨਾਲ਼ ਗੱਲਬਾਤ ਨੂੰ ਹੋਰ ਵੀ ਮਜ਼ੇਦਾਰ ਅਤੇ ਭਾਵਪੂਰਤ ਬਣਾਉਂਦੀਆਂ ਹਨ।
ਉਹ ਸਾਰੇ ਆਉਣ ਵਾਲ਼ੇ ਦਿਨਾਂ ਦੇ ਵਿੱਚ ਉਪਲਬਧ ਹੋਣਗੇ, ਤੁਸੀਂ Android ਅਤੇ iOS ਵਿੱਚ ਜਵਾਬ ਦੇਣਾ, ਪ੍ਰਤੀਕ੍ਰਿਆ ਦੇਣਾ, ਜਾਂ ਉਹਨਾਂ ਦਾ ਸਰਵੇਖਣ ਵੀ ਕਰ ਸਕਦੇ ਹੋ:
  • ਚੈਟ ਵਿੱਚ ਜਵਾਬ ਦੇਣਾ - ਗਰੁੱਪ ਵਿੱਚ ਬਹੁਤ ਸਾਰੀ ਚੈਟ ਦਾ ਆਉਣਾ? ਚੈਟ ਵਿੱਚ ਜਵਾਬ ਦੇਣ ਦੇ ਨਾਲ਼ ਤੁਸੀਂ ਲਗਾਤਾਰ ਚੱਲ ਰਹੀ ਚੈਟ ਵਿੱਚ ਵਿਅਕਤੀਗਤ ਸੁਨੇਹਿਆਂ ਦਾ ਜਵਾਬ ਦੇ ਸਕਦੇ ਹੋ ਜਿਸ ਨਾਲ਼ ਤੁਹਾਨੂੰ ਆਪਣੀ ਗੱਲਬਾਤ ਦਾ ਟ੍ਰੈਕ ਰੱਖਣ ਅਤੇ ਸੰਦਰਭ ਨਾਲ਼ ਸੰਵਾਦ ਕਰਨ ਵਿੱਚ ਮਦਦ ਮਿਲ ਸਕੇ। ਥ੍ਰੈਡ ਸ਼ੁਰੂ ਕਰਨ ਲਈ, ਚੈਟ ਵਿੱਚ ਸੁਨੇਹੇ ਨੂੰ ਰੋਕ ਕੇ ਰੱਖੋ ਅਤੇ ਜਵਾਬ ਦਿਓ ਤੇ ਟੈਪ ਕਰੋ।
  • Bitmoji ਦੀਆਂ ਪ੍ਰਤੀਕ੍ਰਿਆਵਾਂ - Bitmoji ਦੀਆਂ ਪ੍ਰਤੀਕ੍ਰਿਆਵਾਂ ਦੇ ਨਾਲ਼, ਆਪਣੀਆਂ ਭਾਵਨਾਵਾਂ ਨੂੰ ਚੈਟ ਵਿੱਚ ਸਾਂਝਾ ਕਰਨਾ ਪਹਿਲਾ ਨਾਲ਼ੋਂ ਵੀ ਸੌਖਾ ਹੈ। ਇੱਥੇ ਚੁਣਨ ਲਈ ਸੱਤ Bitmoji ਭਾਵਨਾਵਾਂ ਹਨ, ਇਸ ਲਈ ਤੁਹਾਡੇ ਕੋਲ਼ ਕਿਸੇ ਸੁਨੇਹੇ ਉੱਤੇ ਪ੍ਰਤੀਕ੍ਰਿਆ ਦੇਣ ਦਾ ਇੱਕ ਅਸਾਨ ਅਤੇ ਤੇਜ਼ ਤਰੀਕਾ ਹੋਵੇਗਾ।
  • ਵੋਟਾਂ ਦੇ ਸਟਿੱਕਰ- ਹੁਣ, ਤੁਸੀਂ ਦੋਸਤਾਂ ਦੇ ਵਿਚਾਰਾਂ ਦਾ ਸਰਵੇਖਣ ਕਰਨ ਲਈ Snaps ਅਤੇ ਕਹਾਣੀਆਂ ਵਿੱਚ ਇਮੋਜੀ ਵੱਲ਼ੋਂ ਸੰਚਾਲਿਤ ਵੋਟਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਸਾਡੀਆਂ ਦ੍ਰਿਸ਼ਟੀਗਤ ਵੋਟਾਂ iOS ਅਤੇ Android ਵਿੱਚ ਕੰਮ ਕਰਦੀਆਂ ਹਨ, ਇਸ ਲਈ ਤੁਹਾਡੇ ਸਾਰੇ ਦੋਸਤ ਵਿਚਾਰ ਕਰ ਸਕਦੇ ਹਨ ਅਤੇ ਆਪਣੇ ਵਿਚਾਰਾਂ ਨੂੰ ਦਿਖਾ ਸਕਦੇ ਹਨ। ਇਸ ਦੇ ਨਾਲ਼, ਸਾਡਆਂ ਵੋਟਾਂ ਪਾਰਦਰਸ਼ਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ–ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡੇ ਦੋਸਤਾਂ ਨੇ ਕਿਸ ਤਰ੍ਹਾੰ ਵੋਟ ਕੀਤੀ ਜਿਸ ਨਾਲ਼ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇ ਕਿ ਜਵਾਬ ਵਿਚਾਰਸ਼ੀਲ ਅਤੇ ਦਿਆਲੂ ਬਣੇ ਰਹਿਣ। ਵੋਟ ਤਿਆਰ ਕਰਨ ਲਈ, ਸਟਿੱਕਰ ਫੋਲਡਰ ਵਿੱਚ ਨਵਾਂ ਵਿਕਲਪ ਦੇਖੋ।
  • ਬਿਹਤਰ ਕਾਲਿੰਗ - ਲਾਈਵ ਗੱਲਬਾਤ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਅਸੀਂ ਆਪਣੇ ਵੀਡੀਓ ਅਤੇ ਆਡੀਓ ਇੰਟਰਫੇਸ ਦੀ ਮੁੜ ਕਲਪਨਾ ਕੀਤੀ ਹੈ। ਹੁਣ, ਲੈਂਜ਼ਾਂ ਨੂੰ ਸ਼ਾਮਲ ਕਰਨਾ ਅਤੇ ਗਰੁੱਪ ਕਾਲ ਵਿੱਚ ਤੁਹਾਡੇ ਜੁੜਨ ਤੋਂ ਪਹਿਲਾਂ ਉਸਦਾ ਜਵਾਬ ਕਿਸਨੇ ਦਿੱਤਾ ਹੈ ਦੀ ਪੂਰਵ-ਝਲਕ ਪਾਉਣਾ ਪਹਿਲਾਂ ਨਾਲ਼ੋਂ ਅਸਾਨ ਹੈ। ਇਸ ਦੇ ਨਾਲ਼, ਵੀਡੀਓ ਕਾਲਿੰਗ ਲਈ ਅਨੁਕੂਲ ਲੱਖਾਂ ਲੈਂਜ਼ਾਂ ਦੀ ਚੋਣ ਨਾਲ਼, ਆਪਣੇ ਆਪ ਨੂੰ ਜ਼ਾਹਰ ਕਰਨ ਦੇ ਬਹੁਤ ਸਾਰੇ ਤਰੀਕੇ ਹਨ।
ਸਨੈਪਿੰਗ ਮੁਬਾਰਕ! 
Back To News