Snap Partner Summit | Plug in to Snap Kit

To date, more than 200 apps have integrated with Snap Kit, powering all sorts of unique experiences that bring some of Snapchat’s most popular features to partner applications, and allow Snapchatters to create Snaps using creative tools built by our partners. Today we’re excited to announce new Snap Kit experiences.
ਹੁਣ ਤੱਕ, ਸਨੈਪ ਕਿਟ ਨਾਲ 200 ਤੋਂ ਜ਼ਿਆਦਾ ਐਪਾਂ ਸ਼ਾਮਲ ਹੋ ਚੁੱਕੀਆਂ ਹਨ, ਇਹ ਹਰ ਤਰੀਕੇ ਦੇ ਵਿਲੱਖਣ ਤਜਰਬਿਆਂ ਨੂੰ ਬਲ ਦਿੰਦੀ ਹੈ ਜੋ ਕਿ Snapchat ਦੀ ਸਭ ਤੋਂ ਪ੍ਰਸਿੱਧ ਵਿਸ਼ੇਸ਼ਤਾ ਨੂੰ ਭਾਈਵਾਲ ਐਪਲੀਕੇਸ਼ਨਾਂ ਵਿੱਚ ਲੈ ਕੇ ਆਉਂਦੀ ਹੈ, ਅਤੇ Snapchatters ਨੂੰ ਸਨੈਪਾਂ ਬਣਾਉਣ ਲਈ ਉਹ ਰਚਨਾਤਮਕ ਟੂਲ ਵਰਤਣ ਨੂੰ ਮਿਲਦੇ ਹਨ ਜੋ ਸਾਡੇ ਭਾਈਵਾਲ ਦਵਾਰਾ ਬਣਾਏ ਗਏ ਹਨ।
ਅੱਜ ਅਸੀਂ ਨਵੇਂ ਸਨੈਪ ਕਿਟ ਦੇ ਤਜਰਬਿਆਂ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ:
ਪੇਸ਼ ਕਰ ਰਹੇ ਹਾਂ ਐਪ ਕਹਾਣੀਆਂ
ਐਪ ਕਹਾਣੀਆਂ Snapchatters ਨੂੰ ਸਮੱਗਰੀ ਨੂੰ ਸਿੱਧਾ Snapchat ਕੈਮਰਾ ਤੋਂ ਹੋਰ ਐਪ ਦੀ ਕਹਾਣੀ ਵਿੱਚ ਸਾਂਝਾ ਕਰਨ ਦਿੰਦੀ ਹੈ।
  • ਆਪਣੀ ਟਿੰਡਰ ਪ੍ਰੋਫਾਈਲ ਉੱਤੇ ਆਪਣੀ ਲੁਕੀ ਹੋਈ ਪ੍ਰਤਿਭਾ ਨੂੰ ਕਹਾਣੀ ਵਿੱਚ ਪਾ ਕੇ ਸਾਂਝਾ ਕਰੋ।
  • ਹਾਊਸਪਾਰਟੀ ਵਿੱਚ ਆਪਣੇ ਦਿਨ ਦੀ ਕਹਾਣੀ ਨੂੰ ਸਨੈਪ ਵਿੱਚ ਪਾ ਕੇ ਸਾਂਝਾ ਕਰੋ।
  • Adventure Aide ਦੇ ਵਿੱਚ ਆਪਣੇ ਨਵੀਨਤਮ ਦੌਰੇ ਦੀ ਸਨੈਪ ਨੂੰ ਸਾਂਝਾ ਕਰੋ ਜਿਸ ਨਾਲ ਗ੍ਰਾਹਕ ਅਗਲੀ ਵਾਰ ਜੁੜਨ ਲਈ ਪ੍ਰੇਰਿਤ ਹੋਣ।
ਰਚਨਾਤਮਕ ਕਿਟ
ਉਸ ਸਮੱਗਰੀ ਅਤੇ ਕਾਰਨਾਂ ਉੱਤੇ ਗੱਲਬਾਤ ਅਕਸਰ ਹੋਵੇਗੀ ਜਿਨ੍ਹਾਂ ਦੀ ਤੁਸੀਂ ਚਿੰਤਾ ਕਰਦੇ ਹੋ। ਅਸੀਂ ਇਹ ਐਲਾਨ ਕਰਨ ਵਿੱਚ ਉਤਸ਼ਾਹਿਤ ਹਾਂ ਕਿ ਜਲਦ ਹੀਂ, ਤੁਸੀਂ ਸਨੈਪ ਦੇ ਉੱਤੇ ਹੀ ਆਪਣੀਆਂ ਮਨਪਸੰਦ ਸੇਵਾਵਾਂ ਵਿੱਚੋਂ ਵਿਉਂਤਬੱਧ ਸਟਿੱਕਰ ਸਾਂਝੇ ਕਰ ਸਕੋਗੇ।
  • ਤੁਹਾਡੇ ਵੱਲੋਂ ਦੇਖੇ ਜਾ ਰਹੇ ਸ਼ੋਅ ਨੂੰ ਸਾਂਝਾ ਕਰਨ ਲਈ Netflix ਦੀ ਵਰਤੋਂ ਕਰੋ।
  • ਤੁਹਾਡੇ ਵੱਲੋਂ ਸੁਣੇ ਜਾ ਰਹੇ ਪੌਡਕਾਸਟ ਨੂੰ ਸਾਂਝਾ ਕਰਨ ਲਈ Breaker ਜਾਂAnchor ਦੀ ਵਰਤੋਂ ਕਰੋ।
  • ਆਪਣੀ ਪਸੰਦ ਦੇ ਕਿਸੇ ਗੀਤ ਨੂੰ ਸਾਂਝਾ ਕਰਨ ਲਈ Anghami (ਮਧਿਅਪੂਰਵ ਦੇ ਵਿੱਚ) ਜਾਂ JioSavvn (ਇੰਡੀਆ ਵਿੱਚ) ਦੀ ਵਰਤੋਂ ਕਰੋ ।
  • ਕਿਸੇ ਸਾਰਥਕ ਕਾਰਨ ਨੂੰ ਸਾਂਝਾ ਕਰਨ ਲਈ GoFundMe ਦੀ ਵਰਤੋਂ ਕਰੋ।
  • Snapchat ਉੱਤੇ ਆਪਣੇ ਦੋਸਤਾਂ ਨਾਲ ਸੋਹਣੀ ਫ਼ੋਟੋ ਨੂੰ ਸਾਂਝਾ ਕਰਨ ਲਈ VSCO ਦੀ ਵਰਤੋਂ ਕਰੋ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਏਕੀਕਰਨ ਦੇ ਨਾਲ, ਦੋਸਤ ਖੁਦ ਅਸਾਨੀ ਨਾਲ ਦੇਖਣ, ਸੁਣਨ ਜਾਂ ਦਾਨ ਦੇਣ ਲਈ ਸਵਾਇਪ ਅਪ ਕਰ ਸਕਦੇ ਹਨ!
Bitmoji ਕਿਟ
Bitmoji ਕਿਟ ਸਾਡੀ ਕਮਯੂਨਿਟੀ ਨੂੰ ਕਈ ਹੋਰ ਥਾਂਵਾਂ 'ਤੇ ਆਪਣੀ Bitmoji ਲਿਆਣ ਵਿੱਚ ਮਦਦ ਕਰਦਾ ਹੈ।
  • Venmo ਵਿੱਚ ਆਪਣੇ ਭੁਗਤਾਨਾਂ ਦੇ ਵਿੱਚ ਸਮੱਗਰੀ ਜਮਾ ਕਰਨ ਲਈ Bitmoji ਦੀ ਵਰਤੋਂ ਕਰੋ।
  • ਜਿਵੇਂ ਹੀ ਤੁਸੀਂ Fitbit ਨਾਲ ਚੱਲੋਗੇ, ਤੁਸੀਂ ਆਪਣੇ Bitmoji ਪ੍ਰਤੀਕਿਰਿਆ ਨੂੰ ਸਿੱਧਾ ਹੀ ਤੁਹਾਡੇ ਗੁੱਟ ਉੱਤੇ ਪ੍ਰਤੀਕਰਮ ਕਰਦੇ ਦੇਖੋਗੇ। ਹੁਣ ਇਹ ਸਵੈ-ਪ੍ਰੇਰਣਾ ਹੈ!
Introducing Ad Kit
ਇਸ਼ਤਿਹਾਰ ਕਿਟ ਡਿਵਲਪਰਾਂ ਨੂੰ ਸਾਡੇ ਨਵੇਂ ਸਨੈਪ ਦਰਸ਼ਕ ਨੈੱਟਵਰਕ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਐਪਾਂ 'ਤੇ ਆਪਣੀ ਇੱਕ ਪ੍ਰਸਿੱਧ ਮੋਬਾਈਲ ਇਸ਼ਤਿਹਾਰ ਵੰਨਗੀ, ਸਨੈਪ ਇਸ਼ਤਿਹਾਰ ਲੈ ਕੇ ਆਉਂਦਾ ਹੈ। ਇਹ ਸਾਡੇ ਪਾਰਟਨਰਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ, ਅਤੇ ਵਿਗਿਆਪਨਦਾਤਾਵਾਂ ਨੂੰ Snapchat ਭਾਈਚਾਰਾ ਤੱਕ ਪਹੁੰਚਣ ਲਈ ਨਵੇਂ ਤਰੀਕਿਆਂ ਦੀ ਪੇਸ਼ਕਸ਼ ਕਰੇਗਾ।
ਅਸੀਂ ਅੱਜ ਸ਼ੁਰੂ ਹੋ ਰਹੇ SnapKit.com ਤੇ ਐਡ ਕਿਟ ਅਤੇ ਐਪ ਸਟੋਰੀਜ਼ (ਸਟੋਰੀ ਕਿਟ ਦਾ ਹਿੱਸਾ) ਲਈ ਅਰਜ਼ੀਆਂ ਸਵੀਕਾਰ ਕਰ ਰਹੇ ਹਾਂ।
ਸਨੈਪਾਂ ਦਾ ਮਜ਼ਾ ਲਓ!
Back To News