Say Hello to the Snapchat Camera on the Lock Screen of Google's Pixel 6 and Pixel 6 Pro

For the first time ever, we’re making the Snapchat Camera accessible directly from a phone lock screen. With Quick Tap to Snap, you can capture moments quickly before they disappear.
ਅਸੀਂ ਹਮੇਸ਼ਾ ਆਪਣੇ ਕੈਮਰੇ ਦੇ ਆਲੇ-ਦੁਆਲੇ ਨਵੀਨਤਾ ਲਿਆਉਣ ਦੇ ਤਰੀਕੇ ਖੋਜਦੇ ਹਾਂ ਅਤੇ ਆਪਣੇ ਭਾਈਚਾਰੇ ਨੂੰ ਹਰ ਰੋਜ਼ ਦੇ ਪਲਾਂ ਨੂੰ Snap ਕਰਨ ਵਿੱਚ ਮਦਦ ਕਰਦੇ ਹਾਂ, ਜਿਉਂ ਹੀ ਉਹ ਵਾਪਰਦੇ ਹਨ। ਇਸ ਲਈ ਅਸੀਂ Google Pixel 6 ਅਤੇ Pixel 6 Pro ਲਈ 'Snap ਲਈ ਕਵਿੱਕ ਟੈਪ'ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ।
ਪਹਿਲੀ ਵਾਰ, ਅਸੀਂ ਫ਼ੋਨ ਦੀ ਲਾਕ ਸਕ੍ਰੀਨ ਤੋਂ ਸਿੱਧਾ ਹੀ Snapchat ਕੈਮਰੇ ਨੂੰ ਪਹੁੰਚਯੋਗ ਬਣਾ ਰਹੇ ਹਾਂ। Snap ਲਈ ਕਵਿੱਕ ਟੈਪ ਦੇ ਨਾਲ਼, ਤੁਸੀਂ ਪਲਾਂ ਨੂੰ ਉਹਨਾਂ ਦੇ ਗਾਇਬ ਹੋ ਜਾਣ ਤੋਂ ਪਹਿਲਾਂ ਹੀ ਤੇਜ਼ੀ ਨਾਲ ਕੈਪਚਰ ਕਰ ਸਕਦੇ ਹੋ।
ਇਹ ਕੰਮ ਕਿਸ ਤਰ੍ਹਾਂ ਕਰਦਾ ਹੈ ਉਹ ਇੱਥੇ ਦੇਖੋ:ਆਪਣੇ ਫ਼ੋਨ ਦੇ ਪਿੱਛੇ ਟੈਪ ਕਰਕੇ, ਤੁਸੀਂ ਆਪਣੇ ਫ਼ੋਨ ਨੂੰ ਬਿਨ੍ਹਾਂ ਅਣਲੌਕ ਕਰੇ ਸਿੱਧਾ ਲਾਕ ਸਕ੍ਰੀਨ ਤੋਂ ਹੀ Snaps ਬਣਾ ਸਕਦੇ ਹੋ ਅਤੇ ਲੈਂਜ਼ ਨਾਲ ਖੇਡ ਸਕਦੇ ਹੋ। ਇੱਕ ਵਾਰ ਜਦੋਂ Snap ਸਾਂਝਾ ਕਰਨ ਲਈ ਤਿਆਰ ਹੋ ਜਾਂਦੀ ਹੈ, ਤਾਂ ਪੂਰੇ ਐਪ ਦੇ ਤਜ਼ਰਬੇ ਨੂੰ ਅਣਲੌਕ ਕਰਨ ਲਈ ਆਪਣੇ ਫ਼ੋਨ ਦੀ ਲਾਕ ਸਕ੍ਰੀਨ ਵਿੱਚ ਲੌਗ ਇਨ ਕਰੋ।
ਪਰ ਰੁਕੋ, ਹੋਰ ਕੁਝ ਵੀ ਹੈ: ਅਸੀਂ Snapchat ਦੇ ਕੈਮਰੇ ਦੇ ਅੰਦਰ ਅਤਿ ਚੌੜਾ ਕੋਣ ਅਤੇ ਲਾਈਵ ਅਨੁਵਾਦ ਵਰਗੀਆਂ Google Pixel ਦੀਆਂ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਨ ਅਤੇ Pixel 6 ਅਤੇ 6 Pro 'ਤੇ ਚੈਟ ਕਰਨ ਦੇ ਨਾਲ-ਨਾਲ ਵਿਸ਼ੇਸ਼ ਸੰਸ਼ੋਧਿਤ ਰਿਐਲਿਟੀ ਲੈਂਜ਼ ਨੂੰ ਲਾਂਚ ਕਰਨ ਲਈ Google ਨਾਲ ਟੀਮ ਬਣਾ ਰਹੇ ਹਾਂ। ਤੁਸੀਂ ਚੌੜੇ ਕੋਣ ਵਾਲੀਆਂ Snaps ਲੈ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ 10 ਤੋਂ ਵੱਧ ਭਾਸ਼ਾਵਾਂ ਵਿੱਚ ਗੱਲ ਕਰ ਸਕਦੇ ਹੋ, ਅਤੇ ਅਸਲ-ਸਮੇਂ ਵਿੱਚ ਗੱਲਾਂਬਾਤਾਂ ਦਾ ਅਨੁਵਾਦ ਵੀ ਕਰ ਸਕਦੇ ਹੋ।
Snap ਲਈ ਕਵਿੱਕ ਟੈਪ ਦੇ ਨਾਲ-ਨਾਲ ਇਹ ਵਿਸ਼ੇਸ਼ਤਾਵਾਂ, ਆਉਣ ਵਾਲੇ ਮਹੀਨਿਆਂ ਵਿੱਚ ਲਾਂਚ ਹੋਣਗੀਆਂ। ਅਸੀਂ ਦੁਨੀਆ ਭਰ ਦੇ Snapchatters ਲਈ ਹੋਰ ਵੀ ਜ਼ਿਆਦਾ ਤਜ਼ਰਬੇ ਲਿਆਉਣ ਲਈ ਸਾਡੇ ਮੋਬਾਈਲ ਭਾਗੀਦਾਰਾਂ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ!