29 ਜੂਨ 2022
29 ਜੂਨ 2022

Introducing Snapchat+

Today we’re launching Snapchat+, a collection of exclusive, experimental, and pre-release features available in Snapchat.

ਦੁਨੀਆ ਭਰ ਵਿੱਚ 332 ਮਿਲੀਅਨ ਤੋਂ ਵੱਧ ਲੋਕ ਹਰ ਰੋਜ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ Snapchat ਦੀ ਵਰਤੋਂ ਕਰਦੇ ਹਨ, ਜੋ ਹੈ ਉਸ ਪਲ ਵਿੱਚ ਜੀਓ, ਦੁਨਿਆ ਬਾਰੇ ਜਾਣੋ ਅਤੇ ਇਕੱਠੇ ਹੋ ਕੇ ਮੌਜਾਂ ਕਰੋ। ਅਸੀਂ ਹਮੇਸ਼ਾ ਆਪਣੇ ਭਾਈਚਾਰੇ ਲਈ ਨਵੀਆਂ ਵਿਸ਼ੇਸ਼ਤਾਵਾਂ ਨੂੰ ਬਣਾਉਣ ਦਾ ਆਨੰਦ ਮਾਣਦੇ ਹਾਂ, ਅਤੇ ਇਤਿਹਾਸਕ ਤੌਰ 'ਤੇ ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਨਵੀਆਂ ਵਿਸ਼ੇਸ਼ਤਾਵਾਂ ਨੂੰ ਜਾਂਚਿਆ ਹੈ, ਫਿਰ ਉਹਨਾਂ ਨੂੰ ਵੱਖ-ਵੱਖ Snapchatters ਲਈ ਅਤੇ ਭੂਗੋਲਿਕ ਰੂਪ ਵਿੱਚ ਪੇਸ਼ ਕੀਤਾ ਹੈ।

ਅੱਜ ਅਸੀਂ Snapchat+ ਨੂੰ ਪੇਸ਼ ਕਰਨ ਜਾ ਰਹੇ ਹਾਂ, ਜੋ ਸਿਰਫ $3.99/ਮਹੀਨੇ ਵਿੱਚ Snapchat ਵਿੱਚ ਮਿਲਣ ਵਾਲਾ ਵਿਸ਼ੇਸ਼, ਪ੍ਰਯੋਗਾਤਮਕ, ਅਤੇ ਜਾਰੀ ਹੋਣ ਤੋਂ ਪਹਿਲਾਂ ਦੀਆਂ ਵਿਸ਼ੇਸ਼ਤਾਵਾਂ ਦਾ ਸੰਗ੍ਰਹਿ ਹੈ। ਇਹ ਗਾਹਕੀ ਸਾਨੂੰ ਸਾਡੇ ਭਾਈਚਾਰੇ ਦੇ ਕੁਝ ਸਭ ਤੋਂ ਉਤਸ਼ਾਹੀ ਮੈਂਬਰਾਂ ਨੂੰ Snapchat ਦੀਆਂ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰਨ ਅਤੇ ਸਾਨੂੰ ਤਰਜੀਹੀ ਸਹਾਇਤਾ ਪ੍ਰਦਾਨ ਕਰਨ ਦੇਵੇਗੀ।

Snapchat+ ਸ਼ੁਰੂਆਤ ਵਾਚ ਲਾਂਚ ਹੋਣ ਤੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਨਾਈਟਡ ਕਿੰਗਡਮ), ਫਰਾਂਸ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਉਪਲਬਧ ਹੋਵੇਗਾ। ਅਸੀਂ ਸਮੇਂ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਵਿਸਤਾਰ ਕਰਾਂਗੇ। ਬਸ ਆਪਣੀ Snapchat ਪ੍ਰੋਫਾਈਲ 'ਤੇ Snapchat+ 'ਤੇ ਟੈਪ ਕਰੋ।

ਅਸੀਂ Snapchat+ ਬਾਰੇ ਤੁਹਾਡੀ ਫੀਡਬੈਕ ਜਾਣਨ ਲਈ ਉਡੀਕ ਕਰ ਰਹੇ ਹਾਂ ਅਤੇ ਅਸੀਂ ਤੁਹਾਡੇ ਦੁਆਰਾ ਸਾਡੇ ਨਵੀਨਤਮ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਨੂੰ ਅਜ਼ਮਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।

Snapchat+ ਵਰਤਣ ਦਾ ਮਜ਼ਾ ਲਓ!

Back To News