Get lost in Layers, now on Snap Map

Today, we’re making Snap Map even more personalized with Layers, a new feature that brings special experiences right into the platform--and we’re debuting with two original Layers: Memories and Explore.
2017 ਤੋਂ, Snap ਨਕਸ਼ੇ ਨੇ Snapchatters ਨੂੰ ਦੁਨੀਆਂ ਨੂੰ ਦੇਖਣ ਅਤੇ ਪੜਚੋਲ ਕਰਨ ਦਾ ਇੱਕ ਵਿਅਕਤੀਗਤ ਤਰੀਕਾ ਪੇਸ਼ ਕੀਤਾ ਹੈ। Snap ਨਕਸ਼ੇ ਵਿੱਚ ਤੁਰੰਤ ਟੈਪ ਨਾ ਸਿਰਫ ਤੁਹਾਨੂੰ ਇਹ ਦਿਖਾਉਂਦਾ ਹੈ ਕਿ ਤੁਹਾਡੇ ਦੋਸਤ ਕਿੱਥੇ ਹਨ ਅਤੇ ਉਹ ਕੀ ਕਰ ਰਹੇ ਹਨ, ਸਗੋਂ ਤੁਹਾਨੂੰ ਸਾਡੇ ਗਲੋਬਲ ਭਾਈਚਾਰੇ ਦੁਆਰਾ ਸਪੁਰਦ ਕੀਤੇ ਗਏ Snaps ਰਾਹੀਂ ਨੇੜਲੀਆਂ ਅਤੇ ਦੂਰ ਦੀਆਂ ਥਾਵਾਂ ਦਾ ਅਨੁਭਵ ਕਰਨ ਦੀ ਵੀ ਆਗਿਆ ਦਿੰਦਾ ਹੈ।
ਅੱਜ, ਅਸੀਂ ਪਰਤਾਂ ਨਾਲ਼ Snap ਨਕਸ਼ੇ ਨੂੰ ਹੋਰ ਵੀ ਵਿਅਕਤੀਗਤ ਬਣਾ ਰਹੇ ਹਾਂ, ਇੱਕ ਨਵੀਂ ਵਿਸ਼ੇਸ਼ਤਾ ਜੋ ਸਿੱਧਾ ਪਲੇਟਫਾਰਮ ਵਿੱਚ ਖਾਸ ਤਜ਼ਰਬਿਆਂ ਨੂੰ ਲਿਆਉਂਦੀ ਹੈ-- ਅਤੇ ਅਸੀਂ ਦੋ ਮੌਲਿਕ ਪਰਤਾਂ: ਯਾਦਾਂ ਅਤੇ ਪੜਚੋਲ ਨਾਲ਼ ਸ਼ੁਰੂਆਤ ਕਰ ਰਹੇ ਹਾਂ।
ਯਾਦਾਂ ਦੀ ਗਲੀ ਨੂੰ ਹੇਠਾਂ ਨੂੰ ਸਕ੍ਰੋਲ ਕਰੋ ਅਤੇ ਆਪਣੀਆਂ ਮਨਪਸੰਦ Snapchat ਯਾਦਾਂ ਤੇ ਮੁੜ ਜਾਓ ਜਿਨ੍ਹਾਂ ਥਾਵਾਂ ਤੇ ਉਹ ਵਾਪਰੀਆਂ ਸਨ, ਜਾਂ ਪੜਚੋਲ ਨਾਲ਼ ਦੁਨੀਆਂ ਭਰ ਵਿੱਚ Snapchat ਕੈਮਰਿਆਂ ਦੁਆਰਾ ਕੈਪਚਰ ਕੀਤੀਆਂ ਥਾਵਾਂ ਅਤੇ ਘਟਨਾਵਾਂ ਲਈ ਇੱਕ ਵਰਚੁਅਲ ਮੁਹਿੰਮ 'ਤੇ ਜਾਓ। ਭਾਵੇਂ ਤੁਸੀਂ ਪਿੱਛੇ ਮੁੜ ਕੇ ਦੇਖਣ ਦੇ ਮੂਡ ਵਿੱਚ ਹੋ ਜਾਂ ਸਿਰਫ਼ ਆਲੇ-ਦੁਆਲੇ ਦੇਖਣ ਦੇ ਮੂਡ ਵਿੱਚ ਹੋ, ਯਾਦਾਂ ਅਤੇ ਪੜਚੋਲ ਤੁਹਾਨੂੰ ਇੱਕ ਵਿਕਅਤੀਗਤ ਦੁਨੀਆ ਦੇ ਦ੍ਰਿਸ਼ ਨੂੰ ਕਿਰਿਆਸ਼ੀਲ ਕਰਨ ਦਿੰਦੀਆਂ ਹਨ ਜੋ ਤੁਹਾਨੂੰ ਉਹਨਾਂ ਥਾਵਾਂ ਦੇ ਨੇੜੇ ਲਿਆਉਂਦੀ ਹੈ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ।
ਅਤੇ, ਸਾਡੇ ਨਜ਼ਦੀਕੀ ਭਾਗੀਦਾਰਾਂ Ticketmaster ਅਤੇ Infatuation ਤੋਂ ਜਲਦੀ ਹੀ ਆਉਣ ਵਾਲ਼ੀਆਂ ਹੋਰ ਪਰਤਾਂ ਦੇ ਨਾਲ਼ Snapchatters ਨੂੰ ਆਉਣ ਵਾਲ਼ੇ ਸ਼ੋਆਂ ਅਤੇ ਨੇੜਲੇ ਰੇਸਟੋਰੈਂਟਾਂ ਨੂੰ ਲੱਭਣ ਵਿੱਚ ਮਦਦ ਮਿਲੇਗੀ, ਅਸੀਂ ਤੁਹਾਡੇ ਪਸੰਦੀਦਾ ਲੋਕਾਂ ਨਾਲ਼ ਚੀਜ਼ਾਂ ਲੱਭਣ ਦੇ ਨਵੇਂ ਤਰੀਕੇ ਪੇਸ਼ ਕਰਨ ਲਈ ਉਤਸ਼ਾਹਿਤ ਹਾਂ।
Snap ਨਕਸ਼ੇ ਦੀਆਂ ਪਰਤਾਂ ਨੂੰ ਦੇਖਣ ਲਈ, Snap ਨਕਸ਼ੇ ਦੇ ਉੱਪਰੀ ਸੱਜੇ ਕੋਨੇ ਵਿੱਚ ਨਵੇਂ ਡਰਾਪ ਡਾਊਨ ਮੀਨੂ ਤੇ ਜਾਓ।
Back To News