How Snaps Are Stored And Deleted

There’s been some speculation lately about how snaps are stored and when and how they are deleted. We’ve always tried to be upfront about how things work and we haven’t made any changes to our practices, so we thought it’d be cool to go over things in a bit more detail.
ਹਾਲ ਹੀ ਵਿੱਚ ਇਸ ਬਾਰੇ ਕੁਝ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸਨੈਪਾਂ ਕਿਵੇਂ ਸਟੋਰ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਮਿਟਾਇਆ ਜਾਂਦਾ ਹੈ। ਅਸੀਂ ਹਮੇਸ਼ਾ ਮੂਹਰੇ ਹੋ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ, ਇਸ ਲਈ ਅਸੀਂ ਸੋਚਿਆ ਕਿ ਕੁਝ ਵਧੇਰੇ ਵਿਸਥਾਰ ਨਾਲ ਚੀਜ਼ਾਂ ਬਾਰੇ ਦੱਸਣਾ ਠੀਕ ਹੋਵੇਗਾ।
ਸਨੈਪਾਂ ਨੂੰ ਸਟੋਰ ਕਰਨਾ
ਜਦੋਂ ਕੋਈ ਸਨੈਪ ਭੇਜਦਾ ਹੈ, ਤਾਂ ਇਸਨੂੰ ਸਾਡੇ ਸਰਵਰਾਂ 'ਤੇ ਅੱਪਲੋਡ ਕਰ ਦਿੱਤਾ ਜਾਂਦਾ ਹੈ, ਪ੍ਰਾਪਤਕਰਤਾ(ਵਾਂ) ਨੂੰ ਇੱਕ ਸੂਚਨਾ ਭੇਜੀ ਜਾਂਦੀ ਹੈ ਕਿ ਉਨ੍ਹਾਂ ਕੋਲ ਇੱਕ ਨਵੀਂ ਸਨੈਪ ਹੈ ਅਤੇ ਸਨੈਪਚੈਟ ਐਪ ਸੁਨੇਹੇ ਦੀ ਇੱਕ ਕਾਪੀ ਨੂੰ ਡਾਊਨਲੋਡ ਕਰ ਲੈਂਦੀ ਹੈ। ਸੁਨੇਹੇ ਵਿੱਚੋਂ ਚਿੱਤਰ ਜਾਂ ਵੀਡੀਓ ਨੂੰ ਡੀਵਾਈਸ ਦੀ ਮੈਮਰੀ ਵਿੱਚ ਕਿਸੇ ਅਸਥਾਈ ਫੋਲਡਰ ਵਿੱਚ ਸਟੋਰ ਕੀਤਾ ਜਾਂਦਾ ਹੈ। ਕਦੇ-ਕਦਾਈਂ ਇੰਝ ਅੰਦਰੂਨੀ ਮੈਮਰੀ, RAM ਜਾਂ SD ਕਾਰਡ ਵਰਗੀ ਬਾਹਰੀ ਮੈਮਰੀ ਵਿੱਚ ਹੁੰਦਾ ਹੈ-ਇਹ ਗੱਲ ਪਲੇਟਫ਼ਾਰਮ ਅਤੇ ਇਸ ਚੀਜ਼ 'ਤੇ ਨਿਰਭਰ ਕਰਦੀ ਹੈ ਕਿ ਉਹ ਵੀਡੀਓ ਹੈ ਜਾਂ ਤਸਵੀਰ।।
ਸਾਡੇ ਸਰਵਰਾਂ ਤੋਂ ਸਨੈਪਾਂ ਮਿਟਾਉਣਾ
ਐਪ ਸਾਡੇ ਸਰਵਰਾਂ ਨੂੰ ਸੂਚਿਤ ਕਰਦੀ ਹੈ, ਜਿਸ ਕਰਕੇ ਭੇਜਣ ਵਾਲੇ ਨੂੰ ਸੂਚਨਾ ਮਿਲਦੀ ਹੈ ਕਿ ਸਨੈਪ ਨੂੰ ਦੇਖ ਲਿਆ ਗਿਆ ਹੈ। ਜਦੋਂ ਸਾਨੂੰ ਸੂਚਨਾ ਮਿਲਦੀ ਹੈ ਕਿ ਸਨੈਪ ਨੂੰ ਸਾਰੇ ਪ੍ਰਾਪਤਕਰਤਾਵਾਂ ਨੇ ਦੇਖ ਲਿਆ ਹੈ, ਤਾਂ ਇਸਨੂੰ ਸਾਡੇ ਸਰਵਰਾਂ ਵਿੱਚੋਂ ਮਿਟਾ ਦਿੱਤਾ ਜਾਂਦਾ ਹੈ। ਜੇ 30 ਦਿਨਾਂ ਬਾਅਦ ਵੀ ਸਨੈਪ ਨੂੰ ਦੇਖਿਆ ਨਹੀਂ ਜਾਂਦਾ ਹੈ, ਤਾਂ ਵੀ ਇਸਨੂੰ ਸਾਡੇ ਸਰਵਰਾਂ ਵਿੱਚੋਂ ਮਿਟਾ ਦਿੱਤਾ ਜਾਂਦਾ ਹੈ।
ਪ੍ਰਾਪਤਕਰਤਾ ਦੀ ਡੀਵਾਈਸ ਵਿੱਚੋਂ ਸਨੈਪਾਂ ਨੂੰ ਮਿਟਾਉਣਾ
ਕਿਸੇ ਸਨੈਪ ਨੂੰ ਦੇਖੇ ਜਾਣ ਤੋਂ ਬਾਅਦ, ਇਸਦੀ ਅਸਥਾਈ ਕਾਪੀ ਨੂੰ ਡੀਵਾਈਸ ਦੀ ਸਟੋਰੇਜ਼ ਵਿੱਚੋਂ ਮਿਟਾ ਦਿੱਤਾ ਜਾਂਦਾ ਹੈ। ਅਸੀਂ ਇਸਨੂੰ ਤੁਰੰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ-ਕਦਾਈਂ ਇਸ ਵਿੱਚ ਇੱਕ ਜਾਂ ਦੋ ਮਿੰਟਾਂ ਦਾ ਸਮਾਂ ਲੱਗ ਸਕਦਾ ਹੈ। ਫ਼ੋਨ ਦੀ ਫ਼ਾਈਲ ਪ੍ਰਣਾਲੀ ਨੂੰ ਇੱਕ "ਮਿਟਾਓ" ਹਿਦਾਇਤ ਭੇਜਕੇ ਫ਼ਾਈਲਾਂ ਮਿਟਾਈਆਂ ਜਾਂਦੀਆਂ ਹਨ। ਇਹ ਸਧਾਰਣ ਤਰੀਕਾ ਹੈ ਕਿ ਚੀਜ਼ਾਂ ਅਕਸਰ ਕੰਪਿਊਟਰਾਂ ਅਤੇ ਫੋਨਾਂ ਤੇ ਹਟਾਈਆਂ ਜਾਂਦੀਆਂ ਹਨ — ਅਸੀਂ ਕੁਝ ਖਾਸ ਨਹੀਂ ਕਰਦੇ (ਜਿਵੇਂ “ਪੂੰਝਣ
ਵਾਧੂ ਵੇਰਵੇ
ਹਾਲਾਂਕਿ ਡੀਵਾਈਸ 'ਤੇ ਇੱਕ ਅਣਦੇਖੀ ਸਨੈਪ ਨੂੰ ਸਟੋਰ ਕੀਤਾ ਜਾਂਦਾ ਹੈ, ਪਰ Snapchat ਐਪ ਨੂੰ ਰੋਕਣਾ ਅਤੇ ਫ਼ਾਈਲਾਂ 'ਤੇ ਸਿੱਧਾ ਪਹੁੰਚ ਕਰਨਾ ਅਸੰਭਵ ਨਹੀਂ ਹੈ। ਇਹ ਉਹ ਚੀਜ਼ ਨਹੀਂ ਹੈ ਜਿਸਦਾ ਅਸੀਂ ਸਮਰਥਨ ਕਰਦੇ ਹਾਂ ਜਾਂ ਉਤਸ਼ਾਹਿਤ ਕਰਦੇ ਹਾਂ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਵਿੱਚ ਫ਼ੋਨ ਦੀ ਜੈੱਲਬ੍ਰੇਕਿੰਗ ਜਾਂ “ਰੂਟਿੰਗ” ਕਰਨ ਅਤੇ ਗਰੰਟੀ ਕਨੂੰਨੀ ਤੌਰ 'ਤੇ ਖਤਮ ਕਰਨਾ ਸ਼ਾਮਲ ਹੁੰਦਾ ਹੈ। ਜੇ ਤੁਸੀਂ ਇੱਕ ਸਨੈਪ ਨੂੰ ਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਸਿਰਫ਼ ਇੱਕ ਸਕ੍ਰੀਨਸ਼ਾਟ ਲੈਣ ਜਾਂ ਕਿਸੇ ਹੋਰ ਕੈਮਰੇ ਨਾਲ ਤਸਵੀਰ ਲੈਣ ਜਿੰਨਾ ਸੌਖਾ (ਅਤੇ ਸੁਰੱਖਿਅਤ) ਹੋਵੇਗਾ।
ਇਸ ਦੇ ਨਾਲ, ਜੇ ਤੁਸੀਂ ਕਦੇ ਵੀ ਗਲਤੀ ਨਾਲ ਕਿਸੇ ਡਰਾਈਵ ਨੂੰ ਮਿਟਾਉਣ ਤੋਂ ਬਾਅਦ ਗੁੰਮ ਹੋਏ ਡੇਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਹੋ ਸਕਦਾ ਹੈ ਕਿ ਸੀ.ਐਸ.ਆਈ. ਦਾ ਐਪੀਸੋਡ ਵੇਖਿਆ ਹੋਵੇ, ਤਾਂ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਹੀ ਫੋਰੈਂਸਿਕ ਸਾਧਨਾਂ ਨਾਲ, ਇਸ ਨੂੰ ਮਿਟਾਏ ਜਾਣ ਤੋਂ ਬਾਅਦ ਕਈ ਵਾਰ ਡਾਟਾ ਪ੍ਰਾਪਤ ਕਰਨਾ ਸੰਭਵ ਹੁੰਦਾ ਹੈ। ਇਸ ਲਈ ... ਤੁਸੀਂ ਜਾਣਦੇ ਹੋ ... ਆਪਣੀਆਂ ਸੈਲਫ਼ੀਆਂ ਵਿੱਚ ਕੋਈ ਗੁਪਤ ਜਾਣਕਾਰੀ ਪਾਉਣ ਤੋਂ ਪਹਿਲਾਂ ਇਸਨੂੰ ਯਾਦ ਰੱਖੋ :)
Back To News