SPS 2022: New AR Shopping Capabilities for Brands
We are continuing to evolve AR shopping by launching a suite of new offerings making AR creation simple, fast, and cost-effective for businesses. And, we’re offering consumers new places to shop using AR, both on and off Snapchat.

Snap ਤੇ, ਅਸੀਂ ਵਧਾਈ ਗਈ ਹਕੀਕਤ ਰਾਹੀਂ ਖਰੀਦਦਾਰੀ ਦੇ ਤਜ਼ਰਬੇ ਨੂੰ ਵਿਅਕਤੀਗਤ, ਪਹੁੰਚਯੋਗ, ਅਤੇ ਮਜ਼ੇਦਾਰ ਬਣਾਉਣ ਦੀ ਫੇਰ ਤੋਂ ਕਲਪਨਾ ਕਰ ਰਹੇ ਹਾਂ। ਪਿਛਲੇ ਸਾਲ ਜਨਵਰੀ ਤੋਂ, 250 ਮਿਲੀਅਨ ਤੋਂ ਵੱਧ Snapchatters AR ਖਰੀਦਦਾਰੀ ਲੈਂਜ਼ ਦੇ ਨਾਲ਼ 5 ਬਿਲੀਅਨ ਤੋਂ ਵੱਧ ਵਾਰ ਰੁੱਝੇ ਹਨ - ਦੁਨੀਆ ਭਰ ਦੇ ਬ੍ਰਾਂਡਾਂ ਅਤੇ ਰਿਟੇਲਰਾਂ ਦੇ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਹਨਾਂ ਦੀ ਕਲਪਨਾ ਕਰ ਰਹੇ ਹਨ। ਉਹ ਖਰੀਦਦਾਰੀ ਦੇ ਪਲਾਂ ਨੂੰ ਸਾਂਝਾ ਕਰਨ ਲਈ Snapchat ਨੂੰ #1 ਪਲੇਟਫਾਰਮ ਦਾ ਦਰਜਾ ਦਿੰਦੇ ਹਨ।
ਸਾਡੇ ਬ੍ਰਾਂਡ ਭਾਈਵਾਲ Snap ਦੀਆਂ ਕੈਮਰਾ ਸਮਰੱਥਾਵਾਂ ਦੀ ਵਰਤੋਂ ਕਰਕੇ ਆਪਣੇ ਦਰਸ਼ਕਾਂ ਨੂੰ ਰੁਝਾ ਰਹੇ ਹਨ ਅਤੇ ਸਾਰੇ ਅਕਾਰ ਦੇ ਕਾਰੋਬਾਰਾਂ ਨੂੰ ਬਦਲ਼ ਰਹੇ ਹਨ। ਜਿਵੇਂਕਿ, ਜ਼ੈਨੀ ਆਪਟੀਕਲ ਦੇ AR ਲੈਂਜ਼, ਜਿਸਨੇ ਸਾਡੀ ਅਕਾਰ-ਤੋਂ-ਸਹੀ ਚਸ਼ਮੇ ਵਾਲ਼ੀ ਲੈਜ਼ ਤਕਨਾਲੋਜੀ ਦੀ ਵਰਤੋਂ ਕੀਤੀ, ਇਸਨੂੰ Snapchatters ਵੱਲ਼ੋਂ 60 ਮਿਲੀਅਨ ਤੋਂ ਵੱਧ ਵਾਰ ਅਜ਼ਮਾਇਆ ਗਿਆ ਅਤੇ ਇਸਦੇ ਬਗੈਰ ਵਾਲ਼ੇ ਲੈਂਜ਼ ਦੇ ਮੁਕਾਬਲੇ ਇਸ਼ਤਿਹਾਰ ਖਰਚ ਤੋਂ 42% ਜ਼ਿਆਦਾ ਰਿਟਰਨ ਮਿਲੀ।
ਅੱਜ, ਅਸੀਂ ਕਾਰੋਬਾਰਾਂ ਲਈ AR ਨਿਰਮਾਣ ਨੂੰ ਸਧਾਰਨ, ਤੇਜ਼ ਅਤੇ ਲਾਗਤ-ਪ੍ਰਭਾਵੀ ਬਣਾਉਂਦੇ ਹੋਏ ਨਵੀਆਂ ਪੇਸ਼ਕਸ਼ਾਂ ਦਾ ਇੱਕ ਸੂਟ ਲਾਂਚ ਕਰਕੇ AR ਖਰੀਦਦਾਰੀ ਨੂੰ ਵਿਕਸਿਤ ਕਰਨਾ ਜਾਰੀ ਰੱਖ ਰਹੇ ਹਾਂ। ਅਤੇ, ਅਸੀਂ ਖਪਤਕਾਰਾਂ ਨੂੰ Snapchat ਦੇ ਅੰਦਰ ਅਤੇ ਬਾਹਰ, AR ਦੀ ਖਰੀਦਦਾਰੀ ਕਰਨ ਲਈ ਨਵੀਆਂ ਥਾਵਾਂ ਦੀ ਪੇਸ਼ਕਸ਼ ਕਰ ਰਹੇ ਹਾਂ।
ਨਵਾਂ AR ਨਿਰਮਾਣ ਸੂਟ
Snap ਦਾ 3D ਸੰਪਤੀ ਪ੍ਰਬੰਧਕ ਇੱਕ ਵੈੱਬ ਸਮੱਗਰੀ ਪ੍ਰਬੰਧਨ ਪਲੇਟਫਾਰਮ ਹੈ ਜੋ ਕਾਰੋਬਾਰਾਂ ਲਈ 3D ਮਾਡਲਾਂ ਦੀ ਬੇਨਤੀ, ਮੰਜ਼ੂਰੀ ਅਤੇ ਅਨੁਕੂਲਤਾ ਨੂੰ ਉਹਨਾਂ ਦੇ ਖਰੀਦਦਾਰੀ ਉਤਪਾਦ ਕੈਟਾਲਾਗ ਵਿੱਚ ਕਿਸੇ ਵੀ ਉਤਪਾਦ ਲਈ ਅਸਾਨ ਬਣਾਉਂਦਾ ਹੈ। ਅਤੇ ਸੰਪਤੀ ਸਾਂਝੀ ਕਰਨ ਦੀਆਂ ਸਮਰੱਥਾਵਾਂ ਰਾਹੀਂ, ਰਿਟੇਲਰ ਅਤੇ ਬ੍ਰਾਂਡ ਪਹਿਲਾਂ ਤੋਂ ਹੀ Snap ਦੇ ਜਾਇਦਾਦ ਪ੍ਰਬੰਧਨ ਸਿਸਟਮ ਵਿੱਚ ਜਾਣੇ-ਪਛਾਣੇ ਬ੍ਰਾਂਡਾਂ ਤੋਂ ਮਨਜ਼ੂਰਸ਼ੁਦਾ 3D ਮਾਡਲਾਂ ਦੀ ਵਰਤੋਂ ਕਰ ਸਕਦੇ ਹਨ।
ਭਾਈਵਾਲ ਸਾਡੀ ਨਵੀਂ AR ਚਿੱਤਰ ਪ੍ਰਕਿਰਿਆ ਤਕਨਾਲੋਜੀ ਦੀ ਵੀ ਵਰਤੋਂ ਕਰ ਸਕਦੇ ਹਨ। ਫੋਰਮਾ ਵੱਲ਼ੋਂ ਵਿਕਸਿਤ, ਇਹ ਸਮਰੱਥਾ ਕਾਰੋਬਾਰਾਂ ਨੂੰ ਉਹਨਾਂ ਦੀਆਂ ਈ-ਕਾਮਰਸ ਵੈੱਬਸਾਈਟਾਂ ਲਈ ਤਿਆਰ ਕੀਤੀ ਮੌਜੂਦਾ ਉਤਪਾਦ ਫੋਟੋਗ੍ਰਾਫੀ ਦਾ ਲਾਭ ਉਠਾਉਣ ਅਤੇ ਉਹਨਾਂ ਨੂੰ Snapchat AR ਟ੍ਰਾਈ-ਆਨ ਲੈਂਜ਼ ਅਨੁਭਵਾਂ ਲਈ ਟਰਨਕੀ AR-ਤਿਆਰ ਸੰਪਤੀਆਂ ਵਿੱਚ ਬਦਲਣ ਦੀ ਇਜਾਜ਼ਤ ਦਿੰਦੀ ਹੈ। ਇਸ ਤਕਨਾਲੋਜੀ ਰਾਹੀਂ, ਖਰੀਦਦਾਰ ਆਪਣੇ ਘਰ ਦੇ ਆਰਾਮ ਤੋਂ ਹੀ, ਅਸਾਨੀ ਨਾਲ਼ ਪੂਰੇ ਸਰੀਰ ਦੀ ਸੈਲਫੀ ਲੈ ਕੇ, ਹੋਰ ਵੀ ਅਸਾਨੀ ਨਾਲ਼ ਹੋਰਾਂ ਪਹਿਰਾਵਿਆਂ ਨੂੰ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਕਦਮ 1: ਭਾਈਵਾਲ ਉਤਪਾਦ SKus ਲਈ ਆਪਣੀ ਮੌਜੂਦਾ ਉਤਪਾਦ ਫੋਟੋਗ੍ਰਾਫੀ ਅੱਪਲੋਡ ਕਰਦੇ ਹਨ ਜੋ ਉਹ ਵਰਤਮਾਨ ਵਿੱਚ ਉਹਨਾਂ ਦੀ ਵੈੱਬਸਾਈਟ ਤੇ ਵੇਚ ਰਹੇ ਹਨ।
ਕਮਦ 2: ਉਤਪਾਦ ਫੋਟੋਗ੍ਰਾਫੀ ਨੂੰ ਇੱਕ ਡੂੰਘੇ-ਸਿੱਖਣ ਵਾਲ਼ੇ ਮੋਡੀਊਲ ਨਾਲ਼ ਸੰਸਾਧਿਤ ਕੀਤਾ ਜਾਂਦਾ ਹੈ ਜੋ ਰਿਟੇਲਰ ਦੀ ਫੋਟੋਗ੍ਰਾਫੀ ਨੂੰ AR ਚਿੱਤਰ ਦੀਆਂ ਸੰਪਤੀਆਂ ਵਿੱਚ ਬਦਲ਼ ਦਿੰਦਾ ਹੈ।
ਕਮਦ 3: ਕਾਰੋਬਾਰ ਫਿਰ ਇੱਕ ਸਧਾਰਣ ਵੈੱਬ ਇੰਟਰਫੇਸ ਵਿੱਚ ਨਵੇਂ ਟੈਂਪਲੇਟਾਂ ਦੀ ਵਰਤੋਂ ਕਰਦੇ ਹੋਏ ਟ੍ਰਾਈ-ਆਨ ਲੈਂਜ਼ ਬਣਾਉਣ ਲਈ AR ਚਿੱਤਰ ਸੰਪਤੀਆਂ ਵਾਲੇ਼ੇ SKUs ਦੀ ਵਰਤੋਂ ਕਰ ਸਕਦੇ ਹਨ।
ਲੈਂਜ਼ ਵੈੱਬ ਬਿਲਡਰ ਵਿੱਚ Snap ਦੀਆਂ ਨਵੀਆਂ AR ਖਰੀਦਦਾਰੀ ਟੈਂਪਲੇਟਾਂ ਵੀ ਬ੍ਰਾਂਡਾਂ ਲਈ ਆਪਣੀਆਂ ਸੰਪਤੀਆਂ ਨੂੰ ਆਯਾਤ ਕਰਨ ਅਤੇ ਕੈਟਾਲਾਗ-ਖਰੀਦਦਾਰੀ ਲੈਂਜ਼ਨੂੰ ਮਿੰਟਾਂ ਵਿੱਚ ਬਣਾਉਣ ਲਈ ਇਸਨੂੰ, ਬਿਨ੍ਹਾਂ ਕਿਸੇ AR ਵਿਕਾਸ ਹੁਨਰ ਦੀ ਲੋੜ ਦੇ ਤੇਜ਼ ਅਤੇ ਮੁਫਤ ਬਣਾਉਂਦੀਆਂ ਹਨ। ਚੁਣੇ ਹੋਏ ਭਾਈਵਾਲਾਂ ਲਈ ਅੱਜ ਬੀਟਾ ਵਿੱਚ ਉਪਲਬਧ, ਪਹਿਰਾਵਾ, ਚਸ਼ਮੇ ਅਤੇ ਜੂਤੇ ਦੇ ਬ੍ਰਾਂਡ ਆਪਣੀ AR-ਤਿਆਰ ਸੰਪਤੀਆਂ ਦੀ ਵਰਤੋਂ ਕਰਦੇ ਹੋਏ ਵਰਚੁਅਲ ਟ੍ਰਾਈ-ਆਨ ਅਤੇ ਦ੍ਰਿਸ਼ਟੀਕੋਣ ਦੇ ਤਜ਼ਰਬੇ ਬਣਾਉਣ ਵਿੱਚ ਸੁੰਦਰਤਾ ਦੇ ਵਪਾਰੀਆਂ ਵਿੱਚ ਸ਼ਾਮਲ ਹੋ ਸਕਦੇ ਹਨ। ਅਸੀਂ ਫਰਨੀਚਰ ਅਤੇ ਹੈਂਡਬੈਗਾਂ ਵਰਗੀਆਂ ਸ਼੍ਰੇਣੀਆਂ ਲਈ ਸਤਹੀ ਵਸਤੂਆਂ ਵਿੱਚ ਵੀ ਵਿਸਤਾਰ ਕਰ ਰਹੇ ਹਾਂ, ਜਿੱਥੇ ਸਾਡਾ ਨਵਾਂ ਟੈਂਪਲੇਟ ਕਿਸੇ ਵੀ 3D ਮਾਡਲ ਨੂੰ ਫਰਸ਼ ਜਾਂ ਸਭ ਤੋਂ ਉੱਪਰ ਰੱਖਣ ਦੇ ਯੋਗ ਬਣਾਉਂਦਾ ਹੈ, ਜਿਸ ਨਾਲ਼ Snapchatters ਨੂੰ ਹੋਰ ਵਿਸਤਾਰ ਵਿੱਚ ਚੀਜ਼ਾਂ ਦੀ ਪੜਚੋਲ ਕਰਨ ਜਾਂ ਉਹ ਚੀਜ਼ਾਂ ਉਹਨਾਂ ਦੀ ਸਪੇਸ ਵਿੱਚ ਕਿਵੇਂ ਫਿੱਟ ਹੁੰਦੀਆਂ ਹਨ ਇਸਦੀ ਇਜਾਜ਼ਤ ਮਿਲਦੀ ਹੈ।
ਇਹ ਤਿੰਨ ਨਵੀਆਂ ਤਕਨਾਲੋਜੀਆਂ ਸਾਰੇ ਅਕਾਰ ਦੇ ਕਾਰੋਬਾਰਾਂ ਨੂੰ ਜਲਦੀ ਅਤੇ ਅਸਾਨੀ ਨਾਲ਼ AR ਖਰੀਦਦਾਰੀ ਅਨੁਭਵਾਂ ਦੇ ਯੋਗ ਬਣਾਉਂਦੀਆਂ ਹਨ - ਖਰੀਦਦਾਰਾਂ ਲਈ ਵਿਅਕਤੀਗਤ, ਲੰਬੇ ਖਰੀਦਦਾਰੀ ਦੇ ਮੌਕੇ ਲਿਆਉਂਦੀਆਂ ਹਨ।
ਡ੍ਰੈਸ ਅੱਪ
Snapchatters ਖਰੀਦਦਾਰੀ ਲਈ AR ਦੀ ਵਰਤੋਂ ਕਰਨਾ ਪਸੰਦ ਕਰਦੇ ਹਨ, ਇਸ ਲਈ ਅਸੀਂ Snapchat ਤੇ ਇੱਕ ਨਵੀਂ ਅਤੇ ਸਮਰਪਿਤ ਮੰਜ਼ਿਲ ਦਾ ਉਦਘਾਟਨ ਕਰ ਰਹੇ ਹਾਂ ਜਿਸਨੂੰ ਕਿ ਅਸੀਂ ਡ੍ਰੈਸ ਅੱਪ ਕਹਿੰਦੇ ਹਾਂ। ਡ੍ਰੈਸ ਅੱਪ ਇੱਕੋ ਜਗ੍ਹਾ ਤੇ ਰਚਨਾਕਾਰਾਂ, ਰਿਟੇਲਰਾਂ ਅਤੇ ਫੈਸ਼ਨ ਬ੍ਰਾਂਡਾਂ ਦੇ ਸਭ ਤੋਂ ਵਧੀਆ ਫੈਸ਼ਨ ਅਤੇ ਟ੍ਰਾਈ-ਆਨ ਤਜ਼ਰਬਿਆਂ ਨੂੰ ਇਕੱਠੇ ਲੈ ਕੇ ਆਉਂਦਾ ਹੈ।
ਲੈਂਜ਼ ਪੜਚੋਲਕ ਵਿੱਚ ਉਪਲਬਧ, ਅਤੇ AR ਬਾਰ ਵਿੱਚ ਕੈਮਰੇ ਤੋਂ ਜਲਦ ਹੀ ਸਿਰਫ ਇੱਕ ਟੈਪ ਦੂਰ, ਡ੍ਰੈਸ ਅੱਪ ਸਾਡੇ ਭਾਈਚਾਰੇ ਨੂੰ ਦੁਨੀਆ ਭਰ ਦੀਆਂ ਨਵੀਆਂ ਦਿੱਖਾਂ ਨੂੰ ਬ੍ਰਾਊਜ਼ ਕਰਨ, ਡਿਸਕਵਰ ਕਰਨ ਅਤੇ ਸਾਂਝਾ ਕਰਨ ਲਈ ਸੱਦਾ ਦਿੰਦਾ ਹੈ। Snapchatters ਆਪਣੀ ਪ੍ਰੋਫਾਈਲ ਵਿੱਚ ਇੱਕ ਨਵੇਂ ਖਰੀਦਦਾਰੀ ਭਾਗ ਵਿੱਚ ਨੈਵੀਗੇਟ ਕਰਕੇ ਉਹਨਾਂ ਦੇ ਪਸੰਦੀਦਾ ਪਹਿਰਾਵੇ ਅਤੇ ਉਪਕਰਣਾਂ ਤੇ ਵੀ ਅਸਾਨੀ ਨਾਲ਼ ਵਾਪਸ ਆ ਸਕਦੇ ਹਨ ਜਿੱਥੇ ਉਹ ਉਹਨਾਂ ਉਤਪਾਦਾਂ ਦਾ ਪਤਾ ਲਗਾ ਸਕਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਪਸੰਦ ਕੀਤਾ ਹੈ, ਹਾਲ ਹੀ ਵਿੱਚ ਦੇਖਿਆ ਹੈ, ਅਤੇ ਆਪਣੇ ਕਾਰਟ ਵਿੱਚ ਸ਼ਾਮਲ ਕੀਤਾ ਹੈ। ਕਿਸੇ ਵੀ ਬ੍ਰੈਂਡ ਦੇ ਲੈਂਜ਼ਾਂ ਨੂੰ ਡ੍ਰੈਸ ਅੱਪ ਲਈ ਵਿਚਾਰਿਆ ਜਾਵੇਗਾ ਜੇ ਉਹ ਬ੍ਰਾਂਡ ਪ੍ਰੋਫਾਈਲ ਤੇ ਉਪਲਬਧ ਹਨ।
AR ਖਰੀਦਦਾਰੀ ਲਈ ਕੈਮਰਾ ਕਿੱਟ
ਅੰਤ ਵਿੱਚ, AR ਖਰੀਦਦਾਰੀ ਲਈ ਕੈਮਰਾ ਕਿੱਟ ਕਾਰੋਬਾਰਾਂ ਲਈ ਉਹਨਾਂ ਦੀਆਂ ਆਪਣੀਆਂ ਐਪਲੀਕੇਸ਼ਨਾਂ ਵਿੱਚ Snap ਕੈਮਰਾ ਅਤੇ AR ਟ੍ਰਾਈ-ਆਨ ਲਿਆਉਣ ਲਈ ਇੱਕ ਨਵੀਂ ਪੇਸ਼ਕਸ਼ ਹੈ।
ਇਹ SDK ਕੈਟਾਲਾਗ-ਸੰਚਾਲਿਤ ਖਰੀਦਦਾਰੀ ਲੈਂਜ਼ ਨੂੰ ਰਿਟੇਲਰਾਂ ਅਤੇ ਬ੍ਰਾਂਡਾਂ ਦੇ ਉਤਪਾਦ ਵੇਰਵੇ ਵਾਲ਼ੇ ਪੰਨਿਆਂ ਵਿੱਚ ਲਿਆਉਂਦਾ ਹੈ, ਇਸ ਲਈ ਕੋਈ ਵੀ ਗਾਹਕ ਸਿੱਧੇ ਆਪਣੇ ਮਲਕੀਅਤ ਅਤੇ ਸੰਚਾਲਿਤ ਐਪਲੀਕੇਸ਼ਨਾਂ ਤੋਂ ਸਿੱਧੇ ਚਸ਼ਮੇ ਜਾਂ ਹੈਂਡਬੈਗ ਵਰਗੇ ਉਤਪਾਦਾਂ ਨੂੰ ਅਜ਼ਮਾਉਣ ਜਾਂ ਦੇਖਣ ਲਈ Snap AR ਦੀ ਵਰਤੋਂ ਕਰ ਸਕਦਾ ਹੈ। AR ਖਰੀਦਦਾਰੀ ਲਈ ਕੈਮਰਾ ਕਿੱਟ Android ਅਤੇ iOS ਵਿੱਚ ਕੰਮ ਕਰਦਾ ਹੈ, ਅਤੇ ਜਲਦ ਹੀ ਵੈੱਬਸਾਈਟਾਂ ਤੇ ਵੀ ਕੰਮ ਕਰੇਗਾ।
ਤਕਨਾਲੋਜੀ ਦੀ ਵਰਤੋਂ ਕਰਨ ਲਈ Puma, Snap ਦਾ ਪਹਿਲਾ ਗਲੋਬਲ ਬ੍ਰਾਂਡ ਭਾਈਵਾਲ ਹੈ। Snap ਦੇ ਕੈਮਰਾ ਕਿਟ ਰਾਹੀਂ ਸੰਚਾਲਿਤ, ਖਰੀਦਦਾਰ ਡਿਜੀਟਲ ਤੌਰ ਤੇ Puma ਦੇ ਸਨੀਕਰ ਪਾ ਕੇ ਵੇਖ ਸਕਣਗੇ।
Snapchat ਦੇ ਅੰਦਰ ਅਤੇ ਬਾਹਰ ਖਰੀਦਦਾਰੀ ਕਰਨਾ ਬ੍ਰਾਂਡ ਅਤੇ ਖਰੀਦਦਾਰ ਦੋਵਾਂ ਲਈ ਬਹੁਤ ਅਸਾਨ ਅਤੇ ਮਜ਼ੇਦਾਰ ਹੋਵੇਗਾ। ਅਸੀਂ ਆਕਾਰ ਲਈ ਇਹਨਾਂ ਨਵੇਂ ਤਜ਼ਰਬਿਆਂ ਨੂੰ ਅਜ਼ਮਾਉਣ ਲਈ ਹਰ ਥਾਂ ਦੇ ਲੋਕਾਂ ਦੀ ਉਡੀਕ ਨਹੀਂ ਕਰ ਸਕਦੇ!