Our Biggest Update Yet: v4.0 Phantom

It’s been a busy couple of months at Snapchat. With over 50 million snaps shared every day, we’ve had to do a lot of work to make sure our service can continue to support a growing community of snappers. Today, we’re thrilled to announce a major update to our iPhone application – video snaps!
ਸਨੈਪਚੈਟ 'ਤੇ ਕੁਝ ਮਹੀਨੇ ਵਿਅਸਤ ਰਹੇ। ਹਰ ਦਿਨ 50 ਮਿਲੀਅਨ ਤੋਂ ਵੱਧ ਸਨੈਪਾਂ ਸਾਂਝੀਆਂ ਕਰਨ ਨਾਲ, ਸਾਨੂੰ ਇਹ ਨਿਸ਼ਚਤ ਕਰਨ ਲਈ ਬਹੁਤ ਸਾਰਾ ਕੰਮ ਕਰਨਾ ਪਿਆ ਹੈ ਕਿ ਸਾਡੀ ਸੇਵਾ ਸਨੈਪਰਾਂ ਦੀ ਵੱਧ ਰਹੀ ਕਮਿਉਨਿਟੀ ਦਾ ਸਮਰਥਨ ਜਾਰੀ ਰੱਖ ਸਕੇ। ਅੱਜ ਅਸੀਂ ਆਪਣੀ iPhone ਐਪਲੀਕੇਸ਼ਨ - ਵੀਡੀਓ ਸਨੈਪਾਂ ਲਈ ਇੱਕ ਵੱਡੇ ਅੱਪਡੇਟ ਦੀ ਘੋਸ਼ਣਾ ਕਰ ਕੇ ਬਹੁਤ ਖੁਸ਼ ਹਾਂ!
Snapchat ਦਾ ਮਨੋਰਥ ਪਲਾਂ ਨੂੰ ਉਨ੍ਹਾਂ ਦੇ ਵਾਪਰੇ ਹੋਏ ਅੰਦਾਜ਼ ਵਿੱਚ ਸਾਂਝਾ ਕਰਨਾ ਹੈ, ਅਤੇ ਵੀਡੀਓ ਉਨ੍ਹਾਂ ਪਲਾਂ ਨੂੰ ਕੈਪਚਰ ਕਰਨ ਦਾ ਇੱਕ ਵਧੀਆ ਢੰਗ ਹੈ। ਬਦਕਿਸਮਤੀ ਨਾਲ, ਬਹੁਤ ਸਾਰੀਆਂ ਕੈਮਰਾ ਐਪਲੀਕੇਸ਼ਨਾਂ ਵਿੱਚ ਜਦੋਂ ਤੱਕ ਤੁਸੀਂ ਆਪਣੇ ਫ਼ੋਟੋ ਖਿੱਚਣ ਵਾਲੇ ਕੈਮਰੇ ਨੂੰ ਬਦਲ ਕੇ ਆਪਣੇ ਵੀਡੀਓ ਕੈਮਰਾ ਚਲਾਉਂਦੇ ਹੋ ਅਤੇ ਕਿਰਾਰਡ ਕਰਨ ਲਈ ਤਿਆਰ ਹੁੰਦੇ ਹੋਏ ਤਾਂ ਉਦੋਂ ਤੱਕ ਤੁਸੀਂ ਉਸ ਪਲ ਨੂੰ ਪਹਿਲਾਂ ਹੀ ਗੁਆ ਚੁੱਕੇ ਹੁੰਦੇ ਹੋ। ਇਹ ਬਹੁਤ ਹੀ ਮਾਯੂਸੀ ਵਾਲੀ ਗੱਲ ਹੈ। ਇਹ ਲਈ ਅਸੀਂ ਕੁੱਝ ਵੱਖਰਾ ਬਣਾਇਆ ਹੈ – ਅਤੇ ਸਾਡਾ ਮੰਨਣਾ ਹੈ ਕਿ ਇਹ ਬਹੁਤ ਜ਼ਿਆਦਾ ਵਧੀਆ ਸਿੱਧ ਹੋਵੇਗਾ।
ਕਿਸੇ ਫ਼ੋਟੋ ਅਤੇ ਕਿਸੇ ਵੀਡੀਓ ਸੈਟਿੰਗ ਦੇ ਵਿਚਕਾਰ ਪਿੱਛੇ-ਅੱਗੇ ਜਾਣ ਦੀ ਬਜਾਏ, ਅਸੀਂ ਉਨ੍ਹਾਂ ਨੂੰ ਇੱਕ ਬਟਨ ਵਿੱਚ ਸ਼ਾਮਲ ਕਰ ਦਿੱਤਾ ਹੈ। ਜੇ ਤੁਸੀਂ ਇੱਕ ਫ਼ੋਟੋ ਖਿੱਚਣਾ ਚਾਹੁੰਦੇ ਹੋ, ਤਾਂ ਬਸ ਬਟਨ 'ਤੇ ਟਾਈਪ ਕਰੋ। ਜੇ ਤੁਸੀਂ ਵੀਡੀਓ ਕੈਪਚਰ ਕਰਨਾ ਚਾਹੁੰਦੇ ਹੋ, ਤਾਂ ਬਟਨ ਨੂੰ ਦੱਬਕੇ ਰੱਖੋ। ਤੁਹਾਡੇ ਵੱਲੋਂ ਰਿਕਾਰਡਿੰਗ ਪੂਰੀ ਹੋ ਜਾਣ 'ਤੇ ਆਪਣੀ ਉਂਗਲ ਨੂੰ ਹਟਾਓ। ਬੇਹੱਦ ਸੌਖਾ। ਵੀਡੀਓ ਸਨੈਪਾਂ ਦਸ ਸੈਕਿੰਡ ਦੀ ਲੰਬਾਈ ਤੱਕ ਦੀਆਂ ਹਨ, ਅਤੇ ਫ਼ੋਟੋ ਸਨੈਪਾਂ ਨੂੰ ਐਪਲੀਕੇਸ਼ਨ ਵਿੱਚ ਸਿਰਫ਼ ਇੱਕ ਵਾਰ ਦੇਖਿਆ ਜਾ ਸਕਦਾ ਹੈ।
ਬਸ ਇੰਨਾਂ ਹੀ ਨਹੀਂ – ਇਸ ਅੱਪਡੇਟ ਵਿੱਚ ਢੇਰ ਸਾਰੀਆਂ ਚੰਗੀਆਂ ਚੀਜ਼ਾਂ ਹਨ। ਅਸੀਂ ਫੁੱਲ- ਸਕ੍ਰੀਨ ਪੂਰਵਝਲਕ ਦੇ ਨਾਲ ਲੈਂਡਸਕੇਪ ਕੈਪਸ਼ਨ ਵਿੱਚ ਤੇਜ਼ੀ ਨਾਲ ਕੈਪਚਰ ਕਰਨਾ ਅਤੇ ਭੇਜਣਾ ਵਧੇਰੇ ਤੇਜ਼ ਬਣਾਇਆ ਹੈ (ਬਸ ਆਪਣੇ iDevice ਨੂੰ ਘੁਮਾਓ!) ਅਤੇ ਪ੍ਰਬੰਧਨ ਵਿੱਚ ਤੁਹਾਡੀ ਸਹਾਇਤਾ ਲਈ ਇੱਕ ਨਵੀਂ ਸੈਟਿੰਗ ਪੰਨਾ ਹੈ ਜੋ ਇਹ ਸੈੱਟ ਕਰ ਸਕਦਾ ਹੈ ਕਿ ਤੁਹਾਨੂੰ ਕੌਣ ਸਨੈਪਾਂ ਭੇਜ ਸਕਦਾ ਹੈ।
ਹਮੇਸ਼ਾਂ ਦੀ ਤਰ੍ਹਾਂ, ਅਸੀਂ ਤੁਹਾਡੇ ਵਿਚਾਰ ਦੀ ਕਰਦ ਕਰਦੇ ਹਾਂ! ਜੇ ਤੁਹਾਨੁੰ ਸਹਾਇਤਾ ਦੀ ਲੋੜ ਹੈ ਜਾਂ ਸਿਰਫ਼ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦੇ ਹੋ ਤਾਂ ਸਾਨੁੰ support@snapchat.com ਇੱਕ ਈਮੇਲ ਭੇਜਣਾ ਨਾ ਭੁੱਲਣਾ
Back To News