Who Can View My Snaps and Stories

Two questions we get a lot are “do you keep all of the Snaps?” and “do you look at them?” An earlier blog post detailed how Snaps are stored and when they are deleted, so now with the introduction of Stories, we’d like to share a bit about access.
ਸਾਨੂੰ ਦੋ ਸਵਾਲ ਸਭ ਤੋਂ ਵੱਧ ਪ੍ਰਾਪਤ ਪੁੱਛੇ ਜਾਂਦੇ ਹਨ "ਕੀ ਤੁਸੀਂ ਸਾਰੀਆਂ ਸਨੈਪਾਂ ਰੱਖਦੇ ਹੋ?" ਅਤੇ "ਕੀ ਤੁਸੀਂ ਉਹਨਾਂ ਨੂੰ ਦੇਖਦੇ ਹੋ?" ਇੱਕ ਪੁਰਾਣੀ ਬਲਾੱਗ ਪੋਸਟ ਵਿੱਚ ਵਿਸਥਾਰ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਨੈਪਸ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਮਿਟਾਏ ਜਾਂਦੇ ਹਨ, ਇਸ ਲਈ ਹੁਣ ਕਹਾਣੀਆਂ ਦੀ ਸ਼ੁਰੂਆਤ ਦੇ ਨਾਲ, ਅਸੀਂ ਪਹੁੰਚ ਬਾਰੇ ਕੁਝ ਸਾਂਝਾ ਕਰਨਾ ਚਾਹੁੰਦੇ ਹਾਂ।
ਸਟੋਰੇਜ਼
ਸਾਡੇ ਪਿਛਲੇ ਬਲੌਗ ਪੋਸਟ ਵਿੱਚ ਜਿਕਰ ਕੀਤੇ ਅਨੁਸਾਰ, ਸਨੈਪਾਂ ਉਨ੍ਹਾਂ ਦੇ ਪ੍ਰਾਪਤਕਰਤਾਵਾਂ ਵੱਲੋਂ ਦੇਖੇ ਜਾਣ ਤੋਂ ਬਾਅਦ ਸਾਡੇ ਸਰਵਰਾਂ ਤੋਂ ਮਿਟਾ ਦਿੱਤੀਆਂ ਜਾਂਦੀਆਂ ਹਨ। ਤਾਂ ਫਿਰ ਉਨ੍ਹਾਂ ਨੂੰ ਦੇਖਣ ਤੋਂ ਪਹਿਲਾਂ ਉਨ੍ਹਾਂ ਨਾਲ ਕੀ ਕੀਤਾ ਜਾਂਦਾ ਹੈ? Snapchat ਦਾ ਜ਼ਿਆਦਾਤਰ ਬੁਨਿਆਦੀ ਢਾਂਚਾ Google ਦੇ ਕਲਾਉਡ ਕੰਪਿਉਟਿੰਗ ਸੇਵਾ, ਐਪ ਇੰਜਨ 'ਤੇ ਹੋਸਟ ਕੀਤਾ ਗਿਆ ਹੈ। ਅਣਦੇਖੀਆਂ ਸਨੈਪਾਂ ਸਮੇਤ ਸਾਡਾ ਜ਼ਿਆਦਾਤਰ ਡੇਟਾ ਐਪ ਇੰਜਣ ਦੇ ਡੈਟਾਸਟੋਰ ਵਿੱਚ ਉਦੋਂ ਤੱਕ ਰੱਖੇ ਜਾਂਦੇ ਹਨ ਜਦੋਂ ਤੱਕ ਉਸ ਨੂੰ ਮਿਟਾਇਆ ਨਹੀਂ ਜਾਂਦਾ।
ਮੁੜ-ਪ੍ਰਾਪਤੀ
ਕੀ Snapchat ਡੈਟਾਸਟੋਰ ਤੋਂ ਅਣਦੇਖੀਆਂ ਸਨੈਪਾਂ ਨੂੰ ਮੁੜ-ਪ੍ਰਾਪਤ ਕਰਨ ਦੇ ਯੋਗ ਹੈ? ਹਾਂ - ਜੇ ਅਸੀਂ ਡੈਟਾਸਟੋਰ ਵਿੱਚੋਂ ਸਨੈਪਾਂ ਮੁੜ-ਪ੍ਰਾਪਤ ਨਹੀਂ ਕਰ ਸਕੇ, ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਪਤਕਰਤਾਵਾਂ ਤੱਕ ਪਹੁੰਚਾਉਣ ਦੇ ਯੋਗ ਨਹੀਂ ਹੁੰਦੇ ਜਿਨ੍ਹਾਂ ਤੱਕ ਭੇਜਣ ਵਾਲੀ ਦੀ ਇੱਛਾ ਹੁੰਦੀ ਹੈ। ਕੀ ਅਸੀਂ ਸਧਾਰਣ ਹਾਲਤਾਂ ਵਿੱਚ ਸਨੈਪਾਂ ਨੂੰ ਹੱਥੀਂ ਮੁੜ-ਪ੍ਰਾਪਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਦੇਖਦੇ ਹਾਂ? ਨਹੀਂ। ਸਨੈਪਾਂ ਨੂੰ ਉਨ੍ਹਾਂ ਦੇ ਪ੍ਰਾਪਤਕਰਤਾਵਾਂ ਤੱਕ ਭੇਜਣ ਦੀ ਸਧਾਰਣ ਪ੍ਰਕਿਰਿਆ ਸਵੈਚਾਲਿਤ ਹੈ।
ਤਾਂ ਫਿਰ ਅਜਿਹਾ ਕਿਹੜਾ ਹਾਲਾਤ ਹੁੰਦਾ ਹੈ ਜਦੋਂ ਅਸੀਂ ਹੱਥੀਂ ਇੱਕ ਸਨੈਪ ਨੂੰ ਮੁੜ-ਪ੍ਰਾਪਤ ਕਰ ਸਕਦੇ ਹਾਂ, ਇਹ ਮੰਨ ਕੇ ਕਿ ਇਹ ਅਜੇ ਵੀ ਦੇਖੀ ਨਹੀਂ ਗਈ ਹੈ? ਉਦਾਹਰਨ ਦੇ ਲਈ, ਕਈ ਵਾਰ ਅਜਿਹੇ ਮੌਕੇ ਹੁੰਦੇ ਹਨ ਜਦੋਂ ਸਾਨੂੰ, ਦੂਜੇ ਬਿਜਲਈ ਸੰਚਾਰ ਸੇਵਾ ਪ੍ਰਦਾਨਕਾਂ ਦੀ ਤਰ੍ਹਾਂ, ਜਾਣਕਾਰੀ ਤਕ ਪਹੁੰਚਣ ਅਤੇ ਖੁਲਾਸਾ ਕਰਨ ਲਈ ਕਨੂੰਨ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਮਜਬੂਰ ਕੀਤਾ ਜਾਂਦਾ ਹੈ। ਉਦਾਹਰਣ ਦੇ ਲਈ, ਜੇ ਸਾਨੂੰ ਸਨੈਪਸ ਦੀ ਸਮਗਰੀ ਲਈ ਕਾਨੂੰਨ ਲਾਗੂ ਕਰਨ ਤੋਂ ਸਰਚ ਵਾਰੰਟ ਮਿਲਦਾ ਹੈ ਅਤੇ ਉਹ ਸਨੈਪ ਅਜੇ ਵੀ ਸਾਡੇ ਸਰਵਰਾਂ ਤੇ ਹਨ, ਇੱਕ ਸੰਘੀ ਕਾਨੂੰਨ ਜਿਸ ਨੂੰ ਕਹਿੰਦੇ ਹਨ ਇਲੈਕਟ੍ਰਾਨਿਕ ਕਮਿਉਨੀਕੇਸ਼ਨਜ਼ ਪ੍ਰਾਈਵੇਸੀ ਐਕਟ (ਈਸੀਪੀਏ) ਸਾਨੂੰ ਬੇਨਤੀ ਕਰਨ ਵਾਲੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੂੰ ਸਨੈਪਸ ਪੈਦਾ ਕਰਨ ਲਈ ਮਜਬੂਰ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਸਾਡਾ ਭਾਗ ਪ੍ਰਾਈਵੇਟ ਨੀਤੀ ਉਹ ਹਾਲਾਤਾਂ ਬਾਰੇ ਚਰਚਾ ਕਰਦਾ ਹੈ ਜਦੋਂ ਅਸੀਂ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂਰੇ ਚਰਚਾ ਕਰਦਾ ਹੈ ਜਦੋਂ ਅਸੀਂ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂ।
ਮਈ 2013 ਤੋਂ, ਸਾਨੂੰ ਪ੍ਰਾਪਤ ਹੋਏ ਲਗਭਗ ਇੱਕ ਦਰਜਨ ਸਰਚ ਵਾਰੰਟਾਂ ਦੇ ਨਤੀਜੇ ਵਜੋਂ ਸਾਨੂੰ ਕਨੂੰਨ ਲਾਗੂ ਕਰਨ ਵਾਲਿਆਂ ਲਈ ਅਣਦੇਖੀਆਂ ਸਨੈਪਾਂ ਨੂੰ ਕਢਕੇ ਦੇਣਾ ਪਿਆ। ਜੋ ਕਿ ਹਰ ਰੋਜ਼ ਭੇਜੀਆਂ ਜਾਂਦੀਆਂ 350 ਮਿਲੀਅਨ ਸਨੈਪਾਂ ਵਿੱਚੋਂ ਹੈ।
ਕਨੂੰਨ ਲਾਗੂ ਕਰਨ ਦੀਆਂ ਬੇਨਤੀਆਂ ਵਿੱਚ ਕਈ ਵਾਰ ਸਾਨੂੰ ਕੁੱਝ ਸਮੇਂ ਲਈ ਸਨੈਪਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੁੰਦੀ ਹੈ, ਜਿਵੇਂ ਕਿ ਜਦੋਂ ਕਨੂੰਨ ਲਾਗੂ ਕਰਨ ਵਾਲੇ ਇਹ ਨਿਰਧਾਰਤ ਕਰ ਰਹੇ ਹੁੰਦੇ ਹਨ ਕਿ ਸਨੈਪਾਂ ਲਈ ਸਰਚ ਵਾਰੰਟ ਜਾਰੀ ਕਰਨਾ ਹੈ ਜਾਂ ਨਹੀਂ।
ਇਸ ਵੇਲੇ ਕੰਪਨੀ ਵਿੱਚ ਸਿਰਫ਼ ਦੋ ਵਿਅਕਤੀਆਂ ਕੋਲ ਅਣਦੇਖੀਆਂ ਸਨੈਪਾਂ ਨੂੰ ਹੱਥੀਂ ਮੁੜ-ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਟੂਲਾਂ ਤੱਕ ਪਹੁੰਚ ਹੈ, ਸਾਡੇ ਸਹਿ-ਸੰਸਥਾਪਕ ਅਤੇ ਸੀਟੀਓ, ਬੌਬੀ (ਜਿਸ ਨੇ ਇਸਨੂੰ ਕੋਡਬੱਧ ਕੀਤਾ ਸੀ), ਅਤੇ ਮੈਂ।
ਠੀਕ ਹੈ, ਤਾਂ ਕਹਾਣੀਆਂ ਬਾਰੇ ਕੀ?
ਕਹਾਣੀਆਂ ਅਤੇ ਸਨੈਪਾਂ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਜਦੋਂ ਤੱਕ ਕਿ ਉਪਭੋਗਤਾ ਦੁਆਰਾ ਨਹੀਂ ਹਟਾਇਆ ਜਾਂਦਾ, ਕਹਾਣੀਆਂ 24 ਘੰਟਿਆਂ ਲਈ ਉਪਲਬਧ ਹੁੰਦੀਆਂ ਹਨ ਅਤੇ ਉਸ ਸਮੇਂ ਵਿੱਚ ਵਾਰ ਵਾਰ ਵੇਖੀਆਂ ਜਾ ਸਕਦੀਆਂ ਹਨ। ਨਾ ਖੁੱਲੇ ਸਨੈਪਾਂ ਦੇ ਉਲਟ, ਜਿਨ੍ਹਾਂ ਨੂੰ ਜੇ ਦੇਖਿਆ ਨਹੀਂ ਗਿਆ ਤਾਂ ਉਨ੍ਹਾਂ ਨੂੰ ਦੇਖੇ ਜਾਣ ਜਾਂ 30 ਦਿਨਾਂ ਤੱਕ ਸਟੋਰ ਕੀਤਾ ਜਾਂਦਾ ਹੈ, ਉਹ ਸਨੈਪਾਂ ਜਿਨ੍ਹਾਂ ਨੂੰ ਕਿ ਤੁਹਾਡੀਆਂ ਕਹਾਣੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਨੂੰ 24 ਘੰਟੇ ਬਾਅਦ ਸਾਡੇ ਸਰਵਰਾਂ ਤੋਂ ਹਟਾ ਦਿੱਤਾ ਜਾਂਦਾ ਹੈ। ਕਹਾਣੀਆਂ ਪਹੁੰਚ ਅਤੇ ਖੁਲਾਸੇ ਦੀਆਂ ਉਹੀ ਕਨੂੰਨੀ ਜ਼ਰੂਰਤਾਂ ਦੇ ਅਧੀਨ ਹਨ ਜਿਵੇਂ ਕਿ ਸਨੈਪਾਂ ਲਈ ਉੱਪਰ ਦੱਸਿਆ ਗਿਆ ਹੈ।
ਸਮਾਜਿਕ ਸੇਧਾ
ਸਾਡਾ ਵਰਤੋ ਦੀਆਂ ਸਰਤਾਂ ਅਤੇ ਕਮਿਊਨਿਟੀ ਦਿਸ਼ਾ ਨਿਰਦੇਸ਼ ਤੁਹਾਨੂੰ ਸਨੈਪਚੈਟ ਦੀ ਵਰਤੋਂ ਕਰਨ ਦੇ ਨਿਯਮਾਂ ਬਾਰੇ ਦੱਸਦੇ ਹਾਂ। ਜੇ ਸਾਨੂੰ ਕੋਈ ਰਿਪੋਰਟ ਮਿਲਦੀ ਹੈ ਕਿ ਵਰਤੋਂਕਾਰ ਨਿਯਮਾਂ ਨੂੰ ਤੋੜ ਰਿਹਾ ਹੈ, ਤਾਂ ਅਸੀਂ ਉਸਦੀ ਕਹਾਣੀ ਦੀ ਪੜਤਾਲ ਕਰ ਸਕਦੇ ਹਾਂ ਜੋ ਉਹਨਾਂ ਨੇ ਪੋਸਟ ਕੀਤੀ ਹੈ ਅਤੇ ਢੁਕਵੀਂ ਕਾਰਵਾਈ ਕਰ ਸਕਦੇ ਹਾਂ। ਇਸ ਵਿੱਚ ਕਿਸੇ ਕਹਾਣੀ ਨੂੰ ਮਿਟਾਉਣਾ, ਕਿਸੇ ਖਾਤੇ 'ਤੇ ਚਿਤਾਵਨੀ ਦਿਖਾਉਣਾ ਜਾਂ ਕਿਸੇ ਖਾਤੇ ਨੂੰ ਬੰਦ ਕਰਨਾ ਵੀ ਸ਼ਾਮਲ ਹੋ ਸਕਦਾ ਹੈ।
ਸਾਡੀ ਨਿਜੀ ਪਰਾਈਵੇਟ ਨੀਤੀ ਸਾਡੇ ਅਭਿਆਸਾਂ ਬਾਰੇ ਵਧੇਰੇ ਜਾਣਕਾਰੀ ਰੱਖਦਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਪੋਸਟ ਨੇ ਸਾਡੇ ਕੰਮ ਕਰਨ ਦੇ ਤਰੀਕੇ ਬਾਰੇ ਤੁਹਾਨੂੰ ਬਿਹਤਰ ਸਮਝ ਦਿੱਤੀ ਹੈ। ਅਸੀਂ ਤੁਹਾਡੀ ਰਚਨਾਤਮਕਤਾ ਅਤੇ ਉਤਸ਼ਾਹ ਨਾਲ ਨਿਰੰਤਰ ਹੈਰਾਨ ਹਾਂ। ਅਜਿਹੀ ਸ਼ਾਨਦਾਰ ਕਮਿਉਨਿਟੀ ਬਣਾਉਣ ਲਈ ਤੁਹਾਡਾ ਧੰਨਵਾਦ।
Back To News