We Stand Together

Snap CEO Evan Spiegel sent the following memo to all Snap team members on Sunday, May 31. In it he condemns racism while advocating for creating more opportunity, and for living the American values of freedom, equality and justice for all.
ਬਾਅਦ ਵਿੱਚ ਮੇਰੀ ਜ਼ਿੰਦਗੀ ਵਿੱਚ, ਮੇਰੇ ਕੋਲ ਦੱਖਣੀ ਅਫ਼ਰੀਕਾ ਵਿੱਚ ਕੰਮ ਕਰਨ ਅਤੇ ਪੜ੍ਹਨ ਦਾ ਮੌਕਾ ਸੀ ਜਿੱਥੇ ਸੁਭਾਗ ਨਾਲ ਮੇਰੀ ਮੁਲਾਕਾਤ ਮੇਰੇ ਇੱਕ ਹੀਰੋ - ਬਿਸ਼ਾਪ ਟੂਟੂ ਨਾਲ ਹੋਈ। ਮੈਂ ਰੰਗਭੇਦ ਦੇ ਉਜਾੜੇ ਅਤੇ ਨਸਲਵਾਦ ਦੀ ਵਿਰਾਸਤ ਦੀ ਗਵਾਹੀ ਭਰੀ, ਪਰ ਵਿਕਾਸ ਅਤੇ ਦੁਬਾਰਾ ਸਮਝੌਤੇ ਲਈ ਬਿਨਾਂ ਥੱਕੇ ਯਤਨ ਵੀ ਕੀਤੇ। ਸਟੈਨਫੋਰਡ ਵਿਖੇ, ਮੈਂ ਆਪਣੇ ਸੀਨੀਅਰ ਸਾਲ (ਬਾਰ੍ਹਵੀਂ) ਵਿੱਚ ਉਜਾਮਾ ਵਿੱਚ ਰਹਿੰਦਾ ਸੀ, ਕੈਂਪਸ ਵਿੱਚ ਇੱਕ ਡਾਰਮੈਸੀ ਹੈ ਜੋ ਕਾਲੇ ਲੋਕਾਂ ਦੇ ਸਮਾਜ ਦੀ ਸੇਵਾ ਕਰਦੀ ਹੈ (ਅਤੇ ਜਿਸ ਵਿੱਚ ਅਧਿਕਤਰ ਨਿਵਾਸੀ ਕਾਲੇ ਲੋਕ ਹਨ)। ਇੱਥੋਂ ਤੱਕ ਕਿ ਸਟੈਨਫੋਰਡ ਵਿੱਚ ਜਬਰਦਸਤ ਵਿਸ਼ੇਸ਼-ਅਧਿਕਾਰ ਹੋਣ ਦੇ ਬਾਵਜੂਦ ਵੀ, ਆਪਣੇ ਸਮਾਜ ਵਿੱਚ ਰੋਜ਼ਾਨਾ ਨਸਲਵਾਦ ਦੀਆਂ ਬੇਇਨਸਾਫ਼ੀਆਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਸੀ।
ਮੈਂ ਇਹ ਗੱਲ ਪ੍ਰਤੱਖ ਰੂਪ ਵਿੱਚ ਸਮਝਾਉਣ ਲਈ ਸਾਂਝੀ ਨਹੀਂ ਕਰ ਰਿਹਾ ਕਿ ਸੰਯੁਕਤ ਰਾਜ ਵਿੱਚ ਕਾਲੇ ਲੋਕਾਂ ਦੇ ਜੀਵਨ ਜਿਉਣ ਦਾ ਤਜ਼ਰਬੇ ਕਿਹੋ ਜਿਹਾ ਹੈ, ਪਰ ਇਹ ਦੱਸਣਾ ਚਾਹੁੰਦਾ ਹਾਂ ਕਿ ਲਗਭਗ 30 ਸਾਲਾਂ ਤੋਂ, ਮੈਂ ਖੁਦ ਅਮਰੀਕਾ ਅਤੇ ਦੁਨੀਆ ਭਰ ਵਿੱਚ ਨਿਆਂ ਲਈ ਅਪੀਲ ਕਰਨ ਵਾਸਤੇ ਨਿਰੰਤਰ ਅਤੇ ਜ਼ੋਰਦਾਰ ਤਰੀਕੇ ਨਾਲ ਜਨੂਨੀ ਅਤੇ ਪ੍ਰਯਤਨਸ਼ੀਲ ਰਿਹਾ ਹਾਂ। 30 ਸਾਲਾਂ ਬਾਅਦ, ਬਦਲਾਅ ਲਈ ਲੱਖਾਂ ਲੋਕਾਂ ਦੁਆਰਾ ਆਵਾਜ਼ ਉਠਾਉਣ ਦੇ ਬਾਵਜੂਦ ਵੀ, ਤਰੱਕੀ ਦੇ ਰਾਹ ਵਿੱਚ ਬਹੁਤ ਥੋੜ੍ਹੀ ਤਬਦੀਲੀ ਦੇਖਣ ਨੂੰ ਮਿਲੀ ਹੈ। ਲਗਭਗ ਇੱਕ ਸਦੀ ਤੋਂ ਅਮਰੀਕਾ ਵਿੱਚ ਆਰਥਿਕ ਅਸਮਾਨਤਾ ਅਨੰਤ ਪੱਧਰਾਂ 'ਤੇ ਪਹੁੰਚ ਗਈ ਹੈ, ਕਾਲੇ ਰੰਗ ਦੇ ਲੋਕ ਕਰਿਆਨੇ ਦੇ ਸਟੋਰ ਵਿੱਚ ਨਹੀਂ ਜਾ ਸਕਦੇ ਜਾਂ ਬਿਨਾਂ ਕਿਸੇ ਮਹੱਤਵ ਤੋਂ ਕਤਲ ਕੀਤੇ ਜਾਣ ਦੇ ਬਿਨਾਂ ਡਰੇ ਸੈਰ ਕਰਨ ਲਈ ਜਾ ਸਕਦੇ ਹਨ, ਅਤੇ ਸਾਧਾਰਨ ਸ਼ਬਦਾਂ ਵਿੱਚ, ਅਮਰੀਕੀ ਪ੍ਰਯੋਗ ਅਸਫਲ ਹੋ ਰਿਹਾ ਹੈ।
ਮੈਂ ਇਸਨੂੰ ਸਾਂਝਾ ਕੀਤਾ ਕਿਉਂਕਿ ਮੈਂ ਇਹ ਸਮਝਦਾ ਹਾਂ, MLK ਦੇ ਸ਼ਬਦਾਂ ਵਿੱਚ, " ਦੰਗੇ ਅਣਸੁਣੀ ਕਰਨ ਦੀ ਭਾਸ਼ਾ ਹਨ" ਅਤੇ ਉਹ ਜੋ ਕਿ ਸਦੀਆਂ ਤੋਂ ਸ਼ਾਂਤੀ ਨਾਲ ਬਦਲਾਅ ਦੀ ਵਕਾਲਤ ਕਰ ਰਹੇ ਸਨ ਉਹਨਾਂ ਨੇ ਬਹੁਤ ਘੱਟ ਦੇਖਿਆ ਹੈ, ਕਿ ਅਜ਼ਾਦੀ ਅਤੇ ਬਰਾਬਰਤਾ ਲਈ ਜੇਕਰ ਕੋਈ ਤਰੱਕੀ ਹੋਈ ਹੋਵੇ। ਅਤੇ ਉਸ ਸਭ ਲਈ ਨਿਆਂ ਜਿਸਦਾ ਅਮਰੀਕਾ ਨੇ ਬਹੁਤ ਸਮੇਂ ਪਹਿਲਾਂ ਵਾਅਦਾ ਕੀਤਾ ਸੀ। ਮੈਂ ਸਮਝਦਾ ਹਾਂ ਕਿ ਜੋ ਲੋਕ ਦੰਗੇ-ਫ਼ਸਾਦ ਮਚਾ ਰਹੇ ਹਨ ਉਹਨਾਂ ਨੂੰ ਅਣਸੁਣਿਆ ਕਿਉਂ ਮਹਿਸੂਸ ਹੋਇਆ।
ਸਾਡੇ ਦੁਆਰਾ Snapchat ਬਣਾਏ ਜਾਣ ਤੋਂ ਬਾਅਦ ਮੈਨੂੰ ਪਹਿਲਾ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ, ਜੋ ਮੈਂ 2013 ਵਿੱਚ ਸਟੈਨਫੋਰਡ ਵੁਮੈਨ ਦੀ ਬਿਜ਼ਨਸ ਕਾਨਫਰੈਂਸ ਵਿੱਚ ਦਿੱਤਾ ਸੀ, ਜਿੱਥੇ ਮੈਂ ਘੋਸ਼ਣਾ ਕੀਤੀ ਕਿ “ਮੈਂ ਇੱਕ ਜਵਾਨ, ਗੋਰਾ, ਪੜ੍ਹਿਆ ਲਿਖਿਆ ਆਦਮੀ ਹਾਂ। ਮੈਂ ਸਚਮੁੱਚ ਬਹੁਤ, ਬਹੁਤ ਕਿਸਮਤ ਵਾਲਾ ਹਾਂ। ਅਤੇ ਜ਼ਿੰਦਗੀ ਨਿਰਪੱਖ ਨਹੀਂ ਹੈ।” ਮੈਨੂੰ ਲੱਗਿਆ ਕਿ ਆਪਣੇ ਵਿਸ਼ੇਸ਼-ਅਧਿਕਾਰ ਨੂੰ ਨਾਮ ਦੇਣਾ ਅਤੇ ਆਪਣੇ ਸਮਾਜ ਵਿੱਚ ਅਨਿਆਂ ਨੂੰ ਸਵੀਕਾਰ ਕਰਨਾ ਬਹੁਤ ਮਹੱਤਵਪੂਰਨ ਹੈ - ਖ਼ਾਸ ਤੌਰ 'ਤੇ ਉਹਨਾਂ ਮਹਿਲਾ ਬਿਜ਼ਨੈਸ ਲੀਡਰਾਂ ਸਾਹਮਣੇ ਜੋ ਹਰ ਰੋਜ਼ ਅਜਿਹੀਆਂ ਬੇਇਨਸਾਫ਼ੀਆਂ ਦਾ ਸਾਹਮਣਾ ਕਰਦੀਆਂ ਹਨ। ਆਪਣੇ ਵਿਸ਼ੇਸ਼-ਅਧਿਕਾਰ ਨੂੰ ਸਵੀਕਾਰ ਕਰਨਾ ਮੇਰੇ ਲਈ ਇੱਕ ਪਹਿਲਾ ਮਹੱਤਵਪੂਰਨ ਕਦਮ ਸੀ ਕਿਉਂਕਿ ਇਸ ਨੇ ਮੇਰੀ ਸੁਣਨ ਵਿੱਚ ਮਦਦ ਕੀਤੀ। ਅਮੀਰ, ਗੋਰਾ ਆਦਮੀ ਹੋਣ ਦੇ ਵਜੋਂ ਮੇਰੇ ਅਨੁਭਵ, ਸਾਡੇ ਸਾਥੀ ਅਮਰੀਕੀਆਂ ਦੁਆਰਾ ਤਜ਼ਰਬੇ ਕੀਤੇ ਜਾਣ ਵਾਲੇ ਅਨਿਆਂ ਤੋਂ ਅਸ਼ਲੀਲ ਰੂਪ ਵਿੱਚ ਵੱਖਰੇ ਹਨ। ਆਪਣੇ ਤੋਂ ਵੱਖਰੇ ਲੋਕਾਂ ਦੇ ਮਾੜੇ ਹਾਲਾਤ ਨੂੰ ਸਮਝਣ ਨੇ ਮੈਨੂੰ ਸੰਘਰਸ਼ ਵਿੱਚ ਇੱਕ ਬਿਹਤਰ ਸਹਿਯੋਗੀ ਬਣਾਉਣ ਵਿੱਚ ਮਦਦ ਕੀਤੀ।
ਸਾਡੇ ਦੇਸ਼ ਦੇ ਨਿਰਮਾਣ ਦੇ ਪਿੱਛੇ ਇੱਕ ਮੂਲ ਵਿਚਾਰ ਇਹ ਧਾਰਨਾ ਸੀ ਕਿ ਤੁਹਾਡੇ ਜਨਮ ਦੀਆਂ ਪ੍ਰਸਥਿਤੀਆਂ ਤੁਹਾਡੀ ਜ਼ਿੰਦਗੀ ਦੇ ਰਾਹ ਨੂੰ ਨਿਰਧਾਰਤ ਨਹੀਂ ਕਰਦੀਆਂ। ਸਾਡੇ ਸੰਸਥਾਪਕਾਂ ਨੇ ਇਹ ਤਰਕੀਬ ਸੋਚੀ ਕਿ ਰੱਬ ਨੇ ਇੱਕ ਰਾਜੇ ਨੂੰ ਚੁਣਿਆ ਜੋ ਕਿ ਹਾਸੋਹੀਣੇ ਹੈ- ਰੱਬ ਨੇ ਸਾਨੂੰ ਸਾਰਿਆਂ ਨੂੰ ਚੁਣਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਬਰਾਬਰ ਹੀ ਪਿਆਰ ਕਰਦਾ ਹੈ। ਉਹ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸੀ ਜਿਸ ਵਿੱਚ ਰੱਬ ਦਾ ਪਿਆਰ ਅਤੇ ਇਹ ਵਿਚਾਰ ਝਲਕੇ ਕਿ ਰੱਬ ਸਾਡੇ ਸਾਰਿਆਂ ਵਿੱਚ ਵੱਸਦਾ ਹੈ। ਰੱਬ ਕਿਸੇ ਵੀ ਵਿਅਕਤੀ ਨੂੰ ਵੱਧ ਜਾਂ ਘੱਟ ਪਿਆਰ ਦੇ ਯੋਗ ਨਹੀਂ ਮੰਨਦਾ।
ਬੇਸ਼ੱਕ, ਉਹੀ ਸੰਸਥਾਪਕ ਜੋ ਸਾਰਿਆਂ ਲਈ ਆਜ਼ਾਦੀ, ਸਮਾਨਤਾ, ਅਤੇ ਨਿਆਂ ਦਾ ਸਮਰਥਨ ਕਰਦੇ ਹਨ - ਸਾਰੇ ਦੇ ਸਾਰੇ ਗੁਲਾਮ ਮਾਲਿਕ ਸਨ। ਲੋਕਾਂ ਦੁਆਰਾ, ਲੋਕਾਂ ਲਈ ਸਿਰਜੇ ਇੱਕ ਰਾਸ਼ਟਰ ਦਾ ਉਹਨਾਂ ਦਾ ਪ੍ਰਭਾਵਸ਼ਾਲੀ ਦ੍ਰਿਸ਼ਟੀਕੋਣ ਪੱਖਪਾਤ, ਅਨਿਆਂ ਅਤੇ ਨਸਲਵਾਦ 'ਤੇ ਆਧਾਰਿਤ ਸੀ। ਇਸ ਨਿਕੰਮੀ ਨੀਂਹ ਅਤੇ ਸਾਰਿਆਂ ਲਈ ਇੱਕ ਅਵਸਰ ਪੈਦਾ ਕਰਨ ਲਈ ਇਸ ਦੀਆਂ ਹੋ ਰਹੀਆਂ ਅਸਫਲਤਾਵਾਂ ਦਾ ਸੰਬੋਧਨ ਕਰਦੇ ਹੋਏ, ਅਸੀਂ ਮਨੁੱਖ ਦੀ ਉਨੱਤੀ ਲਈ ਆਪਣੀ ਵਾਸਤਵਿਕ ਸਮਰੱਥਾ ਤੋਂ ਪਿੱਛੇ ਧੱਕ ਰਹੇ ਹਾਂ - ਅਤੇ ਅਸੀਂ ਸਾਰਿਆਂ ਲਈ ਆਜ਼ਾਦੀ, ਸਮਾਨਤਾ ਅਤੇ ਨਿਆਂ ਦੇ ਪ੍ਰਭਾਵਸ਼ਾਲੀ ਦ੍ਰਿਸ਼ਟੀਕੋਣ ਵਿੱਚ ਕਮੀ ਹੁੰਦੀ ਦੇਖਣਾ ਜਾਰੀ ਰੱਖਾਂਗੇ।
ਅਕਸਰ ਹੀ ਮੈਨੂੰ ਦੋਸਤ, ਟੀਮ ਮੈਂਬਰ, ਪੱਤਰਕਾਰ ਅਤੇ ਪਾਰਟਨਰਸ ਪੁੱਛਦੇ ਹਨ ਕਿ ਆਪਾਂ ਬਦਲਾਅ ਲਿਆਉਣ ਲਈ ਕੀ ਕਰ ਸਕਦੇ ਹਾਂ। ਇਹ ਸਵੀਕਾਰ ਕਰਦੇ ਹੋਏ ਕਿ ਮੈਂ ਕਿਸੇ ਵੀ ਤਰੀਕੇ ਨਾਲ ਮਾਹਰ ਨਹੀਂ ਹਾਂ, ਅਤੇ 29 ਦੀ ਪਰਿਪੱਕ ਉਮਰ ਵਿੱਚ ਮੈਨੂੰ ਦੁਨੀਆ ਦੇ ਕੰਮਾਂ-ਕਾਰਾਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ, ਹੇਠਾਂ ਮੈਂ ਇਸ ਉੱਪਰ ਆਪਣਾ ਖੁਦ ਦਾ ਵਿਚਾਰ ਸਾਂਝਾ ਕਰਾਂਗਾ ਕਿ ਇੱਕ ਬਦਲਾਅ ਲਿਆਉਣ ਲਈ ਕੀ ਜ਼ਰੂਰੀ ਹੈ ਜੋ ਅਸੀਂ ਅਮਰੀਕਾ ਵਿੱਚ ਲਿਆਉਣ ਦੀ ਲਾਲਸਾ ਰੱਖਦੇ ਹਾਂ। ਅਸੀਂ ਸਾਰਿਆਂ ਲੋਕਾਂ ਲਈ ਉਹਨਾਂ ਦੇ ਪਿਛੋਕੜ ਦੀ ਪਰਵਾਹ ਕੀਤੇ ਬਿਨ੍ਹਾਂ, ਮਿਲ ਕੇ ਮੌਕਾ ਪੈਦਾ ਕਰਨ ਤੋਂ ਬਿਨ੍ਹਾਂ ਪ੍ਰਣਾਲੀਗਤ ਨਸਲਵਾਦ ਨੂੰ ਖ਼ਤਮ ਨਹੀਂ ਕਰ ਸਕਦੇ।
ਮੈਂ ਮੰਨਦਾ ਹਾਂ ਕਿ ਪਹਿਲਾ ਅਤੇ ਸਭ ਨਾਲੋਂ ਮਹੱਤਵਪੂਰਨ ਕਦਮ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸਥਾਪਨਾ ਮੁੱਲਾਂ: ਆਜ਼ਾਦੀ, ਸਮਾਨਤਾ, ਨਿਆਂ, ਜ਼ਿੰਦਗੀ, ਸੁਤੰਤਰਤਾ ਅਤੇ ਖੁਸ਼ੀ ਦੀ ਤਲਾਸ਼ ਲਈ ਆਪਣੀ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕਰਨਾ ਹੈ। ਸਾਨੂੰ ਭਵਿੱਖ ਵਿੱਚ ਸਫਲਤਾ ਲਈ ਆਪਣਾ ਇੱਕ ਸਾਂਝਾ ਦ੍ਰਿਸ਼ਟੀਕੋਣ ਬਣਾਉਣ ਵਾਸਤੇ ਅਤੇ ਅਸੀਂ ਆਪਣੇ ਬੱਚਿਆਂ ਦੇ ਬੱਚਿਆਂ ਲਈ ਅਮਰੀਕਾ ਨੂੰ ਕਿਹੋ ਜਿਹਾ ਦੇਖਣਾ ਚਾਹੁੰਦੇ ਹਾਂ, ਇਸ ਨੂੰ ਪਰਿਭਾਸ਼ਿਤ ਕਰਨ ਲਈ ਲਾਜ਼ਮੀ ਹੀ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਲਾਜ਼ਮੀ ਹੀ ਇੱਕ ਅਜਿਹੇ ਪ੍ਰਕਿਰਿਆ ਹੋਣੀ ਚਾਹੀਦੀ ਹੈ ਜਿਸ ਵਿੱਚ ਸਾਰੇ ਅਮਰੀਕੀ ਨਿਵਾਸੀ ਸ਼ਾਮਲ ਹੋਣ ਅਤੇ "ਲੋਕਾਂ ਦੁਆਰਾ, ਲੋਕਾਂ ਲਈ" ਦਾ ਸਿਸਟਮ ਹੋਵੇ। ਜੇਕਰ ਅਸੀਂ ਉਸ ਰਾਸ਼ਟਰ ਨੂੰ ਪਰਿਭਾਸ਼ਿਤ ਕਰ ਸਕੀਏ ਜਿਸ ਦੀ ਅਸੀਂ ਸਿਰਜਣਾ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਕਾਰਵਾਈ ਸ਼ੁਰੂ ਕਰ ਸਕਦੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਉਹਨਾਂ ਮਹੱਤਵਪੂਰਨ ਫ਼ੈਸਲਿਆਂ 'ਤੇ ਲਾਗੂ ਕਰ ਸਕਦੇ ਹਾਂ ਜੋ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਇੱਕ ਵਾਸਤਵਿਕਤਾ ਬਣਾਉਣ ਲਈ ਲਾਜ਼ਮੀ ਹੀ ਲਏ ਜਾਣੇ ਚਾਹੀਦੇ ਹਨ।
GDP ਜਾਂ ਸਟੌਕ ਮਾਰਕੀਟ ਵਰਗੇ ਛੋਟੀ-ਮਿਆਦ ਦੇ ਮੈਟਰਿਕਸ ਦੀ ਬਜਾਏ ਸਾਨੂੰ ਆਪਣੇ ਆਦਰਸ਼ਾਂ ਨੂੰ ਪੂਰਾ ਕਰਨ ਦੇ ਸੰਬੰਧ ਵਿੱਚ ਆਪਣੀ ਸਫ਼ਲਤਾ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰਨੀ ਹੋਵੇਗੀ। ਤੁਹਾਡੇ ਦੁਆਰਾ ਪ੍ਰਾਪਤ ਕੀਮਤ ਦੀ ਬਜਾਏ, ਜਦੋਂ ਤੁਹਾਡੀਆਂ ਸਿਹਤ ਸੇਵਾਵਾਂ ਦੇ ਮੁੱਲ ਵਧਦੇ ਹਨ, ਤਾਂ GDP ਵਧਦਾ ਹੈ। ਜੇਕਰ ਕੋਈ ਤੂਫ਼ਾਨ ਆਉਂਦਾ ਹੈ ਅਤੇ ਹਜਾਰਾਂ ਘਰਾਂ ਨੂੰ ਢਾਹ ਦਿੰਦਾ ਹੈ ਤਾਂ ਜੋ ਸਾਨੂੰ ਉਹਨਾਂ ਨੂੰ ਦੁਬਾਰਾ ਬਣਾਉਣਾ ਪਵੇ, ਤਾਂ GDP ਵਧਦਾ ਹੈ। GDP ਮੂਲ ਰੂਪ ਵਿੱਚ ਇੱਕ ਟੁੱਟਿਆ ਹੋਇਆ ਮਾਪਦੰਡ ਹੈ ਜੋ ਮਨੁੱਖ ਦੀ ਅਸਲ ਖੁਸ਼ੀ ਵਿੱਚ ਯੋਗਦਾਨਾਂ ਨੂੰ ਪ੍ਰਭਾਵੀ ਨਹੀਂ ਕਰਦਾ ਹੈ। ਧਨ ਦੀ ਖੋਜ ਤੋਂ ਪਰੇ ਖੁਸ਼ੀ ਦੀ ਖੋਜ ਦਾ ਵਿਸਤਾਰ ਹੋਣਾ ਚਾਹੀਦਾ ਹੈ।
ਸਾਨੂੰ ਸੱਚ, ਸਮਝੌਤੇ ਅਤੇ ਸੁਧਾਰਾਂ ਦੇ ਆਧਾਰ 'ਤੇ ਭਿੰਨ-ਭਿੰਨ, ਬਿਨ੍ਹਾਂ ਕਿਸੇ ਪੱਖਪਾਤ ਦੇ ਕਮਿਸ਼ਨ ਦੀ ਸਥਾਪਨਾ ਕਰਨੀ ਚਾਹੀਦੀ ਹੈ। ਅਮਰੀਕਾ ਦੇ ਕਾਲੇ ਸਮਾਜ ਦੀ ਗੱਲ ਨੂੰ ਦੇਸ਼ ਭਰ ਵਿੱਚ ਸੁਣਿਆ ਜਾਵੇ ਇਸ ਨੂੰ ਯਕੀਨੀ ਬਣਾਉਣ ਲਈ, ਪੱਖਪਾਤ ਲਈ ਅਪਰਾਧੀ ਨਿਆਂ ਪ੍ਰਣਾਲੀ ਦੀ ਜਾਂਚ-ਪੜਤਾਲ ਕਰਨ ਲਈ ਅਤੇ ਨਾਗਰਿਕ ਦੇ ਨਿਆਂ ਸੰਬੰਧੀ ਅਧਿਕਾਰਾਂ ਦੇ ਵਿਭਾਗ ਨੂੰ ਮਜ਼ਬੂਤ ਬਣਾਉਣ ਲਈ, ਅਤੇ ਮੁੜ-ਸਮਝੌਤੇ ਅਤੇ ਸੁਧਾਰਾਂ ਲਈ ਕਮਿਸ਼ਨ ਦੁਆਰਾ ਕੀਤੀਆਂ ਸਿਫ਼ਾਰਸ਼ਾਂ 'ਤੇ ਕਾਰਵਾਈ ਕਰਨ ਲਈ ਸਾਨੂੰ ਲਾਜ਼ਮੀ ਹੀ ਇੱਕ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਉਹਨਾਂ ਲੋਕਾਂ ਤੋਂ ਸਿੱਖਣ ਲਈ ਬਹੁਤ ਕੁੱਝ ਹੈ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਅਤਿਆਚਾਰਾਂ ਨੂੰ ਸਹਿਣ ਤੋਂ ਬਾਅਦ ਅਜਿਹੀ ਇੱਕ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੀ ਹਿੰਮਤ ਕੀਤੀ ਹੈ ਅਤੇ ਸਾਨੂੰ ਅਮਰੀਕੀ ਨਿਵਾਸੀਆਂ ਦੇ ਆਦਰਸ਼ਾਂ ਨੂੰ ਪੂਰਾ ਕਰਨ ਵਾਲੀ ਅਤੇ ਰਾਸ਼ਟਰ ਵਿੱਚ ਇੱਕ ਲੋੜੀਂਦਾ ਬਦਲਾਅ ਲਿਆਉਣ ਅਤੇ ਰਾਹਤ ਦੇਣ ਵਿੱਚ ਮਦਦ ਕਰਨ ਵਾਲੀ ਇੱਕ ਪ੍ਰਕਿਰਿਆ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਇੱਕ ਸੁਤੰਤਰ ਅਤੇ ਨਿਰਪੱਖ ਸਮਾਜ ਲਈ ਸਿੱਖਿਆ, ਸਿਹਤ-ਸੰਭਾਲ ਅਤੇ ਆਵਾਸ ਵਰਗੀਆਂ ਮੁੱਢਲੀਆਂ ਚੀਜ਼ਾਂ ਨੂੰ ਪਹੁੰਚਯੋਗ ਅਤੇ ਸੁਗਮ ਬਣਾਉਣ ਲਈ ਇਹਨਾਂ ਵਿੱਚ ਨਿਵੇਸ਼ ਕਰਕੇ ਅਮਰੀਕਾ ਵਿੱਚ "ਮੌਕਾ ਪ੍ਰਦਾਨ ਕਰਨ ਦੇ ਇੰਜਣ" ਨੂੰ ਸ਼ੁਰੂ ਕਰਨਾ ਹੋਵੇਗਾ।
ਮੈਨੂੰ ਲੱਗਦਾ ਹੈ ਕਿ 1980 ਦੇ ਦਹਾਕੇ ਤੋਂ ਬਾਅਦ ਇੱਕ ਉਚਿਤ ਸਮਾਜਕ ਸੁਰੱਖਿਆ ਸਿਸਟਮ ਵਿੱਚ ਕਮੀ ਦੇ ਕਾਰਨ ਅਮਰੀਕਾ ਦੀ ਉੱਦਮਤਾ ਵਿੱਚ ਕਾਫ਼ੀ ਕਮੀ ਆਈ ਹੈ। ਉੱਦਮਤਾ ਉਹਨਾਂ ਲੋਕਾਂ 'ਤੇ ਨਿਰਭਰ ਕਰਦੀ ਹੈ ਜੋ ਇੱਕ ਕਾਰੋਬਾਰ ਨੂੰ ਸ਼ੁਰੂ ਕਰਨ ਦਾ ਜੋਖ਼ਮ ਲੈਣ ਦੇ ਸਮਰੱਥ ਹੁੰਦੇ ਹਨ, ਜਿਸ ਨੂੰ ਬਿਨ੍ਹਾਂ ਕਿਸੇ ਸੁਰੱਖਿਆ ਸਿਸਟਮ ਦੇ ਕਰ ਪਾਉਣਾ ਅਸੰਭਵ ਹੈ ਜਿਵੇਂ ਕਿ ਇੱਕ ਮੇਰੇ ਕੋਲ ਸੀ। ਅੱਜ ਦੇ ਉੱਦਮ-ਕਰਤਾ 'ਤੇ ਸ਼ਾਇਦ ਵਿਦਿਆਰਥੀ ਕਰਜ਼ਿਆਂ ਦੀ ਜੁੰਮੇਵਾਰੀ ਹੈ ਅਤੇ ਤਨਖ਼ਾਹ ਵਿੱਚ ਸਥਿਰ ਪ੍ਰਗਤੀ ਅਤੇ ਵਧਦੇ ਖ਼ਰਚਿਆਂ ਦੇ ਅਧੀਨ ਹੈ ਜੋ ਇੱਕ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਲੋੜੀਂਦੀ ਪੂੰਜੀ ਇਕੱਤਰ ਕਰਨ ਨੂੰ ਮੁਸ਼ਕਲ ਬਣਾ ਦਿੰਦੇ ਹਨ।
ਆਪਣੇ ਬੱਚਿਆਂ ਦੇ ਬੱਚਿਆਂ ਨੂੰ ਲਾਭ ਦੇਣ ਲਈ ਭਵਿੱਖ ਵਿੱਚ ਆਪਣੇ ਦੇਸ਼ ਵਿੱਚ ਨਿਵੇਸ਼ ਕਰਨਾ ਮਹਿੰਗਾ ਹੋਵੇਗਾ। ਸਾਨੂੰ ਇੱਕ ਵੱਧ ਪ੍ਰਗਤੀਸ਼ੀਲ ਆਮਦਨ ਕਰ ਪ੍ਰਣਾਲੀ ਅਤੇ ਵਾਸਤਵ ਵਿੱਚ ਉੱਚ ਸੰਪਤੀਆਂ ਕਰ ਸਥਾਪਿਤ ਕਰਨ ਦੀ ਲੋੜ ਹੋਵੇਗੀ ਅਤੇ ਸਾਨੂੰ ਕਰ ਦੀ ਉੱਚ ਦਰ ਦਾ ਭੁਗਤਾਨ ਕਰਨ ਲਈ ਨਿਗਮਾਂ ਦੀ ਲੋੜ ਹੋਵੇਗੀ। ਜਦੋਂ ਅਸੀਂ ਭਵਿੱਖ ਵਿੱਚ ਨਿਵੇਸ਼ ਕਰ ਰਹੇ ਹੋਵਾਂਗੇ, ਤਾਂ ਸਾਨੂੰ ਸੰਘੀ ਵਿੱਤੀ-ਘਾਟੇ ਨੂੰ ਵੀ ਘਟਾਉਣਾ ਪਵੇਗਾ ਤਾਂ ਜੋ ਅਸੀਂ ਭਵਿੱਖ ਵਿੱਚ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਹੋਣ ਵਾਲੇ ਕਿਸੇ ਵੀ ਬਾਹਰੀ ਜੋਖ਼ਮ ਨੂੰ ਪੂਰਾ ਕਰਨ ਲਈ ਬਿਹਤਰ ਤਰੀਕੇ ਨਾਲ ਤਿਆਰ ਰਹਿ ਸਕੀਏ। ਸੰਖੇਪ ਵਿੱਚ, ਮੇਰੇ ਵਰਗੇ ਲੋਕ ਕਰਾਂ ਦਾ ਵੱਧ ਭੁਗਤਾਨ ਕਰਨਗੇ - ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰਿਆਂ ਨੂੰ ਲਾਭ ਪਹੁੰਚਾਉਣ ਵਾਲੇ ਇੱਕ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਾਂਗੇ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਬਦਲਾਅ ਛੋਟੀ ਮਿਆਦ ਵਾਲੇ ਕਾਰੋਬਾਰਾਂ 'ਤੇ "ਮਾੜਾ" ਅਸਰ ਕਰ ਸਕਦੇ ਹਨ, ਪਰ ਕਿਉਂਕਿ ਇਹ ਸਾਡੇ ਦੇਸ਼ ਦੇ ਲੋਕਾਂ ਵਿੱਚ ਲੰਮੀ ਮਿਆਦ ਦੇ ਨਿਵੇਸ਼ ਨੂੰ ਦਰਸਾਉਂਦੇ ਹਨ, ਤਾਂ ਮੇਰਾ ਮੰਨਣਾ ਹੈ ਕਿ ਸਾਨੂੰ ਇਸ ਦੇ ਸਮੂਹਿਕ ਰੂਪ ਵਿੱਚ ਸ਼ਾਨਦਾਰ ਲਾਭ ਮਿਲਣਗੇ।
ਇਹ ਬਦਲਾਅ ਹੁਣ ਤੱਕ ਕਿਉਂ ਨਹੀਂ ਹੋਇਆ? ਮੈਂ ਇਸ ਦੀ ਦਲੀਲ ਸਿਰਫ਼ ਇਸ ਲਈ ਦੇਣਾ ਚਾਹਾਂਗਾ ਕਿਉਂਕਿ ਸਾਡੀ ਸਰਕਾਰ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਬੂਮਰ ਸੂਪਰਮੇਜਿਓਰਿਟੀ ਨੇ ਆਪਣੇ ਬੱਚਿਆਂ ਦਾ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਘੱਟ ਰੁਚੀ ਦਿਖਾਈ ਹੈ। ਦਹਾਕਿਆਂ ਤੋਂ ਸਾਡੀ ਸਰਕਾਰ ਆਪਣੇ ਸਭ ਤੋਂ ਮਹੱਤਵਪੂਰਨ ਘਟਕਾਂ: ਬੂਮਰਜ਼ ਨੂੰ ਖੁਸ਼ਹਾਲ ਕਰਨ ਵਾਸਤੇ ਕਰਜ਼-ਵਿੱਤਪੋਸ਼ਿਤ ਟੈਕਸ ਕਟੌਤੀਆਂ ਅਤੇ ਖ਼ਰਚ ਕਰਨ ਦੇ ਅਧਿਕਾਰ ਦੀ ਕਾਰਜਨੀਤੀ ਲਈ ਵਚਨਬੱਧ ਹੋਈ ਹੈ। ਦਰਅਸਲ, ਬੂਮਰਜ਼ ਅਮਰੀਕਾ ਵਿੱਚ ਕੁੱਲ ਵਿੱਚੋਂ 60% ਘਰੇਲੂ ਸੰਪੱਤੀ ਰੱਖਦੇ ਹਨ। ਇਸ ਸੰਦਰਭ ਵਿੱਚ ਕਹੀਏ, ਤਾਂ ਅਰਬਪਤੀਆਂ ਦੀ ਹਿੱਸੇਦਾਰੀ 3% ਹੈ। ਉਦਾਹਰਨ ਲਈ, ਸਮਾਜਕ ਸੁਰੱਖਿਆ ਨਾਲ ਅਸੀਂ ਉਸ ਪ੍ਰੋਗਰਾਮ ਵਿੱਚ ਵਿੱਤ ਲਗਾਉਂਦੇ ਹਾਂ ਜੋ ਕਿਸੇ ਵੀ ਤਰ੍ਹਾਂ ਦੀ ਸਰੋਤ-ਜਾਂਚ ਤੋਂ ਬਿਨਾਂ ਇੱਕ ਪਾਸੇ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਅਮੀਰ ਪੀੜ੍ਹੀ ਨੂੰ ਲਾਭ ਚੁਕਾਉਂਦਾ ਹੈ।
ਕੁੱਝ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਇੱਕ ਬਜ਼ੁਰਗ ਪੀੜ੍ਹੀ ਆਪਣੇ-ਆਪ ਨੂੰ ਜਵਾਨ ਪੀੜ੍ਹੀ ਵਿੱਚ ਨਹੀਂ ਦੇਖਦੀ ਹੈ, ਤਾਂ ਉਹ ਆਪਣੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਘੱਟ ਇਛੁੱਕ ਹੁੰਦੀ ਹੈ। ਅਮਰੀਕਾ ਵਿੱਚ, 70% ਬੂਮਰ ਪੀੜ੍ਹੀ ਗੋਰੇ ਲੋਕ ਹਨ, ਅਤੇ ਜੈਨ ਜੈੱਡ ਵਿੱਚ 50% ਗੋਰੇ ਲੋਕ ਹਨ। ਅਮਰੀਕਾ ਦੇ ਜਨ-ਅੰਕੜਿਆਂ ਵਿੱਚ ਪਰਿਵਰਤਨ ਲਾਜ਼ਮੀ ਹੈ। ਇਸ ਲਈ, ਸਵਾਲ ਇਹ ਹੈ ਕਿ ਕੀ ਅਸੀਂ ਇੱਕ ਅਜਿਹਾ ਰਾਸ਼ਟਰ ਬਣਾਉਣ ਲਈ ਇੱਕਠਿਆਂ ਕੰਮ ਕਰ ਸਕਦੇ ਹਾਂ ਜੋ ਸਾਡੀ ਸਥਾਪਨਾ ਦੇ ਆਦਰਸ਼ਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਭਾਵੀ ਕਰੇ, ਸਾਡੇ ਅਤੀਤ ਦੇ ਡੂੰਘੇ ਜਖ਼ਮਾਂ ਨੂੰ ਠੀਕ ਕਰੇ, ਨਸਲਵਾਦ ਅਤੇ ਅਨਿਆਂ ਨੂੰ ਖ਼ਤਮ ਕਰਨ ਲਈ ਯਤਨ ਕਰੇ ਅਤੇ ਸਾਰਿਆਂ ਲਈ ਇੱਕ ਸਮਾਨ ਮੌਕਾ ਪੈਦਾ ਕਰੇ - ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੌਣ ਹਨ, ਜਾਂ ਉਹ ਕਿੱਥੇ ਪੈਦਾ ਹੋਏ ਸੀ।
Snapchat ਲਈ, ਅਸੀਂ ਅਮਰੀਕਾ ਵਿੱਚ ਉਹਨਾਂ ਖਾਤਿਆਂ ਦਾ ਸਮਰਥਨ ਨਹੀਂ ਕਰ ਸਕਦੇ ਜੋ ਨਸਲਵਾਦ ਹਿੰਸਾ ਨੂੰ ਭੜਕਾਉਣ ਵਾਲੇ ਲੋਕਾਂ ਨਾਲ ਜੁੜੇ ਹੋਏ ਹਨ, ਭਾਵੇਂ ਉਹ ਸਾਡੇ ਪਲੇਟਫਾਰਮ ਨੂੰ ਚਾਲੂ ਜਾਂ ਬੰਦ ਕਿਉਂ ਨਾ ਕਰਵਾ ਦੇਣ। ਸਾਡੀ ਖੋਜ ਸਮੱਗਰੀ ਦਾ ਪਲੇਟਫਾਰਮ ਇੱਕ ਸਹਾਇਕ ਪਲੇਟਫਾਰਮ ਹੈ, ਜਿੱਥੇ ਅਸੀਂ ਫ਼ੈਸਲਾ ਕਰਾਂਗੇ ਕਿ ਅਸੀਂ ਕਿਸ ਦਾ ਸਮਰਥਨ ਕਰਨਾ ਹੈ। ਅਸੀਂ ਇੱਕ ਸਕਰਾਤਮਕ ਪ੍ਰਭਾਵ ਬਣਾਉਣ ਲਈ ਕੜੀ ਮਿਹਨਤ ਕਰਨ ਬਾਰੇ ਵਾਰ-ਵਾਰ ਗੱਲ ਕੀਤੀ ਹੈ, ਅਤੇ ਅਸੀਂ Snapchat 'ਤੇ ਪ੍ਰੇਰਿਤ ਕੀਤੀ ਜਾਣ ਵਾਲੀ ਸਮੱਗਰੀ ਨਾਲ ਗੱਲ ਨੂੰ ਅੱਗੇ ਤੋਰਾਂਗੇ। ਅਸੀਂ ਵਿਭਾਜਕ ਲੋਕਾਂ ਨੂੰ Snapchat 'ਤੇ ਇੱਕ ਖਾਤਾ ਬਣਾਏ ਰੱਖਣ ਦੀ ਆਗਿਆ ਦੇ ਸਕਦੇ ਹਾਂ, ਜਦੋਂ ਤੱਕ Snapchat 'ਤੇ ਪ੍ਰਚਾਰਿਤ ਕੀਤੀ ਜਾਣ ਵਾਲੀ ਸਮੱਗਰੀ ਸਾਡੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਹੁੰਦੀ ਹੈ, ਪਰ ਅਸੀਂ ਉਸ ਖਾਤੇ ਜਾਂ ਗ਼ਲਤ ਸਮੱਗਰੀ ਦਾ ਕਿਸੇ ਵੀ ਤਰ੍ਹਾਂ ਨਾਲ ਸਮਰਥਨ ਨਹੀਂ ਕਰਾਂਗੇ।
ਪਿਆਰ ਵੱਲ ਮੁੜ ਜਾਣ ਵਿੱਚ ਕਦੇ ਦੇਰ ਨਹੀਂ ਹੁੰਦੀ, ਅਤੇ ਇਹ ਮੇਰੀ ਇਮਾਨਦਾਰ ਅਤੇ ਗੰਭੀਰ ਆਸ਼ਾ ਹੈ ਕਿ ਸਾਡੇ ਮਹਾਨ ਦੇਸ਼ ਦੇ ਨੇਤਾ ਸਾਡੇ ਸਥਾਪਨਾ ਦੇ ਆਦਰਸ਼ਾਂ, ਸਾਡੇ ਮੂਲ ਮਨੋਰਥ: ਆਜ਼ਾਦੀ, ਸਮਾਨਤਾ, ਅਤੇ ਸਾਰਿਆਂ ਲਈ ਨਿਆਂ ਵਾਸਤੇ ਕੰਮ ਕਰਨਗੇ।
ਉਸ ਦਿਨ ਤੱਕ, ਅਸੀਂ ਆਪਣੀਆਂ ਕਾਰਵਾਈਆਂ ਨਾਲ ਇਹ ਅਸ਼ਲੀਲ ਕਰ ਦੇਵਾਂਗੇ ਕਿ ਨਸਲਵਾਦ, ਹਿੰਸਾ, ਅਤੇ ਅਨਿਆਂ ਲਈ ਇੱਥੇ ਕੋਈ ਗੰਦਾ ਖੇਤਰ ਨਹੀਂ ਹੈ - ਅਤੇ ਅਸੀਂ ਆਪਣੇ ਪਲੇਟਫਾਰਮ 'ਤੇ ਇਸਦਾ ਸਮਰਥਨ ਨਹੀਂ ਕਰਾਂਗੇ, ਨਾ ਹੀ ਇਸਦਾ ਸਮਰਥਨ ਕਰਨ ਵਾਲਿਆਂ ਦਾ ਪੱਖ ਪੂਰਾਂਗੇ।
ਇਸਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਸਮੱਗਰੀ ਨੂੰ ਹਟਾ ਦਵਾਂਗੇ ਜਿਸ ਨਾਲ ਲੋਕ ਅਸਹਿਮਤ ਹਨ, ਜਾਂ ਉਹ ਖਾਤਿਆਂ ਨੂੰ ਜੋ ਕੁੱਝ ਲੋਕਾਂ ਲਈ ਅਸੰਵੇਦਨਸ਼ੀਲ ਹਨ। ਆਪਣੇ ਦੇਸ਼ ਅਤੇ ਦੁਨੀਆ ਦੇ ਭਵਿੱਖ ਬਾਰੇ ਕਰਨ ਲਈ ਇੱਥੇ ਬਹੁਤ ਸਾਰੀਆਂ ਬਹਿਸਾਂ ਹਨ। ਪਰ, ਮਨੁੱਖੀ ਜੀਵਨ ਦੇ ਮੁੱਲ ਅਤੇ ਆਜ਼ਾਦੀ, ਸਮਾਨਤਾ, ਅਤੇ ਨਿਆਂ ਲਈ ਨਿਰੰਤਰ ਸੰਘਰਸ਼ ਦੇ ਮਹੱਤਵ ਬਾਰੇ ਬਹਿਸ ਲਈ ਸਾਧਾਰਨ ਰੂਪ ਵਿੱਚ ਸਾਡੇ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਹੈ। ਅਸੀਂ ਉਹਨਾਂ ਲੋਕਾਂ ਨਾਲ ਖੜ੍ਹੇ ਹੋਏ ਹਾਂ ਜੋ ਸ਼ਾਂਤੀ, ਪਿਆਰ, ਅਤੇ ਨਿਆਂ ਲਈ ਖੜ੍ਹੇ ਹਨ ਅਤੇ ਅਸੀਂ ਬੁਰਾਈ ਦੀ ਥਾਂ 'ਤੇ ਚੰਗਿਆਈ ਨੂੰ ਪ੍ਰੇਰਿਤ ਕਰਨ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰਾਂਗੇ।
ਮੈਨੂੰ ਪਤਾ ਕਿ ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਿਰਫ਼ "ਕੁਝ ਲੋਕਾਂ" ਦੇ ਨਸਲਵਾਦੀ ਹੋਣ, ਜਾਂ ਸਿਰਫ਼ "ਕੁੱਝ ਅਨਿਆਂ" ਹੋਣ ਕਾਰਨ, ਆਪਣੇ ਸਮਾਜ ਵਿੱਚ ਅਸੀਂ "ਸਾਰੇ ਬੁਰੇ ਨਹੀਂ" ਹਾਂ। ਮੇਰਾ ਵਿਚਾਰ ਇਹ ਹੈ ਕਿ ਮਨੁੱਖਤਾ ਦਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ ਅਤੇ ਜਦੋਂ ਸਾਡੇ ਵਿੱਚੋਂ ਕਿਸੇ ਇੱਕ ਨੂੰ ਪੀੜ ਹੁੰਦੀ ਹੈ, ਤਾਂ ਸਾਨੂੰ ਸਾਰਿਆਂ ਨੂੰ ਪੀੜ ਹੁੰਦੀ ਹੈ। ਜਦੋਂ ਸਾਡੇ ਵਿੱਚੋਂ ਕਿਸੇ ਇੱਕ ਨੂੰ ਭੁੱਖ ਲੱਗਦੀ ਹੈ, ਤਾਂ ਅਸੀਂ ਸਾਰੇ ਭੁੱਖੇ ਹੁੰਦੇ ਹਾਂ। ਅਤੇ ਜਦੋਂ ਸਾਡੇ ਵਿੱਚੋਂ ਕੋਈ ਇੱਕ ਗਰੀਬ ਹੁੰਦਾ ਹੈ, ਤਾਂ ਅਸੀਂ ਸਾਰੇ ਗਰੀਬ ਹੁੰਦੇ ਹਾਂ। ਜਦੋਂ ਸਾਡੇ ਵਿੱਚੋਂ ਕਿਸੇ ਇੱਕ ਨੂੰ ਸਾਡੀ ਚੁੱਪ ਕਾਰਨ ਅਨਿਆਂ ਸਹਿਣਾ ਪੈਂਦਾ ਹੈ ਤਾਂ ਅਸੀਂ ਸਾਰੇ ਇੱਕ ਅਜਿਹਾ ਰਾਸ਼ਟਰ ਬਣਾਉਣ ਵਿੱਚ ਅਸਫਲ ਹੋ ਜਾਂਦੇ ਹਾਂ ਜੋ ਆਪਣੇ ਉੱਚ ਆਦਰਸ਼ਾਂ ਲਈ ਯਤਨ ਕਰਦਾ ਹੈ।
ਤੁਹਾਡੇ ਵਿੱਚੋਂ ਕੁੱਝ ਲੋਕਾਂ ਨੇ ਪੁੱਛਿਆ ਹੈ ਕਿ ਕੀ Snap ਸਮਾਨਤਾ ਅਤੇ ਨਿਆਂ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਵਿੱਚ ਯੋਗਦਾਨ ਦੇਵੇਗਾ। ਇਸਦਾ ਜਵਾਬ ਹੈ ਹਾਂ। ਪਰ ਮੇਰੇ ਤਜ਼ਰਬੇ ਵਿੱਚ, ਪਰਉਪਕਾਰ ਸਾਧਾਰਨ ਰੂਪ ਵਿੱਚ ਸਾਡੇ ਦੁਆਰਾ ਸਹਿਣ ਕੀਤੇ ਜਾਣ ਵਾਲੇ ਗੰਭੀਰ ਅਨਿਆਂ 'ਤੇ ਇੱਕ ਨਿਸ਼ਾਨ ਪਾਉਣ ਤੋਂ ਵੱਧ ਕੁੱਝ ਨਹੀਂ ਕਰ ਸਕਦਾ। ਜਦਕਿ ਸਾਡੇ ਪਰਿਵਾਰਾਂ ਨੇ ਵੰਚਿਤ ਲੋਕਾਂ ਲਈ ਇੱਕ ਅਵਸਰ ਪੈਦਾ ਕਰਨ ਲਈ ਅਰਥਪੂਰਨ ਢੰਗ ਨਾਲ ਯੋਗਦਾਨ ਪਾਇਆ ਹੈ ਅਤੇ ਪਾਉਣਾ ਜਾਰੀ ਰੱਖਣਗੇ, ਅਤੇ ਨਿਆਂ ਦੇ ਰਖਵਾਲਿਆਂ ਨੂੰ ਉਪਹਾਰ ਭੇਂਟ ਕਰਨਗੇ, ਪਰ ਇਹ ਸਥਿਤੀਆਂ ਸਾਡੇ ਸਮਾਜ ਦੀ ਵੱਧ ਕੱਟੜਪੰਥੀ ਪੁਨਰ-ਸਥਾਪਨਾ ਨੂੰ ਆਵਾਜ਼ ਲਗਾਉਂਦੀਆਂ ਹਨ। ਨਿੱਜੀ ਪਰਉਪਕਾਰ ਖੱਡਿਆਂ ਨੂੰ ਭਰ ਸਕਦਾ ਹੈ, ਜਾਂ ਤਰੱਕੀ ਦੀ ਗਤੀ ਨੂੰ ਤੇਜ਼ ਕਰ ਸਕਦਾ ਹੈ, ਪਰ ਇਹ ਇਕੱਲਿਆਂ ਹੀ ਅਨਿਆਂ ਦੀ ਡੂੰਘੀ ਅਤੇ ਚੌੜੀ ਖਾਈ ਨੂੰ ਪਾਰ ਨਹੀਂ ਕਰ ਸਕਦਾ। ਸਾਨੂੰ ਸੰਯੁਕਤ ਰਾਜ ਦੇ ਰੂਪ ਵਿੱਚ ਇਕੱਠਿਆਂ ਉਸ ਖਾਈ ਨੂੰ ਪਾਰ ਕਰਨਾ ਹੋਵੇਗਾ। ਆਜ਼ਾਦੀ, ਸਮਾਨਤਾ ਅਤੇ ਸਾਰਿਆਂ ਲਈ ਨਿਆਂ ਵਾਸਤੇ ਯਤਨ ਕਰਨ ਲਈ ਸੰਯੁਕਤ ਹੋਣਾ ਪਵੇਗਾ।
ਸਾਡੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਅਮਰੀਕਾ ਵਿੱਚ ਹਿੰਸਾ ਅਤੇ ਅਨਿਆਂ ਦੀ ਲੰਮੀ ਵਿਰਾਸਤ ਦਾ ਸਾਹਮਣਾ ਕਰਨ ਲਈ - ਜਿਸਦੇ ਹਾਲ ਵਿੱਚ ਹੀ ਜਾਰਜ, ਅਹਿਮੌਦ, ਅਤੇ ਬ੍ਰੇਓਨਾ ਸ਼ਿਕਾਰ ਹੋਏ, ਅਤੇ ਅਜਿਹੇ ਹੋਰ ਬਹੁਤ ਸਾਰੇ ਅਗਿਆਤ ਨਾਵਾਂ ਲਈ - ਸਾਨੂੰ ਲਾਜ਼ਮੀ ਹੀ ਵਿਸ਼ਾਲ ਪਰਿਵਰਤਨ ਨੂੰ ਗਲੇ ਲਗਾਉਣਾ ਪਵੇਗਾ। ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ, ਬਲਕਿ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਪਰਿਵਰਤਨ। ਸਾਨੂੰ ਸ਼ਾਂਤੀ ਦੀ ਰੌਸ਼ਨੀ ਲੈ ਕੇ ਚੱਲਣੀ ਚਾਹੀਦੀ ਹੈ ਅਤੇ ਸਾਰੀ ਮਨੁੱਖ ਜਾਤੀ ਨੂੰ ਪਿਆਰ ਦੀ ਗਲਵਕੜੀ ਪਾਉਣੀ ਚਾਹੀਦੀ ਹੈ।
ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ,
ਈਵਾਨ
Back To News