Snap Partner Summit: Supporting Wellbeing

We believe Snapchat can play a unique role in empowering friends to help each other through these difficult moments. In March, we rolled out Here For You, a feature that provides Snapchatters with expert resources when they search for topics related to mental health and wellbeing.
ਅਸੀਂ ਹਮੇਸ਼ਾਂ ਸੱਚੀ ਦੋਸਤੀ ਦੀ ਉਸ ਤਾਕਤ ਤੋਂ ਪ੍ਰੇਰਿਤ ਹੋਏ ਹਾਂ ਜੋ ਇੱਕ-ਦੂਜੇ ਦੀ ਸਿਹਤ ਅਤੇ ਖੁਸ਼ੀਆਂ ਦਾ ਧਿਆਨ ਰੱਖਦੀ ਹੈ। ਇਹ ਗੱਲ ਖ਼ਾਸ ਕਰਕੇ ਸਾਡੇ ਭਾਈਚਾਰੇ 'ਤੇ ਢੁਕਦੀ ਹੈ। Snapchatters ਦੀ ਮਾਨਸਿਕ ਸਿਹਤ ਦੇ ਤਜਰਬਿਆਂ ਉੱਤੇ ਕੀਤੀ ਨਵੀਂ ਖੋਜ ਉਹ ਪੁਸ਼ਟੀ ਕਰਦੀ ਹੈ ਜੋ ਕਈ ਅਧਿਐਨਾਂ ਨੇ ਦਿਖਾਇਆ ਹੈ -- ਕਿ ਦੋਸਤ ਉਹ ਪਹਿਲੇ ਇਨਸਾਨ ਹੁੰਦੇ ਹਨ ਜਿਨ੍ਹਾਂ ਵੱਲ ਉਹ ਤਣਾਅ, ਚਿੰਤਾ, ਉਦਾਸੀ ਅਤੇ ਹੋਰ ਬਹੁਤ ਸਾਰੀਆਂ ਭਾਵਨਾਤਮਕ ਚੁਣੌਤੀਆਂ ਨਾਲ ਨਿਜੱਠਣ ਵੇਲੇ ਦੇਖਦੇ ਹਨ।
ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ Snapchat ਇਹਨਾਂ ਔਖੇ ਪਲਾਂ ਵਿੱਚ ਦੋਸਤਾਂ ਨੂੰ ਇੱਕ-ਦੂਜੇ ਦੀ ਮਦਦ ਕਰਨ ਲਈ ਤਾਕਤ ਦੇਣ ਵਿੱਚ ਇੱਕ ਵਿਲੱਖਣ ਭੂਮਿਕਾ ਅਦਾ ਕਰ ਸਕਦਾ ਹੈ। ਮਾਰਚ ਵਿੱਚ, ਅਸੀਂ Here For You ਨੂੰ ਪੇਸ਼ ਕੀਤਾ ਸੀ, ਇੱਕ ਅਜਿਹੀ ਵਿਸ਼ੇਸ਼ਤਾ ਜੋ ਕਿ Snapchatters ਨੂੰ ਉਦੋਂ ਮਾਹਰ ਸਰੋਤ ਮੁਹੱਈਆ ਕਰਵਾਉਂਦੀ ਹੈ ਜਦੋਂ ਉਹ ਦਿਮਾਗੀ ਸਿਹਤ ਅਤੇ ਤੰਦਰੁਸਤੀ ਦੇ ਨਾਲ ਸਬੰਧਿਤ ਵਿਸ਼ਿਆਂ ਦੀ ਖੋਜ ਕਰਦੇ ਹਨ।
ਅੱਜ ਅਸੀਂ ਕੁੱਝ ਹੋਰ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰ ਰਹੇ ਹਾਂ ਜੋ ਹੋਰ ਅੱਗੇ ਪ੍ਰੀਮੀਅਮ ਸਮੱਗਰੀ ਅਤੇ ਭਾਈਵਾਲੀ ਰਾਹੀਂ Snapchatters ਅਤੇ ਉਹਨਾਂ ਦੇ ਦੋਸਤਾਂ ਨੂੰ ਸਹਿਯੋਗ ਦੇਣ ਲਈ ਡਿਜ਼ਾਈਨ ਕੀਤੇ ਗਏ ਹਨ।
  • ਅਸੀਂ Headspace ਨਾਲ ਭਾਗੀਦਾਰੀ ਕਰ ਰਹੇ ਹਾਂ, ਧਿਆਨ ਅਤੇ ਚੇਤੰਨਤਾ ਦੇ ਵਿੱਚ ਇੱਕ ਵੈਸ਼ਵਿਕ ਲੀਡਰ, ਤਾਂਕਿ ਉਹ ਸਿੱਧਾ Snapchat ਵਿੱਚ ਸਭ ਤੋਂ ਵਧੀਆ ਸਮੱਗਰੀ ਅਤੇ ਸਰੋਤ ਦੀ ਪੇਸ਼ਕਸ਼ ਕਰ ਸਕਣ। Headspace ਸਾਡੇ ਭਾਈਚਾਰੇ ਦੀ ਮਦਦ ਲਈ ਥੋੜ੍ਹਾ-ਥੋੜ੍ਹਾ ਧਿਆਨ ਲਗਾਉਣ ਦੀ ਅਗਵਾਈ ਅਤੇ ਟੂਲਾਂ ਦੀ ਪੇਸ਼ਕਸ਼ ਕਰੇਗਾ ਤਾਂ ਕਿ ਦੋਸਤਾਂ ਦਾ ਖਿਆਲ ਰੱਖਿਆ ਜਾ ਸਕੇ।
  • ਸਾਡਾ ਵਿਸ਼ਵਾਸ ਹੈ ਕਿ ਦਮਦਾਰ ਸਮੱਗਰੀ ਮਾਨਸਿਕ ਬੀਮਾਰੀ ਨੂੰ ਘਟਾਉਣ ਅਤੇ ਖਤਮ ਕਰਨ ਵਿੱਚ ਮਦਦ ਕਰ ਸਕਦੀ ਹੈ, ਅਤੇ ਇਸ ਸਾਲ ਦੇ ਸ਼ੁਰੂ ਵਿੱਚ ਅਸੀਂ ਇੱਕ Barcroft ਦੁਆਰਾ ਸਿਰਲੇਖਬੱਧ ਦਸਤਾਵੇਜ਼ੀ ਸੀਰੀਜ਼ “Mind Yourself” ਲਾਂਚ ਕੀਤੀ ਜਿਸਨੇ 10 ਜਵਾਨ ਲੋਕਾਂ ਦੀ ਦਿਮਾਗੀ ਸਿਹਤ ਦਾ ਅਨੁਸਰਣ ਕੀਤਾ। ਅੱਜ ਅਸੀਂ ਇੱਕ ਨਵੇਂ Snap Original ਦਾ ਐਲਾਨ ਕਰਨ ਜਾ ਰਹੇ ਹਾਂ ਜਿਸਦੀ ਸ਼ੁਰੂਆਤ ਇਸ ਸਾਲ ਦੇ ਅੰਤ ਵਿੱਚ ਹੋਵੇਗੀ। ਜ਼ੋਰ ਦੀ ਹੱਸੋ, ਵਿੱਚੋਂ “Coach Kev”, ਕੈਵਿਨ ਹਾਰਟ, ਨਿਜੀ ਤਜਰਬਿਆਂ ਨਾਲ ਪ੍ਰੇਰਿਤ, ਕੋਚ ਅਤੇ ਸਲਾਹਕਾਰ ਬਣਦਾ ਹੈ,ਕਿਸੇ ਅਜਿਹੇ ਵਿਅਕਤੀ ਨਾਲ ਸਕਾਰਾਤਮਕਤਾ ਅਤੇ ਬੁੱਧੀ ਨੂੰ ਸਾਂਝਾ ਕਰਨਾ ਜੋ ਆਪਣੀ ਵਧੀਆ ਜ਼ਿੰਦਗੀ ਜੀਉਣ ਦੀ ਇੱਛਾ ਰੱਖਦਾ ਹੈ।
  • ਅਸੀਂ ਇਸ ਸੰਕਟ ਦੇ ਵਿੱਚ Snapchatters ਲਈ ਸਾਡੀ ਐਪ ਵਿੱਚ ਮੌਜੂਦ ਸਰੋਤਾਂ ਨੂੰ ਪਹੁੰਚਾਉਣਾ ਵੀ ਅਸਾਨ ਬਣਾ ਰਹੇ ਹਾਂ। ਸਾਡਾ ਐਪ ਅੰਦਰ ਰਿਪੋਰਟਿੰਗ ਟੂਲ Snapchatters ਨੂੰ ਉਦੋਂ ਸਾਨੂੰ ਚਿਤਾਵਨੀ ਦੇਣ ਦੀ ਇਜਾਜ਼ਤ ਦਿੰਦਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਦੋਸਤ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਵਿੱਚ ਹਨ ਅਤੇ ਅਸੀਂ ਉਸ ਦੋਸਤ ਕੋਲ ਮੌਜੂਦ ਮਦਦ ਦੀ ਸੂਚਨਾ ਦਿੰਦੇ ਹਾਂ। ਅਸੀਂ ਹੁਣ ਉਸ ਤਜਰਬੇ ਵਿੱਚ ਮਹੱਤਵਪੂਰਨ ਸੁਧਾਰ ਕਰ ਰਹੇ ਹਾਂ, Snapchatters ਨੂੰ ਤੁਰੰਤ ਹੀ ਇਹ ਦਿਖਾ ਕੇ ਕਿ ਉਹ ਕਿਸ ਤਰ੍ਹਾਂ ਸੰਕਟਕਾਲੀਨ ਸੇਵਾਵਾਂ ਨਾਲ ਜੁੜ ਸਕਦੇ ਹਨ, ਸੰਕਟ ਦੀ ਲਿਖਤ ਲਾਈਨ ਤੋਂ ਇੱਕ ਸਿੱਖਿਅਤ ਸਲਾਹਕਾਰ ਨੂੰ ਸੰਦੇਸ਼ ਭੇਜ ਸਕਦੇ ਹਨ, ਜਾਂ ਫਿਰ ਰਾਸ਼ਟਰੀ ਆਤਮ ਹੱਤਿਆ ਰੋਕਥਾਮ ਹਾਟਲਾਈਨ 'ਤੇ ਕਿਸੇ ਨਾਲ ਲਾਈਵ ਗੱਲ ਕਰ ਸਕਦੇ ਹਨ।
ਅਸੀਂ ਇਹਨਾਂ ਯਤਨਾਂ ਨੂੰ ਵਧਾਉਣ ਅਤੇ ਦੋਸਤਾਂ ਦੀ ਮਦਦ ਕਰਨ ਲਈ ਦੋਸਤਾਂ ਨੂੰ ਸ਼ਕਤੀਸ਼ਾਲੀ ਕਰਨ ਦੇ ਹੋਰ ਤਰੀਕੇ ਵਿਕਸਤ ਕਰਨ ਦੀ ਉਮੀਦ ਕਰ ਰਹੇ ਹਾਂ।
Back To News