Snapchat ਨੇ 2022 ਵਿੱਚ ਤੁਹਾਨੂੰ ਕਿਵੇਂ ਕੈਪਚਰ ਕੀਤਾ!
ਇਹ ਸਾਲ ਦਾ ਪਿੱਛੇ ਮੁੜ ਕੇ ਦੇਖਣ, ਰੀਕੈਪ ਕਰਨ ਅਤੇ ਰੈਪ ਕਰਨ ਦਾ ਸਮਾਂ ਹੈ ਕਿ ਕਿਵੇਂ Snapchat ਨੇ ਤੁਹਾਨੂੰ 2022 ਵਿੱਚ ਕੈਪਚਰ ਕੀਤਾ ਸੀ। Snap ਵਿਖੇ ਅਸੀਂ ਸਾਲ ਭਰ ਵਿਅਸਤ ਰਹੇ। ਅਸੀਂ ਕਾਰਟੂਨ ਕਿੱਡ ਅਤੇ ਕਿਊਟ ਐਨੀਮੇ ਵਾਲੇ ਸਾਡੇ ਸਾਲ ਦੇ ਪ੍ਰਮੁੱਖ ਲੈਂਜ਼ਾਂ ਨਾਲ ਨਾਲ ਹਿੱਲੇ ਹੋਏ ਮਹਿਸੂਸ ਕੀਤਾ, ਜੀਭ ਬੰਨ੍ਹੀ ਹੋਈ ਮਹਿਸੂਸ ਕੀਤੀ, ਰੋਏ, ਆਪਣਾ ਝੱਲਪੁਣਾ ਦਿਖਾਇਆ।[1]

Snap Inc. ਦਾ ਅੰਦਰੂਨੀ ਡੇਟਾ 01 ਮਈ - 30 ਨਵੰਬਰ, 2022।
ਹਰ ਤਰ੍ਹਾਂ ਦੇ ਰੁਝਾਨ ਸਨ: ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਸਾਡੇ ਭਾਈਚਾਰੇ ਨੇ ਆਵਾਜ਼ ਚੁੱਕੀ ਹੈ! ਕੁੱਲ ਮਿਲਾ ਕੇ, ਸੰਗੀਤ ਨਾਲ Snap ਕਹਾਣੀਆਂ ਦੀ ਗਿਣਤੀ 3X ਤੋਂ ਵੱਧ ਵਧ ਗਈ ਹੈ। Snap ਵਿੱਚ ਵਰਤੇ ਗਏ ਚੋਟੀ ਦੇ ਗੀਤ ਇਹ ਸਨ:
ਵਿਟਾਮਿਨ ਏ ਦੁਆਰਾ “ਹੈਪੀ ਬਰਥਡੇ”
ਅਹਿਮਦ ਹੇਲਮੀ ਦੁਆਰਾ “ਅਲ ਹਰਾਕਾ ਡੇ”
ਲਵ ਦੁਆਰਾ “ਲਾਈਕ ਮੀ ਬੈਟਰ”
ਜਸਟਿਨ ਬੀਬਰ ਦੁਆਰ “ਯਮੀ”
ਗਲਾਸ ਐਨੀਮਲ ਦੁਆਰਾ “ਹੀਟ ਵੇਵਜ਼”
ਇਹ ਸਿਰਫ਼ ਸੰਗੀਤ ਹੀ ਨਹੀਂ ਸੀ, Snapchatters ਆਪਣੇ ਮਨਪਸੰਦ TV ਸ਼ੋਅ ਅਤੇ ਫ਼ਿਲਮਾਂ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਵੀ ਪਸੰਦ ਕਰਦੇ ਸਨ। ਇਸ ਸਾਲ Snapchat ਕਹਾਣੀਆਂ 'ਤੇ ਗੱਲਬਾਤ ਸ਼ੁਰੂ ਕਰਨ ਵਾਲੀਆਂ ਸਭ ਤੋਂ ਮਸ਼ਹੂਰ ਫਿਲਮਾਂ ਇਹ ਸਨ:
ਹੋਟਲ ਟ੍ਰਾਂਸਿਲਵੇਨੀਆ: ਟ੍ਰਾਂਸਫੋਰਮੇਨੀਆ
ਥੌਰ: ਲਵ ਐਂਡ ਥੰਡਰ
ਮਿਨਿਅਨਸ: ਦਿ ਰਾਈਜ਼ ਔਫ ਗਰੂ
ਡਾਕਟਰ ਸਟਰੇਂਜ ਇਨ ਦਿ ਮਲਟੀਵਰਸ ਔਫ ਮੈਡਨੈੱਸ
ਹੋਕਸ ਪੋਕਸ 2
. . . ਅਤੇ ਇਹ TV ਸ਼ੋਅ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਸਨ:
ਕੋਬਰਾ ਕਾਈ
ਯੂਫੋਰੀਆ
ਲਵ ਆਈਸਲੈਂਡ
ਸਟਰੇਂਜਰ ਥਿੰਗਸ
ਹਾਊਸ ਔਫ ਦਿ ਡ੍ਰੈਗਨ

ਨਵੰਬਰ 2022 ਤੱਕ Snap Inc. ਦਾ ਅੰਦਰੂਨੀ ਡੇਟਾ
ਅੰਤ ਵਿੱਚ, ਸੈਰ-ਸਪਾਟਾ ਪੂਰੇ ਜੋਸ਼ ਵਿੱਚ ਵਾਪਸ ਆ ਗਿਆ ਸੀ। ਜਦੋਂ Snapchatters ਨਿਊ ਯਾਰਕ ਸਿਟੀ ਵਿੱਚ ਨਹੀਂ ਘੁੰਮ ਰਹੇ ਸਨ, ਉਹ ਯੂਰਪ ਦੇ ਸ਼ਹਿਰਾਂ ਜਿਵੇਂ ਕਿ ਲੰਡਨ ਅਤੇ ਰੋਮ ਨੂੰ ਐਕਸਪਲੋਰ ਕਰ ਰਹੇ ਸਨ, ਇਸ ਲਈ ਇਹ ਸਾਡੇ ਲਈ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੋਵੇਗੀ ਕਿ ਸਾਲ ਦਾ #1 ਟੈਗ ਕੀਤਾ ਸਥਾਨ ਏਅਰਪੋਰਟ ਸੀ![ 2]
ਇਸ ਸਾਲ Snaps ਵਿੱਚ Snapchatters ਦੁਆਰਾ ਕੈਪਚਰ ਕੀਤੇ ਚੋਟੀ ਦੇ ਸਥਾਨ ਇਹ ਸਨ:
ਬਿੱਗ ਬੈਨ
ਸੇਂਟ ਪੌਲ'ਜ਼ ਕੈਥੇਡਰਲ
ਗੁਗਨਹਾਈਮ ਮਿਊਜ਼ੀਅਮ
ਸੇਂਟ ਪੀਟਰਸ ਬੇਸਿਲਿਕਾ
ਦਿ ਅੰਪਾਇਰ ਸਟੇਟ ਬਿਲਡਿੰਗ

Snap Inc. ਅੰਦਰੂਨੀ ਡੇਟਾ 01 ਮਈ 2021 - 22 ਜੂਨ 2022।
ਲਗਭਗ ਇੱਕ ਸਾਲ ਹੋ ਗਿਆ ਸੀ, ਅਤੇ ਇਹ ਸਿਰਫ਼ ਕਹਾਣੀ ਦੀ ਸ਼ੁਰੂਆਤ ਸੀ। ਇਸ ਲਈ ਅਗਲੇ ਹਫ਼ਤੇ ਤੋਂ, ਅਸੀਂ ਆਪਣੇ ਭਾਈਚਾਰੇ ਲਈ ਵਿਅਕਤੀਗਤ ਸਾਲ ਦੇ ਅੰਤ ਦੀਆਂ ਕਹਾਣੀਆਂ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਾਂ। ਯੋਗਤਾ ਪੂਰੀ ਕਰਨ ਵਾਲੇ Snapchatters ਕੈਮਰੇ ਤੋਂ ਸਵਾਈਪ ਕਰਕੇ ਆਪਣੀ ਮਨਪਸੰਦ ਯਾਦਾਂ ਨਾਲ ਬਣੀ ਆਪਣੀ ਸਾਲ ਦੇ ਅੰਤ ਦੀ ਕਹਾਣੀ ਨੂੰ ਲੱਭਣ ਦੇ ਯੋਗ ਹੋਣਗੇ।
ਹੈਪੀ ਸਨੈਪਿੰਗ ਅਤੇ ਮਿਲਦੇ ਹਾਂ ਅਗਲੇ ਸਾਲ!
[1] Snap Inc. Snap Inc. ਦਾ ਅੰਦਰੂਨੀ ਡੇਟਾ 01 ਮਈ - 30 ਨਵੰਬਰ, 2022।
[2] Snap Inc. ਦਾ ਅੰਦਰੂਨੀ ਡੇਟਾ 2022।