
Yellow Accelerator’s Latest Class
Last week, our fifth Yellow Accelerator cohort kicked off in Santa Monica, California, with eight founding teams from across the globe.
Snap ਦੇ ਯੈਲੋ ਐਕਸੀਲੇਟਰ ਦੀ ਸਥਾਪਨਾ ਮਿਸ਼ਨ-ਅਧਾਰਿਤ, ਰਚਨਾਤਮਕ ਉੱਦਮੀਆਂ ਦਾ ਸਮਰਥਨ ਕਰਨ ਲਈ ਕੀਤੀ ਗਈ ਸੀ, ਜੋ ਕਿ ਰਚਨਾਤਮਕਤਾ ਅਤੇ ਤਕਨਾਲੋਜੀ ਦੇ ਲਾਂਘੇ ਤੇ ਨਿਰਮਾਣ ਕਰ ਰਹੇ ਹਨ। ਪ੍ਰੋਗਰਾਮ ਦੇ ਹਿੱਸੇ ਵਜੋਂ, ਅੱਠ ਕੰਪਨੀਆਂ ਆਪਣੇ ਕਾਰੋਬਾਰ ਦੇ ਟੀਚਿਆਂ ਨੂੰ ਪੂਰਾ ਕਰਨ ਲਈ Snap ਵੱਲ਼ੋਂ ਨਿਵੇਸ਼ ਅਤੇ ਨਾਲ਼ ਹੀ ਸਲਾਹ-ਮਸ਼ਵਰੇ, ਅਤੇ ਚੱਲ ਰਹੀ ਪ੍ਰੋਗਰਾਮਿੰਗ ਨੂੰ ਪ੍ਰਾਪਤ ਕਰਦੀਆਂ ਹਨ।
ਪਿਛਲੇ ਹਫ਼ਤੇ, ਸਾਡੇ ਪੰਜਵੇਂ ਸਮੂਹ ਨੇ ਸਾਂਤਾ ਮੋਨਿਕਾ, ਕੈਲੀਫੋਰਨੀਆ, ਵਿੱਚ ਦੁਨੀਆਂ ਭਰ ਦੀਆਂ ਅੱਠ ਸਥਾਪਕ ਟੀਮਾਂ ਨਾਲ਼ ਸ਼ੁਰੂਆਤ ਕੀਤੀ। ਅਗਲੇ ਤੇਰ੍ਹਾਂ ਹਫਤਿਆਂ ਵਿੱਚ, ਇਹ ਸੰਸਥਾਪਕ ਨਿਵੇਸ਼ਕਾਂ, ਤਕਨੀਕੀ ਸੰਸਥਾਪਕਾਂ, ਕਲਾਕਾਰਾਂ, ਅਥਲੀਟਾਂ ਅਤੇ ਹੋਰਾਂ ਦੀ ਅਗਵਾਈ ਵਿੱਚ ਇੱਕ ਪਾਠਕ੍ਰਮ ਲਈ Snap ਵਿੱਚ ਸ਼ਾਮਲ ਹੋਣਗੇ। ਇਹ ਸ਼੍ਰੇਣੀ ਦੁਨੀਆਂ ਭਰ ਦੇ ਦੇਸ਼ਾਂ ਦੇ ਉੱਦਮੀਆਂ ਦੀ ਮੇਜ਼ਬਾਨੀ ਕਰਦੀ ਹੈ ਜਿਸ ਵਿੱਚ ਕੋਲੰਬੀਆ, ਤੁਰਕੀ, ਅਤੇ ਨੀਦਰਲੈਂਡ ਸ਼ਾਮਲ ਹਨ।
ਜਿਵੇਂ-ਜਿਵੇਂ ਉਹ ਸਮਾਪਤੀ ਵੱਲ ਵਧਣਗੇ, ਅਸੀਂ ਜੂਨ ਵਿੱਚ ਉਹਨਾਂ ਦੀ ਯਾਤਰਾ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗੇ, ਪਰ ਇਸ ਦੌਰਾਨ, ਉਹਨਾਂ ਨੂੰ ਜਾਣਨ ਲਈ ਹੇਠਾਂ ਵੇਖੋ!
Bits of Stock- ਇੱਕ ਕਾਰਡ ਰਹਿਤ ਸਟਾਕ ਪ੍ਰੋਗਰਾਮ ਉੱਤੇ ਕੰਮ ਕਰ ਰਿਹਾ ਹੈ ਜੋ ਗਾਹਕਾਂ ਨੂੰ ਨੀਦਰਲੈਂਡ ਵਿੱਚ ਅਧਾਰਿਤ ਉਹਨਾਂ ਦੇ ਪਸੰਦ ਦੇ ਬ੍ਰੈਂਡਾਂ ਤੋਂ ਰੋਜ਼ਾਨਾ ਖਰੀਦਦਾਰੀ ਕਰਨ ਤੇ ਸਟਾਕ ਦੇ ਅੰਸ਼ਿਕ ਸ਼ੇਅਰਾਂ ਨਾਲ਼ ਇਨਾਮ ਦਿੰਦਾ ਹੈ।
Blink Date - ਇੱਕ ਵੌਇਸ-ਫਸਟ ਡੇਟਿੰਗ ਐਪ ਬਣਾ ਰਿਹਾ ਹੈ ਜੋ ਕਿ 10-ਮਿੰਟ ਦੀ ਵੌਇਸ ਗੱਲਬਾਤ ਲਈ ਮੈਂਬਰਾਂ ਦਾ ਮੈਚ ਕਰਦਾ ਹੈ, ਜਿਸ ਤੋਂ ਬਾਅਦ ਉਹ ਮੈਚ ਬਣਾਉਣ ਦੀ ਉਮੀਦ ਕਰ ਸਕਦੇ ਹਨ।
Bump - ਰਚਨਾਕਾਰਾਂ ਨੂੰ ਵੱਖ-ਵੱਖ ਸਰੋਤਾਂ ਤੋਂ ਉਹਨਾਂ ਦੀ ਆਮਦਨ ਨੂੰ ਟ੍ਰੈਕ ਕਰਨ, ਅਤੇ ਇਕੱਠਾ ਕਰਨ, ਉਹਨਾਂ ਦੇ ਖ਼ਰਚਿਆਂ ਦੀ ਨਿਗਰਾਨੀ ਕਰਨ, ਅਤੇ ਉਹਨਾਂ ਦੇ ਕ੍ਰਿਪਟੋ ਅਤੇ NFTs ਨੂੰ ਇੱਕ ਥਾਂ ਤੇ ਪ੍ਰਬੰਧਨ ਕਰਨ ਲਈ ਸਾਫਟਵੇਅਰ ਡਿਜ਼ਾਈਨ ਕਰ ਰਿਹਾ ਹੈ।
DB Creations-ਤੇਜ਼ ਪ੍ਰੋਟੋਟਾਈਪਿੰਗ ਅਤੇ ਖੋਜ ਦੇ ਨਾਲ਼ Table Trenches ਵਰਗੀਆਂ ਆਕਰਸ਼ਕ AR ਰਣਨੀਤੀ ਗੇਮਾਂ ਬਣਾ ਰਿਹਾ ਹੈ।
Ettos - ਕੋਲੰਬੀਆ ਵਿੱਚ ਸਥਿਤ, ਸੰਮਲਿਤ ਸੁੰਦਰਤਾ ਦਾ ਸਮਰਥਨ ਕਰਨ ਲਈ ਸੁੰਦਰਤਾ ਉਤਪਾਦਾਂ ਦਾ ਇੱਕ ਈ-ਕਾਮਰਸ ਪਲੇਟਫਾਰਮ ਤਿਆਰ ਕਰ ਰਿਹਾ ਹੈ।
Shoplook - ਮੂਡ ਬੋਰਡਾਂ ਰਾਹੀਂ ਵਿਜ਼ੂਅਲ ਸ੍ਵੈ-ਪ੍ਰਗਟਾਵੇ, ਕਿਊਰੇਸ਼ਨ, ਅਤੇ ਪ੍ਰੇਰਣਾ ਲਈ ਭਾਈਚਾਰਾ-ਸੰਚਾਲਿਤ ਪਲੇਟਫਾਰਮ ਨੂੰ ਉਤਸ਼ਾਹਿਤ ਕਰ ਰਿਹਾ ਹੈ।
Tiplay Studio - Water Shooty ਵਰਗੀਆਂ ਗੇਮਾਂ ਲਈ ਤੁਰਕੀ ਵਿੱਚ ਵੱਧ ਰਿਹਾ ਇੱਕ ਗੇਮ ਸਟੂਡੀਓ ਹੈ।
Well Traveled Club - ਆਧੁਨਿਕ ਯਾਤਰੀਆਂ ਲਈ ਇੱਕ ਮੈਂਬਰ ਕਲੱਬ ਬਣਾ ਰਿਹਾ ਹੈ, ਤਾਂ ਜੋ ਉਹ ਭਰੋਸੇਯੋਗ ਸਿਫ਼ਾਰਸ਼ਾਂ ਅਤੇ ਵਿਸ਼ੇਸ਼ ਲਾਭਾਂ ਤੱਕ ਪਹੁੰਚ ਪ੍ਰਾਪਤ ਕਰ ਸਕਣ।