ਕ੍ਰਿਸ਼ਚੀਅਨ ਮਾਰਕਲੇ ਦੀ ਪ੍ਰਦਰਸ਼ਨੀ “All Together” ਜੋ ਕਿ ਅੱਜ ਤੋਂ ਲੈ ਕੇ ਫਰਵਰੀ 27, 2023 ਤੱਕ ਪ੍ਰਦਰਸ਼ਿਤ ਹੋਵੇਗੀ ਦੇ ਮੌਕੇ ਤੇ, ਪੈਰਿਸ ਵਿੱਚ ਸੈਂਟਰ ਪੋਮਪੀਡੋ ਅਤੇ Snapchat ਇੱਕ ਨਵਾਂ AR ਤਜ਼ਰਬਾ “ਪੋਮਪੀਡੋ ਵਜਾਣਾ,” ਪੇਸ਼ ਕਰ ਰਹੇ ਹਨ, ਜੋ ਕਿ ਅਜਾਇਬ ਘਰ ਦੇ ਸੈਲਾਨੀਆਂ ਨੂੰ ਕ੍ਰਿਸ਼ਚੀਅਨ ਮਾਰਕਲੇ ਦੇ ਆਵਾਜ਼ ਬ੍ਰਹਿਮੰਡ ਵਿੱਚ ਖੁਦ ਨੂੰ ਹੋਰ ਲੀਨ ਕਰਨ ਦੀ ਇਜਾਜ਼ਤ ਦਿੰਦਾ ਹੈ!
ਪੋਮਪੀਡੋ ਵਜਾਣਾ
Snap ਦੀ ਮਲਕੀਅਤ ਮਾਰਗ ਦਰਸ਼ਕ ਚਿੰਨ੍ਹ ਵਾਲ਼ੀ ਤਕਨਾਲੋਜੀ ਦੀ ਵਰਤੋਂ ਕਰਦਿਆਂ ਸੈਂਟਰ ਪੋਮਪੀਡੋ ਦੇ ਬਾਹਰੀ ਪਾਸੇ ਨੂੰ ਐਨੀਮੇਟ ਕਰਨਾ, ਕ੍ਰਿਸ਼ਚੀਅਨ ਮਾਰਕਲੇ ਅਤੇ ਪੈਰਿਸ ਵਿੱਚ ਸਥਿਤ Snap AR ਸਟੂਡੀਓ ਨੇ ਇਮਾਰਤ ਦੇ ਸਾਹਮਣੇ ਵਾਲ਼ੇ ਪਾਸੇ ਨੂੰ ਇੱਕ ਸੰਗੀਤ ਦੇ ਯੰਤਰ ਵਿੱਚ ਬਦਲ਼ ਦਿੱਤਾ ਹੈ।
ਆਪਣੇ Snapchat ਕੈਮਰੇ ਰਾਹੀਂ, ਸੈਲਾਨੀ “ਪੋਮਪੀਡੋ ਵਜਾਣਾ,” ਨੂੰ ਟ੍ਰਿਗਰ ਕਰ ਸਕਦੇ ਹਨ, ਇੱਕ ਇੰਟਰਐਕਟਿਵ ਆਡੀਓ ਅਤੇ ਵਿਜ਼ੂਅਲ AR ਅਨੁਭਵ ਜਿਸ ਵਿੱਚ ਕੱਚੀਆਂ ਆਵਾਜ਼ਾਂ ਦੀ ਵਿਸ਼ੇਸ਼ਤਾ ਹੈ ਜਿਨ੍ਹਾਂ ਨੂੰ ਕਿ ਕ੍ਰਿਸ਼ਚੀਅਨ ਮਾਰਕਲੇ ਨੇ ਸੈਂਟਰ ਪੋਮਪੀਡੋ ਬਿਲਡਿੰਗ ਦੇ ਅੰਦਰ ਖੋਜਿਆ ਸੀ। Snapchatters ਅਤੇ ਸੈਲਾਨੀ ਇੱਕ ਨਿੱਜੀ ਸੰਗੀਤਕ ਲੂਪ ਬਣਾ ਸਕਣਗੇ ਜਿਸਨੂੰ ਕਿ ਉਹ ਆਪਣੇ ਦੋਸਤਾਂ ਨਾਲ਼ ਸਾਂਝਾ ਕਰ ਸਕਦੇ ਹਨ। ਇਸ ਅਨੁਭਵ ਦੇ ਸੰਸਕਰਣ ਤੱਕ ਸੈਂਟਰ ਪੋਮਪੀਡੋ ਦੇ ਸਾਹਮਣੇ ਤੋਂ ਅਤੇ ਸੈਂਟਰ ਪੋਮਪੀਡੋ ਦੀ Snapchat ਪ੍ਰੋਫਾਈਲ ਦੇ ਲੈਂਜ਼ ਰਾਹੀਂ ਕਿੱਥੋਂ ਵੀ ਦੋਨਾਂ ਪਾਸਿਆਂ ਤੋਂ ਹੀ ਪਹੁੰਚਿਆ ਜਾ ਸਕਦਾ ਹੈ, ਜਾਂ ਸੈਂਟਰ ਪੋਮਪੀਡੋ ਦੀ ਪ੍ਰਦਰਸ਼ਨੀ ਵੈੱਬਸਾਈਟ ਉੱਤੇ QR ਕੋਡ ਨੂੰ ਸਕੈਨ ਕਰਕੇ ਵੀ ਪਹੁੰਚਿਆ ਜਾ ਸਕਦਾ ਹੈ।
"ਵਿਜ਼ੂਅਲ ਵਧਾਈ ਗਈ ਹਕੀਕਤ ਦੇ ਤਜ਼ਰਬੇ ਤੋਂ ਇਲਾਵਾ, ਮੈਂ Snapchat ਵਰਤੋਂਕਾਰਾਂ ਨੂੰ ਇੱਕ ਸੁਣਨ ਦਾ ਤਜ਼ਰਬਾ ਦੇਣਾ ਚਾਹੁੰਦਾ ਹਾਂ। ਮੈਂ ਉਹਨਾਂ ਨੂੰ ਗੀਤ-ਸੰਗੀਤ ਨਾਲ਼ ਸੰਗੀਤ ਨੂੰ ਵਜਾਉਣ ਅਤੇ ਉਸਦੀ ਰਚਨਾ ਕਰਨ ਲਈ ਸੱਦਾ ਦਿੰਦਾ ਹਾਂ ਜਿਨ੍ਹਾਂ ਨੂੰ ਮੈਂ ਅਜਾਇਬ ਘਰ ਦੇ ਅੰਦਰ ਰਿਕਾਰਡ ਕੀਤਾ ਸੀ। ਉਹ ਗੀਤ-ਸੰਗੀਤ ਨਹੀਂ ਜਿਸਨੂੰ ਕਿ ਉਹ ਆਮ ਤੌਰ ਤੇ ਸੰਗੀਤ ਨਾਲ਼ ਜੋੜਦੇ ਹਨ” -ਕ੍ਰਿਸ਼ਚੀਅਨ ਮਾਰਕਲੇ
"ਕ੍ਰਿਸ਼ਚੀਅਨ ਮਾਰਕਲੇ ਅਤੇ ਫਰਾਂਸ ਦੀ ਸਭ ਤੋਂ ਮਸ਼ਹੂਰ ਆਧੁਨਿਕ ਕਲਾ ਸੰਸਥਾ, ਸੈਂਟਰ ਪੋਮਪੀਡੋ ਦੋਵਾਂ ਨਾਲ਼ ਸਹਿਯੋਗ ਕਰਨਾ AR ਸਟੂਡੀਓ ਲਈ ਸਨਮਾਨ ਵਾਲ਼ੀ ਗੱਲ ਹੈ। Snapchat ਉੱਤੇ 250 ਮਿਲੀਅਨ ਤੋਂ ਵੱਧ ਲੋਕ ਹਰ ਰੋਜ਼ ਵਧਾਈ ਗਈ ਹਕੀਕਤ ਨਾਲ਼ ਜੁੜਦੇ ਹਨ, ਅਤੇ ਇਸ ਸਹਿਯੋਗ ਨਾਲ਼, ਅਸੀਂ ਇੱਕ ਪਾਇਨੀਅਰ ਕਲਾਕਾਰ ਦੇ ਦ੍ਰਿਸ਼ਟੀਕੋਣ ਅਤੇ ਵਧਾਈ ਗਈ ਹਕੀਕਤ ਰਾਹੀਂ ਪੇਸ਼ ਕੀਤੀਆਂ ਗਈਆਂ ਸੰਭਾਵਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ, ਆਨ-ਸਾਈਟ ਅਤੇ ਦੁਨੀਆ ਵਿੱਚ ਕਿਤੇ ਵੀ ਪੇਸ਼ ਕਰਨਾ ਚਾਹੁੰਦੇ ਸੀ। " - ਡੋਨੇਟੀਅਨ ਬੋਜ਼ਨ, Snapchat AR ਸਟੂਡੀਓ ਦੇ ਡਾਇਰੈਕਟਰ