Snap ਅਤੇ ਪ੍ਰਾਈਡ ਮੀਡੀਆ ਪ੍ਰਾਈਡ ਦੇ ਹੋਂਸਲੇ ਨੂੰ ਪੱਕਾ ਕਰਨ ਲਈ ਇਕਜੁੱਟ ਹੋ ਕੇ ਮੁੱਖ ਤੌਰ 'ਤੇ ਸਮਾਜ ਵਿੱਚ ਤਬਦੀਲੀ ਲਿਆਉਣ ਦੇ ਕਾਰਜ ਅਤੇ ਮਾਰਚਿਸ ਨਾਲ ਜੁੜੇ ਹਨ।
ਇਹ ਪਾਰਟਨਰਸ਼ਿਪ LGBTQ ਆਉਟਲੈੱਟ ਦੇ ਪ੍ਰਤੀਬਿੰਬ ਪ੍ਰਕਾਸ਼ਕ The Advocate ਅਤੇ Out ਨੂੰ ਇਕੱਠੇ Snapchat ਉੱਤੇ ਪਹਿਲੀ ਵਾਰ ਲੈ ਕੇ ਆਈ ਹੈ ਤਾਂਕਿ ਵਿਵਿਧ, ਵਿਲੱਖਣ ਬਦਲਾਵ ਕਰਨ ਵਾਲਿਆਂ ਦੀ ਪਛਾਣ ਕਰਕੇ U.S ਦੇ ਹਰ ਪ੍ਰਦੇਸ਼ ਦੇ ਸਾਰੇ ਲੋਕਾਂ ਦੀ ਆਧਾਖਰਤ ਇਕਵਟੀ ਨੂੰ ਸਪੋਟਲਾਈਟ ਕਰਨਾ, Snap ਦੀ ਵਾਧੂ ਵਾਸਤਵਿਕਤਾ ਅਤੇ ਕ੍ਰਿਏਟਰ ਕਮਿਉਨਿਟੀ ਦੀ ਮਦਦ ਦੇ ਨਾਲ।
ਇਹ ਲੀਨ ਕਰਨ ਵਾਲਾ AR ਤਜਰਬਾ ਅੱਜ ਲਾਂਚ ਹੋਇਆ The Advocate’s 2020 ਦੇ ਸਾਲਾਨਾ ਸੰਸਕਰਣ “Champions of Pride” ਫੀਚਰ ਦੇ ਨਾਲ, ਕਾਰਕੁਨਾਂ, ਕਲਾਕਾਰਾਂ, ਚੁਣੇ ਹੋਏ ਅਧਿਕਾਰੀਆਂ ਅਤੇ ਹਰ ਦਿਨ LGBTQ+ ਅਤੇ BIPOC ਕਮਿਉਨਿਟੀਆਂ ਦੇ ਪੂਰੇ ਸਪੈਕਟ੍ਰਮ ਨੂੰ ਦਰਸ਼ਾਉਂਦੇ ਹੋਏ ਜੋ ਕਿ ਅਸਲ ਬਦਲਾਵ ਨੂੰ ਪ੍ਰਭਾਵਤ ਕਰਦੇ ਹਨ, ਉਹਨਾਂ ਦੇ ਕੰਮਾਂ ਨੂੰ ਉਜਾਗਰ ਕਰਦਿਆਂ।
Snapchatters ਆਭਾਸੀ ਕਲਾ ਗੈਲਰੀ ਦੀਆਂ ਥਾਵਾਂ ਦੀ ਪੜਚੋਲ ਕਰ ਸਕਦੇ ਹਨ, ਜਿੱਥੇ ਉਹ ਹਰ “Champion of Pride”, ਬਾਰੇ ਸਿਖ ਸਿਖਦੇ ਹਨ, ਨਾਲ ਹੀ:
“ਬਲਵਾਨ” ਰੈਬੀਕਾ, ਇੱਕ 13 ਸਾਲ ਦੀ ਕੁੜੀ ਹੈ ਜਿਸਨੇ ਨਿਊ ਜਰਸੀ ਵਿਖੇ ਆਪਣੇ ਘਰ ਵਿੱਚ ਸਫਲਤਾਪੂਰਵਕ LGBTQ- ਸੰਮਲਿਤ ਪਾਠਕ੍ਰਮ ਨੂੰ ਗਰੀਨਲਾਈਟ ਦੇ ਕੇ ਸਥਾਨ ਦਿੱਤਾ
ਕਿਮ ਜੈਕਸਨ, ਇੱਕ ਕਾਲਾ ਐਪੀਸਕੋਪਲ ਪਾਦਰੀ ਜੋ ਕਿ ਜੋਰਜੀਆ ਦਾ ਪਹਿਲਾ ਪ੍ਰਦੇਸ਼ ਸੈਨੇਟਰ ਬਣਨ ਦੀ ਹੋੜ ਵਿੱਚ ਹੈ।
ਕਾਰਲਾ ਬੌਟੀਸਾ, ਐਰੀਜੋਨਾ ਤੋਂ ਇੱਕ ਸਵਦੇਸੀ ਔਰਤ ਹੈ ਜੋ ਕਿ LGBTQ ਆਵਾਸੀਆਂ ਨੂੰ ਨਜ਼ਰਬੰਦੀ ਵਿੱਚੋਂ ਕਢਾਉਣ ਲਈ ਮੁਫ਼ਤ ਆਯੋਜਨ ਦਿੰਦੀ ਹੈ।
ਵਾਧੂ ਵਾਸਤਵਿਕਤਾ ਰਾਹੀਂ ਵਕਾਲਤ ਨੂੰ ਜ਼ਿੰਦਗੀ ਵਿੱਚ ਲਿਆਉਣ ਲਈ, Snap ਨੇ ਕਈ ਅਧਿਕਾਰਤ ਲੈਂਜ਼ ਰਚਨਾਕਾਰਾਂ ਨੂੰ ਟੇਪ ਕੀਤਾ ਜਿਸ ਨਾਲ ਉਹ 5 ਪੋਰਟਲ ਲੈਂਜ਼ਾਂ ਦੀ ਲੜੀ ਬਣਾ ਸਕਣ ਜੋ ਕਿ U.S ਦੇ ਹਰ ਖੇਤਰ ਨੂੰ ਦਰਸ਼ਾਉਂਦਾ ਹੈ, ਜਿਸ ਨਾਲ Snapchatters “Champion of Pride” ਦੀਆਂ ਕਹਾਣੀਆਂ ਦਾ ਅਨੰਦ ਮਾਣ ਸਕਣ। ਹਰੇਕ ਲੈਂਜ਼ ਰਚਨਾਕਾਰ ਦੇ ਅਲੱਗ ਨਜ਼ਰੀਏ ਅਤੇ ਉਸ ਖੇਤਰ ਦੀ ਵੱਖਰੀ ਸੋਚ ਦਾ ਪ੍ਰਦਰਸ਼ਨ ਕਰਦਾ ਹੈ, ਜਿਵੇਂ ਕਿਨੌਰਥ ਅਟਲਾਂਟਿਕ ਲੈਂਜ਼ ਵਿੱਚ ਗੈਲਰੀ ਥਾਂ ਵਿੱਚ ਬਣੀ ਇੱਟਾਂ ਦੀ ਕੰਧ ਅਤੇ ਸਿਰੇਨ ਦੇ ਸਾਉਥ ਲੈਂਜ਼ਾਂ ਵਿੱਚ ਪ੍ਰਦੇਸ਼ ਦੇ ਫੁੱਲ ਅਤੇ ਵਿੱਚ ਕੈਟੇਲ ਪੌਦੇ। ਰਚਨਾਕਾਰਾਂ ਦੇ ਉਹਨਾਂ ਖੇਤਰਾਂ ਦੇ ਨਾਲ ਰਿਸ਼ਤੇ ਹਨ ਜਿਨ੍ਹਾਂ ਦੀ ਲੈਂਜ਼ ਨੁਮਾਇੰਦਗੀ ਕਰਦੇ ਹਨ ਅਤੇ ਉਹਨਾਂ ਨੂੰ LGBTQ+ ਜਾਂ ਕਮਿਉਨਿਟੀ ਦੇ ਸਹਿਯੋਗੀ ਦੇ ਤੌਰ 'ਤੇ ਪਛਾਣਦੇ ਹਨ।
ਹਰੇਕ “Champions of Pride” ਲੈਂਜ਼ ਨੂੰ ਇੱਥੇ ਦੇਖੋ:
ਐਲੀ ਜੈਕਸਨ ਵੱਲੋਂ Pride Mountain
ਸਾਇਰੀਨ ਕਿਊਆਮਕੋ ਵੱਲੋਂ Pride South
“ਅਸੀਂ ਕਿੰਨ੍ਹੇ ਖੁਸ਼ਕਿਸਮਤ ਹਾਂ ਕਿ ਇਸ ਸਾਲ ਦੇ Champions of Pride ਦੀ ਸਪੋਟਲਾਈਟ ਵਿੱਚ ਅਸੀਂ Snapchat ਵਰਗੇ ਬਾਊਂਡਰੀ-ਪੁਸ਼ਿੰਗ ਪਲੇਟਫਾਰਮ ਉੱਤੇ ਆਏ?” The Advocate ਦੇ ਮੁੱਖ ਉਪ-ਸੰਪਾਦਕ ਡੈਵਿਡ ਅਰਤਾਵੀਆ ਨੇ ਕਿਹਾ। “ ਅਸੀਂ ਇਹਨਾਂ ਚੈੰਪੀਅਨਾਂ ਨੂੰ ਲੰਬੀ ਅਵਾਜ਼ ਦੇਣ ਲਈ Snapchat ਅਤੇ ਉਸਦੀ LGBTQ+ ਰਚਨਾਕਾਰਾਂ ਦੀ ਵਿਵਿਧ ਟੀਮ ਦੀ ਸ਼ਲਾਘਾ ਕਰਦੇ ਹਾਂ। ਸਿਰੇ ਤੋਂ ਸਿਰੇ ਤੱਕ ਇਸ ਸੂਚੀ ਦੇ ਹਰ ਵਿਅਕਤੀ, ਕਿਸੇ ਨਾ ਕਿਸੇ ਤਰੀਕੇ, ਬਿਹਤਰੀ ਦੇ ਲਈ ਦੁਨੀਆ ਨੂੰ ਬਦਲਿਆ ਹੈ। Snapchat ਦੀ ਵਾਧੂ ਵਾਸਤਵਿਕਤਾ ਸਿਰਫ਼ ਉਹਨਾਂ ਨਾਲ ਜਾਣ-ਪਛਾਣ ਕਰਨ ਦਾ ਇੱਕ ਅਤਿ ਉੱਤਮ ਤਰੀਕਾ ਹੀ ਨਹੀਂ ਹੈ, ਇਹ ਇੱਕ ਹੈਰਾਨਕੁੰਨ ਉਦਾਹਰਨ ਹੈ ਕਿ ਕਿਸ ਤਰ੍ਹਾਂ ਤਕਨੀਕ ਨੂੰ ਚੰਗੇ ਕੰਮ ਲਈ ਵਰਤਿਆ ਜਾ ਸਕਦਾ ਹੈ।”
“ਮੈਂ ਉਸ ਪ੍ਰਾਈਡ ਲੈਂਜ਼ਾਂ 'ਤੇ ਕੰਮ ਕਰਨਾ ਚਾਹੁੰਦਾ ਸੀ ਜੋ ਕਿ ਸਿਰਫ਼ ਭੂਤਕਾਲ ਦਾ ਜਸ਼ਨ ਹੀ ਨਹੀਂ ਸੀ, ਪਰ ਸਾਡੇ ਭਵਿੱਖ ਦਾ ਜਸ਼ਨ ਹੈ,” ਬਰਾਇਲ ਗਾਰਸੀਆ ਨੇ ਇਹ ਕਿਹਾ, Pride Pacific West Lens ਦੇ ਵਿੱਚ ਲੈਂਜ਼ ਰਚਨਾਕਾਰ। "ਮੈਨੂੰ ਆਸ ਹੈ ਕਿ ਇਹ ਲੈਂਜ਼ LGBT ਕਮਿਉਨਿਟੀ ਵਿੱਚ ਹਰੇਕ ਲਈ ਹੱਲਾਸ਼ੇਰੀ ਵਾਲੇ ਹੋਣਗੇ। ਤੁਹਾਡੇ ਕੋਲ ਕਾਰੋਬਾਰ, ਰਾਜਨੀਤੀ, ਕਲਾ ਜਾਂ ਤੁਹਾਡੀ ਸੋਚ ਅਨੁਸਾਰ ਹਰ ਕਿੱਤੇ ਵਿੱਚ ਸਫ਼ਲ ਜਿੰਨੇ ਵਿਲੱਖਣ ਲੋਕ ਹਨ ਉਨ੍ਹਾਂ ਲਈ ਉਤਸ਼ਾਹ। ਇਹ ਸੁਨੇਹਾ ਮੇਰੇ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਤਰ੍ਹਾਂ ਦੀ ਸਫ਼ਲਤਾ ਹਮੇਸ਼ਾ ਸਾਡੇ ਲਈ ਉਪਲਬਧ ਨਹੀਂ ਹੁੰਦੀ ਹੈ। ਬਹੁਤ ਸਾਰੇ ਸ਼ਾਨਦਾਰ ਲੋਕ ਰਾਸਤੇ ਨੂੰ ਪੱਧਰਾ ਕਰਨ ਲਈ ਸਾਡੇ ਸਨਮੁੱਖ ਹੋਏ ਅਤੇ ਇਹ ਉਨ੍ਹਾਂ ਦੀ ਸਫਲਤਾ ਦਾ ਜਸ਼ਨ ਹੈ ਅਤੇ ਤੁਸੀਂ ਕੀ ਪ੍ਰਾਪਤ ਕਰ ਸਕਦੇ ਹੋ ਉਸ ਲਈ ਮਿਸਾਲ ਹੈ।”
ਰਚਨਾਕਾਰਾਂ ਨੇ ਇਹਨਾਂ ਲੈਂਜ਼ਾਂ ਨੂੰ Lens Studio ਵਿੱਚ ਬਣਾਇਆ ਹੈ, Snap ਦਾ ਅਸਲੀ ਤਜਰਬਿਆਂ ਨੂੰ Snapchat ਉੱਤੇ ਬਣਾਉਣ ਅਤੇ ਪ੍ਰਕਾਸ਼ਿਤ ਕਰਨ ਲਈ ਵਾਧੂ ਵਾਸਤਵਿਕਤਾ ਵਾਲਾ ਇੱਕ ਤਾਕਤਵਰ ਪਲੇਟਫਾਰਮ।