ਜਿਵੇਂ ਕਮਿਉਨਿਟੀਆਂ ਕੋਵਿਡ-19 ਲਈ ਆਪਣੀਆਂ ਤਿਆਰੀਆਂ ਜਾਰੀ ਰੱਖ ਰਹੀਆਂ ਹਨ ਅਤੇ ਇਸ ਦੇ ਕਾਰਨ ਭਾਈਚਾਰਾ ਸਿਹਤ ਸੰਕਟ ਲਈ ਪ੍ਰਤੀਕਿਰਿਆ ਕਰ ਰਹੀਆਂ ਹਨ, ਅਸੀਂ ਆਪਣੀ Snapchat ਕਮਿਉਨਿਟੀ, ਸਾਡੇ ਭਾਈਵਾਲ, ਆਪਣੀ ਟੀਮ ਅਤੇ ਸਾਡੇ ਸਭ ਦੇ ਸਾਂਝੇ ਸੰਸਾਰ ਦੀ ਸਿਹਤ ਅਤੇ ਸੁਰੱਖਿਆ ਨੂੂੰ ਤਰਜੀਹ ਦੇਣ ਲਈ ਆਪਣੀ ਜਾਣਕਾਰੀ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ।
ਵਾਇਰਸ ਦੇ ਫੈਲਾਓ ਵਿੱਚ ਕਮੀ ਲਿਆਉਣ ਵਿੱਚ ਮਦਦ ਕਰਨ ਲਈ ਸਾਡੀ ਸੰਸਾਰਪੱਧਰੀ ਟੀਮ ਸਰੀਰਕ ਦੂਰੀ ਰੱਖ ਰਹੀ ਹੈ ਅਤੇ ਵੱਡੇ ਭਾਈਚਾਰਾ ਸਿਹਤ ਉਪਰਾਲਿਆਂ ਵਿੱਚ ਸ਼ਾਮਲ ਹੋਕੇ ਆਪਣੀ ਭੂਮਿਕਾ ਨਿਭਾ ਰਹੀ ਹੈ। ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ ਸਾਡੀ ਭਾਈਚਾਰਾ ਅਤੇ ਪਾਰਟਨਰਜ਼ ਨੂੰ ਸਪੋਰਟ ਕਰਨ ਲਈ ਅਤੇ ਅਸੀਂ ਸਾਰੇ ਇਸ ਅਪੂਰਵ ਚੈਲੇਂਜ ਨੂੰ ਮਿਲ ਕੇ ਨੈਵੀਗੇਟ ਕਰ ਦਵਾਂਗੇ।
Snapchat ਜਿਗਰੀ ਦੋਸਤਾਂ ਅਤੇ ਪਰਿਵਾਰ ਨੂੰ ਜੋੜਦਾ ਹੈ ਭਾਵੇਂ ਉਹ ਦੂਰ ਹੀ ਕਿਉਂ ਨਾ ਰਹਿੰਦੇ ਹੋਣ- ਅਤੇ ਅਸੀਂ ਲੋਕਾਂ ਨੂੰ ਇਸ ਸਮੇਂ ਦੌਰਾਨ ਸੰਪਰਕ ਵਿੱਚ ਰੱਖਣ ਦੇ ਇਸ ਅਵਸਰ ਲਈ ਬਹੁਤ ਧੰਨਵਾਦੀ ਹਾਂ। ਅਸੀਂ ਆਪਣੀ ਸਮੁੱਚੀ ਸੇਵਾ ਵਿੱਚ ਸ਼ਮੂਲੀਅਤ ਦੇ ਵਾਧੇ ਨੂੰ ਦੇਖਿਆ ਅਤੇ ਅਸੀਂ ਹਰ ਚੀਜ਼ ਨੂੰ ਨਿਰੰਤਰ ਢੰਗ ਨਾਲ ਚਲਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ।
ਸਾਡਾ ਇਹ ਵਿਸ਼ਵਾਸ ਹੈ ਕਿ Snapchatters ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਇੱਕ ਸੰਗੀਨ ਭੂਮਿਕਾ ਨਿਭਾ ਰਹੇ ਹਨ। ਸਾਡੀ ਕਮਿਉਨਿਟੀ ਸਰੀਰਕ ਤੌਰ 'ਤੇ ਦੂਰੀ ਬਣਾਉਂਦੇ ਹੋਏ ਤਕਨਾਲੋਜੀ ਦੀ ਪੂਰੀ ਤਾਕਤ ਦੀ ਵਰਤੋਂ ਕਰਕੇ ਸਹਾਇਤਾ ਕਰ ਸਕਦੀ ਹੈ-ਫਿਰ ਭਾਵੇਂ ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਕਰਨੀ ਹੋਵੇ, ਦੋਸਤਾਂ ਨਾਲ ਖੇਡਾਂ ਖੇਡਣੀਆਂ ਹੋਣ, ਜਾਂ ਸੂਚਿਤ ਰਹਿਣਾ ਹੋਵੇ।
ਇਹ ਉਹਨਾਂ ਕੁਝ ਚੀਜ਼ਾਂ ਦੇ ਬਾਰੇ ਇੱਕ ਸੰਖੇਪ ਅੱਪਡੇਟ ਜੋ ਅਸੀਂ ਮਦਦ ਕਰਨ ਲਈ ਕਰ ਰਹੇ ਹਾਂ:
ਅਸੀਂ Snapchatters ਦੀ ਮਦਦ ਲਈ ਰਚਨਾਤਮਕ ਟੂਲ ਲਾਂਚ ਕੀਤੇ ਹਨ ਜਿਸ ਨਾਲ ਉਹ ਮਾਹਰਾਂ ਦੁਆਰਾ ਮਨਜ਼ੂਰ ਸਭ ਤੋਂ ਵਧੀਆ ਅਭਿਆਸਾਂ ਨੂੰ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸਾਂਝਾ ਕਰ ਸਕਣ, ਜਿਸ ਵਿੱਚ ਇੱਕ ਸਾਡੀ ਕਮਿਉਨਿਟੀ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਵਾਲਾ ਵਿਸ਼ਵਵਿਆਪੀ ਫਿਲਟਰ ਵੀ ਸ਼ਾਮਲ ਹੈ। ਇਸ ਜਾਣਕਾਰੀ ਦਾ ਸਰੋਤ ਵਿਸ਼ਵ ਸਿਹਤ ਸੰਗਠਨ ਹੈ, ਅਤੇ ਹੋਰ ਜਾਣਕਾਰੀ ਲਈ ਇਸਦੀ ਵੈੱਬਸਾਈਟ ਨੂੰ ਦੇਖੋ।
ਅਸੀਂ ਬਹੁਤ ਹੀ ਨਜ਼ਦੀਕੀ ਨਾਲ WHO ਨਾਲ ਅਤੇ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨਾਲ ਇਹ ਪੱਕਾ ਕਰਨ ਲਈ ਕੰਮ ਕਰ ਰਹੇ ਹਾਂ ਕਿ Snapchatters ਕੋਲ ਮਾਹਰਾਂ ਦੁਆਰਾ ਦਿੱਤੀ ਗਈ ਹਰੇਕ ਆਧੁਨਿਕ ਜਾਣਕਾਰੀ ਹੋਵੇ। WHO ਅਤੇ CDC ਆਪਣੇ ਅਧਿਕਾਰਿਤ ਖਾਤਿਆਂ ਵਿੱਚੋਂ Snapchatters ਲਈ ਨਿਰੰਤਰ ਅੱਪਡੇਟ ਪੋਸਟ ਕਰਦੇ ਰਰਹਿੰਦੇ ਹਨ ਅਤੇ ਅਸੀਂ WHO ਨਾਲ ਕੰਮ ਕਰਕੇ ਕਸਟਮ ਕੰਟੈਂਟ ਬਣਾਇਆ ਹੈ ਤਾਂ ਜੋ ਸਾਡੀ ਕਮਿਉਨਿਟੀ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ।
ਲੋਕਾਂ ਵੱਲੋਂ ਅਨੁਭਵ ਕੀਤੇ ਜਾ ਰਹੇ ਚਿੰਤਾ ਅਤੇ ਤਣਾਅ ਦੇ ਮੱਦੇਨਜ਼ਰ, ਇਥੇ ਤੁਹਾਡੇ ਲਈ ਅਸੀਂ ਇੱਕ ਨਵੀਂ ਵਿਸ਼ੇਸ਼ਤਾ ਦੀ ਸ਼ੁਰੂਆਤ ਵਿੱਚ ਤੇਜ਼ੀ ਲਿਆ ਰਹੇ ਹਾਂ, ਜੋ ਭਾਸ਼ਾ-ਸ਼ੰਕੇਤ ਮਾਹਰ ਪਾਰਟਨਰਾਂ ਦੇ ਉਨ੍ਹਾਂ ਸਰੋਤਾਂ ਨੂੰ ਦਰਸਾਉਂਦਾ ਹੈ ਜਦੋਂ Snapchatters ਮਾਨਸਿਕ ਸਿਹਤ, ਚਿੰਤਾ, ਤਣਾਅ, ਦਬਾਅ, ਆਤਮ ਹੱਤਿਆ ਵਿਚਾਰਾਂ, ਸੋਗ ਅਤੇ ਧੱਕੇਸ਼ਾਹੀ ਨਾਲ ਜੁੜੇ ਕੁਝ ਵਿਸ਼ਿਆਂ ਦੀ ਖੋਜ ਕਰਦੇ ਹਨ। ਕਰੋਨਾਵਾਇਰਸ ਉੱਤੇ ਖਾਸ ਤੌਰ 'ਤੇ ਪ੍ਰਤੀਕਿਰਿਆ ਕਰਨ ਲਈ, ਅਸੀਂ ਇੱਕ ਨਵਾਂ ਸੈਕਸ਼ਨ ਵੀ ਜੋੜਿਆ ਹੈ ਜੋ ਕਿ WHO, CDC, Ad ਸਮਿਤੀ ਅਤੇ Crisis Text Line ਵੱਲੋਂ ਬਣਾਈ ਗਈ ਕੋਵਿਡ-19 ਦੇ ਨਾਲ ਸੰਬੰਧਿਤ ਚਿੰਤਾ ਦੀ ਸਮੱਗਰੀ ਨੂੰ ਦਿਖਾਉਂਦਾ ਹੈ।
ਅਸੀਂ ਭਰੋਸੇਯੋਗ ਸਮੱਗਰੀ ਦੀ ਪੇਸ਼ਕਸ਼ ਕਰਦੇ ਹਾਂ। ਸਾਡਾ ਸਮੱਗਰੀ ਪਲੇਟਫਾਰਮ, Discover, ਤਿਆਰ ਹੋ ਗਿਆ ਹੈ ਅਤੇ ਅਸੀਂ ਸਿਰਫ਼ ਕੁਝ ਚੁਣੇ ਹੋਏ ਪਾਰਟਨਰਾਂ ਦੇ ਨਾਲ ਮਿਲਕੇ ਕੰਮ ਕਰਦੇ ਹਾਂ, ਜਿਸ ਵਿੱਚ ਵਿਸ਼ਵ ਭਰ ਦੀਆਂ ਕੁਝ ਸਭ ਤੋਂ ਭਰੋਸੇਮੰਦ ਖ਼ਬਰਾਂ ਦੇ ਸੰਗਠਨਾਂ ਸ਼ਾਮਲ ਹਨ। ਸਾਡੇ ਦਿਸ਼ਾ ਨਿਰਦੇਸ਼ਾਂ ਵਿੱਚ Snapchatters ਅਤੇ ਸਾਡੇ ਪਾਰਟਨਰਾਂ ਨੂੰ ਉਹ ਸਮੱਗਰੀ ਸਾਂਝੀ ਕਰਨ ਤੋਂ ਮਨਾਹੀ ਹੈ ਜੋ ਧੋਖਾ ਦੇਣ ਜਾਂ ਜਾਣ-ਬੁੱਝਕੇ ਗਲਤ ਜਾਣਕਾਰੀ ਨੂੰ ਫੈਲਾਉਂਦੀ ਹੈ ਜਿਸ ਨਾਲ ਨੁਕਸਾਨ ਹੁੰਦਾ ਹੈ, ਅਤੇ ਅਸੀਂ ਇਕ ਖੁੱਲੀ ਖ਼ਬਰਾਂ ਫ਼ੀਡ ਦੀ ਪੇਸ਼ਕਸ਼ ਨਹੀਂ ਕਰਦੇ ਜਿੱਥੇ ਅਣਚਾਹੇ ਪ੍ਰਕਾਸ਼ਕਾਂ ਜਾਂ ਵਿਅਕਤੀਆਂ ਨੂੰ ਗਲਤ ਜਾਣਕਾਰੀ ਦਾ ਪ੍ਰਸਾਰਣ ਕਰਨ ਦਾ ਮੌਕਾ ਮਿਲਦਾ ਹੈ।
ਇਨ੍ਹਾਂ ਵਿੱਚੋਂ ਤਿੰਨ ਦਰਜਨ ਤੋਂ ਵੱਧ ਭਾਈਵਾਲ ਕੋਵਿਡ-19 ‘ਤੇ ਨਿਰੰਤਰ ਕਵਰੇਜ ਕਰ ਰਹੇ ਹਨ, ਜਿਸ ਵਿੱਚ NBC ਖ਼ਬਰਾਂ ਦੇ “StayTuned”, ਵਾਸ਼ਿੰਗਟਨ ਪੋਸਟ, ਸਕਾਈਨਿਊਜ਼, ਦੀ ਟੈਲੀਗ੍ਰਾਫ, ਲੇ ਮੋਂਡੇ, ਵੀਜੀ, ਬਰੂਟ ਇੰਡੀਆ ਅਤੇ ਸਬਕ ਸ਼ਾਮਲ ਹਨ।
ਸਾਡੀ ਆਪਣੀ ਖ਼ਬਰਾਂ ਦੀ ਟੀਮ ਲਗਾਤਾਰ ਕਵਰੇਜ ਕਰ ਰਹੀ ਹੈ ਅਤੇ ਲਗਾਤਾਰ ਡਿਸਕਵਰ ਨੂੰ ਨੁਕਤੇ ਅਤੇ ਜਾਣਕਾਰੀ ਦੇ ਨਾਲ ਕੋਵਿਡ-19 ਦੇ ਬਾਰੇ ਅੱਪਡੇਟ ਕਰ ਰਹੀ ਹੈ, ਜਿਸ ਵਿੱਚ ਮੈਡਿਕਲ ਦੇ ਮਾਹਰਾਂ ਨਾਲ ਕੀਤੇ ਸਵਾਲ-ਜਵਾਬ ਵੀ ਸ਼ਾਮਲ ਹਨ।
ਇਹ ਹਾਲੇ ਸਿਰਫ਼ ਸ਼ੁਰੂਆਤ ਹੈ। ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ ਹੋਰ ਤਰੀਕੇ ਲੱਭਣ ਲਈ ਸਾਡੀ ਭਾਈਚਾਰਾ ਨੂੰ ਸਪੋਰਟ ਕਰਨ ਲਈ। ਅਸੀਂ ਤੁਹਾਡੇ ਸਾਰਿਆਂ ਬਾਰੇ ਸੋਚ ਰਹੇ ਹਾਂ, ਅਤੇ ਇਸ ਮੁਸ਼ਕਿਲ ਸਮੇਂ ਵਿੱਚ ਬਹੁਤ ਸਾਰਾ ਪਿਆਰ ਭੇਜ ਰਹੇ ਹਾਂ।