ਅੱਜ ਅਸੀਂ ਆਪਣੀ ਕੰਪਨੀ ਦਾ ਨਾਮ ਬਦਲ ਕੇ Snap Inc. ਕਰ ਰਹੇ ਹਾਂ।
ਇਸਨੂੰ ਹੁਣ ਪੰਜ ਸਾਲ ਹੋ ਚੁੱਕੇ ਹਨ ਜਦੋਂ ਬੋਬੀ ਤੇ ਮੈਂ ਪਿਕਾਬੂ ਤੇ ਕੰਮ ਕਰਨਾ ਸ਼ੁਰੂ ਕੀਤਾ, ਇੱਕ ਛੋਟੀ ਜਿਹੀ ਐਪ ਜੋ Snapchat ਬਣ ਗਈ - ਅਤੇ ਅਸੀਂ ਐਨੇ ਖੁਸ਼ਕਿਸਮਤ ਹਾਂ ਕਿ ਅਸੀਂ ਇਹ ਅਦਭੁਤ ਟੀਮ ਬਣਾਈ ਜਿਸਨੇ Snapchat ਨੂੰ ਵਧਾਉਣਾ ਜਾਰੀ ਰੱਖਿਆ ਅਤੇ ਸਟੋਰੀਜ਼, ਮੈਮਰੀਜ਼, ਲੈਂਜ ਅਤੇ ਹੋਰ ਕਈ ਪ੍ਰੋਡਕਟ ਬਣਾਏ।
ਜਦੋਂ ਅਸੀਂ ਹਲੇ ਸ਼ੁਰੂ ਕਰ ਰਹੇ ਸੀ, ਕੰਪਨੀ ਦਾ ਨਾਮ Snapchat Inc. ਰੱਖਣਾ ਸਾਨੂੰ ਅਰਥਪੂਰਣ ਲੱਗਿਆ, ਕਿਉਂਕਿ Snapchat ਸਾਡਾ ਇਕਲੌਤਾ ਪ੍ਰੋਡਕਟ ਸੀ। ਹੁਣ ਅਸੀਂ ਹੋਰ ਪ੍ਰੋਡ਼ਕਟ ਵੀ ਬਣਾ ਰਹੇ ਹਾਂ ਜਿਵੇਂ ਕੀ ਐਨਕਾਂ, ਸਾਨੂੰ ਉਹ ਨਾਮ ਚਾਹੀਦਾ ਹੈ ਜੋ ਸਿਰਫ ਇਕ ਪ੍ਰੋਡਕਟ ਤੋਂ ਪਰੇ ਹੋਵੇ- ਪਰ ਸਾਡੀ ਟੀਮ ਅਤੇ ਬ੍ਰੈਂਡ ਦੀ ਪਛਾਣ ਅਤੇ ਮਜ਼ੇ ਨੂੰ ਗਵਾਏ ਨਾ।
ਅਸੀਂ “chat” ਨੂੰ ਡਰੋਪ ਕਰਨ ਨਿਸ਼ਚਿਤ ਕੀਤਾ ਅਤੇ Snap Inc! ਨਾਲ ਅੱਗੇ ਵਧਣ ਦਾ ਫੈਸਲਾ ਕੀਤਾ।
ਨਾਮ ਨੂੰ ਬਦਲਣ ਦਾ ਇੱਕ ਹੋਰ ਫਾਇਦਾ ਵੀ ਸੀ : ਜਦੋਂ ਤੁਸੀਂ ਸਾਡੇ ਪ੍ਰੋਡਕਟਸ ਬਾਰੇ ਸਰਚ ਕਰੋਗੇ ਤਾਂ ਤੁਹਾਨੂੰ ਅਸਾਨੀ ਨਾਲ ਉਸ ਪ੍ਰੋਡਕਟ ਦੀ ਉਚਿਤ ਜਾਣਕਾਰੀ ਮਿਲ ਜਾਵੇਗੀ, ਕੰਪਨੀ ਦੀ ਬੋਰਿੰਗ ਜਾਣਕਾਰੀ ਜਾਂ ਵਿੱਤੀ ਵਿਸ਼ਲੇਸ਼ਣ ਤੋਂ ਇਲਾਵਾ। ਤੁਸੀਂ ਮਜ਼ੇ ਵਾਲੀਆਂ ਚੀਜ਼ਾਂ ਲਈ Snapchat ਜਾਂ ਐਨਕਾਂ ਦੀ ਭਾਲ ਕਰ ਸਕਦੇ ਹੋ ਅਤੇ ਵਾਲ ਸਟ੍ਰੀਟ ਕਰਾਊਡ ਲਈ Snap Inc. ਨੂੰ ਛੱਡ ਸਕਦੇ ਹੋ :)
ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਬਦਲਾਵ Snapchat ਤੇ ਐਨਕਾਂ ਨਾਲ ਤੁਹਾਡੇ ਤਜ਼ਰਬੇ ਨੂੰ ਸੁਧਾਰੇਗਾ, ਅਤੇ ਸਾਨੂੰ ਉਹ ਬਨਾਵਟ ਬਣਾਉਣ ਦੀ ਆਗਿਆ ਪ੍ਰਦਾਨ ਕਰੇਗਾ ਜਿਸ ਨਾਲ ਅਸੀਂ ਤੁਹਾਡੇ ਅਤੇ ਤੁਹਾਡੇ ਦੋਸਤਾਂ ਲਈ ਬਹੁਤ ਵਧੀਆ ਪ੍ਰੋਡਕਟਸ ਬਣਾਉਂਦੇ ਰਹੀਏ।