ਅੱਜ ਤੋਂ ਸ਼ੁਰੂ ਕਰਦਿਆਂ, ਅਸੀਂ Ticketmaster ਨਾਲ ਭਾਈਵਾਲੀ ਵਿਚ Snapchatters ਨੂੰ ਆਪਣੇ ਦੋਸਤਾਂ ਦੇ ਨਾਲ ਸਿੱਧੇ ਪ੍ਰਸਾਰਤ ਸਮਾਗਮਾਂ ਦਾ ਪਤਾ ਲਗਾਉਣ ਦੇ ਇਕ ਨਵੇਂ ਤਰੀਕੇ ਦੀ ਪੇਸ਼ਕਸ਼ ਕਰ ਰਹੇ ਹਾਂ।
ਨਵੇਂ Snap Map Layer ਦੀ ਵਰਤੋਂ ਕਰਦਿਆਂ, Snapchatters ਉਨ੍ਹਾਂ ਦੇ ਨਜ਼ਦੀਕ ਭਵਿੱਖ ਵਿਚ ਹੋਣ ਵਾਲੇ ਸਮਾਗਮਾਂ ਦੇ Ticketmaster ਦੇ ਸੰਪੂਰਨ ਕੈਟਾਲਾਗ ਨੂੰ ਬਰਾਊਜ਼ ਕਰ ਸਕਦੇ ਹਨ। ਇੱਥੇ, ਉਹ ਨਵੀਨਤਮ ਅਤੇ ਆਉਣ ਵਾਲੇ ਕਮੇਡੀ ਸ਼ੋਅ ਤੋਂ ਖੇਡਾਂ, ਅੱਜ ਦੇ ਮਸ਼ਹੂਰ ਸਿਤਾਰਿਆਂ ਦੇ ਸਮਾਰੋਹਾਂ ਜਾਂ ਇੰਡੀ ਸ਼ੋਅ ਤੱਕ ਸਭ ਕੁਝ ਦੇਖ ਸਕਦੇ ਹਨ। ਇਕ ਵਾਰ ਜਦੋਂ ਉਹ ਅਜਿਹਾ ਸ਼ੋਅ ਲੱਭ ਲੈਂਦੇ ਹਨ ਜੋ ਉਨ੍ਹਾਂ ਦੀ ਦਿਲਚਸਪੀ ਦੇ ਅਨੁਸਾਰ ਹੈ, ਤਾਂ ਉਹ ਇਸਨੂੰ ਟੈਪ ਕਰ ਸਕਦੇ ਹਨ ਅਤੇ ਉਨ੍ਹਾਂ ਸਟਿੱਕਰਾਂ ਜੋ ਸਿੱਧੇ Snapchat Camera ਨਾਲ ਜੁੜੇ ਹਨ, ਦੇ ਰਾਹੀਂ ਆਪਣੇ ਦੋਸਤਾਂ ਨੂੰ ਸੱਦਾ ਦੇ ਸਕਦੇ ਹਨ, ਜਾਂ ਇੱਥੋਂ ਤੱਕ ਕਿ ਇਕ ਬੇਰੋਕ ਚੈਕਆਊਟ ਪ੍ਰਕ੍ਰਿਆ ਦੇ ਰਾਹੀਂ ਉਸੇ ਸਮੇਂ ਟਿਕਟਾਂ ਖ੍ਰੀਦ ਸਕਦੇ ਹਨ।
Ticketmaster ਦੇ Ticketmatcher Mini ਦੇ ਰਾਹੀਂ Snapchatters ਆਪਣੇ ਪਸੰਦੀਦਾ ਕਲਾਕਾਰਾਂ ਅਤੇ ਵਿਧਾਵਾਂ ਨੂੰ ਸਾਂਝਾ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਵਿਅਕਤੀਗਤ ਪਸੰਦ ਉੱਪਰ ਅਧਾਰਤ ਉਨ੍ਹਾਂ ਦੇ ਨਜ਼ਦੀਕੀ ਸਮਾਗਮਾਂ ਨੂੰ ਮੇਲ ਸਕਦੇ ਹਨ। ਉੱਥੋਂ ਉਹ ਬਰਾਊਜ਼ ਕਰਨ ਲਈ ਖੱਬੇ ਜਾਂ ਸੱਜੇ ਸਵਾਇਪ ਕਰ ਸਕਦੇ ਹਨ, ਅਤੇ Mini ਇਸ ਗੱਲ ਨੂੰ ਟ੍ਰੈਕ ਕਰੇਗਾ ਕਿ ਉਨ੍ਹਾਂ ਨੇ ਕੀ ਸੁਰੱਖਿਅਤ ਕੀਤਾ ਹੈ।
ਅਸੀਂ ਦੁਨੀਆਂ ਭਰ ਵਿਚ 20 ਤੋਂ ਜ਼ਿਆਦਾ ਦੇਸ਼ਾਂ ਵਿਚ Snapchatters ਦੇ ਲਈ ਆਪਣੀ ਕਿਸਮ ਦੇ ਨਵੇਂ ਤਜ਼ਰਬੇ ਨੂੰ ਪ੍ਰਦਾਨ ਕਰਨ ਲਈ ਦੁਨੀਆਂ ਦੇ ਸਭ ਤੋਂ ਵੱਡੇ ਟਿਕਟਾਂ ਦੇ ਬਾਜ਼ਾਰ Ticketmaster ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ ਹਾਂ।