ਅੱਜ, ਅਸੀਂ ਅਵਾਜ਼ ਨੂੰ ਲਾਂਚ ਕੀਤਾ, ਆਪਣੀਆਂ ਸਨੈਪਾਂ ਦੇ ਵਿੱਚ ਸੰਗੀਤ ਅਤੇ ਆਪਣੀਆਂ ਨਵੀਆਂ ਰਚਨਾਵਾਂ ਨੂੰ ਜੋੜਨ ਲਈ ਇੱਕ ਨਵੀਂ ਵਿਸ਼ੇਸ਼ਤਾ। ਸਾਡੀ ਸੂਚੀ ਵਿੱਚ ਜਸਟਿਨ ਬੀਬਰ ਅਤੇ ਬੈਨੀ ਬਲਾਨਕੋ ਦੇ ਨਵੇਂ ਗੀਤ “Lonely” ਦੀ ਵਿਸ਼ੇਸ਼ ਝਲਕ ਸ਼ਾਮਲ ਹੈ।
ਹੁਣ, iOS 'ਤੇ ਵੈਸ਼ਵਿਕ ਤੌਰ 'ਤੇ ਮੌਜੂਦ Snapchatters ਆਪਣੀਆਂ ਸਨੈਪਾਂ ਦੇ ਵਿੱਚ ਸੰਗੀਤ ਸ਼ਾਮਲ ਕਰ ਸਕਦੇ ਹਨ (ਕੈਪਚਰ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ) ਉੱਭਰ ਰਹੇ ਅਤੇ ਸਥਾਪਿਤ ਕਲਾਕਾਰਾਂ ਦੀ ਮਜਬੂਤ ਅਤੇ ਕਯੂਰੇਟਿਡ ਸੰਗੀਤ ਦੀ ਸੂਚੀ ਵਿੱਚੋਂ। ਸੰਗੀਤ ਵੀਡੀਓ ਦੀ ਰਚਨਾ ਕਰਨ ਅਤੇ ਗੱਲਬਾਤ ਨੂੰ ਜ਼ਿਆਦਾ ਭਾਵਨਾਤਮਕ ਬਣਾਉਂਦਾ ਹੈ ਅਤੇ ਤੁਹਾਡੇ ਸਭ ਤੋਂ ਨਜ਼ਦੀਕੀ ਦੋਸਤਾਂ ਨੂੰ ਸੰਗੀਤ ਦੀ ਸਿਫ਼ਾਰਸ਼ ਕਰਨ ਦਾ ਇੱਕ ਨਿਜੀ ਤਰੀਕਾ ਪੇਸ਼ ਕਰਦਾ ਹੈ। ਔਸਤਨ, ਹਰ ਦਿਨ 4 ਬਿਲੀਅਨ ਤੋਂ ਜ਼ਿਆਦਾ ਸਨੈਪਾਂ ਬਣਾਈਆਂ ਜਾਂਦੀਆਂ ਹਨ*।
ਜਦੋਂ ਤੁਹਾਨੂੰ ਧੁਨੀ ਦੇ ਨਾਲ ਇੱਕ Snap ਪ੍ਰਾਪਤ ਹੁੰਦੀ ਹੈ, ਤਾਂ ਤੁਸੀਂ ਉੱਪਰ ਵੱਲ ਸਵਾਇਪ ਕਰਕੇ ਐਲਬਮ ਕਲਾ, ਗੀਤ ਦਾ ਸਿਰਲੇਖ ਅਤੇ ਕਲਾਕਾਰ ਦਾ ਨਾਮ ਦੇਖ ਸਕਦੇ ਹੋ। “Play This Song” ਲਿੰਕ ਤੁਹਾਨੂੰ Spotify, Apple Music ਅਤੇ SoundCloud ਸਮੇਤ ਤੁਹਾਡੇ ਪਸੰਦੀਦਾ ਸਟ੍ਰੀਮਿੰਗ ਪਲੇਟਫਾਰਮ 'ਤੇ ਪੂਰਾ ਗੀਤ ਸੁਣਨ ਦੇਵੇਗਾ।
Snap ਕੋਲ ਹੁਣ ਵੱਡੇ ਅਤੇ ਸੁਤੰਤਰ ਪ੍ਰਕਾਸ਼ਕਾਂ ਅਤੇ ਲੇਬਲਾਂ ਨਾਲ ਬਹੁ-ਸਾਲਾ ਇਕਰਾਰਨਾਮੇ ਹਨ ਜਿਸੇ ਵਿੱਚ Warner Music Group, Merlin (ਜਿਸ ਵਿੱਚ ਉਹਨਾਂ ਦੇ ਸੁਤੰਤਰ ਲੇਬਲਬੱਧ ਮੈਂਬਰ ਸ਼ਾਮਲ ਹਨ ), NMPA, Universal Music Publishing Group, Warner Chappell Music, Kobalt ਅਤੇ BMG Music Publishing ਸ਼ਾਮਲ ਹਨ।
ਇਸ ਤੋਂ ਇਲਾਵਾ, ਜਸਟਿਨ ਬੀਬਰ ਅਤੇ ਬੈਨੀ ਬਲਾਨਕੋ ਦਾ ਨਵਾਂ ਗੀਤ “Lonely” ਅੱਜ Snapchat ਦੀ ਫੀਚਰਡ ਸਾਉਂਡ ਲਿਸਟ ਉੱਤੇ ਵਿਸ਼ੇਸ਼ ਪ੍ਰਸਾਰਿਤ ਹੋਵੇਗਾ। Snapchatters ਆਪਣੇ ਨਵੇਂ ਗਲੇ ਨਾਲ ਕਲਾਕਾਰਾਂ ਵਾਲੀਆਂ ਸਨੈਪਾਂ ਬਣਾਉਣ ਦੇ ਯੋਗ ਹੋਣਗੇ, ਉਹਨਾਂ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨਗੇ ਅਤੇ ਪੂਰੇ ਗਾਣੇ ਨੂੰ ਡਾਉਨਲੋਡ ਕਰਨ ਦਾ ਲਿੰਕ ਵੀ ਰੱਖਿਅਤ ਕਰ ਸਕਦੇ ਹਨ ਜਦੋਂ ਉਹ ਉਹਨਾਂ ਦੇ ਪਸੰਦੀਦਾ ਸਟ੍ਰੀਮਿੰਗ ਪਲੇਟਫਾਰਮ 'ਤੇ ਉਪਲਬਧ ਹੋਵੇਗਾ।
ਸੰਗੀਤ ਤੋਂ ਪਰੇ, ਅਸੀਂ Snapchatters ਦੀ ਖੁਦ ਦੀਆਂ ਅਵਾਜ਼ਾਂ ਬਣਾਉਣ ਅਤੇ ਉਹਨਾਂ ਨੂੰ ਆਪਣੀਆਂ ਸਨੈਪਾਂ ਵਿੱਚ ਜੋੜਨ ਦੀ ਯੋਗਤਾ ਨੂੰ ਵੀ ਜਾਂਚ ਰਹੇ ਹਾਂ। ਇਹ ਆਗਾਮੀ ਮਹੀਨਿਆਂ ਵਿੱਚ ਵਿਸ਼ਵ ਪੱਧਰ 'ਤੇ ਪੇਸ਼ ਹੋਵੇਗਾ।
*Snap ਇੰਕ. ਅੰਦਰੂਨੀ ਡੇਟਾ Q1 2020.