ਸਾਲਾਂ ਤੋਂ, ਵੀਡੀਓ ਸਕ੍ਰੀਨਾਂ ਦੁਨੀਆ ਭਰ ਦੇ ਸੰਗੀਤ ਸਮਾਰੋਹਾਂ ਅਤੇ ਤਿਉਹਾਰਾਂ ਵਿੱਚ ਵਿਜ਼ੁਅਲ ਪ੍ਰਗਟਾਵੇ ਲਈ ਇੱਕ ਕੈਨਵਸ ਰਹੀਆਂ ਹਨ। ਉਹ ਕਲਾਕਾਰਾਂ ਨੂੰ ਆਪਣੀਆਂ ਕਹਾਣੀਆਂ ਦੱਸਣ ਅਤੇ ਸੰਗੀਤ ਨੂੰ ਜੀਵਨ ਵਿੱਚ ਲਿਆਉਣ ਵਿੱਚ ਮਦਦ ਕਰਦੇ ਹਨ। ਸਾਡਾ ਵਿਸ਼ਵਾਸ ਹੈ ਕਿ Snap ਦੀਆਂ ਵਧਾਈਆਂ ਗਈਆਂ ਹਕੀਕਤਾਂ ਕਲਾਕਾਰਾਂ ਨੂੰ ਇੱਕ ਸ਼ਾਨਦਾਰ ਰਚਨਾਤਮਕ ਔਜ਼ਾਰ ਪ੍ਰਦਾਨ ਕਰਦੀਆਂ ਹਨ ਜੋ ਕਿ ਪ੍ਰਸ਼ੰਸਕਾਂ ਦੇ ਉਹਨਾਂ ਦੇ ਪ੍ਰਦਰਸ਼ਨ ਦਾ ਅਨੁਭਵ ਕਰਨ ਦੇ ਤਰੀਕੇ ਨੂੰ ਬਦਲ ਦੇਣਗੀਆਂ।
ਅੱਜ ਅਸੀਂ ਲਾਈਵ ਨੇਸ਼ਨ ਨਾਲ਼ ਇੱਕ ਨਵੀਂ ਬਹੁ-ਸਾਲੀ ਭਾਈਵਾਲੀ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ ਜੋ ਕਿ ਪ੍ਰਦਰਸ਼ਨਾਂ ਨੂੰ ਪੜਾਵਾਂ ਅਤੇ ਸਕ੍ਰੀਨਾਂ ਤੋਂ ਪਰੇ ਵਧਾਏਗੀ - ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵਿਚਕਾਰ Snap Inc. ਦੇ ਰਚਨਾਤਮਕ ਸਟੂਡੀਓ ਆਰਕੇਡੀਆ ਦੀ ਮਦਦ ਨਾਲ਼ ਕਸਟਮ ਬਣਿਆ, ਇਮਰਸਿਵ AR ਨਾਲ਼ ਇੱਕ ਡੂੰਘਾ ਸਬੰਧ ਬਣਾਉਣਾ।
ਪ੍ਰਸ਼ੰਸਕ AR ਤਜ਼ਰਬਿਆਂ ਲਈ ਚੁਣੇ ਹੋਏ ਸੰਗੀਤ ਸਮਾਰੋਹਾਂ ਵਿੱਚ Snapchat ਕੈਮਰਾ ਖੋਲ੍ਹ ਸਕਦੇ ਹਨ ਜੋ ਇੱਕ ਸ਼ੋਅ ਵਿੱਚ ਸ਼ਾਮਲ ਹੋਣ ਦੇ ਅਨੁਭਵ ਲਈ ਨਿਰਵਿਘਨ ਬਣਾਏ ਗਏ ਹਨ, ਕਲਾਕਾਰ ਦੇ ਰਚਨਾਤਮਕ ਕੈਨਵਸ ਦਾ ਭੀੜ ਵਿੱਚ ਵਿਸਤਾਰ ਕਰਦੇ ਹਨ ਅਤੇ ਵਿਲੱਖਣ ਅਤੇ ਯਾਦਗਾਰੀ ਪਲਾਂ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ। ਤਿਉਹਾਰਾਂ ਤੇ, ਦਰਸ਼ਕ ਵਪਾਰ ਦੀ ਵਰਤੋਂ ਤੇ, ਦੋਸਤਾਂ ਨੂੰ ਲੱਭਣ ਵਿੱਚ, ਅਤੇ ਤਿਉਹਾਰ ਦੇ ਮੈਦਾਨਾਂ ਦੇ ਆਲੇ-ਦੁਆਲੇ ਵਿਸ਼ੇਸ਼ ਸਥਾਨਾਂ ਨੂੰ ਡਿਸਕਵਰ ਕਰਨ ਲਈ AR ਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਸ਼ਿਕਾਗੋ ਵਿੱਚ ਲੋਲਾਪਾਲੂਜ਼ਾ ਅਤੇ ਲੰਡਨ ਦੇ ਵਾਇਰਲੈਸ ਤਿਉਹਾਰ ਤੋਂ ਲੈ ਕੇ, ਮਿਆਮੀ ਵਿੱਚ ਰੋਲਿੰਗ ਲਾਊਡ ਅਤੇ ਨਿਊ ਯਾਰਕ ਵਿੱਚ ਗਵਰਨਰ ਬਾਲ ਤੱਕ, Snap AR ਰਾਹੀਂ ਆਉਣ ਵਾਲ਼ੇ ਸਮੇਂ ਵਿੱਚ ਤਿਉਹਾਰਾਂ ਨੂੰ ਵਧਾ ਦਿੱਤਾ ਜਾਵੇਗਾ।
ਪਹਿਲਾਂ, ਇਲੈਕਟ੍ਰਿਕ ਡੇਜ਼ੀ ਕਾਰਨਿਵਲ, ਜਿਸ ਨੇ ਸਾਨੂੰ 8 ਸਾਲ ਪਹਿਲਾਂ ਸਾਡੀ ਪਹਿਲੀ “ਸਾਡੀ ਕਹਾਣੀ” ਬਣਾਉਣ ਵਿੱਚ ਮਦਦ ਕੀਤੀ ਸੀ, ਸਾਡੀ ਵਧਾਈ ਗਈ ਹਕੀਕਤ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਪ੍ਰਸ਼ੰਸਕ ਇੱਕ ਨਵੇਂ ਲੈਂਜ਼ ਰਾਹੀਂ ਤਿਉਹਾਰਾਂ ਦਾ ਤਜ਼ਰਬਾ ਕਰ ਸਕਣ। ਮਈ ਵਿੱਚ ਆਗਾਮੀ ਸਮਾਗਮ ਦੇ ਸ਼ੁਰੂ ਹੋਣ ਤੇ ਮੇਲੇ ਤੇ ਜਾਣ ਵਾਲ਼ੇ ਇਸ ਤਰ੍ਹਾਂ ਸੰਗੀਤ ਦਾ ਤਜ਼ਰਬਾ ਕਰਨ ਦੇ ਯੋਗ ਹੋਣਗੇ ਜਿਵੇਂ ਉਹਨਾਂ ਨੇ ਕਦੇ ਪਹਿਲਾਂ ਨਾ ਕੀਤਾ ਹੋਵੇ।