ਕਾਰਜਕਾਰੀ ਟੀਮ

ਬੈਟਸੀ ਕੈਨੀ ਲੈਕ
ਵਾਈਸ ਪਰੈਜੀਡੈਂਟ, ਗਲੋਬਲ ਬ੍ਰਾਂਡ ਤਜ਼ਰਬਾ
ਸ਼੍ਰੀ ਲੈਕ ਅਕਤੂਬਰ 2021 ਤੋਂ ਗਲੋਬਲ ਬ੍ਰਾਂਡ ਤਜ਼ਰਬੇ ਦੇ ਵਾਈਸ ਪਰੈਜ਼ੀਡੈਂਟ ਵਜੋਂ ਸੇਵਾ ਨਿਭਾਅ ਰਹੀ ਹੈ ਅਤੇ ਇਸ ਤੋਂ ਪਹਿਲਾਂ ਜੁਲਾਈ 2016 ਤੋਂ ਅਕਤੂਬਰ 2021 ਤੱਕ ਉਹ ਗਲੋਬਲ ਬ੍ਰਾਂਡ ਰਣਨੀਤੀ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੀ ਹੈ। ਇਸ ਤੋਂ ਪਹਿਲਾਂ ਸ਼੍ਰੀ ਲੈਕ ਵੈਨਿਟੀ ਫੇਅਰ ਵਿੱਚ ਸਹਿਯੋਗੀ ਸੰਪਾਦਕ ਸੀ, ਜਿੱਥੇ ਉਸਨੇ ਮੈਗਜ਼ੀਨ ਦੀ ਸਿਲੀਕਾਨ ਵੈਲੀ ਅਤੇ ਤਕਨਾਲੋਜੀ ਸੰਬੰਧੀ ਰਿਪੋਰਟਿੰਗ ਦੀ ਨਿਗਰਾਨੀ ਕੀਤੀ ਅਤੇ ਨਿਊ ਐਸਟੈਬਲਿਸ਼ਮੈਂਟ ਸਮਿਟ ਸੀਰੀਜ਼ ਬਣਾਈ ਅਤੇ ਸੰਚਾਲਿਤ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਲੈਕ ਵਿਅਕਤੀਆਂ ਅਤੇ ਕੰਪਨੀਆਂ ਲਈ ਲੋਕ ਹਿੱਤ ਅਤੇ ਜਨਤਕ ਨੀਤੀ ਸਲਾਹਕਾਰ ਵਜੋਂ ਸੇਵਾ ਨਿਭਾਉਂਦੀ ਸੀ। ਸ਼੍ਰੀ ਲੈਕ Snap ਫ਼ਾਊਂਡੇਸ਼ਨ, ਲਿੰਕਨ ਸੈਂਟਰ ਥੀਏਟਰ ਅਤੇ ਵਾਲਡਨ ਵੁੱਡਸ ਪ੍ਰੋਜੈਕਟ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਵਜੋਂ ਸੇਵਾ ਨਿਭਾ ਰਹੀ ਹੈ। ਸ਼੍ਰੀ ਲੈਕ WNET ਦੀ ਲਾਈਫ ਟਰੱਸਟੀ ਵੀ ਹੈ ਜੋ ਕਿ ਨਿਊਯਾਰਕ ਮੈਟਰੋਪੋਲੀਟਨ ਖੇਤਰ ਵਿੱਚ ਜਨਤਕ ਟੈਲੀਵਿਜ਼ਨ ਸਟੇਸ਼ਨਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਹੈ। ਸ਼੍ਰੀ ਲੈਕ ਕੋਲ ਪ੍ਰਿੰਸਟਨ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਹੈ।