ਕਾਰਜਕਾਰੀ ਟੀਮ

ਗ੍ਰੇਸ ਕਾਓ
ਮੁੱਖ ਮਾਰਕੀਟਿੰਗ ਅਧਿਕਾਰੀ
20 ਸਾਲਾਂ ਤੋਂ ਵੱਧ ਮਾਰਕੀਟਿੰਗ ਅਤੇ ਵਿਗਿਆਪਨਬਾਜ਼ੀ ਦੇ ਤਜ਼ਰਬੇ ਨਾਲ ਗ੍ਰੇਸ Snap ਦੀ ਮੁੱਖ ਮਾਰਕੀਟਿੰਗ ਅਧਿਕਾਰੀ ਹੈ ਜੋ ਦੁਨੀਆ ਭਰ ਦੇ ਬ੍ਰਾਂਡਾਂ ਨੂੰ Snap ਦੇ 850+ ਮਿਲੀਅਨ ਮਹੀਨਾਵਾਰ ਵਰਤੋਂਕਾਰਾਂ ਨਾਲ ਸਾਰਥਕ ਅਤੇ ਅਸਰਦਾਰ ਤਰੀਕਿਆਂ ਨਾਲ ਜੁੜਨ ਦੇ ਮੌਕੇ ਦਿੰਦੀ ਹੈ। ਉਸਨੇ Pepsi, PlayStation, Crate&Barrel, Apple ਵਰਗੇ ਸ਼ਾਨਦਾਰ ਬ੍ਰਾਂਡਾਂ ਲਈ ਇਨਾਮ-ਜੇਤੂ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਹਾਲ ਹੀ ਵਿੱਚ ਉਸਨੇ Spotify ਵਿਗਿਆਪਨਬਾਜ਼ੀ ਦੀ 'Spreadbeats' B2B ਮੁਹਿੰਮ ਦੀ ਅਗਵਾਈ ਕੀਤੀ ਜੋ 2024 ਵਿੱਚ ਕਾਨਸ ਵਿਖੇ ਖਪਤਕਾਰ ਅਤੇ ਕਾਰੋਬਾਰ ਦੀਆਂ ਕਈ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਇਨਾਮ ਹਾਸਲ ਕਰਨ ਵਾਲੀਆਂ ਮੁਹਿੰਮਾਂ ਵਿੱਚੋਂ ਇੱਕ ਸੀ, ਜਿਸ ਵਿੱਚ ਗ੍ਰੈਂਡ ਪ੍ਰਿਕਸ ਵੀ ਸ਼ਾਮਲ ਹੈ। ਗ੍ਰੇਸ ਨੂੰ Adweek ਦੇ ਟੌਪ 50 ਲਾਜ਼ਮੀ ਕਾਰੋਬਾਰੀ ਆਗੂਆਂ ਵਿੱਚ ਵੀ ਸ਼ਾਮਲ ਕੀਤਾ ਗਿਆ। Snap ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸਨੇ Spotify ਅਤੇ Instagram ਵਿਖੇ ਗਲੋਬਲ ਬਿਜ਼ਨਸ ਮਾਰਕੀਟਿੰਗ ਦੇ ਮੁਖੀ ਵਜੋਂ ਸੇਵਾ ਨਿਭਾਈ, ਜਿੱਥੇ ਉਸਨੇ ਕਾਰੋਬਾਰਾਂ ਅਤੇ ਰਚਨਾਕਾਰਾਂ ਲਈ ਮਾਰਕੀਟਿੰਗ ਰਣਨੀਤੀਆਂ ਤਿਆਰ ਕੀਤੀਆਂ।
ਗ੍ਰੇਸ ਕੋਲ ਸਟੈਨਫੋਰਡ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਹੈ ਅਤੇ ਉਹ ਆਪਣੇ ਪਤੀ, ਦੋ ਬੱਚਿਆਂ ਅਤੇ ਬਿੱਲੀ ਨਾਲ ਸੈਨ ਫ੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਰਹਿੰਦੀ ਹੈ।