
Snapchat 'ਤੇ ਆਪਣੇ ਮਨਪਸੰਦ ਲੱਭੋ
Snap ਦੀ ਨਵੀਂ ਮੁਹਿੰਮ ਵੱਧ ਰਹੇ ਰਚਨਾਕਾਰ ਭਾਈਚਾਰੇ 'ਤੇ ਸਪੌਟਲਾਈਟ ਪਾਉਂਦੀ ਹੈ
ਰਚਨਾਕਾਰ Snapchat ਦਾ ਕੇਂਦਰ ਹਨ, ਅਤੇ ਸਾਡਾ ਭਾਈਚਾਰਾ ਉਨ੍ਹਾਂ ਦੀ ਸਮੱਗਰੀ ਨੂੰ ਪਿਆਰ ਕਰਦਾ ਹੈ। ਅਸਲ ਵਿੱਚ, ਹਰੇਕ ਦਿਨ Snapchat 'ਤੇ ਰਚਨਾਕਾਰਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਲਗਭਗ 15 ਅਰਬ ਗੱਲਬਾਤ ਹੁੰਦੀਆਂ ਹਨ। 1
ਜਿਵੇਂ ਕਿ ਅਸੀਂ ਆਪਣੇ ਪਲੇਟਫਾਰਮ 'ਤੇ ਸ਼ਾਨਦਾਰ ਰਚਨਾਕਾਰਾਂ ਨੂੰ ਸਹਿਯੋਗ ਦੇਣ ਲਈ ਕੰਮ ਕਰਦੇ ਹਾਂ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ Snapchat ਉੱਤੇ ਅਤੇ ਬਾਹਰ ਦੋਵੇਂ ਥਾਂ 'ਤੇ ਉਹ ਜਾਣਦੇ ਹੋਣ ਕਿ ਉਹ ਕਿੱਥੇ ਆਪਣੇ ਮਨਪਸੰਦ ਸਮੱਗਰੀ ਰਚਨਾਕਾਰਾਂ ਨੂੰ ਲੱਭ ਸਕਦੇ ਹਨ।
ਇਸ ਲਈ Snap ਅੱਜ ਇੱਕ ਨਵੇਂ ਰਚਨਾਕਾਰ-ਸੰਚਾਲਿਤ "Snapchat 'ਤੇ ਆਪਣੇ ਮਨਪਸੰਦ ਲੱਭੋ" ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹੈ, ਜੋ ਪੂਰੇ ਅਮਰੀਕਾ ਵਿੱਚ ਡਿਜੀਟਲ ਚੈਨਲਾਂ ਦੀ ਇੱਕ ਵਿਆਪਕ ਲੜੀ ਰਾਹੀਂ ਸ਼ੁਰੂ ਕੀਤਾ ਜਾਵੇਗਾ।
ਕਈ ਸਭ ਤੋਂ ਪ੍ਰਸਿੱਧ ਰਚਨਾਕਾਰਾਂ ਨੂੰ ਪੇਸ਼ ਕਰ ਰਹੇਂ ਹਾਂ, ਜਿਵੇਂ ਕਿ ਲੋਰੇਨ ਗ੍ਰੇ, ਸਵਾਨਾ ਡੇਮਰਸ, ਮੈਟ ਫ੍ਰੈਂਡ, ਅਵਨੀ ਗ੍ਰੇਗ, ਅਤੇ ਹੈਰੀ ਜੌਸੇ, "Snapchat 'ਤੇ ਮਨਪਸੰਦ ਲੱਭੋ" ਤੁਹਾਨੂੰ ਇਸ ਦੀ ਇੱਕ ਝਲਕ ਦਿਖਾਉਂਦਾ ਹੈ ਕਿ ਕਿਵੇਂ ਰਚਨਾਕਾਰ Snapchat 'ਤੇ ਪ੍ਰਮਾਣਿਕ ਅਤੇ ਸਾਰਥਕ ਤਰੀਕਿਆਂ ਨਾਲ ਆਪਣੇ ਦਰਸ਼ਕਾਂ ਨਾਲ ਜੁੜ ਰਹੇ ਹਨ। ਇਸ ਨੂੰ ਜਾਂਚ ਕਰੋ:
Snapchat ਨੇ ਮੈਨੂੰ ਆਪਣੇ ਪ੍ਰਸ਼ੰਸਕਾਂ ਨਾਲ ਹੋਰ ਨਿੱਜੀ ਪੱਧਰ 'ਤੇ ਜੁੜਨ ਵਿੱਚ ਮਦਦ ਕੀਤੀ ਹੈ। ਮੈਂ ਕਈ ਸਾਲਾਂ ਤੋਂ Snapchat ਦੀ ਵਰਤੋਂ ਕਰ ਰਹੀਂ ਹਾਂ ਅਤੇ ਇਹ ਹਾਲੇ ਵੀ ਮੇਰੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ। ਇਹ ਮੈਨੂੰ ਮੇਰੇ ਸੱਚੇ ਮੂਲ ਸਰੂਪ ਦੇ ਨਾਲ ਹੀ ਮੈਨੂੰ ਇਨਾਮ ਪ੍ਰਾਪਤ ਕਰਨ ਦਿੰਦੀ ਹੈ।
Snapchat ਇੱਕ ਅਸਲੀ ਭਾਈਚਾਰੇ ਨੂੰ ਵਿਕਸਿਤ ਕਰਨ ਲਈ ਸਭ ਤੋਂ ਵਧੀਆ ਅਤੇ ਸੌਖਾ ਪਲੇਟਫਾਰਮ ਰਿਹਾ ਹੈ, ਇਸ ਲਈ ਇਸ ਮੁਹਿੰਮ ਨੂੰ ਕਰਨਾ ਬਿਲਕੁੱਲ ਸਹਿਜ ਹੀ ਸੀ। ਹੋਰ ਐਪਸ ਵਿੱਚ ਅਜਿਹਾ ਲੱਗਦਾ ਹੈ ਕਿ ਉਹਨਾਂ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ, ਪਰ Snapchat 'ਤੇ ਅਜਿਹਾ ਕੋਈ ਦਬਾਵ ਨਹੀਂ ਹੈ ਅਤੇ ਇੰਝ ਲੱਗਦਾ ਹੈ ਜਿਵੇਂ ਅਸੀਂ ਆਪਣੇ ਦੋਸਤ ਨਾਲ ਗੱਲ ਕਰ ਰਹੇ ਹੋਈਏ। ਇਹ ਦੇਖਣਾ ਹੈਰਾਨੀਜਨਕ ਰਿਹਾ ਹੈ ਕਿ ਕਿਸ ਤਰ੍ਹਾਂ Snapchat 'ਤੇ ਰੋਜ਼ਾਨਾ ਪੋਸਟ ਕਰਨ ਨਾਲ ਮੈਨੂੰ ਮੇਰੇ ਪੋਡਕਾਸਟ ਦੇ ਨੰਬਰਾਂ ਨੂੰ ਕਾਫੀ ਜ਼ਿਆਦਾ ਵਧਾਉਣ ਵਿੱਚ ਮਦਦ ਮਿਲੀ ਹੈ ਕਿਉਂਕਿ ਉਹ ਮੈਨੂੰ ਅਸਲ ਰੂਪ ਵਿੱਚ ਜਾਣਦੇ ਹਨ।
ਅਸੀਂ Snapchat 'ਤੇ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਰਚਨਾਕਾਰਾਂ ਲਈ ਹਰ ਤਰ੍ਹਾਂ ਦੇ ਤਰੀਕਿਆਂ ਦੀ ਪੇਸ਼ਕਸ਼ ਕਰਦੇ ਹਾਂ। ਰਚਨਾਕਾਰਾਂ ਨੂੰ ਸਹਿਯੋਗ ਦੇਣ ਦੇ ਸਾਡੇ ਯਤਨਾਂ ਨੇ ਸਮੱਗਰੀ ਪੋਸਟ ਕਰਨ ਵਾਲੇ ਰਚਨਾਕਾਰਾਂ ਦੀ ਗਿਣਤੀ ਵਿੱਚ Q3, 2024 ਵਿੱਚ ਸਾਲ ਦਰ ਸਾਲ ਲਗਭਗ 50% ਦਾ ਵਾਧਾ ਕੀਤਾ ਹੈ। 2ਅਸੀਂ ਰਿਪੋਰਟ ਦਿੱਤੀ ਹੈ ਕਿ Q3, 2024 ਵਿੱਚ Snapchat 'ਤੇ ਸਮੱਗਰੀ ਦੇਖਣ 'ਤੇ ਬਿਤਾਇਆ ਗਿਆ ਕੁੱਲ ਸਮਾਂ ਸਾਲ-ਦਰ-ਸਾਲ 25% ਨਾਲ ਵਧਿਆ ਹੈ, ਅਤੇ Spotlight 500 ਮਿਲੀਅਨ ਤੋਂ ਵੱਧ ਦੇ ਮਾਸਿਕ ਸਰਗਰਮ ਵਰਤੋਂਕਾਰਾਂ ਦੀ ਔਸਤ 'ਤੇ ਪਹੁੰਚ ਗਈ ਹੈ। 3
ਅਸੀਂ ਹਾਲ ਹੀ ਵਿੱਚ ਸਾਡੇ ਇੱਕ ਨਵੇਂ ਏਕੀਕ੍ਰਿਤ ਮੁਦਰੀਕਰਨ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ ਜੋ ਯੋਗ ਰਚਨਾਕਾਰਾਂ ਨੂੰ ਉਹਨਾਂ ਦੀ ਸਮੱਗਰੀ ਵਿੱਚ ਦਿਖਾਏ ਜਾਂਦੇ ਵਿਗਿਆਪਨਾਂ ਉੱਤੇ ਆਮਦਨ ਦਾ ਇੱਕ ਹਿੱਸਾ ਕਮਾਉਣ ਦੇ ਯੋਗ ਬਣਾਉਂਦਾ ਹੈ। ਸਾਡਾ Snap Star Collab Studio ਰਚਨਾਕਾਰਾਂ ਅਤੇ ਬ੍ਰਾਂਡਾ ਵਿਚਕਾਰ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ, ਅਤੇ ਸਾਡਾ 523 ਪ੍ਰੋਗਰਾਮ ਘੱਟ ਪ੍ਰਤੀਨਿਧਤਾ ਵਾਲੇ ਭਾਈਚਾਰਿਆਂ ਦੇ ਰਚਨਾਕਾਰਾਂ ਦਾ ਸਮਰਥਨ ਕਰਦਾ ਹੈ। ਅਸੀਂ AR ਲੈਂਜ਼ ਰਚਨਾਕਾਰਾਂ ਅਤੇ ਡਿਵੈਲਪਰਾਂ ਲਈ ਵੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਾਂ। ਰਚਨਾਕਾਰ ਸਾਡੇ ਰਚਨਾਕਾਰ ਹੱਬ 'ਤੇ ਇਨਾਮ ਪਾਪਤ ਕਰਨ ਦੇ ਤਰੀਕਿਆਂ ਬਾਰੇ ਹੋਰ ਜ਼ਿਆਦਾ ਜਾਣ ਸਕਦੇ ਹਨ।